ਥਾਪਿਆਨਜਾਇਕੀਤਾਨਹੋਇ॥
ਨਾ ਉਹ ਪੈਦਾ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਸਾਡਾ ਬਣਾਇਆ ਬਣਦਾ ਹੈ।
He cannot be established, He cannot be created.
थापिआ न जाइ कीता न होइ ॥
ਆਪੇਆਪਿਨਿਰੰਜਨੁਸੋਇ॥
ਉਹ ਨਿਰੋਲ ਆਪ ਹੀ ਆਪ ਹੈ। ਉਹ ਅਕਾਲ ਪੁਰਖ ਮਾਇਆ ਦੇ ਪਰਭਾਵ ਤੋਂ ਪਰੇ ਹੈ।
He Himself is Immaculate and Pure.
आपे आपि निरंजनु सोइ ॥
ਜਿਨਿਸੇਵਿਆਤਿਨਿਪਾਇਆਮਾਨੁ॥
ਜਿਸ ਮਨੁੱਖ ਨੇ ਉਸ ਅਕਾਲ ਪੁਰਖ ਨੂੰ ਸਿਮਰਿਆ ਹੈ, ਉਸ ਨੇ ਹੀ ਵਡਿਆਈ ਪਾ ਲਈ ਹੈ।
Those who serve Him are honored.
जिनि सेविआ तिनि पाइआ मानु ॥
ਨਾਨਕਗਾਵੀਐਗੁਣੀਨਿਧਾਨੁ॥
ਹੇ ਨਾਨਕ! (ਆਓ) ਅਸੀਂ ਭੀ ਉਸ ਗੁਣਾਂ ਦੇ ਖ਼ਜ਼ਾਨੇ ਹਰੀ ਦੀ ਸਿਫ਼ਤ-ਸਾਲਾਹ ਕਰੀਏ।
O Nanak, sing of the Lord, the Treasure of Excellence.
नानक गावीऐ गुणी निधानु ॥
ਗਾਵੀਐਸੁਣੀਐਮਨਿਰਖੀਐਭਾਉ॥
(ਆਓ, ਅਕਾਲ ਪੁਰਖ ਦੇ ਗੁਣ) ਗਾਵੀਏ ਤੇ ਸੁਣੀਏ ਅਤੇ ਆਪਣੇ ਮਨ ਵਿਚ ਉਸਦਾ ਪ੍ਰੇਮ ਟਿਕਾਈਏ।
Sing, and listen, and let your mind be filled with love.
गावीऐ सुणीऐ मनि रखीऐ भाउ ॥
ਦੁਖੁਪਰਹਰਿਸੁਖੁਘਰਿਲੈਜਾਇ॥
(ਜੋ ਮਨੁੱਖ ਇਹ ਆਹਰ ਕਰਦਾ ਹੈ, ਉਹ) ਆਪਣਾ ਦੁੱਖ ਦੂਰ ਕਰਕੇ ਸੁੱਖ ਨੂੰ ਹਿਰਦੇ ਵਿਚ ਵਸਾ ਲੈਂਦਾ ਹੈ।
Your pain shall be sent far away, and peace shall come to your home.
दुखु परहरि सुखु घरि लै जाइ ॥
ਗੁਰਮੁਖਿਨਾਦੰਗੁਰਮੁਖਿਵੇਦੰਗੁਰਮੁਖਿਰਹਿਆਸਮਾਈ॥
(ਪਰ ਉਸ ਰੱਬ ਦਾ) ਨਾਮ ਤੇ ਗਿਆਨ ਗੁਰੂ ਦੀ ਰਾਹੀਂ (ਪ੍ਰਾਪਤ ਹੁੰਦਾ ਹੈ)। ਗੁਰੂ ਦੀ ਰਾਹੀਂ ਹੀ (ਇਹ ਪਰਤੀਤ ਆਉਂਦੀ ਹੈ ਕਿ) ਉਹ ਹਰੀ ਸਭ ਥਾਈਂ ਵਿਆਪਕ ਹੈ।
The Guru's Word is the Sound-current of the Naad; the Guru's Word is the Wisdom of the Vedas; the Guru's Word is all-pervading.
गुरमुखि नादं गुरमुखि वेदं गुरमुखि रहिआ समाई ॥
ਗੁਰੁਈਸਰੁਗੁਰੁਗੋਰਖੁਬਰਮਾਗੁਰੁਪਾਰਬਤੀਮਾਈ॥
ਗੁਰੂ ਹੀ (ਸਾਡੇ ਲਈ) ਸ਼ਿਵ ਹੈ, ਗੁਰੂ ਹੀ (ਸਾਡੇ ਲਈ) ਗੋਰਖ ਤੇ ਬ੍ਰਹਮਾ ਹੈ ਅਤੇ ਗੁਰੂ ਹੀ (ਸਾਡੇ ਲਈ) ਮਾਈ ਪਾਰਬਤੀ ਹੈ।
The Guru is Shiva, the Guru is Vishnu and Brahma; the Guru is Paarvati and Lakhshmi.
गुरु ईसरु गुरु गोरखु बरमा गुरु पारबती माई ॥
ਜੇਹਉਜਾਣਾਆਖਾਨਾਹੀਕਹਣਾਕਥਨੁਨਜਾਈ॥
ਉਂਝ (ਇਸ ਅਕਾਲ ਪੁਰਖ ਦੇ ਹੁਕਮ ਨੂੰ) ਜੇ ਮੈਂ ਸਮਝ, (ਭੀ) ਲਵਾਂ, (ਤਾਂ ਭੀ) ਉਸ ਦਾ ਵਰਣਨ ਨਹੀਂ ਕਰ ਸਕਦਾ। (ਅਕਾਲ ਪੁਰਖ ਦੇ ਹੁਕਮ ਦਾ) ਕਥਨ ਨਹੀਂ ਕੀਤਾ ਜਾ ਸਕਦਾ।
Even knowing God, I cannot describe Him; He cannot be described in words.
जे हउ जाणा आखा नाही कहणा कथनु न जाई ॥
ਗੁਰਾਇਕਦੇਹਿਬੁਝਾਈ॥
(ਮੇਰੀ ਤਾਂ) ਹੇ ਸਤਿਗੁਰੂ! (ਤੇਰੇ ਅੱਗੇ ਅਰਦਾਸ ਹੈ ਕਿ) ਮੈਨੂੰ ਇਕ ਸਮਝ ਦੇਹ,
The Guru has given me this one understanding:
गुरा इक देहि बुझाई ॥
ਸਭਨਾਜੀਆਕਾਇਕੁਦਾਤਾਸੋਮੈਵਿਸਰਿਨਜਾਈ॥੫॥
ਕਿ ਜਿਹੜਾ ਸਭਨਾਂ ਜੀਵਾਂ ਨੂੰ ਦਾਤਾਂ ਦੇਣ ਵਾਲਾ ਇਕ ਰੱਬ ਹੈ, ਮੈਂ ਉਸ ਨੂੰ ਭੁਲਾ ਨਾ ਦਿਆਂ ॥੫॥
there is only the One, the Giver of all souls. May I never forget Him! ||5||
सभना जीआ का इकु दाता सो मै विसरि न जाई ॥५॥
WWW.GURBANI.WORLD