ਕਬੀਰਜਮਕਾਠੇਂਗਾਬੁਰਾਹੈਓਹੁਨਹੀਸਹਿਆਜਾਇ॥
ਹੇ ਕਬੀਰ! (ਕਾਮਾਦਿਕਾਂ ਦੇ ਵੱਸ ਪਏ ਰਿਹਾਂ ਜਮ ਦਾ ਡੰਡਾ ਸਿਰ ਤੇ ਵੱਜਦਾ ਹੈ, ਜਨਮ-ਮਰਨ ਦੇ ਗੇੜ ਵਿਚ ਪੈ ਜਾਈਦਾ ਹੈ, ਤੇ) ਜਮ ਦੀ (ਇਹ) ਸੱਟ ਇਤਨੀ ਭੈੜੀ ਹੈ ਕਿ ਸਹਾਰਨੀ ਬੜੀ ਔਖੀ ਹੈ।
Kabeer, Death's club is terrible; it cannot be endured.
कबीर जम का ठेंगा बुरा है ओहु नही सहिआ जाइ ॥
ਏਕੁਜੁਸਾਧੂਮੋੁਹਿਮਿਲਿਓਤਿਨਿੑਲੀਆਅੰਚਲਿਲਾਇ॥੭੮॥
(ਪਰਮਾਤਮਾ ਦੀ ਕਿਰਪਾ ਨਾਲ) ਮੈਨੂੰ ਗੁਰੂ ਮਿਲ ਪਿਆ, ਉਸ ਨੇ ਆਪਣੇ ਲੜ ਲਾ ਲਿਆ (ਤੇ ਮੈਂ ਕਾਮਾਦਿਕਾਂ ਦੇ) ਢਹੇ ਨਹੀਂ ਚੜ੍ਹਿਆ ॥੭੮॥
I have met with the holy man; he has attached me to the hem of his robe. ||78||
एकु जु साधू मुोहि मिलिओ तिनि लीआ अंचलि लाइ ॥७८॥