ਟੋਡੀਮਃ੫॥
Todee, Fifth Mahalaa:
टोडी मः ५ ॥
ਮਾਈਮੇਰੇਮਨਕੀਪਿਆਸ॥
ਹੇ ਮਾਂ! ਮੇਰੇ ਮਨ ਦੀ ਇਹ (ਪ੍ਰਭੂ ਦਰਸਨ ਦੀ) ਪਿਆਸ (ਸਦਾ ਟਿਕੀ ਰਹਿੰਦੀ ਹੈ)
O my mother, my mind is so thirsty.
माई मेरे मन की पिआस ॥
ਇਕੁਖਿਨੁਰਹਿਨਸਕਉਬਿਨੁਪ੍ਰੀਤਮਦਰਸਨਦੇਖਨਕਉਧਾਰੀਮਨਿਆਸ॥ਰਹਾਉ॥
ਪ੍ਰੀਤਮ ਪ੍ਰਭੂ (ਦਾ ਦਰਸਨ ਕਰਨ) ਤੋਂ ਬਿਨਾ ਮੈਂ ਇਕ ਛਿਨ ਭਰ ਭੀ ਰਹਿ ਨਹੀਂ ਸਕਦਾ। ਮੈਂ ਉਸ ਦਾ ਦਰਸਨ ਕਰਨ ਵਾਸਤੇ ਆਪਣੇ ਮਨ ਵਿਚ ਆਸ ਬਣਾਈ ਹੋਈ ਹੈ ਰਹਾਉ॥
I cannot survive, even for an instant, without my Beloved. My mind is filled with the desire to behold the Blessed Vision of His Darshan. ||Pause||
इकु खिनु रहि न सकउ बिनु प्रीतम दरसन देखन कउ धारी मनि आस ॥ रहाउ ॥
ਸਿਮਰਉਨਾਮੁਨਿਰੰਜਨਕਰਤੇਮਨਤਨਤੇਸਭਿਕਿਲਵਿਖਨਾਸ॥
ਹੇ ਮਾਂ! ਉਸ ਨਿਰੰਜਨ ਕਰਤਾਰ ਦਾ ਨਾਮ ਮੈਂ (ਸਦਾ) ਸਿਮਰਦਾ ਰਹਿੰਦਾ ਹਾਂ। (ਸਿਮਰਨ ਦੀ ਬਰਕਤਿ ਨਾਲ, ਹੇ ਮਾਂ) ਮਨ ਤੋਂ, ਤਨ ਤੋਂ, ਸਾਰੇ ਪਾਪ ਦੂਰ ਹੋ ਜਾਂਦੇ ਹਨ;
I meditate in remembrance on the Naam, the Name of the immaculate Creator Lord; all the sins and errors of my mind and body are washed away.
सिमरउ नामु निरंजन करते मन तन ते सभि किलविख नास ॥
ਪੂਰਨਪਾਰਬ੍ਰਹਮਸੁਖਦਾਤੇਅਬਿਨਾਸੀਬਿਮਲਜਾਕੋਜਾਸ॥੧॥
ਉਸ ਪੂਰਨ ਪਾਰਬ੍ਰਹਮ ਦਾ, ਉਸ ਸੁਖਦਾਤੇ ਦਾ, ਜਿਸ ਅਬਿਨਾਸੀ ਪ੍ਰਭੂ ਦੀ ਸਿਫ਼ਤਿ-ਸਾਲਾਹ (ਜੀਵਾਂ ਨੂੰ) ਪਵਿਤ੍ਰ (ਕਰ ਦੇਂਦੀ) ਹੈ ॥੧॥
The Perfect Supreme Lord God, the eternal, imperishable Giver of peace - spotless and pure are His Praises. ||1||
पूरन पारब्रहम सुखदाते अबिनासी बिमल जा को जास ॥१॥
ਸੰਤਪ੍ਰਸਾਦਿਮੇਰੇਪੂਰਮਨੋਰਥਕਰਿਕਿਰਪਾਭੇਟੇਗੁਣਤਾਸ॥
(ਹੇ ਮਾਂ!) ਗੁਰੂ ਦੀ ਕਿਰਪਾ ਨਾਲ ਮੇਰੀਆਂ ਮੁਰਾਦਾਂ ਪੂਰੀਆਂ ਹੋ ਗਈਆਂ ਹਨ, ਗੁਣਾਂ ਦੇ ਖ਼ਜ਼ਾਨੇ ਪ੍ਰਭੂ ਜੀ ਮੇਹਰ ਕਰ ਕੇ (ਮੈਨੂੰ) ਮਿਲ ਪਏ ਹਨ।
By the Grace of the Saints, my desires have been fulfilled; in His Mercy, the Lord, the treasure of virtue, has met me.
संत प्रसादि मेरे पूर मनोरथ करि किरपा भेटे गुणतास ॥
ਸਾਂਤਿਸਹਜਸੂਖਮਨਿਉਪਜਿਓਕੋਟਿਸੂਰਨਾਨਕਪਰਗਾਸ॥੨॥੫॥੨੪॥
ਹੇ ਨਾਨਕ! (ਆਖ-ਮੇਰੇ) ਮਨ ਵਿਚ ਸ਼ਾਂਤੀ ਪੈਦਾ ਹੋ ਗਈ ਹੈ, ਆਤਮਕ ਅਡੋਲਤਾ ਦੇ ਸੁਖ ਪੈਦਾ ਹੋ ਗਏ ਹਨ, (ਮਾਨੋ) ਕ੍ਰੋੜਾਂ ਸੂਰਜਾਂ ਦਾ (ਮੇਰੇ ਅੰਦਰ) ਚਾਨਣ ਹੋ ਗਿਆ ਹੈ ॥੨॥੫॥੨੪॥
Peace and tranquility, poise and pleasure, have welled up within my mind; millions of suns, O Nanak, illuminate me. ||2||5||24||
सांति सहज सूख मनि उपजिओ कोटि सूर नानक परगास ॥२॥५॥२४॥
WWW.GURBANI.WORLD