ਪਉੜੀ ੪
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ੪
पउड़ी ४
LINE 02
ਕੰਚਨੁਹੋਵੈਪਾਰਸਹੁਂਕੰਚਨਕਰੈਨਕੰਚਨਹੋਰੀ।
ਪਾਰਸ ਤੋਂ ਸੋਨਾ ਹੁੰਦਾ ਹੈ, ਪਰੰਤੂ ਉਹ ਕੰਚਨ ਹੋਰ ਨੂੰ ਸੋਨਾ ਨਹੀਂ ਕਰ ਸਕਦਾ (ਇਥੇ ਸਿਖ ਬੀ ਹੋਰਾਂ ਨੂੰ ਸਿਖ ਕਰ ਸਕਦੇ ਹਨ)।
Gold is made by the (touch of the) philosopher's stone but gold itself cannot produce gold.
कंचनु होवै पारसहुं कंचन करै न कंचन होरी ।
LINE 03
ਚੰਦਨਬਾਵਨਚੰਦਨਹੁਂਓਦੂੰਹੋਰੁਨਪਵੈਕਰੋਰੀ।
ਬਾਵਨ ਚੰਦਨ ਤੋਂ ਚੰਦਨ ਹੁੰਦਾ ਹੈ ਪਰ ਉਸ ਤੋਂ ਹੋਰ ਬੂਟੇ ਵਿਚ ('ਕਰੋਰੀ') ਵਾਸ਼ਨਾਂ ਨਹੀਂ ਪੈਂਦੀ (ਅਥਵਾ ਕਰੋੜਾਂ ਬੂਟੇ ਜਿਉਂ ਦੇ ਤਿਉਂ ਰਹਿੰਦੇ ਹਨ)।
Sandal tree makes other tree fragrant but the latter cannot further make other trees fragrant.
चंदन बावन चंदनहुं ओदूं होरु न पवै करोरी ।
LINE 04
ਵੁਠੈਜੰਮੈਬੀਜਿਆਸਤਿਗੁਰੁਮਤਿਚਿਤਵੈਫਲਭੋਰੀ।
ਮੀਂਹ ਦੇ ਵਰ੍ਹਿਆਂ ਬੀਜਿਆ ਹੋਇਆ ਜੰਮਦਾ ਹੈ, ਸਤਿਗੁਰੂ ਦੀ ਸਿਖਿਆ ਦੇ ਚਿਤਵਣ ਨਾਲ ਹੀ ਛੇਤੀ ਫਲ (ਮਿਲਦਾ) ਹੈ।
Sown seed sprouts only after it rains but adopting the teachings of the Guru, one attain fruit instantly.
वुठै जंमै बीजिआ सतिगुरु मति चितवै फल भोरी ।
LINE 05
ਰਾਤਿਪਵੈਦਿਹੁਆਥਵੈਸਤਿਗੁਰੁਗੁਰੁਪੂਰਣਧੁਰਧੋਰੀ।
ਰਾਤ ਪੈਂਦੀ ਹੈ ਤਦੋਂ ('ਦਿਨ') ਸੂਰਜ ਡੁਬ ਜਾਂਦਾ ਹੈ, 'ਸਤਿਗੁਰ' (ਗੁਰੂ ਨਾਨਕ) ਜੀ ਪੂਰਨ ਮਰਯਾਦਾ ਦੇ ਧਾਰਣ ਹਾਰੇ (ਇਕ ਰਸ ਰਹਿੰਦੇ) ਹਨ।
The sun sets at the fall of night but the perfect Guru is there all the time.
राति पवै दिहु आथवै सतिगुरु गुरु पूरण धुर धोरी ।
LINE 06
ਬੋਹਿਥਪਰਬਤਨਾਚੜ੍ਹੈਸਤਿਗੁਰੁਹਠਨਿਗ੍ਰਹੁਨਸਹੋਰੀ।
ਪਰਬਤ ਜਹਾਜ਼ ਪਰ ਨਹੀਂ ਚੜ੍ਹਦਾ ਪਰ ਗੁਰੂ ਜੀ (ਪਰਬਤ ਸਰੀਖੇ) ਹਠੀ ਸੁਭਾਵਾਂ ਨੂੰ ਬੀ ਤਾਰਦੇ ਹਨ।
As a ship cannot mount the mountain forcibly similarly, forced control over the senses is not liked by the true Guru.
बोहिथ परबत ना चढ़ै सतिगुरु हठ निग्रहु न सहोरी ।
LINE 07
ਧਰਤੀਨੋਭੁੰਚਾਲਡਰਗੁਰੁਮਤਿਨਿਹਚਲਚਲੈਨਚੋਰੀ।
ਧਰਤੀ ਨੂੰ ਭੁਚਾਲ ਦਾ ਭਯ ਹੈ, ਗੁਰੂ ਦੀ ਸਿਖ੍ਯਾ ਅਚੱਲ ਹੈ, ਮਾੜਿਆਂ ਕੰਮਾਂ ਵਿਖੇ ਚਲਾਇਮਾਨ ਨਹੀਂ ਹੋਣ ਦੇਂਦੀ।
The earth may be scared of a quake and it becomes restive in its place but the Gurmat, Guru's tenets are steadfast and unconcealed.
धरती नो भुंचाल डर गुरु मति निहचल चलै न चोरी ।
LINE 08
ਸਤਿਗੁਰਰਤਨਪਦਾਰਥਬੋਰੀ੪।।
ਸਤਿਗੁਰੂ ਰਤਨ ਪਦਾਰਥ (ਵੈਰਾਗ ਪਦਾਰਥ) ਦੀ ਬੋਰੀ (ਭਰੇ ਹੋਏ) ਹਨ।
The true Guru, in fact, is a bag full of jewels.
सतिगुर रतन पदारथ बोरी ।४।
GURBANI.WORLD