ਗਉੜੀ₆ ਮਹਲਾ ੫ ॥

ਰਾਗੁ ਗਉੜੀ ਗੁਰੂ ਅਰਜਨ ਦੇਵ ਜੀ ਅੰਗ 209
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਗਉੜੀ₆ਮਹਲਾ੫॥
Gauree, Fifth Mahalaa:
गउड़ी₆ महला ५ ॥
LINE 02
ਪਾਰਬ੍ਰਹਮਪੂਰਨਪਰਮੇਸੁਰਮਨਤਾਕੀਓਟਗਹੀਜੈਰੇ॥
ਹੇ ਮੇਰੇ ਮਨ! ਉਸ ਪਰਮਾਤਮਾ ਦਾ ਆਸਰਾ ਲੈਣਾ ਚਾਹੀਦਾ ਹੈ, ਜੋ ਬੇਅੰਤ ਹੈ, ਸਰਬ-ਵਿਆਪਕ ਹੈ, ਤੇ ਸਭ ਤੋਂ ਵੱਡਾ ਮਾਲਕ ਹੈ!
He is the Supreme Lord God, the Perfect Transcendent Lord; O my mind, hold tight to the Support of the One
पारब्रहम पूरन परमेसुर मन ता की ओट गहीजै रे ॥
LINE 03
ਜਿਨਿਧਾਰੇਬ੍ਰਹਮੰਡਖੰਡਹਰਿਤਾਕੋਨਾਮੁਜਪੀਜੈਰੇ੧॥॥ਰਹਾਉ॥
ਹੇ ਮਨ! ਉਸ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ, ਜਿਸ ਨੇ ਸਾਰੇ ਧਰਤੀ-ਮੰਡਲਾਂ ਨੂੰ, ਸਾਰੇ ਜਗਤ ਨੂੰ (ਪੈਦਾ ਕਰ ਕੇ) ਸਹਾਰਾ ਦਿੱਤਾ ਹੋਇਆ ਹੈ ॥੧॥ ਰਹਾਉ ॥
who established the solar systems and galaxies. Chant the Name of that Lord. ||1||Pause||
जिनि धारे ब्रहमंड खंड हरि ता को नामु जपीजै रे ॥१॥ रहाउ ॥
LINE 04
ਮਨਕੀਮਤਿਤਿਆਗਹੁਹਰਿਜਨਹੁਕਮੁਬੂਝਿਸੁਖੁਪਾਈਐਰੇ॥
ਹੇ ਹਰੀ ਦੇ ਸੇਵਕੋ! ਆਪਣੇ ਮਨ ਦੀ ਚਤੁਰਾਈ ਛੱਡ ਦਿਹੋ। ਪਰਮਾਤਮਾ ਦੀ ਰਜ਼ਾ ਨੂੰ ਸਮਝ ਕੇ ਹੀ ਸੁਖ ਪਾ ਸਕੀਦਾ ਹੈ।
Renounce the intellectual cleverness of your mind, O humble servants of the Lord; understanding the Hukam of His Command, peace is found.
मन की मति तिआगहु हरि जन हुकमु बूझि सुखु पाईऐ रे ॥
LINE 05
ਜੋਪ੍ਰਭੁਕਰੈਸੋਈਭਲਮਾਨਹੁਸੁਖਿਦੁਖਿਓਹੀਧਿਆਈਐਰੇ੧॥॥
ਹੇ ਸੰਤ ਜਨੋ! ਸੁਖ ਵਿਚ (ਭੀ), ਤੇ ਦੁਖ ਵਿਚ (ਭੀ) ਉਸ ਪਰਮਾਤਮਾ ਨੂੰ ਹੀ ਯਾਦ ਕਰਨਾ ਚਾਹੀਦਾ ਹੈ। ਜੋ ਕੁਝ ਪਰਮਾਤਮਾ ਕਰਦਾ ਹੈ, ਉਸਨੂੰ ਭਲਾ ਕਰ ਕੇ ਮੰਨੋ ॥੧॥
Whatever God does, accept that with pleasure; in comfort and in suffering, meditate on Him. ||1||
जो प्रभु करै सोई भल मानहु सुखि दुखि ओही धिआईऐ रे ॥१॥
LINE 06
ਕੋਟਿਪਤਿਤਉਧਾਰੇਖਿਨਮਹਿਕਰਤੇਬਾਰਨਲਾਗੈਰੇ॥
(ਹੇ ਹਰਿ ਜਨੋ!) ਵਿਕਾਰਾਂ ਵਿਚ ਡਿੱਗੇ ਹੋਏ ਕ੍ਰੋੜਾਂ ਬੰਦਿਆਂ ਨੂੰ (ਜੇ ਚਾਹੇ ਤਾਂ) ਕਰਤਾਰ ਇਕ ਖਿਨ ਵਿਚ (ਵਿਕਾਰਾਂ ਤੋਂ) ਬਚਾ ਲੈਂਦਾ ਹੈ, (ਤੇ ਇਹ ਕੰਮ ਕਰਦਿਆਂ) ਕਰਤਾਰ ਨੂੰ ਰਤਾ ਚਿਰ ਨਹੀਂ ਲੱਗਦਾ।
The Creator emancipates millions of sinners in an instant, without a moment's delay.
कोटि पतित उधारे खिन महि करते बार न लागै रे ॥
LINE 07
ਦੀਨਦਰਦਦੁਖਭੰਜਨਸੁਆਮੀਜਿਸੁਭਾਵੈਤਿਸਹਿਨਿਵਾਜੈਰੇ੨॥॥
ਉਹ ਮਾਲਕ-ਪ੍ਰਭੂ ਗਰੀਬਾਂ ਦੇ ਦਰਦ-ਦੁੱਖ ਨਾਸ ਕਰਨ ਵਾਲਾ ਹੈ। ਜਿਸ ਉਤੇ ਉਹ ਪ੍ਰਸੰਨ ਹੁੰਦਾ ਹੈ, ਉਸ ਉਤੇ ਬਖ਼ਸ਼ਸ਼ ਕਰਦਾ ਹੈ ॥੨॥
The Lord, the Destroyer of the pain and sorrow of the poor, blesses those with whom He is pleased. ||2||
दीन दरद दुख भंजन सुआमी जिसु भावै तिसहि निवाजै रे ॥२॥
LINE 08
ਸਭਕੋਮਾਤਪਿਤਾਪ੍ਰਤਿਪਾਲਕਜੀਅਪ੍ਰਾਨਸੁਖਸਾਗਰੁਰੇ॥
ਹੇ ਭਾਈ! ਪਰਮਾਤਮਾ ਸਭ ਦੀਆਂ ਜਿੰਦਾਂ ਤੇ ਪ੍ਰਾਣਾਂ ਵਾਸਤੇ ਸੁਖਾਂ ਦਾ ਸਮੁੰਦਰ ਹੈ, ਸਭਨਾਂ ਦਾ ਮਾਂ-ਪਿਉ ਹੈ, ਸਭ ਦੀ ਪਾਲਣਾ ਕਰਦਾ ਹੈ।
He is Mother and Father, the Cherisher of all; He is the Breath of life of all beings, the Ocean of peace.
सभ को मात पिता प्रतिपालक जीअ प्रान सुख सागरु रे ॥
LINE 09
ਦੇਂਦੇਤੋਟਿਨਾਹੀਤਿਸੁਕਰਤੇਪੂਰਿਰਹਿਓਰਤਨਾਗਰੁਰੇ੩॥॥
(ਜੀਵਾਂ ਨੂੰ ਦਾਤਾਂ) ਦੇਂਦਿਆਂ ਉਸ ਕਰਤਾਰ ਦੇ ਖ਼ਜ਼ਾਨੇ ਵਿਚ ਕਮੀ ਨਹੀਂ ਹੁੰਦੀ, ਉਹ ਰਤਨਾਂ ਦੀ ਖਾਣ ਹੈ ਤੇ ਰਤਨਾਂ ਨਾਲ ਨਕਾ-ਨਕ ਭਰਿਆ ਹੋਇਆ ਹੈ ॥੩॥
While giving so generously, the Creator does not diminish at all. The Source of jewels, He is All-pervading. ||3||
देंदे तोटि नाही तिसु करते पूरि रहिओ रतनागरु रे ॥३॥
LINE 10
ਜਾਚਿਕੁਜਾਚੈਨਾਮੁਤੇਰਾਸੁਆਮੀਘਟਘਟਅੰਤਰਿਸੋਈਰੇ॥
ਹੇ ਮੇਰੇ ਮਾਲਕ! (ਤੇਰੇ ਦਰ ਦਾ) ਮੰਗਤਾ (ਨਾਨਕ) ਤੇਰਾ ਨਾਮ ( ਦਾਤ ਵਜੋਂ) ਮੰਗਦਾ ਹੈ। (ਹੇ ਭਾਈ!) ਉਹ ਪਰਮਾਤਮਾ ਹੀ ਹਰੇਕ ਸਰੀਰ ਵਿਚ ਵੱਸ ਰਿਹਾ ਹੈ।
The beggar begs for Your Name, O Lord and Master; God is contained deep within the nucleus of each and every heart.
जाचिकु जाचै नामु तेरा सुआमी घट घट अंतरि सोई रे ॥
LINE 11
ਨਾਨਕੁਦਾਸੁਤਾਕੀਸਰਣਾਈਜਾਤੇਬ੍ਰਿਥਾਨਕੋਈਰੇ੪੧੬੧੩੭॥॥॥॥
(ਹੇ ਭਾਈ!) ਦਾਸ ਨਾਨਕ ਉਸ ਪਰਮਾਤਮਾ ਦੀ ਹੀ ਸਰਨ ਪਿਆ ਹੈ, ਜਿਸ ਦੇ ਦਰ ਤੋਂ ਕੋਈ ਨਿਰਾਸ ਨਹੀਂ ਜਾਂਦਾ ॥੪॥੧੬॥੧੩੭॥
Slave Nanak has entered His Sanctuary; no one returns from Him empty-handed. ||4||16||137||
नानकु दासु ता की सरणाई जा ते ब्रिथा न कोई रे ॥४॥१६॥१३७॥
GURBANI.WORLD