GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸਿਰੀ ਰਾਗੁ - ਗੁਰੂ ਰਾਮਦਾਸ ਜੀ
ਅੰਗ 90
Display Settings
Translations
ਪਉੜੀ
Pauree:
पउड़ी ॥
ਹਰਿਆਪਣੀਭਗਤਿਕਰਾਇਵਡਿਆਈਵੇਖਾਲੀਅਨੁ
ਪ੍ਰਭੂ ਨੇ (ਭਗਤਾਂ ਜਨਾਂ ਤੋਂ) ਆਪ ਹੀ ਆਪਣੀ ਭਗਤੀ ਕਰਾ ਕੇ (ਭਗਤੀ ਦੀ ਬਰਕਤਿ ਨਾਲ ਉਹਨਾਂ ਨੂੰ ਆਪਣੀ) ਵਡਿਆਈ ਵਿਖਾਲੀ ਹੈ।
The Lord Himself inspires us to worship Him; He reveals His Glorious Greatness.
हरि आपणी भगति कराइ वडिआई वेखालीअनु ॥
ਆਪਣੀਆਪਿਕਰੇਪਰਤੀਤਿਆਪੇਸੇਵਘਾਲੀਅਨੁ
ਪ੍ਰਭੂ (ਭਗਤਾਂ ਦੇ ਹਿਰਦੇ ਵਿਚ) ਆਪਣਾ ਭਰੋਸਾ ਆਪ (ਉਤਪੰਨ) ਕਰਦਾ ਹੈ ਤੇ ਉਹਨਾਂ ਤੋਂ ਆਪ ਹੀ ਸੇਵਾ ਉਸ ਨੇ ਕਰਾਈ ਹੈ।
He Himself inspires us to place our faith in Him. Thus He performs His Own Service.
आपणी आपि करे परतीति आपे सेव घालीअनु ॥
ਹਰਿਭਗਤਾਨੋਦੇਇਅਨੰਦੁਥਿਰੁਘਰੀਬਹਾਲਿਅਨੁ
(ਭਗਤਾਂ ਨੂੰ ਆਪਣੇ ਭਜਨ ਦਾ) ਅਨੰਦ (ਭੀ) ਆਪ ਹੀ ਬਖ਼ਸ਼ਦਾ ਹੈ (ਤੇ ਇਸ ਤਰ੍ਹਾਂ ਉਹਨਾਂ ਨੂੰ) ਹਿਰਦੇ ਵਿਚ ਅਡੋਲ ਟਿਕਾ ਰੱਖਿਆ ਹੈ।
The Lord bestows bliss upon His devotees, and gives them a seat in the eternal home.
हरि भगता नो देइ अनंदु थिरु घरी बहालिअनु ॥
ਪਾਪੀਆਨੋਦੇਈਥਿਰੁਰਹਣਿਚੁਣਿਨਰਕਘੋਰਿਚਾਲਿਅਨੁ
(ਪਰ) ਪਾਪੀਆਂ ਨੂੰ ਅਡੋਲ-ਚਿੱਤ ਨਹੀਂ ਰਹਿਣ ਦੇਂਦਾ, ਚੁਣ ਕੇ (ਉਹਨਾਂ ਨੂੰ) ਘੋਰ ਨਰਕ ਵਿਚ ਪਾ ਦਿੱਤਾ ਹੈ।
He does not give the sinners any stability or place of rest; He consigns them to the depths of hell.
पापीआ नो न देई थिरु रहणि चुणि नरक घोरि चालिअनु ॥
ਹਰਿਭਗਤਾਨੋਦੇਇਪਿਆਰੁਕਰਿਅੰਗੁਨਿਸਤਾਰਿਅਨੁ॥੧੯॥
ਭਗਤ ਜਨਾਂ ਨੂੰ ਪਿਆਰ ਕਰਦਾ ਹੈ, (ਉਹਨਾਂ ਦਾ) ਪੱਖ ਕਰ ਕੇ ਉਸ ਨੇ ਆਪ ਉਹਨਾਂ ਨੂੰ (ਵਿਕਾਰਾਂ ਤੋਂ) ਬਚਾਇਆ ਹੈ ॥੧੯॥
The Lord blesses His devotees with His Love; He sides with them and saves them. ||19||
हरि भगता नो देइ पिआरु करि अंगु निसतारिअनु ॥१९॥
WWW.GURBANI.WORLD
ਪਿਛਲਾ Share ਹੋਮ Save ਅਗਲਾ