ਸਲੋਕੁਮਃ੫॥
Shalok, Fifth Mahalaa:
सलोकु मः ५ ॥
ਧੰਨੁਸੁਰਾਗਸੁਰੰਗੜੇਆਲਾਪਤਸਭਤਿਖਜਾਇ॥
ਉਹ ਸੋਹਣੇ ਰਾਗ ਮੁਬਾਰਿਕ ਹਨ ਜਿਨ੍ਹਾਂ ਦੇ ਗਾਂਵਿਆਂ (ਮਨ ਦੀ) ਤ੍ਰਿਸ਼ਨਾ ਨਾਸ ਹੋ ਜਾਏ।
Blessed are those beautiful Ragas which, when chanted, quench all thirst.
धंनु सु राग सुरंगड़े आलापत सभ तिख जाइ ॥
ਧੰਨੁਸੁਜੰਤਸੁਹਾਵੜੇਜੋਗੁਰਮੁਖਿਜਪਦੇਨਾਉ॥
ਉਹ ਸੋਹਣੇ ਜੀਵ ਭਾਗਾਂ ਵਾਲੇ ਹਨ ਜੋ ਗੁਰੂ ਦੇ ਸਨਮੁਖ ਹੋ ਕੇ ਪ੍ਰਭੂ ਦਾ ਨਾਮ ਜਪਦੇ ਹਨ।
Blessed are those beautiful people who, as Gurmukh, chant the Name of the Lord.
धंनु सु जंत सुहावड़े जो गुरमुखि जपदे नाउ ॥
ਜਿਨੀਇਕਮਨਿਇਕੁਅਰਾਧਿਆਤਿਨਸਦਬਲਿਹਾਰੈਜਾਉ॥
ਮੈਂ ਉਹਨਾਂ ਬੰਦਿਆਂ ਤੋਂ ਸਦਾ ਸਦਕੇ ਹਾਂ ਜੋ ਇਕ-ਮਨ ਹੋ ਕੇ ਪ੍ਰਭੂ ਨੂੰ ਸਿਮਰਦੇ ਹਨ।
I am a sacrifice to those who single-mindedly worship and adore the One Lord.
जिनी इक मनि इकु अराधिआ तिन सद बलिहारै जाउ ॥
ਤਿਨਕੀਧੂੜਿਹਮਬਾਛਦੇਕਰਮੀਪਲੈਪਾਇ॥
ਅਸੀਂ (ਮੈਂ) ਉਹਨਾਂ ਦੇ ਚਰਨਾਂ ਦੀ ਧੂੜ ਚਾਹੁੰਦੇ (ਚਾਹੁੰਦਾ) ਹਾਂ, ਪਰ ਇਹ ਧੂੜ ਪ੍ਰਭੂ ਦੀ ਮੇਹਰ ਨਾਲ ਮਿਲਦੀ ਹੈ।
I yearn for the dust of their feet; by His Grace, it is obtained.
तिन की धूड़ि हम बाछदे करमी पलै पाइ ॥
ਜੋਰਤੇਰੰਗਿਗੋਵਿਦਕੈਹਉਤਿਨਬਲਿਹਾਰੈਜਾਉ॥
ਜੋ ਮਨੁੱਖ ਪਰਮਾਤਮਾ ਦੇ ਪਿਆਰ ਵਿਚ ਰੰਗੇ ਹੋਏ ਹਨ, ਮੈਂ ਉਹਨਾਂ ਤੋਂ ਕੁਰਬਾਨ ਹਾਂ।
I am a sacrifice to those who are imbued with love for the Lord of the Universe.
जो रते रंगि गोविद कै हउ तिन बलिहारै जाउ ॥
ਆਖਾਬਿਰਥਾਜੀਅਕੀਹਰਿਸਜਣੁਮੇਲਹੁਰਾਇ॥
ਮੈਂ ਉਹਨਾਂ ਅੱਗੇ ਦਿਲ ਦਾ ਦੁੱਖ ਦੱਸਦਾ ਹਾਂ (ਤੇ ਆਖਦਾ ਹਾਂ ਕਿ) ਮੈਨੂੰ ਪਿਆਰਾ ਪ੍ਰਭੂ ਪਾਤਿਸ਼ਾਹ ਮਿਲਾਓ।
I tell them the state of my soul, and pray that I may be united with the Sovereign Lord King, my Friend.
आखा बिरथा जीअ की हरि सजणु मेलहु राइ ॥
ਗੁਰਿਪੂਰੈਮੇਲਾਇਆਜਨਮਮਰਣਦੁਖੁਜਾਇ॥
ਜਿਸ ਮਨੁੱਖ ਨੂੰ ਪੂਰੇ ਸਤਿਗੁਰੂ ਨੇ ਪ੍ਰਭੂ ਮਿਲਾ ਦਿੱਤਾ ਉਸ ਦਾ ਸਾਰੀ ਉਮਰ ਦਾ ਦੁੱਖ-ਕਲੇਸ਼ ਮਿਟ ਜਾਂਦਾ ਹੈ।
The Perfect Guru has united me with Him, and the pains of birth and death have departed.
गुरि पूरै मेलाइआ जनम मरण दुखु जाइ ॥
ਜਨਨਾਨਕਪਾਇਆਅਗਮਰੂਪੁਅਨਤਨਕਾਹੂਜਾਇ॥੧॥
ਹੇ ਨਾਨਕ! ਉਸ ਮਨੁੱਖ ਨੂੰ ਅਪਹੁੰਚ ਪ੍ਰਭੂ ਮਿਲ ਪੈਂਦਾ ਹੈ ਤੇ ਉਹ ਕਿਸੇ ਹੋਰ ਪਾਸੇ ਨਹੀਂ ਭਟਕਦਾ ॥੧॥
Servant Nanak has found the inaccessible, infinitely beautiful Lord, and he will not go anywhere else. ||1||
जन नानक पाइआ अगम रूपु अनत न काहू जाइ ॥१॥
WWW.GURBANI.WORLD