GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਸਾਰੰਗ - ਗੁਰੂ ਰਾਮਦਾਸ ਜੀ
ਅੰਗ 1201
Display Settings
Translations
ਸਾਰੰਗਮਹਲਾ
Saarang, Fourth Mahalaa:
सारंग महला ४ ॥
ਜਪਿਮਨਨਰਹਰੇਨਰਹਰਸੁਆਮੀਹਰਿਸਗਲਦੇਵਦੇਵਾਸ੍ਰੀਰਾਮਰਾਮਨਾਮਾਹਰਿਪ੍ਰੀਤਮੁਮੋਰਾ॥੧॥ਰਹਾਉ
ਹੇ (ਮੇਰੇ) ਮਨ! (ਸਭ ਦੇ) ਮਾਲਕ ਨਰਹਰ-ਪ੍ਰਭੂ ਦਾ ਨਾਮ ਜਪਿਆ ਕਰ, ਸਰਬ-ਵਿਆਪਕ ਰਾਮ ਦਾ ਨਾਮ ਜਪਿਆ ਕਰ, ਉਹ ਹਰੀ ਸਾਰੇ ਦੇਵਤਿਆਂ ਦਾ ਦੇਵਤਾ ਹੈ, ਉਹੀ ਹਰੀ ਮੇਰਾ ਪ੍ਰੀਤਮ ਹੈ ॥੧॥ ਰਹਾਉ ॥
O my mind, meditate on the Lord, the Lord, your Lord and Master. The Lord is the Most Divine of all the divine beings. Chant the Name of the Lord, Raam, Raam, the Lord, my most Dear Beloved. ||1||Pause||
जपि मन नरहरे नरहर सुआमी हरि सगल देव देवा स्री राम राम नामा हरि प्रीतमु मोरा ॥१॥ रहाउ ॥
ਜਿਤੁਗ੍ਰਿਹਿਗੁਨਗਾਵਤੇਹਰਿਕੇਗੁਨਗਾਵਤੇਰਾਮਗੁਨਗਾਵਤੇਤਿਤੁਗ੍ਰਿਹਿਵਾਜੇਪੰਚਸਬਦਵਡਭਾਗਮਥੋਰਾ
ਹੇ (ਮੇਰੇ) ਮਨ! ਜਿਸ (ਹਿਰਦੇ-) ਘਰ ਵਿਚ ਪਰਮਾਤਮਾ ਦੇ ਗੁਣ ਗਾਏ ਜਾਂਦੇ ਹਨ, ਹਰੀ ਦੇ ਗੁਣ ਗਾਏ ਜਾਂਦੇ ਹਨ, ਰਾਮ ਦੇ ਗੁਣ ਗਾਏ ਜਾਂਦੇ ਹਨ, ਉਸ (ਹਿਰਦੇ-) ਘਰ ਵਿਚ (ਮਾਨੋ) ਪੰਜ ਹੀ ਕਿਸਮਾਂ ਦੇ ਸਾਜ ਵੱਜ ਰਹੇ ਹਨ ਤੇ ਆਨੰਦ ਬਣਿਆ ਹੋਇਆ ਹੈ। (ਪਰ ਇਹ ਅਵਸਥਾ ਉਹਨਾਂ ਮਨੁੱਖਾਂ ਦੇ ਅੰਦਰ ਹੀ ਬਣਦੀ ਹੈ ਜਿਨ੍ਹਾਂ ਦੇ) ਮੱਥੇ ਦੇ ਵੱਡੇ ਭਾਗ ਜਾਗਦੇ ਹਨ।
That household, in which the Glorious Praises of the Lord are sung, where the Panch Shabad, the Five Primal Sounds, resound - great is the destiny written on the forehead of one who lives in such a household.
जितु ग्रिहि गुन गावते हरि के गुन गावते राम गुन गावते तितु ग्रिहि वाजे पंच सबद वड भाग मथोरा ॥
ਤਿਨੑਜਨਕੇਸਭਿਪਾਪਗਏਸਭਿਦੋਖਗਏਸਭਿਰੋਗਗਏਕਾਮੁਕ੍ਰੋਧੁਲੋਭੁਮੋਹੁਅਭਿਮਾਨੁਗਏਤਿਨੑਜਨਕੇਹਰਿਮਾਰਿਕਢੇਪੰਚਚੋਰਾ॥੧॥
ਹੇ ਮਨ! ਉਹਨਾਂ ਮਨੁੱਖਾਂ ਦੇ ਸਾਰੇ ਪਾਪ ਦੂਰ ਹੋ ਜਾਂਦੇ ਹਨ, ਸਾਰੇ ਵਿਕਾਰ ਦੂਰ ਹੋ ਜਾਂਦੇ ਹਨ, ਸਾਰੇ ਰੋਗ ਦੂਰ ਹੋ ਜਾਂਦੇ ਹਨ, (ਉਹਨਾਂ ਦੇ ਅੰਦਰੋਂ) ਕਾਮ ਕ੍ਰੋਧ ਲੋਭ ਮੋਹ ਅਹੰਕਾਰ ਨਾਸ ਹੋ ਜਾਂਦੇ ਹਨ। ਪਰਮਾਤਮਾ ਉਹਨਾਂ ਦੇ ਅੰਦਰੋਂ (ਆਤਮਕ ਜੀਵਨ ਦਾ ਸਰਮਾਇਆ ਚੁਰਾਣ ਵਾਲੇ ਇਹਨਾਂ) ਪੰਜਾਂ ਚੋਰਾਂ ਨੂੰ ਮਾਰ ਕੇ ਕੱਢ ਦੇਂਦਾ ਹੈ ॥੧॥
All the sins of that humble being are taken away, all pains are taken away, all diseases are taken away; lust, anger, greed, attachment and egotistical pride are taken away. The Lord drives the five thieves out of such a person of the Lord. ||1||
तिन जन के सभि पाप गए सभि दोख गए सभि रोग गए कामु क्रोधु लोभु मोहु अभिमानु गए तिन जन के हरि मारि कढे पंच चोरा ॥१॥
ਹਰਿਰਾਮਬੋਲਹੁਹਰਿਸਾਧੂਹਰਿਕੇਜਨਸਾਧੂਜਗਦੀਸੁਜਪਹੁਮਨਿਬਚਨਿਕਰਮਿਹਰਿਹਰਿਆਰਾਧੂਹਰਿਕੇਜਨਸਾਧੂ
ਹੇ ਸੰਤ ਜਨੋ! ਪਰਮਾਤਮਾ ਹਰੀ ਦਾ ਨਾਮ ਉਚਾਰਿਆ ਕਰੋ। ਹੇ ਹਰੀ ਦੇ ਸੰਤ ਜਨੋ! ਜਗਤ ਦੇ ਮਾਲਕ-ਪ੍ਰਭੂ ਦਾ ਨਾਮ ਜਪਿਆ ਕਰੋ। ਹੇ ਹਰੀ ਦੇ ਸਾਧ ਜਨੋ! ਆਪਣੇ ਮਨ ਦੀ ਰਾਹੀਂ (ਹਰੇਕ) ਬਚਨ ਦੀ ਰਾਹੀਂ (ਹਰੇਕ) ਕਰਮ ਦੀ ਰਾਹੀਂ ਪ੍ਰਭੂ ਦਾ ਆਰਾਧਨ ਕਰਿਆ ਕਰੋ।
Chant the Name of the Lord, O Holy Saints of the Lord; meditate on the Lord of the Universe, O Holy people of the Lord. Meditate in thought, word and deed on the Lord, Har, Har. Worship and adore the Lord, O Holy people of the Lord.
हरि राम बोलहु हरि साधू हरि के जन साधू जगदीसु जपहु मनि बचनि करमि हरि हरि आराधू हरि के जन साधू ॥
ਹਰਿਰਾਮਬੋਲਿਹਰਿਰਾਮਬੋਲਿਸਭਿਪਾਪਗਵਾਧੂ
ਹਰੀ ਦਾ ਨਾਮ ਉਚਾਰ ਕੇ, ਰਾਮ ਦਾ ਨਾਮ ਜਪ ਕੇ ਸਾਰੇ ਪਾਪ ਦੂਰ ਕਰ ਲਵੋਗੇ।
Chant the Name of the Lord, chant the Name of the Lord. It shall rid you of all your sins.
हरि राम बोलि हरि राम बोलि सभि पाप गवाधू ॥
ਨਿਤਨਿਤਜਾਗਰਣੁਕਰਹੁਸਦਾਸਦਾਆਨੰਦੁਜਪਿਜਗਦੀਸੁਰਾ
ਹੇ ਸੰਤ ਜਨੋ! ਸਦਾ ਹੀ (ਵਿਕਾਰਾਂ ਦੇ ਹੱਲਿਆਂ ਵਲੋਂ) ਸੁਚੇਤ ਰਹੋ। ਜਗਤ ਦੇ ਮਾਲਕ ਦਾ ਨਾਮ ਜਪ ਜਪ ਕੇ ਸਦਾ ਹੀ ਆਤਮਕ ਆਨੰਦ ਬਣਿਆ ਰਹਿੰਦਾ ਹੈ।
Continually and continuously remain awake and aware. You shall be in ecstasy forever and ever, meditating on the Lord of the Universe.
नित नित जागरणु करहु सदा सदा आनंदु जपि जगदीसुरा ॥
ਮਨਇਛੇਫਲਪਾਵਹੁਸਭੈਫਲਪਾਵਹੁਧਰਮੁਅਰਥੁਕਾਮਮੋਖੁਜਨਨਾਨਕਹਰਿਸਿਉਮਿਲੇਹਰਿਭਗਤੁਤੋਰਾ॥੨॥੨॥੯॥
ਹੇ ਸੰਤ ਜਨੋ! (ਨਾਮ ਦੀ ਬਰਕਤਿ ਨਾਲ) ਸਾਰੇ ਮਨ-ਮੰਗੇ ਫਲ ਹਾਸਲ ਕਰੋਗੇ, ਸਾਰੀਆਂ ਮੁਰਾਦਾਂ ਪਾ ਲਵੋਗੇ। ਧਰਮ, ਅਰਥ, ਕਾਮ, ਮੋਖ-ਇਹ ਚਾਰੇ ਪਦਾਰਥ ਪ੍ਰਾਪਤ ਕਰ ਲਵੋਗੇ। ਹੇ ਦਾਸ ਨਾਨਕ! ਹੇ ਹਰੀ! ਜਿਹੜੇ ਮਨੁੱਖ ਤੇਰੇ (ਚਰਨਾਂ) ਨਾਲ ਜੁੜੇ ਰਹਿੰਦੇ ਹਨ ਉਹੀ ਤੇਰੇ ਭਗਤ ਹਨ ॥੨॥੨॥੯॥
Servant Nanak: O Lord, Your devotees obtain the fruits of their minds' desires; they obtain all the fruits and rewards, and the four great blessings - Dharmic faith, wealth and riches, sexual success and liberation. ||2||2||9||
मन इछे फल पावहु सभै फल पावहु धरमु अरथु काम मोखु जन नानक हरि सिउ मिले हरि भगतु तोरा ॥२॥२॥९॥
WWW.GURBANI.WORLD
ਪਿਛਲਾ Share ਹੋਮ Save ਅਗਲਾ