GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸਿਰੀ ਰਾਗੁ - ਗੁਰੂ ਅਰਜਨ ਦੇਵ ਜੀ
ਅੰਗ 80
Display Settings
Translations
ਛੰਤੁ
Chhant:
छंतु ॥
ਤੇਰੇਬਚਨਅਨੂਪਅਪਾਰਸੰਤਨਆਧਾਰਬਾਣੀਬੀਚਾਰੀਐਜੀਉ
ਹੇ ਸੁੰਦਰ ਪ੍ਰਭੂ! ਹੇ ਬੇਅੰਤ ਪ੍ਰਭੂ! ਹੇ ਸੰਤਾਂ ਦੇ ਆਸਰੇ ਪ੍ਰਭੂ! (ਸੰਤਾਂ ਨੇ ਤੇਰੀ ਸਿਫ਼ਤ-ਸਾਲਾਹ ਦੇ) ਬਚਨ ਵਿਚਾਰੇ ਹਨ, (ਤੇਰੀ ਸਿਫ਼ਤ-ਸਾਲਾਹ ਦੀ ਬਾਣੀ ਵਿਚਾਰੀ ਹੈ (ਹਿਰਦੇ ਵਿਚ ਵਸਾਈ ਹੈ।)
Your Word is Incomparable and Infinite. I contemplate the Word of Your Bani, the Support of the Saints.
तेरे बचन अनूप अपार संतन आधार बाणी बीचारीऐ जीउ ॥
ਸਿਮਰਤਸਾਸਗਿਰਾਸਪੂਰਨਬਿਸੁਆਸਕਿਉਮਨਹੁਬਿਸਾਰੀਐਜੀਉ
ਸੁਆਸ ਸੁਆਸ (ਤੇਰਾ ਨਾਮ) ਸਿਮਰਦਿਆਂ (ਉਹਨਾਂ ਨੂੰ ਇਹ) ਪੂਰਾ ਭਰੋਸਾ ਬਣ ਜਾਂਦਾ ਹੈ ਕਿ (ਪ੍ਰਭੂ ਦਾ ਨਾਮ) ਕਦੇ ਭੀ ਮਨ ਤੋਂ ਭੁਲਾਣਾ ਨਹੀਂ ਚਾਹੀਦਾ।
I remember Him in meditation with every breath and morsel of food, with perfect faith. How could I forget Him from my mind?
सिमरत सास गिरास पूरन बिसुआस किउ मनहु बिसारीऐ जीउ ॥
ਕਿਉਮਨਹੁਬੇਸਾਰੀਐਨਿਮਖਨਹੀਟਾਰੀਐਗੁਣਵੰਤਪ੍ਰਾਨਹਮਾਰੇ
ਹੇ ਗੁਣਾਂ ਦੇ ਸੋਮੇ ਪ੍ਰਭੂ! ਹੇ ਸੰਤਾਂ ਦੀ ਜਿੰਦ-ਜਾਨ ਪ੍ਰਭੂ! (ਸੰਤਾਂ ਨੂੰ ਇਹ ਭਰੋਸਾ ਬੱਝ ਜਾਂਦਾ ਹੈ ਕਿ ਤੇਰਾ ਨਾਮ) ਕਦੇ ਭੀ ਮਨ ਤੋਂ ਭੁਲਾਣਾ ਨਹੀਂ ਚਾਹੀਦਾ, ਅੱਖ ਦੇ ਝਮਕਣ ਜਿਤਨੇ ਸਮੇਂ ਵਾਸਤੇ ਭੀ (ਮਨ ਤੋਂ) ਪਰੇ ਹਟਾਣਾ ਨਹੀਂ ਚਾਹੀਦਾ।
How could I forget Him from my mind, even for an instant? He is the Most Worthy; He is my very life!
किउ मनहु बेसारीऐ निमख नही टारीऐ गुणवंत प्रान हमारे ॥
ਮਨਬਾਂਛਤਫਲਦੇਤਹੈਸੁਆਮੀਜੀਅਕੀਬਿਰਥਾਸਾਰੇ
(ਉਹਨਾਂ ਨੂੰ ਇਹ ਨਿਸਚਾ ਹੋ ਜਾਂਦਾ ਹੈ ਕਿ) ਮਾਲਕ-ਪ੍ਰਭੂ ਮਨ-ਇੱਛਿਤ ਫਲ ਬਖ਼ਸ਼ਦਾ ਹੈ ਤੇ ਹਰੇਕ ਜੀਵ ਦੀ ਪੀੜਾ ਦੀ ਸਾਰ ਲੈਂਦਾ ਹੈ।
My Lord and Master is the Giver of the fruits of the mind's desires. He knows all the useless vanities and pains of the soul.
मन बांछत फल देत है सुआमी जीअ की बिरथा सारे ॥
ਅਨਾਥਕੇਨਾਥੇਸ੍ਰਬਕੈਸਾਥੇਜਪਿਜੂਐਜਨਮੁਹਾਰੀਐ
ਹੇ ਅਨਾਥਾਂ ਦੇ ਨਾਥ ਪ੍ਰਭੂ! ਹੇ ਜੀਵਾਂ ਦੇ ਅੰਗ-ਸੰਗ ਰਹਿਣ ਵਾਲੇ ਪ੍ਰਭੂ! (ਤੇਰਾ ਨਾਮ) ਜਪ ਕੇ ਮਨੁੱਖਾ ਜਨਮ (ਕਿਸੇ ਜੁਆਰੀਏ ਵਾਂਗ) ਜੂਏ (ਦੀ ਬਾਜ਼ੀ) ਵਿਚ ਵਿਅਰਥ ਨਹੀਂ ਗਵਾਇਆ ਜਾਂਦਾ।
Meditating on the Patron of lost souls, the Companion of all, your life shall not be lost in the gamble.
अनाथ के नाथे स्रब कै साथे जपि जूऐ जनमु न हारीऐ ॥
ਨਾਨਕਕੀਬੇਨੰਤੀਪ੍ਰਭਪਹਿਕ੍ਰਿਪਾਕਰਿਭਵਜਲੁਤਾਰੀਐ॥੨॥
ਪਰਮਾਤਮਾ ਦੇ ਪਾਸ ਨਾਨਕ ਦੀ ਇਹ ਬੇਨਤੀ ਹੈ-ਹੇ ਪ੍ਰਭੂ! ਕਿਰਪਾ ਕਰ (ਮੈਨੂੰ ਆਪਣਾ ਨਾਮ ਦੇਹ ਤੇ) ਸੰਸਾਰ-ਸਮੁੰਦਰ ਤੋਂ ਪਾਰ ਲੰਘਾ ॥੨॥
Nanak offers this prayer to God: Please shower me with Your Mercy, and carry me across the terrifying world-ocean. ||2||
नानक की बेनंती प्रभ पहि क्रिपा करि भवजलु तारीऐ ॥२॥
WWW.GURBANI.WORLD
ਪਿਛਲਾ Share ਹੋਮ Save ਅਗਲਾ