ਨਦੀਆ ਨਾਲੇ ਵਾਹੜੇ ਗੰਗਿ ਸੰਗਿ ਗੰਗੋਦਕ ਹੋਈ ।
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਨਦੀਆਨਾਲੇਵਾਹੜੇਗੰਗਿਸੰਗਿਗੰਗੋਦਕਹੋਈ।
ਨਦੀਆਂ, ਨਾਲੇ ਤੇ ਵਾਹੜੇ ਗੰਗਾ ਨਾਲ ਮਿਲਕੇ ਗੰਗੋਦਕ ਹੋ ਜਾਂਦੇ ਹਨ।
Rivers and small streams joining Ganges become the sacred river (Ganges).
नदीआ नाले वाहड़े गंगि संगि गंगोदक होई ।
LINE 02
ਅਸਟਧਾਤੁਇਕਧਾਤੁਹੋਇਪਾਰਸਪਰਸੈਕੰਚਨੁਸੋਈ।
ਪਾਰਸ ਦੇ ਪਰਸਿਆਂ ਅੱਠੇ ਧਾਤਾਂ (ਉਹੋ ਸੋਨਾ-) ਇਕ ਧਾਤ ਬਣ ਜਾਂਦੀਆਂ ਹਨ।
With the touch of the philosopher's stone (paras) all the mixed light metals are transformed into gold.
असट धातु इक धातु होइ पारस परसै कंचनु सोई ।
LINE 03
ਚੰਦਨਵਾਸੁਵਣਾਸਪਤਿਅਫਲਸਫਲਕਰਚੰਦਨੁਗੋਈ।
ਚੰਦਨਦੀ ਖੁਸ਼ਬੋਈ ਬਨਸਪਤੀ ਨੂੰ (ਭਾਵੇਂ) ਅਫਲ ਹੋਵੇ ਭਾਵੇਂ ਫਲਦਾਰ ਹੋਵੇ, ਚੰਦਨ ਬਣਾ ਦੇਂਦੀ ਹੈ।
The vegetation whether fruit producing or fruitless becomes sandal by assimilating into it the fragrance of sandal.
चंदन वासु वणासपति अफल सफल कर चंदनु गोई ।
LINE 04
ਛਿਅਰੁਤਿਬਾਰਹਮਾਹਕਰਿਸੁਝੈਸੁਝਨਦੂਜਾਕੋਈ।
ਛੀ ਰੁਤਾਂ ਬਾਰਾਂ ਮਹੀਨਿਅਆਂ ਵਿਖੇ (ਸੁੱਝ=) ਸੂਰਜ ਇਕੋ ਹੈ ਦੂਜਾ ਸੂਰਜ ਕੋਈ ਨਹੀਂ।
In the six seasons and twelve months nothing except sun is there.
छिअ रुति बारह माह करि सुझै सुझ न दूजा कोई ।
LINE 05
ਚਾਰਿਵਰਨਿਛਿਅਦਰਸਨਾਬਾਰਹਵਾਟਭਵੈਸਭੁਲੋਈ।
ਚਾਰ ਵਰਨ ਤੇ ਛੀ ਦਰਸ਼ਨ, ਬਾਰਾਂ ਰਸਤਿਆਂ ਵਿਚ ਸਾਰੀ ਸ੍ਰਿਸ਼ਟੀ ਭੌਂਦੀ ਹੈ।
Four varnas, six Schools of philosophy and twelve sects of the yogis are there in this world.
चारि वरनि छिअ दरसना बारह वाट भवै सभु लोई ।
LINE 06
ਗੁਰਮੁਖਿਦਰਸਨੁਸਾਧਸੰਗੁਗੁਰਮੁਖਿਮਾਰਗਿਦੁਬਿਧਾਖੋਈ।
ਗੁਰਮੁਖਾਂ ਦਾ ਦਰਸ਼ਨ (ਮਾਰਗ) ਸਾਧ ਸੰਗ ਹੈ, (ਇਸ) ਗੁਰਮੁਖ ਮਾਰਗ (ਨੇ) ਦੁਬਿਧਾ ਗੁਆ ਦਿਤੀ ਹੈ।
But by treading the path of Gurmukhs all the dubieties of the above sects vanish.
गुरमुखि दरसनु साधसंगु गुरमुखि मारगि दुबिधा खोई ।
LINE 07
ਇਕਮਨਿਇਕੁਅਰਾਧਨਿਓਈ੯।।
ਇਕ (ਪਰਮਾਤਮਾ ਦਾ ਹੀ) ਇਕ ਮਨ ਹੋਕੇ ਓਹ ਅਰਾਧਨ ਕਰਦੇ ਹਨ (ਹੋਰ ਸ਼ਗਨਾਂ ਆਦਿ ਝੂਠੇ ਕੰਮਾਂ ਵਿਖੇ ਨਹੀਂ ਫਸਦੇ)।
They (Gurmukhs) now with stable mind adore the One (Lord).
इक मनि इकु अराधनि ओई ।९।
GURBANI.WORLD