GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਮਾਝ - ਗੁਰੂ ਅਮਰਦਾਸ ਜੀ
ਅੰਗ 129
Display Settings
Translations
ਮਾਝਮਹਲਾ
Maajh, Third Mahalaa:
माझ महला ३ ॥
ਮਾਇਆਮੋਹੁਜਗਤੁਸਬਾਇਆ
ਮਾਇਆ ਦਾ ਮੋਹ ਸਾਰੇ ਜਗਤ ਨੂੰ ਵਿਆਪ ਰਿਹਾ ਹੈ,
The whole world is engrossed in emotional attachment to Maya.
माइआ मोहु जगतु सबाइआ ॥
ਤ੍ਰੈਗੁਣਦੀਸਹਿਮੋਹੇਮਾਇਆ
ਸਾਰੇ ਹੀ ਜੀਵ ਤਿੰਨਾਂ ਗੁਣਾਂ ਦੇ ਪ੍ਰਭਾਵ ਹੇਠ ਹਨ, ਮਾਇਆ ਦੇ ਮੋਹੇ ਹੋਏ ਹਨ।
Those who are controlled by the three qualities are attached to Maya.
त्रै गुण दीसहि मोहे माइआ ॥
ਗੁਰਪਰਸਾਦੀਕੋਵਿਰਲਾਬੂਝੈਚਉਥੈਪਦਿਲਿਵਲਾਵਣਿਆ॥੧॥
ਗੁਰੂ ਦੀ ਕਿਰਪਾ ਨਾਲ ਕੋਈ ਵਿਰਲਾ ਮਨੁੱਖ (ਇਸ ਗੱਲ ਨੂੰ) ਸਮਝਦਾ ਹੈ। ਉਹ ਇਹਨਾਂ ਤਿੰਨਾਂ ਗੁਣਾਂ ਦੀ ਮਾਰ ਤੋਂ ਉਤਲੀ ਆਤਮਕ ਅਵਸਥਾ ਵਿਚ ਟਿਕ ਕੇ ਪਰਮਾਤਮਾ ਦੇ ਚਰਨਾਂ ਵਿਚ ਸੁਰਤ ਜੋੜੀ ਰੱਖਦਾ ਹੈ ॥੧॥
By Guru's Grace, a few come to understand; they center their consciousness in the fourth state. ||1||
गुर परसादी को विरला बूझै चउथै पदि लिव लावणिआ ॥१॥
ਹਉਵਾਰੀਜੀਉਵਾਰੀਮਾਇਆਮੋਹੁਸਬਦਿਜਲਾਵਣਿਆ
ਮੈਂ ਉਹਨਾਂ ਮਨੁੱਖਾਂ ਤੋਂ ਸਦਾ ਸਦਕੇ ਹਾਂ ਕੁਰਬਾਨ ਹਾਂ, ਜੇਹੜੇ ਗੁਰੂ ਦੇ ਸ਼ਬਦ ਵਿਚ ਜੁੜ ਕੇ (ਆਪਣੇ ਅੰਦਰੋਂ) ਮਾਇਆ ਦਾ ਮੋਹ ਸਾੜ ਦੇਂਦੇ ਹਨ।
I am a sacrifice, my soul is a sacrifice, to those who burn away their emotional attachment to Maya, through the Shabad.
हउ वारी जीउ वारी माइआ मोहु सबदि जलावणिआ ॥
ਮਾਇਆਮੋਹੁਜਲਾਏਸੋਹਰਿਸਿਉਚਿਤੁਲਾਏਹਰਿਦਰਿਮਹਲੀਸੋਭਾਪਾਵਣਿਆ॥੧॥ਰਹਾਉ
ਜੇਹੜਾ ਮਨੁੱਖ ਮਾਇਆ ਦਾ ਮੋਹ ਸਾੜ ਲੈਂਦਾ ਹੈ, ਉਹ ਪਰਮਾਤਮਾ (ਦੇ ਚਰਨਾਂ) ਨਾਲ ਆਪਣਾ ਚਿਤ ਜੋੜ ਲੈਂਦਾ ਹੈ, ਉਹ ਪਰਮਾਤਮਾ ਦੇ ਦਰ ਤੇ ਪਰਮਾਤਮਾ ਦੀ ਹਜ਼ੂਰੀ ਵਿਚ ਇੱਜ਼ਤ ਪਾਂਦਾ ਹੈ ॥੧॥ ਰਹਾਉ ॥
Those who burn away this attachment to Maya, and focus their consciousness on the Lord are honored in the True Court, and the Mansion of the Lord's Presence. ||1||Pause||
माइआ मोहु जलाए सो हरि सिउ चितु लाए हरि दरि महली सोभा पावणिआ ॥१॥ रहाउ ॥
ਦੇਵੀਦੇਵਾਮੂਲੁਹੈਮਾਇਆ
ਇਹ ਮਾਇਆ ਹੀ (ਭਾਵ, ਸੁਖਾਂ ਦੀ ਕਾਮਨਾ ਤੇ ਦੁਖਾਂ ਤੋਂ ਡਰ) ਦੇਵੀਆਂ ਦੇਵਤੇ ਰਚੇ ਜਾਣ ਦਾ ਕਾਰਨ ਹੈ।
The source, the root, of the gods and goddesses is Maya.
देवी देवा मूलु है माइआ ॥
ਸਿੰਮ੍ਰਿਤਿਸਾਸਤਜਿੰਨਿਉਪਾਇਆ
ਇਸ ਮਾਇਆ ਨੇ ਹੀ ਸਿਮ੍ਰਿਤੀਆਂ ਤੇ ਸ਼ਾਸਤ੍ਰ ਪੈਦਾ ਕਰ ਦਿੱਤੇ (ਭਾਵ, ਸੁਖਾਂ ਦੀ ਪ੍ਰਾਪਤੀ ਤੇ ਦੁੱਖਾਂ ਦੀ ਨਿਵਿਰਤੀ ਦੀ ਖ਼ਾਤਰ ਹੀ ਸਿਮ੍ਰਿਤੀਆਂ ਸ਼ਾਸਤ੍ਰਾਂ ਦੀ ਰਾਹੀਂ ਕਰਮ ਕਾਂਡ ਰਚੇ ਗਏ)।
For them, the Simritees and the Shaastras were composed.
सिंम्रिति सासत जिंनि उपाइआ ॥
ਕਾਮੁਕ੍ਰੋਧੁਪਸਰਿਆਸੰਸਾਰੇਆਇਜਾਇਦੁਖੁਪਾਵਣਿਆ॥੨॥
ਸਾਰੇ ਸੰਸਾਰ ਵਿਚ ਸੁਖਾਂ ਦੀ ਲਾਲਸਾ ਤੇ ਦੁਖਾਂ ਤੋਂ ਡਰ ਦਾ ਜਜ਼ਬਾ ਪਸਰ ਰਿਹਾ ਹੈ, ਜਿਸ ਕਰ ਕੇ ਜੀਵ ਜਨਮ ਮਰਨ ਦੇ ਗੇੜ ਵਿਚ ਪੈ ਕੇ ਦੁਖ ਪਾ ਰਹੇ ਹਨ ॥੨॥
Sexual desire and anger are diffused throughout the universe. Coming and going, people suffer in pain. ||2||
कामु क्रोधु पसरिआ संसारे आइ जाइ दुखु पावणिआ ॥२॥
ਤਿਸੁਵਿਚਿਗਿਆਨਰਤਨੁਇਕੁਪਾਇਆ
ਇਸ ਜਗਤ ਵਿਚ (ਹੀ) ਇਕ ਰਤਨ (ਭੀ ਹੈ, ਉਹ ਹੈ) ਪਰਮਾਤਮਾ ਨਾਲ ਡੂੰਘੀ ਸਾਂਝ ਦਾ ਰਤਨ।
The jewel of spiritual wisdom was placed within the Universe.
तिसु विचि गिआन रतनु इकु पाइआ ॥
ਗੁਰਪਰਸਾਦੀਮੰਨਿਵਸਾਇਆ
(ਜਿਸ ਮਨੁੱਖ ਨੇ ਉਹ ਰਤਨ) ਲੱਭ ਲਿਆ ਹੈ, ਜਿਸ ਨੇ ਇਹ ਰਤਨ ਗੁਰੂ ਦੀ ਕਿਰਪਾ ਨਾਲ ਆਪਣੇ ਮਨ ਵਿਚ ਵਸਾ ਲਿਆ ਹੈ (ਪ੍ਰੋ ਲਿਆ ਹੈ),
By Guru's Grace, it is enshrined within the mind.
गुर परसादी मंनि वसाइआ ॥
ਜਤੁਸਤੁਸੰਜਮੁਸਚੁਕਮਾਵੈਗੁਰਿਪੂਰੈਨਾਮੁਧਿਆਵਣਿਆ॥੩॥
ਉਹ ਮਨੁੱਖ ਪੂਰੇ ਗੁਰੂ ਦੀ ਰਾਹੀਂ ਪਰਮਾਤਮਾ ਦਾ ਨਾਮ ਸਿਮਰਦਾ ਹੈ ਉਹ ਮਨੁੱਖ, ਮਾਨੋ, ਸਦਾ ਟਿਕੇ ਰਹਿਣ ਵਾਲਾ ਜਤ ਕਮਾ ਰਿਹਾ ਹੈ ਸਤ ਕਮਾ ਰਿਹਾ ਹੈ ਤੇ ਸੰਜਮ ਕਮਾ ਰਿਹਾ ਹੈ ॥੩॥
Celibacy, chastity, self-discipline and the practice of truthfulness are obtained from the Perfect Guru, by meditating on the Naam, the Name of the Lord. ||3||
जतु सतु संजमु सचु कमावै गुरि पूरै नामु धिआवणिआ ॥३॥
ਪੇਈਅੜੈਧਨਭਰਮਿਭੁਲਾਣੀ
ਜੇਹੜੀ ਜੀਵ-ਇਸਤ੍ਰੀ ਇਸ ਲੋਕ ਵਿਚ ਮਾਇਆ ਦੀ ਭਟਕਣਾ ਵਿਚ ਪੈ ਕੇ ਕੁਰਾਹੇ ਪਈ ਰਹਿੰਦੀ ਹੈ,
In this world of her parents' home, the soul-bride has been deluded by doubt.
पेईअड़ै धन भरमि भुलाणी ॥
ਦੂਜੈਲਾਗੀਫਿਰਿਪਛੋਤਾਣੀ
ਉਹ (ਸਦਾ) ਮਾਇਆ ਦੇ ਮੋਹ ਵਿਚ ਮਗਨ ਰਹਿੰਦੀ ਹੈ ਤੇ ਆਖ਼ਿਰ ਪਛੁਤਾਂਦੀ ਹੈ।
Attached to duality, she later comes to regret it.
दूजै लागी फिरि पछोताणी ॥
ਹਲਤੁਪਲਤੁਦੋਵੈਗਵਾਏਸੁਪਨੈਸੁਖੁਪਾਵਣਿਆ॥੪॥
ਉਹ ਜੀਵ-ਇਸਤ੍ਰੀ ਇਹ ਲੋਕ ਤੇ ਪਰਲੋਕ ਦੋਵੇਂ ਗਵਾ ਲੈਂਦੀ ਹੈ, ਉਸ ਨੂੰ ਸੁਪਨੇ ਵਿਚ ਭੀ ਆਤਮਕ ਆਨੰਦ ਨਸੀਬ ਨਹੀਂ ਹੁੰਦਾ ॥੪॥
She forfeits both this world and the next, and even in her dreams, she does not find peace. ||4||
हलतु पलतु दोवै गवाए सुपनै सुखु न पावणिआ ॥४॥
ਪੇਈਅੜੈਧਨਕੰਤੁਸਮਾਲੇ
ਜੇਹੜੀ ਜੀਵ-ਇਸਤ੍ਰੀ ਇਸ ਲੋਕ ਵਿਚ ਖਸਮ-ਪ੍ਰਭੂ ਨੂੰ (ਆਪਣੇ ਹਿਰਦੇ ਵਿਚ) ਸੰਭਾਲ ਰੱਖਦੀ ਹੈ,
The soul-bride who remembers her Husband Lord in this world,
पेईअड़ै धन कंतु समाले ॥
ਗੁਰਪਰਸਾਦੀਵੇਖੈਨਾਲੇ
ਗੁਰੂ ਦੀ ਕਿਰਪਾ ਨਾਲ ਉਸ ਨੂੰ ਆਪਣੇ ਅੰਗ-ਸੰਗ ਵੱਸਦਾ ਵੇਖਦੀ ਹੈ,
by Guru's Grace, sees Him close at hand.
गुर परसादी वेखै नाले ॥
ਪਿਰਕੈਸਹਜਿਰਹੈਰੰਗਿਰਾਤੀਸਬਦਿਸਿੰਗਾਰੁਬਣਾਵਣਿਆ॥੫॥
ਉਹ ਆਤਮਕ ਅਡੋਲਤਾ ਵਿਚ ਟਿਕੀ ਰਹਿੰਦੀ ਹੈ, ਉਹ ਪ੍ਰਭੂ-ਪਤੀ ਦੇ ਪ੍ਰੇਮ-ਰੰਗ ਵਿਚ ਰੰਗੀ ਰਹਿੰਦੀ ਹੈ, ਉਹ ਗੁਰੂ ਦੇ ਸ਼ਬਦ ਦੀ ਰਾਹੀਂ (ਪ੍ਰਭੂ-ਪਤੀ ਦੇ ਪ੍ਰੇਮ ਨੂੰ ਆਪਣੇ ਆਤਮਕ ਜੀਵਨ ਦਾ) ਸਿੰਗਾਰ ਬਣਾਂਦੀ ਹੈ ॥੫॥
She remains intuitively attuned to the Love of her Beloved; she makes the Word of His Shabad her decoration. ||5||
पिर कै सहजि रहै रंगि राती सबदि सिंगारु बणावणिआ ॥५॥
ਸਫਲੁਜਨਮੁਜਿਨਾਸਤਿਗੁਰੁਪਾਇਆ
ਜਿਨ੍ਹਾਂ (ਵਡ-ਭਾਗੀ ਮਨੁੱਖਾਂ) ਨੂੰ ਸਤਿਗੁਰੂ ਮਿਲ ਪਿਆ, ਉਹਨਾਂ ਦਾ ਮਨੁੱਖਾ-ਜਨਮ ਕਾਮਯਾਬ ਹੋ ਜਾਂਦਾ ਹੈ।
Blessed and fruitful is the coming of those who find the True Guru;
सफलु जनमु जिना सतिगुरु पाइआ ॥
ਦੂਜਾਭਾਉਗੁਰਸਬਦਿਜਲਾਇਆ
ਗੁਰੂ ਦੇ ਸ਼ਬਦ ਵਿਚ ਜੁੜ ਕੇ ਉਹ (ਆਪਣੇ ਅੰਦਰੋਂ) ਮਾਇਆ ਦਾ ਪਿਆਰ ਸਾੜ ਲੈਂਦੇ ਹਨ।
through the Word of the Guru's Shabad, they burn their love of duality.
दूजा भाउ गुर सबदि जलाइआ ॥
ਏਕੋਰਵਿਰਹਿਆਘਟਅੰਤਰਿਮਿਲਿਸਤਿਸੰਗਤਿਹਰਿਗੁਣਗਾਵਣਿਆ॥੬॥
ਉਹਨਾਂ ਦੇ ਹਿਰਦੇ ਵਿਚ ਇਕ ਪਰਮਾਤਮਾ (ਦੀ ਯਾਦ) ਹੀ ਹਰ ਵੇਲੇ ਮੌਜੂਦ ਰਹਿੰਦੀ ਹੈ, ਸਾਧ ਸੰਗਤਿ ਵਿਚ ਮਿਲ ਕੇ ਉਹ ਪਰਮਾਤਮਾ ਦੇ ਗੁਣ ਗਾਂਦੇ ਹਨ ॥੬॥
The One Lord is permeating and pervading deep within the heart. Joining the Sat Sangat, the True Congregation, they sing the Glorious Praises of the Lord. ||6||
एको रवि रहिआ घट अंतरि मिलि सतिसंगति हरि गुण गावणिआ ॥६॥
ਸਤਿਗੁਰੁਸੇਵੇਸੋਕਾਹੇਆਇਆ
ਜੇਹੜਾ ਮਨੁੱਖ ਗੁਰੂ ਦਾ ਆਸਰਾ ਪਰਨਾ ਨਹੀਂ ਲੈਂਦਾ, ਉਹ ਦੁਨੀਆ ਵਿਚ ਜਿਹਾ ਆਇਆ ਜਿਹਾ ਨਾਹ ਆਇਆ।
Those who do not serve the True Guru-why did they even come into this world?
सतिगुरु न सेवे सो काहे आइआ ॥
ਧ੍ਰਿਗੁਜੀਵਣੁਬਿਰਥਾਜਨਮੁਗਵਾਇਆ
ਉਸ ਦਾ ਸਾਰਾ ਜੀਵਨ ਫਿਟਕਾਰ ਜੋਗ ਹੋ ਜਾਂਦਾ ਹੈ, ਉਹ ਆਪਣਾ ਮਨੁੱਖਾ ਜਨਮ ਵਿਅਰਥ ਗਵਾ ਜਾਂਦਾ ਹੈ।
Cursed are their lives; they have uselessly wasted this human life.
ध्रिगु जीवणु बिरथा जनमु गवाइआ ॥
ਮਨਮੁਖਿਨਾਮੁਚਿਤਿਆਵੈਬਿਨੁਨਾਵੈਬਹੁਦੁਖੁਪਾਵਣਿਆ॥੭॥
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੇ ਚਿਤ ਵਿਚ (ਕਦੇ) ਪਰਮਾਤਮਾ ਦਾ ਨਾਮ ਨਹੀਂ ਵੱਸਦਾ, ਨਾਮ ਤੋਂ ਖੁੰਝ ਕੇ ਉਹ ਬਹੁਤ ਦੁੱਖ ਸਹਿੰਦਾ ਹੈ ॥੭॥
The self-willed manmukhs do not remember the Naam. Without the Naam, they suffer in terrible pain. ||7||
मनमुखि नामु चिति न आवै बिनु नावै बहु दुखु पावणिआ ॥७॥
ਜਿਨਿਸਿਸਟਿਸਾਜੀਸੋਈਜਾਣੈ
(ਪਰ ਜੀਵਾਂ ਦੇ ਕੀਹ ਵੱਸ?) ਜਿਸ ਪਰਮਾਤਮਾ ਨੇ ਇਹ ਜਗਤ ਰਚਿਆ ਹੈ, ਉਹੀ (ਮਾਇਆ ਦੇ ਪ੍ਰਭਾਵ ਦੀ ਇਸ ਖੇਡ ਨੂੰ) ਜਾਣਦਾ ਹੈ।
The One who created the Universe, He alone knows it.
जिनि सिसटि साजी सोई जाणै ॥
ਆਪੇਮੇਲੈਸਬਦਿਪਛਾਣੈ
ਉਹ ਆਪ ਹੀ (ਜੀਵਾਂ ਦੀਆਂ ਲੋੜਾਂ) ਪਛਾਣ ਕੇ ਗੁਰੂ ਦੇ ਸ਼ਬਦ ਦੀ ਰਾਹੀਂ ਉਹਨਾਂ ਨੂੰ (ਆਪਣੇ ਚਰਨਾਂ ਵਿਚ) ਮਿਲਾਂਦਾ ਹੈ।
He unites with Himself those who realize the Shabad.
आपे मेलै सबदि पछाणै ॥
ਨਾਨਕਨਾਮੁਮਿਲਿਆਤਿਨਜਨਕਉਜਿਨਧੁਰਿਮਸਤਕਿਲੇਖੁਲਿਖਾਵਣਿਆ॥੮॥੧॥੩੨॥੩੩॥
ਹੇ ਨਾਨਕ! ਉਹਨਾਂ ਬੰਦਿਆਂ ਨੂੰ ਪਰਮਾਤਮਾ ਦਾ ਨਾਮ ਪ੍ਰਾਪਤ ਹੁੰਦਾ ਹੈ ਜਿਨ੍ਹਾਂ ਦੇ ਮੱਥੇ ਉੱਤੋਂ ਧੁਰੋਂ ਪ੍ਰਭੂ ਦੇ ਹੁਕਮ ਅਨੁਸਾਰ (ਨਾਮ ਦੀ ਪ੍ਰਾਪਤੀ ਦਾ) ਲੇਖ ਲਿਖਿਆ ਜਾਂਦਾ ਹੈ ॥੮॥੧॥੩੨॥੩੩॥
O Nanak, they alone receive the Naam, upon whose foreheads such pre-ordained destiny is recorded. ||8||1||32||33||
नानक नामु मिलिआ तिन जन कउ जिन धुरि मसतकि लेखु लिखावणिआ ॥८॥१॥३२॥३३॥
WWW.GURBANI.WORLD
ਪਿਛਲਾ Share ਹੋਮ Save ਅਗਲਾ