ਪਉੜੀ ੨

ਵਾਰ ੧੮ ਭਾਈ ਗੁਰਦਾਸ ਜੀ ਅੰਗ 18
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ੨
पउड़ी २
LINE 02
ਕੇਵਡੁਵਡਾਆਖੀਐਵਡੇਦੀਵਡੀਵਡਿਆਈ।
ਕਿੱਡਾ ਕੁ ਵਡਾ ਕਹੀਏ (ਉਸ) ਵਡੇ (ਪਰਮਾਤਮਾ) ਦੀ ਵਡੀ ਹੀ ਮਹਿਮਾ ਹੈ, ('ਕਬੀਰ ਸਾਤ ਸਮੁੰਦਹਿ ਮਸੁ ਕਰਉ ਕਲਮ ਕਰਉ ਬਨਰਾਇ॥ ਬਸੁਧਾ ਕਾਗਦੁ ਜਉ ਕਰਉ ਹਰਿ ਜਸੁ ਲਿਖਨੁ ਨ ਜਾਇ॥' ਇਸ ਲਈ ਅੰਤ ਨੂੰ ਛਡਕੇ)।
How vast could He be said? The grandeur of the Great is great.
केवडु वडा आखीऐ वडे दी वडी वडिआई ।
LINE 03
ਵਡੀਹੂੰਵਡਾਵਖਾਣੀਐਸੁਣਿਸੁਣਿਆਖਣੁਆਖਸੁਣਾਈ।
ਵਡਿਆਈ ਥੋਂ ਬੀ ਵਡਾ ਆਖਦੇ ਹਨ (ਭਾਵ ਸਮਾਨ ਗਿਆਨ ਕਰ ਕੇ ਵਰਣਨ ਕਰਦੇ ਹਨ, ਉਸ ਦਾ ਵਿਸ਼ੇਖ ਗਿਆਨ ਕੋਈ ਨਹੀਂ ਜਾਣਦਾ ਕਿਉਂ ਜੋ ਨੇਤ੍ਰਾਂ ਦਾ ਵਿਖ੍ਯ ਨਹੀਂ ਹੈ, ਇਸ ਲਈ) ਸੁਣ ਸੁਣਕੇ ਅਖਾਣਾਂ ਨੂੰ ਆਖਕੇ ਸੁਣਾਉਂਦੇ ਹਨ।
I relate what I have heard that He is said to be the greatest of the great.
वडी हूं वडा वखाणीऐ सुणि सुणि आखणु आख सुणाई ।
LINE 04
ਰੋਮਰੋਮਵਿਚਿਰਖਿਓਨੁਕਰਿਵਰਭੰਡਕਰੋੜਿਸਮਾਈ।
ਰੋਮ ਰੋਮ ਵਿਖੇ ਕ੍ਰੋੜ ਕ੍ਰੋੜ ਬ੍ਰਹਿਮੰਡ ਦੀ ਗਿਣਤੀ ਕਰ ਕੇ (ਉਸ ਈਸ਼ਵਰ ਨੇ) ਰੱਖ ਛੱਡੀ ਹੈ।
Crores of universes reside in His trichome.
रोम रोम विचि रखिओनु करि वरभंड करोड़ि समाई ।
LINE 05
ਇਕੁਕਵਾਉਪਸਾਉਜਿਸੁਤੋਲਿਅਤੋਲੁਨਤੁਲਿਤੁਲਾਈ।
ਜਿਸਦੇ ਇਕ ਵਾਕ ਦਾ (ਇਹ) ਪਸਾਰਾ ਹੈ, ਉਹ ਤੋਲਣ ਥੋਂ ਅਤੋਲ ਹੈ, ਕੋਈ ਤੱਕੜੀ (ਉਸ ਨੂੰ) ਨਹੀਂ ਤੋਲ ਸਕਦੀ।
None could be compared with Him Who created and spread everything with one bang.
इकु कवाउ पसाउ जिसु तोलि अतोलु न तुलि तुलाई ।
LINE 06
ਵੇਦਕਤੇਬਹੁਬਾਹਰਾਅਕਥਕਹਾਣੀਕਥੀਨਜਾਈ।
ਬੇਦ ਕਤੇਬਾਂ ਥੋਂ ਬਾਹਰ ਹੈ, ਉਸ ਦੀ ਕਥਾ ਅਕੱਥ ਹੈ, ਕਿਸੇ ਥੋਂ ਕਥਨ ਨਹੀਂ ਕੀਤੀ ਜਾ ਸਕਦੀ (ਯਥਾ 'ਬੇਦ ਕਤੇਬ ਸੰਸਾਰ ਹਭਾਹੂੰ ਬਾਹਰਾ, ਨਾਨਕ ਕਾ ਪਾਤਿਸਾਹੁ ਦਿਸੈ ਜਾਹਰਾ'॥
He is beyond all the statements of the Vedas and the Katebas. His ineffable story is beyond all descriptions.
वेद कतेबहु बाहरा अकथ कहाणी कथी न जाई ।
LINE 07
ਅਬਿਗਤਿਗਤਿਕਿਵਅਲਖੁਲਖਾਈ੨।।
ਜਿਸ ਦਾ ਗਿਆਨ ਨਹੀਂ ਪਾਇਆ ਜਾ ਸਕਦਾ, ਉਹ ਅਲੱਖ ਕਿੱਕੁਰ ਲਖਿਆ ਜਾਵੇ?
How could His unmanifest dynamism by seen and understood?
अबिगति गति किव अलखु लखाई ।२।
GURBANI.WORLD