GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਮਾਝ - ਗੁਰੂ ਨਾਨਕ ਦੇਵ ਜੀ
ਅੰਗ 138
Display Settings
Translations
ਪਉੜੀ
Pauree:
पउड़ी ॥
ਤੂੰਕਰਤਾਪੁਰਖੁਅਗੰਮੁਹੈਆਪਿਸ੍ਰਿਸਟਿਉਪਾਤੀ
ਹੇ (ਪ੍ਰਭੂ!) ਤੂੰ ਸਿਰਜਣਹਾਰ ਹੈਂ, ਸਭ ਵਿਚ ਮੌਜੂਦ ਹੈਂ, (ਫਿਰ ਭੀ) ਤੇਰੇ ਤੀਕ ਕਿਸੇ ਦੀ ਪਹੁੰਚ ਨਹੀਂ ਹੈ, ਤੂੰ ਆਪ (ਸਾਰੀ) ਸ੍ਰਿਸ਼ਟੀ ਉਪਾਈ ਹੈ।
You, O Creator Lord, are Unfathomable. You Yourself created the Universe,
तूं करता पुरखु अगंमु है आपि स्रिसटि उपाती ॥
ਰੰਗਪਰੰਗਉਪਾਰਜਨਾਬਹੁਬਹੁਬਿਧਿਭਾਤੀ
(ਇਹ ਰਚਨਾ) ਤੂੰ ਕਈ ਰੰਗਾਂ ਦੀ ਕਈ ਕਿਸਮਾਂ ਦੀ ਕਈ ਤਰੀਕਿਆਂ ਨਾਲ ਬਣਾਈ ਹੈ।
its colors, qualities and varieties, in so many ways and forms.
रंग परंग उपारजना बहु बहु बिधि भाती ॥
ਤੂੰਜਾਣਹਿਜਿਨਿਉਪਾਈਐਸਭੁਖੇਲੁਤੁਮਾਤੀ
(ਜਗਤ ਦਾ ਇਹ) ਸਾਰਾ ਤਮਾਸ਼ਾ ਤੇਰਾ ਹੀ (ਬਣਾਇਆ ਹੋਇਆ) ਹੈ, (ਇਸ ਤਮਾਸ਼ੇ ਦੇ ਭੇਤ ਨੂੰ) ਤੂੰ ਆਪ ਹੀ ਜਾਣਦਾ ਹੈਂ, (ਜਿਸ ਨੇ ਖੇਲ ਬਣਾਇਆ ਹੋਇਆ ਹੈ)।
You created it, and You alone understand it. It is all Your Play.
तूं जाणहि जिनि उपाईऐ सभु खेलु तुमाती ॥
ਇਕਿਆਵਹਿਇਕਿਜਾਹਿਉਠਿਬਿਨੁਨਾਵੈਮਰਿਜਾਤੀ
(ਇਸ ਤਮਾਸ਼ੇ ਵਿਚ) ਕਈ ਜੀਵ ਆ ਰਹੇ ਹਨ, ਕਈ (ਤਮਾਸ਼ਾ ਵੇਖ ਕੇ) ਤੁਰੇ ਜਾ ਰਹੇ ਹਨ, (ਪਰ ਜੋ) 'ਨਾਮ' ਤੋਂ ਸੱਖਣੇ ਹਨ ਉਹ ਮਰ ਕੇ (ਭਾਵ, ਦੁਖੀ ਹੋ ਕੇ) ਜਾਂਦੇ ਹਨ।
Some come, and some arise and depart; but without the Name, all are bound to die.
इकि आवहि इकि जाहि उठि बिनु नावै मरि जाती ॥
ਗੁਰਮੁਖਿਰੰਗਿਚਲੂਲਿਆਰੰਗਿਹਰਿਰੰਗਿਰਾਤੀ
ਉਹ ਮਨੁੱਖ ਗੁਰੂ ਦੇ ਸਨਮੁਖ ਹਨ ਉਹ (ਪ੍ਰਭੂ ਦੇ) ਪਿਆਰ ਵਿਚ ਗੂੜ੍ਹੇ ਰੰਗੇ ਹੋਏ ਹਨ, ਉਹ ਨਿਰੋਲ ਹਰੀ ਦੇ ਪਿਆਰ ਰੰਗੇ ਹੋਏ ਹਨ।
The Gurmukhs are imbued with the deep crimson color of the poppy; they are dyed in the color of the Lord's Love.
गुरमुखि रंगि चलूलिआ रंगि हरि रंगि राती ॥
ਸੋਸੇਵਹੁਸਤਿਨਿਰੰਜਨੋਹਰਿਪੁਰਖੁਬਿਧਾਤੀ
(ਹੇ ਭਾਈ!) ਜੋ ਪ੍ਰਭੂ ਸਭ ਵਿਚ ਵਿਆਪਕ (ਪੁਰਖ) ਹੈ, ਜਗਤ ਦਾ ਰਚਨ ਵਾਲਾ ਹੈ, ਸਦਾ-ਥਿਰ ਰਹਿਣ ਵਾਲਾ ਹੈ ਤੇ ਮਾਇਆ ਤੋਂ ਰਹਿਤ ਹੈ, ਉਸ ਨੂੰ ਸਿਮਰੋ।
So serve the True and Pure Lord, the Supremely Powerful Architect of Destiny.
सो सेवहु सति निरंजनो हरि पुरखु बिधाती ॥
ਤੂੰਆਪੇਆਪਿਸੁਜਾਣੁਹੈਵਡਪੁਰਖੁਵਡਾਤੀ
ਹੇ ਪ੍ਰਭੂ! ਤੂੰ ਸਭ ਤੋਂ ਵੱਡੀ ਹਸਤੀ ਵਾਲਾ ਹੈਂ, ਤੂੰ ਆਪ ਹੀ ਸਭ ਕੁਝ ਜਾਣਨ ਵਾਲਾ ਹੈਂ;
You Yourself are All-knowing. O Lord, You are the Greatest of the Great!
तूं आपे आपि सुजाणु है वड पुरखु वडाती ॥
ਜੋਮਨਿਚਿਤਿਤੁਧੁਧਿਆਇਦੇਮੇਰੇਸਚਿਆਬਲਿਬਲਿਹਉਤਿਨਜਾਤੀ॥੧॥
ਹੇ ਮੇਰੇ ਸੱਚੇ (ਸਾਹਿਬ!) ਜੋ ਤੈਨੂੰ ਮਨ ਲਾ ਕੇ ਚਿੱਤ ਲਾ ਕੇ ਸਿਮਰਦੇ ਹਨ, ਮੈਂ ਉਹਨਾਂ ਤੋਂ ਸਦਕੇ ਹਾਂ ॥੧॥
O my True Lord, I am a sacrifice, a humble sacrifice, to those who meditate on You within their conscious mind. ||1||
जो मनि चिति तुधु धिआइदे मेरे सचिआ बलि बलि हउ तिन जाती ॥१॥
WWW.GURBANI.WORLD
ਪਿਛਲਾ Share ਹੋਮ Save ਅਗਲਾ