GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਭੈਰਉ - ਗੁਰੂ ਨਾਨਕ ਦੇਵ ਜੀ
ਅੰਗ 1126
Display Settings
Translations
ਭੈਰਉਮਹਲਾ
Bhairao, First Mahalaa:
भैरउ महला १ ॥
ਗੁਰਕੈਸੰਗਿਰਹੈਦਿਨੁਰਾਤੀਰਾਮੁਰਸਨਿਰੰਗਿਰਾਤਾ
ਅਜੇਹਾ ਦਾਸ ਦਿਨ ਰਾਤ ਗੁਰੂ ਦੀ ਸੰਗਤ ਵਿਚ ਰਹਿੰਦਾ ਹੈ (ਭਾਵ, ਗੁਰੂ ਨੂੰ ਆਪਣੇ ਮਨ ਵਿਚ ਵਸਾਈ ਰੱਖਦਾ ਹੈ), ਪਰਮਾਤਮਾ (ਦੇ ਨਾਮ) ਨੂੰ ਆਪਣੀ ਜੀਭ ਉਤੇ ਰੱਖਦਾ ਹੈ, ਤੇ ਪ੍ਰਭੂ ਦੇ ਪ੍ਰੇਮ ਵਿਚ ਰੰਗਿਆ ਰਹਿੰਦਾ ਹੈ।
He remains with the Guru, day and night, and his tongue savors the savory taste of the Lord's Love.
गुर कै संगि रहै दिनु राती रामु रसनि रंगि राता ॥
ਅਵਰੁਜਾਣਸਿਸਬਦੁਪਛਾਣਸਿਅੰਤਰਿਜਾਣਿਪਛਾਤਾ॥੧॥
ਉਹ ਦਾਸ ਸਦਾ ਸਿਫ਼ਤ-ਸਾਲਾਹ ਨਾਲ ਸਾਂਝ ਪਾਂਦਾ ਹੈ (ਨਿੰਦਿਆ ਆਦਿਕ ਕਿਸੇ) ਹੋਰ (ਬੋਲ) ਨੂੰ ਨਹੀਂ ਜਾਣਦਾ, ਪ੍ਰਭੂ ਨੂੰ ਆਪਣੇ ਅੰਦਰ ਵੱਸਦਾ ਜਾਣ ਕੇ ਉਸ ਨਾਲ ਸਾਂਝ ਪਾਈ ਰੱਖਦਾ ਹੈ ॥੧॥
He does not know any other; he realizes the Word of the Shabad. He knows and realizes the Lord deep within his own being. ||1||
अवरु न जाणसि सबदु पछाणसि अंतरि जाणि पछाता ॥१॥
ਸੋਜਨੁਐਸਾਮੈਮਨਿਭਾਵੈ
ਮੇਰੇ ਮਨ ਵਿਚ ਤਾਂ (ਪਰਮਾਤਮਾ ਦਾ) ਅਜੇਹਾ ਦਾਸ ਪਿਆਰਾ ਲੱਗਦਾ ਹੈ,
Such a humble person is pleasing to my mind.
सो जनु ऐसा मै मनि भावै ॥
ਆਪੁਮਾਰਿਅਪਰੰਪਰਿਰਾਤਾਗੁਰਕੀਕਾਰਕਮਾਵੈ॥੧॥ਰਹਾਉ
ਜੋ ਆਪਾ-ਭਾਵ (ਸੁਆਰਥ) ਮੁਕਾ ਕੇ ਬੇਅੰਤ ਪ੍ਰਭੂ (ਦੇ ਪਿਆਰ) ਵਿਚ ਮਸਤ ਰਹਿੰਦਾ ਹੈ ਤੇ ਸਤਿਗੁਰੂ ਦੀ ਦੱਸੀ ਕਾਰ ਕਰਦਾ ਹੈ (ਉਹਨਾਂ ਪੂਰਨਿਆਂ ਤੇ ਤੁਰਦਾ ਹੈ ਜੋ ਗੁਰੂ ਨੇ ਪਾ ਦਿੱਤੇ ਹਨ) ॥੧॥ ਰਹਾਉ ॥
He conquers his self-conceit, and is imbued with the Infinite Lord. He serves the Guru. ||1||Pause||
आपु मारि अपरंपरि राता गुर की कार कमावै ॥१॥ रहाउ ॥
ਅੰਤਰਿਬਾਹਰਿਪੁਰਖੁਨਿਰੰਜਨੁਆਦਿਪੁਰਖੁਆਦੇਸੋ
(ਮੈਨੂੰ ਉਹ ਦਾਸ ਪਿਆਰਾ ਲੱਗਦਾ ਹੈ ਜੋ) ਉਸ ਅਕਾਲ ਪੁਰਖ ਨੂੰ (ਸਦਾ) ਨਮਸਕਾਰ ਕਰਦਾ ਹੈ ਜੋ ਸਾਰੇ ਸੰਸਾਰ ਦਾ ਮੁੱਢ ਹੈ।
Deep within my being, and outside as well, is the Immaculate Lord God. I bow humbly before that Primal Lord God.
अंतरि बाहरि पुरखु निरंजनु आदि पुरखु आदेसो ॥
ਘਟਘਟਅੰਤਰਿਸਰਬਨਿਰੰਤਰਿਰਵਿਰਹਿਆਸਚੁਵੇਸੋ॥੨॥
(ਉਸ ਦਾਸ ਨੂੰ ਪਰਮਾਤਮਾ) ਅੰਦਰ ਬਾਹਰ ਹਰ ਥਾਂ ਵਿਆਪਕ ਦਿੱਸਦਾ ਹੈ, ਉਸ ਪ੍ਰਭੂ ਉਤੇ ਮਾਇਆ ਦਾ ਪ੍ਰਭਾਵ ਨਹੀਂ ਪੈ ਸਕਦਾ। (ਉਸ ਸੇਵਕ ਨੂੰ) ਉਹ ਸਦਾ-ਥਿਰ-ਸਰੂਪ ਪ੍ਰਭੂ ਹਰੇਕ ਸਰੀਰ ਵਿਚ ਇੱਕ-ਰਸ ਸਭ ਜੀਵਾਂ ਦੇ ਅੰਦਰ ਮੌਜੂਦ ਪ੍ਰਤੀਤ ਹੁੰਦਾ ਹੈ ॥੨॥
Deep within each and every heart, and amidst all, the Embodiment of Truth is permeating and pervading. ||2||
घट घट अंतरि सरब निरंतरि रवि रहिआ सचु वेसो ॥२॥
ਸਾਚਿਰਤੇਸਚੁਅੰਮ੍ਰਿਤੁਜਿਹਵਾਮਿਥਿਆਮੈਲੁਰਾਈ
ਜੇਹੜੇ ਬੰਦੇ ਸਦਾ-ਥਿਰ ਪ੍ਰਭੂ (ਦੇ ਪਿਆਰ) ਵਿਚ ਮਸਤ ਰਹਿੰਦੇ ਹਨ, ਜਿਨ੍ਹਾਂ ਦੀ ਜੀਭ ਉਤੇ ਆਤਮਕ ਜੀਵਨ ਦੇਣ ਵਾਲਾ ਨਾਮ ਟਿਕਿਆ ਰਹਿੰਦਾ ਹੈ, ਝੂਠ ਦੀ ਮੈਲ ਉਹਨਾਂ ਦੇ ਅੰਦਰ ਰਤਾ ਭੀ ਨਹੀਂ ਹੁੰਦੀ।
Those who are imbued with Truth - their tongues are tinged with Truth; they do not have even an iota of the filth of falsehood.
साचि रते सचु अंम्रितु जिहवा मिथिआ मैलु न राई ॥
ਨਿਰਮਲਨਾਮੁਅੰਮ੍ਰਿਤਰਸੁਚਾਖਿਆਸਬਦਿਰਤੇਪਤਿਪਾਈ॥੩॥
ਉਹ ਬੰਦੇ ਪਵਿੱਤ੍ਰ ਨਾਮ (ਜਪਦੇ ਹਨ), ਆਤਮਕ ਜੀਵਨ ਦੇਣ ਵਾਲੇ ਨਾਮ ਦਾ ਸੁਆਦ ਚੱਖਦੇ ਹਨ, ਸਿਫ਼ਤ-ਸਾਲਾਹ ਦੀ ਬਾਣੀ ਵਿਚ ਸਦਾ ਮਸਤ ਰਹਿੰਦੇ ਹਨ, ਤੇ (ਲੋਕ ਪਰਲੋਕ ਵਿਚ) ਇੱਜ਼ਤ ਖੱਟਦੇ ਹਨ ॥੩॥
They taste the sweet Ambrosial Nectar of the Immaculate Naam, the Name of the Lord; imbued with the Shabad, they are blessed with honor. ||3||
निरमल नामु अंम्रित रसु चाखिआ सबदि रते पति पाई ॥३॥
ਗੁਣੀਗੁਣੀਮਿਲਿਲਾਹਾਪਾਵਸਿਗੁਰਮੁਖਿਨਾਮਿਵਡਾਈ
ਗੁਣਵਾਨ (ਸੇਵਕ) ਗੁਣਵਾਨ (ਸੇਵਕ) ਨੂੰ ਮਿਲ ਕੇ (ਨਾਮ ਸਿਮਰਨ ਦੀ ਸਾਂਝ ਬਣਾ ਕੇ) ਪ੍ਰਭੂ-ਨਾਮ ਦਾ ਲਾਭ ਖੱਟਦਾ ਹੈ, ਗੁਰੂ ਦੇ ਦੱਸੇ ਰਾਹ ਉਤੇ ਤੁਰ ਕੇ ਨਾਮ ਵਿਚ ਜੁੜ ਕੇ ਇੱਜ਼ਤ ਪਾਂਦਾ ਹੈ,
The virtuous meet with the virtuous, and earn the profit; as Gurmukh, they obtain the glorious greatness of the Naam.
गुणी गुणी मिलि लाहा पावसि गुरमुखि नामि वडाई ॥
ਸਗਲੇਦੂਖਮਿਟਹਿਗੁਰਸੇਵਾਨਾਨਕਨਾਮੁਸਖਾਈ॥੪॥੫॥੬॥
ਗੁਰੂ ਦੀ ਦੱਸੀ ਕਾਰ ਕਰ ਕੇ ਉਸ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ; ਹੇ ਨਾਨਕ! ਪ੍ਰਭੂ ਦਾ ਨਾਮ ਉਸ ਦਾ (ਸਦਾ ਦਾ) ਮਿੱਤਰ ਬਣ ਜਾਂਦਾ ਹੈ ॥੪॥੫॥੬॥
All sorrows are erased, by serving the Guru; O Nanak, the Naam is our only Friend and Companion. ||4||5||6||
सगले दूख मिटहि गुर सेवा नानक नामु सखाई ॥४॥५॥६॥
WWW.GURBANI.WORLD
ਪਿਛਲਾ Share ਹੋਮ Save ਅਗਲਾ