ਪਉੜੀ ੧੫
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ੧੫
पउड़ी १५
LINE 02
ਜੋਗਜੁਗਤਿਗੁਰਸਿਖਗੁਰਸਮਝਾਇਆ।
ਗੁਰੂ ਦੇ ਸਿੱਖਾਂ ਨੂੰ ਜੋਗ ਦੀ ਜੁਗਤੀ ਗੁਰੂ ਜੀ ਨੇ ਸਮਝਾਈ ਹੈ (ਉਹ ਇਹ ਹੈ:)
Guru has explained the technique of yoga to the Sikhs.
जोग जुगति गुरसिख गुर समझाइआ ।
LINE 03
ਆਸਾਵਿਚਿਨਿਰਾਸਿਨਿਰਾਸੁਵਲਾਇਆ।
ਆਸਾ ਦੇ ਵਿਚ ਹੀ ਨਿਰਾਸ ਰਹਿਕੇ ਨਿਰਾਸਤਾ ਵਿਚ ਹੀ ਸਮਾਂ ਬਿਤੀਤ ਕਰਦੇ ਹਨ।
Remain detached amidst all the hopes and cravings.
आसा विचि निरासि निरासु वलाइआ ।
LINE 04
ਥੋੜਾਪਾਣੀਅੰਨੁਖਾਇਪੀਆਇਆ।
ਥੋੜਾ ਅੰਨ ਖਾਂਦੇ ਅਤੇ ਪਾਣੀ ਥੋੜਾ ਪੀਂਦੇ ਹਨ (ਕਿਉਂ ਜੋ ਬਾਹਲਾ ਪੇਟੂ ਬਣਨ ਨਾਲ ਭਜਨ ਘੱਟ ਹੁੰਦਾ ਹੈ, ਜਿਹਾਕੁ, 'ਅੰਨ ਪਾਣੀ ਥੋੜਾ ਖਾਇਆ')।
Eat less food and drink little water.
थोड़ा पाणी अंनु खाइ पीआइआ ।
LINE 05
ਥੋੜਾਬੋਲਣਬੋਲਿਨਝਖਿਝਖਾਇਆ।
ਥੋੜਾ ਬੋਲ ਬੋਲਦੇ ਹਨ, ਵਾਧੂ ਬਕਵਾਸ ਨਹੀਂ ਕਰਦੇ।
Speak less and do not talk nonsensical.
थोड़ा बोलण बोलि न झखि झखाइआ ।
LINE 06
ਥੋੜੀਰਾਤੀਨੀਦਨਮੋਹਿਫਹਾਇਆ।
ਰਾਤ ਨੂੰ ਨੀਂਦ ਬੀ ਥੋੜ੍ਹੀ ਕਰਦੇ ਹਨ ਤੇ ('ਮੋਹ' ਕਹੀਏ) ਅਗ੍ਯਾਨ ਵਿਖੇ ਫਸਦੇ ਨਹੀਂ ਹਨ (ਭਾਵ ਸਿੱਖ੍ਯਾ ਥੋਂ ਉਪਰਾਮ ਰਹਿੰਦੇ ਹਨ)।
Sleep less and do not be caught in any infatuation.
थोड़ी राती नीद न मोहि फहाइआ ।
LINE 07
ਸੁਹਣੇਅੰਦਰਿਜਾਇਨਲੋਭਲੁਭਾਇਆ੧੫।।
ਸੁਪਨ (ਅਵਸਥਾ) ਵਿਖੇ ਜਾਕੇ ਬੀ ਲੋਭ ਵਿਖੇ ਲੁਭਾਇਮਾਨ ਨਹੀਂ ਹੁੰਦੇ; (ਉਨ੍ਹਾਂ ਦਾ ਸੁਪਨ ਵਿਖੇ ਹੀ ਸ਼ਬਦ ਜਾਂ ਸਤਿਸੰਗ ਵੱਲ ਹੀ ਚਿੱਤ ਲਗਾ ਰਹਿੰਦਾ ਹੈ ਅਥਵਾ 'ਸੋਹਣੇ' ਕਹੀਏ ਸੁੰਦਰ ਪਦਾਰਥ ਵਿਖੇ ਜਾਂ ਪਰ ਨਾਰੀਆਂ ਵਿਖੇ ਜਾਕੇ ਬੀ ਬਚੇ ਰਹਿੰਦੇ ਹਨ, ਮੋਹ ਵਿਖੇ ਨਹੀਂ ਫਸਦੇ)।
सुहणे अंदरि जाइ न लोभ लुभाइआ ।१५।
GURBANI.WORLD