ਛੰਤੁ॥
ਛੰਤੁ:
Chhant:
छंतु ॥
ਚਰਨਕਮਲਸਿਉਪ੍ਰੀਤਿਰੀਤਿਸੰਤਨਮਨਿਆਵਏਜੀਉ॥
ਪਰਮਾਤਮਾ ਦੇ ਸੋਹਣੇ ਚਰਨਾਂ ਨਾਲ ਪਿਆਰ ਪਾਈ ਰੱਖਣ ਦੀ ਮਰਯਾਦਾ ਸੰਤ ਜਨਾਂ ਦੇ ਮਨ ਵਿਚ (ਹੀ) ਵੱਸਦੀ ਹੈ।
To love the Lotus Feet of the Lord-this way of life has come into the minds of His Saints.
चरन कमल सिउ प्रीति रीति संतन मनि आवए जीउ ॥
ਦੁਤੀਆਭਾਉਬਿਪਰੀਤਿਅਨੀਤਿਦਾਸਾਨਹਭਾਵਏਜੀਉ॥
ਪਰਮਾਤਮਾ ਤੋਂ ਬਿਨਾ ਕਿਸੇ ਹੋਰ ਨਾਲ ਪਿਆਰ ਪਾਣਾ (ਸੰਤ ਜਨਾਂ ਨੂੰ) ਉਲਟੀ ਰੀਤਿ ਜਾਪਦੀ ਹੈ, ਨੀਤੀ ਦੇ ਉਲਟ ਪ੍ਰਤੀਤ ਹੁੰਦੀ ਹੈ, ਪ੍ਰਭੂ ਦੇ ਦਾਸਾਂ ਨੂੰ ਇਹ ਪਸੰਦ ਨਹੀਂ ਆਉਂਦੀ।
The love of duality, this evil practice, this bad habit, is not liked by the Lord's slaves.
दुतीआ भाउ बिपरीति अनीति दासा नह भावए जीउ ॥
ਦਾਸਾਨਹਭਾਵਏਬਿਨੁਦਰਸਾਵਏਇਕਖਿਨੁਧੀਰਜੁਕਿਉਕਰੈ॥
ਪਰਮਾਤਮਾ ਦੇ ਦਰਸਨ ਤੋਂ ਬਿਨਾ (ਕੋਈ ਹੋਰ ਜੀਵਨ-ਜੁਗਤ) ਪਰਮਾਤਮਾ ਦੇ ਦਾਸਾਂ ਨੂੰ ਚੰਗੀ ਨਹੀਂ ਲੱਗਦੀ। (ਪਰਮਾਤਮਾ ਦਾ ਦਾਸ ਪਰਮਾਤਮਾ ਦੇ ਦਰਸਨ ਤੋਂ ਬਿਨਾ) ਇਕ ਪਲ ਭਰ ਭੀ ਧੀਰਜ ਨਹੀਂ ਕਰ ਸਕਦਾ।
It is not pleasing to the Lord's slaves; without the Blessed Vision of the Lord's Darshan, how can they find peace, even for a moment?
दासा नह भावए बिनु दरसावए इक खिनु धीरजु किउ करै ॥
ਨਾਮਬਿਹੂਨਾਤਨੁਮਨੁਹੀਨਾਜਲਬਿਨੁਮਛੁਲੀਜਿਉਮਰੈ॥
ਦਾਸ ਦਾ ਮਨ ਦਾਸ ਦਾ ਤਨ ਪ੍ਰਭੂ ਦੇ ਨਾਮ ਤੋਂ ਬਿਨਾ ਲਿੱਸਾ ਹੋ ਜਾਂਦਾ ਹੈ, (ਨਾਮ ਤੋਂ ਬਿਨਾ ਉਸ ਨੂੰ) ਆਤਮਕ ਮੌਤ ਆ ਗਈ ਜਾਪਦੀ ਹੈ ਜਿਵੇਂ ਮੱਛੀ ਪਾਣੀ ਤੋਂ ਬਿਨਾ ਮਰ ਜਾਂਦੀ ਹੈ।
Without the Naam, the Name of the Lord, the body and mind are empty; like fish out of water, they die.
नाम बिहूना तनु मनु हीना जल बिनु मछुली जिउ मरै ॥
ਮਿਲੁਮੇਰੇਪਿਆਰੇਪ੍ਰਾਨਅਧਾਰੇਗੁਣਸਾਧਸੰਗਿਮਿਲਿਗਾਵਏ॥
ਹੇ ਮੇਰੇ ਪਿਆਰੇ ਪ੍ਰਭੂ! ਹੇ ਮੇਰੀ ਜਿੰਦ ਦੇ ਆਸਰੇ ਪ੍ਰਭੂ! (ਮੈਨੂੰ ਆਪਣੇ ਦਾਸ ਨੂੰ) ਮਿਲ, ਤਾ ਕਿ ਤੇਰਾ ਦਾਸ ਸਾਧ ਸੰਗਤਿ ਵਿਚ ਮਿਲ ਕੇ ਤੇਰੇ ਗੁਣ ਗਾ ਸਕੇ।
Please meet with me, O my Beloved-You are the Support of my breath of life. Joining the Saadh Sangat, the Company of the Holy, I sing Your Glorious Praises.
मिलु मेरे पिआरे प्रान अधारे गुण साधसंगि मिलि गावए ॥
ਨਾਨਕਕੇਸੁਆਮੀਧਾਰਿਅਨੁਗ੍ਰਹੁਮਨਿਤਨਿਅੰਕਿਸਮਾਵਏ॥੧॥
ਹੇ ਨਾਨਕ ਦੇ ਖਸਮ-ਪ੍ਰਭੂ! ਮਿਹਰ ਕਰ, ਤਾ ਕਿ ਤੇਰਾ ਦਾਸ ਨਾਨਕ ਮਨ ਦੀ ਰਾਹੀਂ ਤਨ ਦੀ ਰਾਹੀਂ ਤੇਰੀ ਗੋਦ ਵਿਚ (ਹੀ) ਸਮਾਇਆ ਰਹੇ ॥੧॥
O Lord and Master of Nanak, please grant Your Grace, and permeate my body, mind and being. ||1||
नानक के सुआमी धारि अनुग्रहु मनि तनि अंकि समावए ॥१॥
WWW.GURBANI.WORLD