ਰਾਮਕਲੀਬਾਣੀਭਗਤਾਕੀ॥ਕਬੀਰਜੀਉ॥
ਰਾਗ ਰਾਮਕਲੀ ਵਿੱਚ ਭਗਤਾਂ ਦੀ ਬਾਣੀ। ਕਬੀਰ ਜੀ ਬਾਣੀ।
Raamkalee, The Word Of The Devotees. Kabeer Jee:
रामकली बाणी भगता की ॥ कबीर जीउ ॥
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਕਾਇਆਕਲਾਲਨਿਲਾਹਨਿਮੇਲਉਗੁਰਕਾਸਬਦੁਗੁੜੁਕੀਨੁਰੇ॥
ਹੇ ਭਾਈ! ਮੈਂ ਸਿਆਣੇ ਸਰੀਰ ਨੂੰ ਮੱਟੀ ਬਣਾਇਆ ਹੈ, ਤੇ ਇਸ ਵਿਚ (ਨਾਮ-ਅੰਮ੍ਰਿਤ-ਰੂਪ ਸ਼ਰਾਬ ਤਿਆਰ ਕਰਨ ਲਈ) ਖ਼ਮੀਰ ਦੀ ਸਮਗ੍ਰੀ ਇਕੱਠੀ ਕਰ ਰਿਹਾ ਹਾਂ-ਸਤਿਗੁਰੂ ਦੇ ਸ਼ਬਦ ਨੂੰ ਮੈਂ ਗੁੜ ਬਣਾਇਆ ਹੈ,
Make your body the vat, and mix in the yeast. Let the Word of the Guru's Shabad be the molasses.
काइआ कलालनि लाहनि मेलउ गुर का सबदु गुड़ु कीनु रे ॥
ਤ੍ਰਿਸਨਾਕਾਮੁਕ੍ਰੋਧੁਮਦਮਤਸਰਕਾਟਿਕਾਟਿਕਸੁਦੀਨੁਰੇ॥੧॥
ਤ੍ਰਿਸ਼ਨਾ, ਕਾਮ, ਕ੍ਰੋਧ, ਹੰਕਾਰ ਤੇ ਈਰਖਾ ਨੂੰ ਕੱਟ ਕੱਟ ਕੇ ਸੱਕ (ਟੁੱਕ ਟੁੱਕ ਕੇ ਉਸ ਗੁੜ ਵਿਚ) ਰਲਾ ਦਿੱਤਾ ਹੈ ॥੧॥
Cut up desire, sexuality, anger, pride and envy, and let them be the fermenting bark. ||1||
त्रिसना कामु क्रोधु मद मतसर काटि काटि कसु दीनु रे ॥१॥
ਕੋਈਹੈਰੇਸੰਤੁਸਹਜਸੁਖਅੰਤਰਿਜਾਕਉਜਪੁਤਪੁਦੇਉਦਲਾਲੀਰੇ॥
ਹੇ ਭਾਈ! ਕੀ ਮੈਨੂੰ ਕੋਈ ਐਸਾ ਸੰਤ ਮਿਲ ਪਵੇਗਾ (ਭਾਵ, ਮੇਰਾ ਮਨ ਲੋਚਦਾ ਹੈ ਕਿ ਮੈਨੂੰ ਕੋਈ ਐਸਾ ਸੰਤ ਮਿਲ ਪਏ) ਜੋ ਆਪ ਅਡੋਲ ਅਵਸਥਾ ਵਿਚ ਟਿਕਿਆ ਹੋਇਆ ਹੋਵੇ, ਸੁਖ ਵਿਚ ਟਿਕਿਆ ਹੋਵੇ?
Is there any Saint, with intuitive peace and poise deep within, unto whom I might offer my meditation and austerities as payment?
कोई है रे संतु सहज सुख अंतरि जा कउ जपु तपु देउ दलाली रे ॥
ਏਕਬੂੰਦਭਰਿਤਨੁਮਨੁਦੇਵਉਜੋਮਦੁਦੇਇਕਲਾਲੀਰੇ॥੧॥ਰਹਾਉ॥
ਜੇ ਕੋਈ ਅਜਿਹਾ ਸਾਕੀ (-ਸੰਤ) ਮੈਨੂੰ (ਨਾਮ-ਅੰਮ੍ਰਿਤ-ਰੂਪ) ਨਸ਼ਾ ਪਿਲਾਏ, ਤਾਂ ਮੈਂ ਉਸ ਅੰਮ੍ਰਿਤ ਦੀ ਇਕ ਬੂੰਦ ਦੇ ਬਦਲੇ ਆਪਣਾ ਤਨ ਮਨ ਉਸ ਦੇ ਹਵਾਲੇ ਕਰ ਦਿਆਂ, ਮੈਂ (ਜੋਗੀਆਂ ਤੇ ਪੰਡਿਤਾਂ ਦੇ ਦੱਸੇ ਹੋਏ) ਜਪ ਤੇ ਤਪ ਉਸ ਸੰਤ ਨੂੰ ਦਲਾਲੀ ਵਜੋਂ ਦੇ ਦਿਆਂ ॥੧॥ ਰਹਾਉ ॥
I dedicate my body and mind to whoever gives me even a drop of this wine from such a vat. ||1||Pause||
एक बूंद भरि तनु मनु देवउ जो मदु देइ कलाली रे ॥१॥ रहाउ ॥
ਭਵਨਚਤੁਰਦਸਭਾਠੀਕੀਨੑੀਬ੍ਰਹਮਅਗਨਿਤਨਿਜਾਰੀਰੇ॥
ਚੌਦਾਂ ਭਵਨਾਂ ਨੂੰ ਮੈਂ ਭੱਠੀ ਬਣਾਇਆ ਹੈ, ਆਪਣੇ ਸਰੀਰ ਵਿਚ ਰੱਬੀ-ਜੋਤਿ ਰੂਪ ਅੱਗ ਬਾਲੀ ਹੈ (ਭਾਵ, ਸਾਰੇ ਜਗਤ ਦੇ ਮੋਹ ਨੂੰ ਮੈਂ ਸਰੀਰ ਵਿਚ ਦੀ ਬ੍ਰਹਮ-ਅਗਨੀ ਨਾਲ ਸਾੜ ਦਿੱਤਾ ਹੈ)।
I have made the fourteen worlds the furnace, and I have burnt my body with the fire of God.
भवन चतुर दस भाठी कीनी ब्रहम अगनि तनि जारी रे ॥
ਮੁਦ੍ਰਾਮਦਕਸਹਜਧੁਨਿਲਾਗੀਸੁਖਮਨਪੋਚਨਹਾਰੀਰੇ॥੨॥
ਮੇਰੀ ਲਿਵ ਅਡੋਲ ਅਵਸਥਾ ਵਿਚ ਲੱਗ ਗਈ ਹੈ, ਇਹ ਮੈਂ ਉਸ ਨਾਲ ਦਾ ਡੱਟ ਬਣਾਇਆ ਹੈ (ਜਿਸ ਵਿਚੋਂ ਦੀ ਸ਼ਰਾਬ ਨਿਕਲਦੀ ਹੈ)। ਮੇਰੇ ਮਨ ਦੀ ਸੁਖ-ਅਵਸਥਾ ਉਸ ਨਾਲ ਤੇ ਪੋਚਾ ਦੇ ਰਹੀ ਹੈ (ਜਿਉਂ ਜਿਉਂ ਮੇਰਾ ਮਨ ਅਡੋਲ ਹੁੰਦਾ ਹੈ, ਸੁਖ-ਅਵਸਥਾ ਵਿਚ ਅੱਪੜਦਾ ਹੈ, ਤਿਉਂ ਤਿਉਂ ਮੇਰੇ ਅੰਦਰ ਨਾਮ-ਅੰਮ੍ਰਿਤ ਦਾ ਪ੍ਰਵਾਹ ਚੱਲਦਾ ਹੈ) ॥੨॥
My mudra - my hand-gesture, is the pipe; tuning into the celestial sound current within, the Shushmanaa - the central spinal channel, is my cooling pad. ||2||
मुद्रा मदक सहज धुनि लागी सुखमन पोचनहारी रे ॥२॥
ਤੀਰਥਬਰਤਨੇਮਸੁਚਿਸੰਜਮਰਵਿਸਸਿਗਹਨੈਦੇਉਰੇ॥
ਇਸ ਨਾਮ-ਅੰਮ੍ਰਿਤ ਦੇ ਬਦਲੇ ਮੈਂ (ਪੰਡਿਤਾਂ ਤੇ ਜੋਗੀਆਂ ਦੇ ਦੱਸੇ ਹੋਏ) ਤੀਰਥ ਇਸ਼ਨਾਨ, ਵਰਤ, ਨੇਮ, ਸੁੱਚ, ਸੰਜਮ, ਪ੍ਰਾਣਾਯਾਮ ਵਿਚ ਸੁਆਸ ਚਾੜ੍ਹਨੇ ਤੇ ਉਤਾਰਨੇ-ਇਹ ਸਭ ਕੁਝ ਗਿਰਵੀ ਰੱਖ ਦਿੱਤੇ ਹਨ।
Pilgrimages, fasting, vows, purifications, self-discipline, austerities and breath control through the sun and moon channels - all these I pledge.
तीरथ बरत नेम सुचि संजम रवि ससि गहनै देउ रे ॥
ਸੁਰਤਿਪਿਆਲਸੁਧਾਰਸੁਅੰਮ੍ਰਿਤੁਏਹੁਮਹਾਰਸੁਪੇਉਰੇ॥੩॥
ਪ੍ਰਭੂ-ਚਰਨਾਂ ਵਿਚ ਜੁੜੀ ਹੋਈ ਆਪਣੀ ਸੁਰਤ ਨੂੰ ਮੈਂ ਪਿਆਲਾ ਬਣਾ ਲਿਆ ਹੈ ਤੇ (ਨਾਮ-) ਅੰਮ੍ਰਿਤ ਪੀ ਰਿਹਾ ਹਾਂ। ਇਹ ਨਾਮ-ਅੰਮ੍ਰਿਤ ਸਭ ਰਸਾਂ ਤੋਂ ਸ੍ਰੇਸ਼ਟ ਰਸ ਹੈ ॥੩॥
My focused consciousness is the cup, and the Ambrosial Nectar is the pure juice. I drink in the supreme, sublime essence of this juice. ||3||
सुरति पिआल सुधा रसु अंम्रितु एहु महा रसु पेउ रे ॥३॥
ਨਿਝਰਧਾਰਚੁਐਅਤਿਨਿਰਮਲਇਹਰਸਮਨੂਆਰਾਤੋਰੇ॥
(ਹੁਣ ਮੇਰੇ ਅੰਦਰ ਨਾਮ-ਅੰਮ੍ਰਿਤ ਦੇ) ਚਸ਼ਮੇ ਦੀ ਬੜੀ ਸਾਫ਼ ਧਾਰ ਪੈ ਰਹੀ ਹੈ। ਮੇਰਾ ਮਨ, ਇਸ ਦੇ ਸੁਆਦ ਵਿਚ ਰਤਾ ਹੋਇਆ ਹੈ।
The pure stream constantly trickles forth, and my mind is intoxicated by this sublime essence.
निझर धार चुऐ अति निरमल इह रस मनूआ रातो रे ॥
ਕਹਿਕਬੀਰਸਗਲੇਮਦਛੂਛੇਇਹੈਮਹਾਰਸੁਸਾਚੋਰੇ॥੪॥੧॥
ਕਬੀਰ ਆਖਦਾ ਹੈ ਕਿ ਹੋਰ ਸਾਰੇ ਨਸ਼ੇ ਫੋਕੇ ਹਨ, ਇਕ ਇਹੀ ਸਭ ਤੋਂ ਸ੍ਰੇਸ਼ਟ ਰਸ ਸਦਾ ਕਾਇਮ ਰਹਿਣ ਵਾਲਾ ਹੈ ॥੪॥੧॥
Says Kabeer, all other wines are trivial and tasteless; this is the only true, sublime essence. ||4||1||
कहि कबीर सगले मद छूछे इहै महा रसु साचो रे ॥४॥१॥
WWW.GURBANI.WORLD