GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਸਾਰੰਗ - ਗੁਰੂ ਅਮਰਦਾਸ ਜੀ
ਅੰਗ 1250
Display Settings
Translations
ਮਃ
Third Mahalaa:
मः ३ ॥
ਜੀਆਅੰਦਰਿਜੀਉਸਬਦੁਹੈਜਿਤੁਸਹਮੇਲਾਵਾਹੋਇ
ਪ੍ਰਭੂ ਦੀ ਸਿਫ਼ਤ-ਸਾਲਾਹ ਹੀ ਜੀਵਾਂ ਦੇ ਅੰਦਰ ਜ਼ਿੰਦਗੀ ਹੈ, ਇਸ ਸਿਫ਼ਤ-ਸਾਲਾਹ ਦੀ ਰਾਹੀਂ ਖਸਮ-ਪ੍ਰਭੂ ਨਾਲ (ਜੀਵ ਦਾ) ਮਿਲਾਪ ਹੁੰਦਾ ਹੈ;
The life within all living beings is the Word of the Shabad. Through it, we meet our Husband Lord.
जीआ अंदरि जीउ सबदु है जितु सह मेलावा होइ ॥
ਬਿਨੁਸਬਦੈਜਗਿਆਨੑੇਰੁਹੈਸਬਦੇਪਰਗਟੁਹੋਇ
ਪ੍ਰਭੂ ਦੀ ਸਿਫ਼ਤ-ਸਾਲਾਹ ਤੋਂ ਖੁੰਝ ਕੇ ਜਗਤ ਵਿਚ (ਆਤਮਕ ਜੀਵਨ ਵਲੋਂ) ਹਨੇਰਾ ਹੈ, ਸ਼ਬਦ ਦੀ ਰਾਹੀਂ ਹੀ (ਹਨੇਰਾ ਦੂਰ ਹੋ ਕੇ, ਆਤਮਕ ਜੀਵਨ ਦੀ ਸੂਝ ਦਾ) ਚਾਨਣ ਹੁੰਦਾ ਹੈ।
Without the Shabad, the world is in darkness. Through the Shabad, it is enlightened.
बिनु सबदै जगि आनेरु है सबदे परगटु होइ ॥
ਪੰਡਿਤਮੋਨੀਪੜਿਪੜਿਥਕੇਭੇਖਥਕੇਤਨੁਧੋਇ
ਮੁਨੀ ਲੋਕ ਤੇ ਪੰਡਿਤ (ਧਾਰਮਿਕ ਪੁਸਤਕਾਂ) ਪੜ੍ਹ ਪੜ੍ਹ ਕੇ ਹਾਰ ਗਏ, ਭੇਖਾਂ ਵਾਲੇ ਸਾਧੂ ਤੀਰਥਾਂ ਉਤੇ ਇਸ਼ਨਾਨ ਕਰ ਕਰ ਕੇ ਥੱਕ ਗਏ,
The Pandits, the religious scholars, and the silent sages read and write until they are weary. The religious fanatics are tired of washing their bodies.
पंडित मोनी पड़ि पड़ि थके भेख थके तनु धोइ ॥
ਬਿਨੁਸਬਦੈਕਿਨੈਪਾਇਓਦੁਖੀਏਚਲੇਰੋਇ
ਪਰ ਸਿਫ਼ਤ-ਸਾਲਾਹ ਦੀ ਬਾਣੀ ਤੋਂ ਬਿਨਾ ਕਿਸੇ ਨੂੰ ਭੀ ਖਸਮ ਪ੍ਰਭੂ ਨਹੀਂ ਮਿਲਿਆ, ਸਭ ਦੁਖੀ ਹੋ ਕੇ ਰੋ ਕੇ ਹੀ ਇਥੋਂ ਗਏ।
Without the Shabad, no one attains the Lord; the miserable depart weeping and wailing.
बिनु सबदै किनै न पाइओ दुखीए चले रोइ ॥
ਨਾਨਕਨਦਰੀਪਾਈਐਕਰਮਿਪਰਾਪਤਿਹੋਇ॥੨॥
ਹੇ ਨਾਨਕ! ਸਿਫ਼ਤ-ਸਾਲਾਹ ਭੀ ਪ੍ਰਭੂ ਦੀ ਮਿਹਰ ਦੀ ਨਜ਼ਰ ਨਾਲ ਮਿਲਦੀ ਹੈ, ਪ੍ਰਭੂ ਦੀ ਬਖ਼ਸ਼ਸ਼ ਨਾਲ ਹੀ ਪ੍ਰਾਪਤ ਹੁੰਦੀ ਹੈ ॥੨॥
O Nanak, by His Glance of Grace, the Merciful Lord is attained. ||2||
नानक नदरी पाईऐ करमि परापति होइ ॥२॥
WWW.GURBANI.WORLD
ਪਿਛਲਾ Share ਹੋਮ Save ਅਗਲਾ