ਤੁਧੁਜਗਮਹਿਖੇਲੁਰਚਾਇਆਵਿਚਿਹਉਮੈਪਾਈਆ॥
ਹੇ ਪ੍ਰਭੂ! ਤੂੰ ਜੀਵਾਂ ਦੇ ਅੰਦਰ ਹਉਮੈ ਪਾ ਦਿੱਤੀ ਹੈ, (ਤੇ ਇਸ ਤਰ੍ਹਾਂ) ਜਗਤ ਵਿਚ ਇਕ ਤਮਾਸ਼ਾ ਰਚ ਦਿੱਤਾ ਹੈ।
You have staged this play in the world, and infused egotism into all beings.
तुधु जग महि खेलु रचाइआ विचि हउमै पाईआ ॥
ਏਕੁਮੰਦਰੁਪੰਚਚੋਰਹਹਿਨਿਤਕਰਹਿਬੁਰਿਆਈਆ॥
ਇਹ ਮਨੁੱਖਾ ਸਰੀਰ ਇਕ ਹੈ (ਇਸ ਵਿਚ) ਕਾਮਾਦਿਕ ਪੰਜ ਚੋਰ ਹਨ ਜੋ ਸਦਾ ਹੀ ਭੈੜ ਕਰਦੇ ਰਹਿੰਦੇ ਹਨ।
In the one temple of the body are the five thieves, who continually misbehave.
एकु मंदरु पंच चोर हहि नित करहि बुरिआईआ ॥
ਦਸਨਾਰੀਇਕੁਪੁਰਖੁਕਰਿਦਸੇਸਾਦਿਲੋੁਭਾਈਆ॥
(ਇਕ ਪਾਸੇ) ਮਨ ਇਕੱਲਾ ਹੈ, (ਇਸ ਦੇ ਨਾਲ) ਦਸ ਇੰਦ੍ਰੀਆਂ ਹਨ, ਇਹ ਦਸੇ ਹੀ (ਮਾਇਆ ਦੇ) ਸੁਆਦ ਵਿਚ ਫਸੀਆਂ ਹੋਈਆਂ ਹਨ।
The ten brides, the sensory organs were created, and the one husband, the self; the ten are engrossed in flavors and tastes.
दस नारी इकु पुरखु करि दसे सादि लुोभाईआ ॥
ਏਨਿਮਾਇਆਮੋਹਣੀਮੋਹੀਆਨਿਤਫਿਰਹਿਭਰਮਾਈਆ॥
ਇਸ ਮੋਹਣੀ ਮਾਇਆ ਨੇ ਇਹਨਾਂ ਨੂੰ ਮੋਹਿਆ ਹੋਇਆ ਹੈ (ਇਸ ਵਾਸਤੇ ਇਹ) ਸਦਾ ਭਟਕਦੀਆਂ ਫਿਰਦੀਆਂ ਹਨ।
This Maya fascinates and entices them; they wander continually in doubt.
एनि माइआ मोहणी मोहीआ नित फिरहि भरमाईआ ॥
ਹਾਠਾਦੋਵੈਕੀਤੀਓਸਿਵਸਕਤਿਵਰਤਾਈਆ॥
(ਪਰ) ਇਹ ਦੋਵੇਂ ਪਾਸੇ ਤੂੰ ਆਪ ਹੀ ਬਣਾਏ ਹਨ, ਜੀਵਾਤਮਾ ਤੇ ਮਾਇਆ ਦੀ ਖੇਡ ਤੂੰ ਹੀ ਰਚੀ ਹੈ।
You created both sides, spirit and matter, Shiva and Shakti.
हाठा दोवै कीतीओ सिव सकति वरताईआ ॥
ਸਿਵਅਗੈਸਕਤੀਹਾਰਿਆਏਵੈਹਰਿਭਾਈਆ॥
ਹੇ ਹਰੀ! ਤੈਨੂੰ ਇਉਂ ਹੀ ਚੰਗਾ ਲੱਗਾ ਹੈ ਕਿ ਜੀਵਾਤਮਾ ਮਾਇਆ ਦੇ ਟਾਕਰੇ ਤੇ ਹਾਰ ਰਿਹਾ ਹੈ।
Matter loses out to spirit; this is pleasing to the Lord.
सिव अगै सकती हारिआ एवै हरि भाईआ ॥
ਇਕਿਵਿਚਹੁਹੀਤੁਧੁਰਖਿਆਜੋਸਤਸੰਗਿਮਿਲਾਈਆ॥
ਪਰ ਜਿਨ੍ਹਾਂ ਨੂੰ ਤੂੰ ਸਤਸੰਗ ਵਿਚ ਜੋੜਿਆ ਹੈ ਉਹਨਾਂ ਨੂੰ ਤੂੰ ਮਾਇਆ ਵਿਚੋਂ ਬਚਾ ਲਿਆ ਹੈ (ਤੇ ਆਪਣੇ ਚਰਨਾਂ ਵਿਚ ਲੀਨ ਕਰ ਰੱਖਿਆ ਹੈ)
You enshrined spirit within, which leads to merger with the Sat Sangat, the True Congregation.
इकि विचहु ही तुधु रखिआ जो सतसंगि मिलाईआ ॥
ਜਲਵਿਚਹੁਬਿੰਬੁਉਠਾਲਿਓਜਲਮਾਹਿਸਮਾਈਆ॥੬॥
ਜਿਵੇਂ ਪਾਣੀ ਵਿਚੋਂ ਬੁਲਬੁਲਾ ਪੈਦਾ ਹੁੰਦਾ ਹੈ ਤੇ ਪਾਣੀ ਵਿਚ ਹੀ ਲੀਨ ਹੋ ਜਾਂਦਾ ਹੈ (ਉਹ ਤੇਰੇ ਅੰਦਰ ਲੀਨ ਹੋਏ ਰਹਿੰਦੇ ਹਨ) ॥੬॥
Within the bubble, You formed the bubble, which shall once again merge into the water. ||6||
जल विचहु बिंबु उठालिओ जल माहि समाईआ ॥६॥
WWW.GURBANI.WORLD