ਮਾਰੂਮਹਲਾ੧॥
Maaroo, First Mahalaa:
मारू महला १ ॥
ਘਰਿਰਹੁਰੇਮਨਮੁਗਧਇਆਨੇ॥
ਹੇ ਅੰਞਾਣ ਮੂਰਖ ਮਨ! ਅਡੋਲਤਾ ਵਿਚ ਟਿਕਿਆ ਰਹੁ।
Remain in your own home, O my foolish and ignorant mind.
घरि रहु रे मन मुगध इआने ॥
ਰਾਮੁਜਪਹੁਅੰਤਰਗਤਿਧਿਆਨੇ॥
ਆਪਣੇ ਅੰਦਰ ਹੀ ਟਿਕਿਆ ਰਹਿ ਕੇ ਤੇ ਸੁਰਤ ਜੋੜ ਕੇ ਪ੍ਰਭੂ ਦਾ ਨਾਮ ਜਪ।
Meditate on the Lord - concentrate deep within your being and meditate on Him.
रामु जपहु अंतरगति धिआने ॥
ਲਾਲਚਛੋਡਿਰਚਹੁਅਪਰੰਪਰਿਇਉਪਾਵਹੁਮੁਕਤਿਦੁਆਰਾਹੇ॥੧॥
(ਹੇ ਮਨ! ਮਾਇਆ ਦਾ) ਲਾਲਚ ਛੱਡ ਕੇ ਉਸ ਪ੍ਰਭੂ ਵਿਚ ਲੀਨ ਰਹੁ ਜੋ ਪਰੇ ਤੋਂ ਪਰੇ ਹੈ (ਜਿਸ ਤੋਂ ਅਗਾਂਹ ਕੋਈ ਹੋਰ ਹਸਤੀ ਨਹੀਂ ਹੈ)। ਇਸੇ ਤਰ੍ਹਾਂ ਤੂੰ (ਮਾਇਆ ਦੇ ਲਾਲਚ ਤੋਂ) ਖ਼ਲਾਸੀ ਪਾਣ ਦਾ ਰਸਤਾ ਲੱਭ ਲਏਂਗਾ ॥੧॥
Renounce your greed, and merge with the infinite Lord. In this way, you shall find the door of liberation. ||1||
लालच छोडि रचहु अपरंपरि इउ पावहु मुकति दुआरा हे ॥१॥
ਜਿਸੁਬਿਸਰਿਐਜਮੁਜੋਹਣਿਲਾਗੈ॥
ਜਿਸ ਪ੍ਰਭੂ ਦੇ ਭੁੱਲ ਜਾਣ ਨਾਲ ਮੌਤ ਘੂਰਨ ਲੱਗ ਪੈਂਦੀ ਹੈ,
If you forget Him, the Messenger of Death will catch sight of you.
जिसु बिसरिऐ जमु जोहणि लागै ॥
ਸਭਿਸੁਖਜਾਹਿਦੁਖਾਫੁਨਿਆਗੈ॥
ਸਾਰੇ ਸੁਖ ਦੂਰ ਹੋ ਜਾਂਦੇ ਹਨ ਤੇ ਉਹਨਾਂ ਦੇ ਥਾਂ ਜੀਵਨ-ਪੰਧ ਵਿਚ ਦੁੱਖ ਹੀ ਦੁੱਖ ਵਾਪਰਦੇ ਹਨ,
All peace will be gone, and you will suffer in pain in the world hereafter.
सभि सुख जाहि दुखा फुनि आगै ॥
ਰਾਮਨਾਮੁਜਪਿਗੁਰਮੁਖਿਜੀਅੜੇਏਹੁਪਰਮਤਤੁਵੀਚਾਰਾਹੇ॥੨॥
ਹੇ ਜਿੰਦੇ! ਗੁਰੂ ਦੀ ਸਰਨ ਪੈ ਕੇ ਉਸ ਪ੍ਰਭੂ ਦਾ ਨਾਮ ਜਪ, ਤੇ ਉਸ ਜਗਤ ਦੇ ਮੂਲ ਪ੍ਰਭੂ ਨੂੰ ਆਪਣੇ ਸੋਚ ਦੇ ਮੰਡਲ ਵਿਚ ਟਿਕਾ ਰੱਖ ॥੨॥
Chant the Name of the Lord as Gurmukh, O my soul; this is the supreme essence of contemplation. ||2||
राम नामु जपि गुरमुखि जीअड़े एहु परम ततु वीचारा हे ॥२॥
ਹਰਿਹਰਿਨਾਮੁਜਪਹੁਰਸੁਮੀਠਾ॥
ਹੇ ਜਿੰਦੇ! ਸਦਾ ਪਰਮਾਤਮਾ ਦਾ ਨਾਮ ਜਪ (ਜਪਿਆਂ ਹੀ ਸਮਝ ਪਏਗੀ ਕਿ ਨਾਮ ਜਪਣ ਦਾ) ਮਿੱਠਾ ਸੁਆਦ ਹੈ।
Chant the Name of the Lord, Har, Har, the sweetest essence.
हरि हरि नामु जपहु रसु मीठा ॥
ਗੁਰਮੁਖਿਹਰਿਰਸੁਅੰਤਰਿਡੀਠਾ॥
ਗੁਰੂ ਦੀ ਸਰਨ ਪੈ ਕੇ ਇਹ ਨਾਮ-ਰਸ ਆਪਣੇ ਅੰਦਰ ਹੀ ਅਨੁਭਵ ਕਰ ਸਕੀਦਾ ਹੈ।
As Gurmukh, see the essence of the Lord deep within.
गुरमुखि हरि रसु अंतरि डीठा ॥
ਅਹਿਨਿਸਿਰਾਮਰਹਹੁਰੰਗਿਰਾਤੇਏਹੁਜਪੁਤਪੁਸੰਜਮੁਸਾਰਾਹੇ॥੩॥
ਦਿਨ ਰਾਤ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਰਹੋ, ਇਹ ਨਾਮ-ਰੰਗ ਹੀ ਸ੍ਰੇਸ਼ਟ ਤਪ ਹੈ, ਸ੍ਰੇਸ਼ਟ ਤਪ ਹੈ, ਸ੍ਰੇਸ਼ਟ ਸੰਜਮ ਹੈ ॥੩॥
Day and night, remain imbued with the Lord's Love. This is the essence of all chanting, deep meditation and self-discipline. ||3||
अहिनिसि राम रहहु रंगि राते एहु जपु तपु संजमु सारा हे ॥३॥
ਰਾਮਨਾਮੁਗੁਰਬਚਨੀਬੋਲਹੁ॥
ਗੁਰੂ ਦੀ ਬਾਣੀ ਦੀ ਰਾਹੀਂ ਪਰਮਾਤਮਾ ਦਾ ਨਾਮ ਸਿਮਰੋ,
Speak the Guru's Word, and the Name of the Lord.
राम नामु गुर बचनी बोलहु ॥
ਸੰਤਸਭਾਮਹਿਇਹੁਰਸੁਟੋਲਹੁ॥
(ਆਤਮਕ ਆਨੰਦ ਮਿਲੇਗਾ, ਪਰ ਇਹ ਆਨੰਦ ਸਾਧ ਸੰਗਤ ਵਿਚ ਪ੍ਰਾਪਤ ਹੁੰਦਾ ਹੈ) ਸਾਧ ਸੰਗਤ ਵਿਚ ਜਾ ਕੇ ਇਸ ਆਨੰਦ ਦੀ ਭਾਲ ਕਰੋ।
In the Society of the Saints, search for this essence.
संत सभा महि इहु रसु टोलहु ॥
ਗੁਰਮਤਿਖੋਜਿਲਹਹੁਘਰੁਅਪਨਾਬਹੁੜਿਨਗਰਭਮਝਾਰਾਹੇ॥੪॥
ਗੁਰੂ ਦੀ ਮੱਤ ਤੇ ਤੁਰ ਕੇ ਆਪਣਾ ਉਹ ਆਤਮਕ ਟਿਕਾਣਾ ਲੱਭੋ ਜਿਥੇ ਪਹੁੰਚ ਕੇ ਮੁੜ ਜਨਮ ਮਰਨ ਦੇ ਗੇੜ ਵਿਚ ਨਾਹ ਪੈਣਾ ਪਏ ॥੪॥
Follow the Guru's Teachings - seek and find the home of your own self, and you shall never be consigned to the womb of reincarnation again. ||4||
गुरमति खोजि लहहु घरु अपना बहुड़ि न गरभ मझारा हे ॥४॥
ਸਚੁਤੀਰਥਿਨਾਵਹੁਹਰਿਗੁਣਗਾਵਹੁ॥
ਸਦਾ-ਥਿਰ ਪ੍ਰਭੂ ਦਾ ਨਾਮ (ਸਿਮਰੋ), ਪਰਮਾਤਮਾ ਦੇ ਗੁਣ ਗਾਵੋ (ਇਹੀ ਹੈ ਤੀਰਥ-ਇਸ਼ਨਾਨ, ਇਸ) ਤੀਰਥ ਉਤੇ ਇਸ਼ਨਾਨ ਕਰੋ।
Bathe at the sacred shrine of Truth, and sing the Glorious Praises of the Lord.
सचु तीरथि नावहु हरि गुण गावहु ॥
ਤਤੁਵੀਚਾਰਹੁਹਰਿਲਿਵਲਾਵਹੁ॥
ਪਰਮਾਤਮਾ ਦੇ ਚਰਨਾਂ ਵਿਚ ਸੁਰਤ ਜੋੜੋ, ਪਰਮਾਤਮਾ ਦੇ ਗੁਣਾਂ ਨੂੰ ਵਿਚਾਰੋ।
Reflect upon the essence of reality, and lovingly focus your consciousness on the Lord.
ततु वीचारहु हरि लिव लावहु ॥
ਅੰਤਕਾਲਿਜਮੁਜੋਹਿਨਸਾਕੈਹਰਿਬੋਲਹੁਰਾਮੁਪਿਆਰਾਹੇ॥੫॥
ਪਿਆਰੇ ਪ੍ਰਭੂ ਦਾ ਨਾਮ ਸਿਮਰੋ, ਅਖ਼ੀਰਲੇ ਸਮੇ ਮੌਤ ਦਾ ਡਰ ਪੋਹ ਨਹੀਂ ਸਕੇਗਾ ॥੫॥
At the very last moment, the Messenger of Death will not be able to touch you, if you chant the Name of the Beloved Lord. ||5||
अंत कालि जमु जोहि न साकै हरि बोलहु रामु पिआरा हे ॥५॥
ਸਤਿਗੁਰੁਪੁਰਖੁਦਾਤਾਵਡਦਾਣਾ॥
ਗੁਰੂ ਅਕਾਲ ਪੁਰਖ (ਦਾ ਰੂਪ) ਹੈ, ਸਭ ਦਾਤਾਂ ਦੇਣ ਦੇ ਸਮਰੱਥ ਹੈ, ਬੜਾ ਸਿਆਣਾ ਹੈ,
The True Guru, the Primal Being, the Great Giver, is all-knowing.
सतिगुरु पुरखु दाता वड दाणा ॥
ਜਿਸੁਅੰਤਰਿਸਾਚੁਸੁਸਬਦਿਸਮਾਣਾ॥
ਉਸ ਦੇ ਹਿਰਦੇ ਵਿਚ ਸਦਾ-ਥਿਰ ਪ੍ਰਭੂ ਸਦਾ ਵੱਸਦਾ ਹੈ, ਉਹ ਪਰਮਾਤਮਾ ਦੀ ਸਿਫ਼ਤ-ਸਾਲਾਹ ਵਿਚ ਸਦਾ ਲੀਨ ਰਹਿੰਦਾ ਹੈ।
Whoever has Truth within himself, merges in the Word of the Shabad.
जिसु अंतरि साचु सु सबदि समाणा ॥
ਜਿਸਕਉਸਤਿਗੁਰੁਮੇਲਿਮਿਲਾਏਤਿਸੁਚੂਕਾਜਮਭੈਭਾਰਾਹੇ॥੬॥
ਉਹ ਗੁਰੂ ਜਿਸ ਮਨੁੱਖ ਨੂੰ ਆਪਣੀ ਸੰਗਤ ਵਿਚ ਮਿਲਾਂਦਾ ਹੈ ਉਸ (ਦੇ ਸਿਰ) ਤੋਂ ਜਮਾਂ ਦੇ ਡਰ ਦਾ ਭਾਰ ਦੂਰ ਹੋ ਜਾਂਦਾ ਹੈ ॥੬॥
One whom the True Guru unites in Union, is rid of the overpowering fear of death. ||6||
जिस कउ सतिगुरु मेलि मिलाए तिसु चूका जम भै भारा हे ॥६॥
ਪੰਚਤਤੁਮਿਲਿਕਾਇਆਕੀਨੀ॥
(ਆਪਣੇ) ਇਸ ਸਰੀਰ ਵਿਚ, ਜੋ ਪਰਮਾਤਮਾ ਨੇ ਪੰਜ (ਵਿਰੋਧੀ) ਤੱਤ ਰਲਾ ਕੇ ਬਣਾਇਆ ਹੈ,
The body is formed from the union of the five elements.
पंच ततु मिलि काइआ कीनी ॥
ਤਿਸਮਹਿਰਾਮਰਤਨੁਲੈਚੀਨੀ॥
ਪਰਮਾਤਮਾ ਦਾ ਨਾਮ-ਰਤਨ ਖੋਜ ਕੇ ਲੱਭ ਲੈ।
Know that the Lord's jewel is within it.
तिस महि राम रतनु लै चीनी ॥
ਆਤਮਰਾਮੁਰਾਮੁਹੈਆਤਮਹਰਿਪਾਈਐਸਬਦਿਵੀਚਾਰਾਹੇ॥੭॥
(ਜਿਉਂ ਜਿਉਂ) ਗੁਰੂ ਦੇ ਸ਼ਬਦ ਦੀ ਰਾਹੀਂ ਵਿਚਾਰ ਕਰੀਏ, (ਤਿਉਂ ਤਿਉਂ ਇਹ ਸਮਝ ਆ ਜਾਂਦੀ ਹੈ ਕਿ) ਆਤਮਾ ਤੇ ਪਰਮਾਤਮਾ ਇਕ-ਰੂਪ ਹਨ ॥੭॥
The soul is the Lord, and the Lord is the soul; contemplating the Shabad, the Lord is found. ||7||
आतम रामु रामु है आतम हरि पाईऐ सबदि वीचारा हे ॥७॥
ਸਤਸੰਤੋਖਿਰਹਹੁਜਨਭਾਈ॥
ਹੇ ਭਾਈ ਜਨੋ! ਸੇਵਾ ਤੇ ਸੰਤੋਖ ਵਿਚ ਜੀਵਨ ਬਿਤਾਵੋ।
Abide in truth and contentment, O humble Siblings of Destiny.
सत संतोखि रहहु जन भाई ॥
ਖਿਮਾਗਹਹੁਸਤਿਗੁਰਸਰਣਾਈ॥
ਗੁਰੂ ਦੀ ਸਰਨ ਪੈ ਕੇ ਦੂਜਿਆਂ ਦੀ ਵਧੀਕੀ ਸਹਾਰਨ ਦਾ ਗੁਣ ਗ੍ਰਹਣ ਕਰੋ।
Hold tight to compassion and the Sanctuary of the True Guru.
खिमा गहहु सतिगुर सरणाई ॥
ਆਤਮੁਚੀਨਿਪਰਾਤਮੁਚੀਨਹੁਗੁਰਸੰਗਤਿਇਹੁਨਿਸਤਾਰਾਹੇ॥੮॥
ਆਪਣੇ ਆਤਮਾ ਨੂੰ ਪਛਾਣ ਕੇ ਦੂਜਿਆਂ ਦੇ ਆਤਮਾ ਨੂੰ ਭੀ ਪਛਾਣੋ। ਗੁਰੂ ਦੀ ਸੰਗਤ ਵਿਚ ਰਿਹਾਂ ਇਹ ਨਿਰਨਾ ਆਉਂਦਾ ਹੈ ॥੮॥
Know your soul, and know the Supreme Soul; associating with the Guru, you shall be emancipated. ||8||
आतमु चीनि परातमु चीनहु गुर संगति इहु निसतारा हे ॥८॥
ਸਾਕਤਕੂੜਕਪਟਮਹਿਟੇਕਾ॥
ਮਾਇਆ-ਵੇੜ੍ਹੇ ਬੰਦੇ ਮਾਇਆ ਦੇ ਮੋਹ ਵਿਚ ਤੇ ਛਲ ਵਿਚ (ਆਪਣੇ ਜੀਵਨ ਦਾ) ਆਸਰਾ (ਭਾਲਦੇ ਹਨ),
The faithless cynics are stuck in falsehood and deceit.
साकत कूड़ कपट महि टेका ॥
ਅਹਿਨਿਸਿਨਿੰਦਾਕਰਹਿਅਨੇਕਾ॥
ਉਹ ਦਿਨ ਰਾਤ ਅਨੇਕਾਂ ਕਿਸਮਾਂ ਦੀ ਪਰਾਈ ਨਿੰਦਾ ਕਰਦੇ ਰਹਿੰਦੇ ਹਨ।
Day and night, they slander many others.
अहिनिसि निंदा करहि अनेका ॥
ਬਿਨੁਸਿਮਰਨਆਵਹਿਫੁਨਿਜਾਵਹਿਗ੍ਰਭਜੋਨੀਨਰਕਮਝਾਰਾਹੇ॥੯॥
ਸਿਮਰਨ ਤੋਂ ਵਾਂਝੇ ਰਹਿ ਕੇ ਉਹ (ਇਸ ਨਿੰਦਾ ਆਦਿਕ ਦੇ ਕੁਰਾਹੇ ਪੈ ਕੇ) ਜਨਮ ਮਰਨ ਦੇ ਗੇੜ ਵਿਚ ਪੈ ਜਾਂਦੇ ਹਨ, ਗਰਭ-ਜੂਨ ਦੇ ਨਰਕਾਂ ਵਿਚ ਪੈਂਦੇ ਹਨ ॥੯॥
Without meditative remembrance, they come and then go, and are cast into the hellish womb of reincarnation. ||9||
बिनु सिमरन आवहि फुनि जावहि ग्रभ जोनी नरक मझारा हे ॥९॥
ਸਾਕਤਜਮਕੀਕਾਣਿਨਚੂਕੈ॥
ਮਾਇਆ-ਵੇੜ੍ਹੇ ਜੀਵਾਂ ਦੇ ਅੰਦਰੋਂ ਜਮ ਦਾ ਡਰ ਦੂਰ ਨਹੀਂ ਹੁੰਦਾ,
The faithless cynic is not rid of his fear of death.
साकत जम की काणि न चूकै ॥
ਜਮਕਾਡੰਡੁਨਕਬਹੂਮੂਕੈ॥
ਜਮ ਦੀ ਸਜ਼ਾ ਉਹਨਾਂ ਦੇ ਸਿਰ ਤੋਂ ਨਹੀਂ ਟਲਦੀ।
The Messenger of Death's club is never taken away.
जम का डंडु न कबहू मूकै ॥
ਬਾਕੀਧਰਮਰਾਇਕੀਲੀਜੈਸਿਰਿਅਫਰਿਓਭਾਰੁਅਫਾਰਾਹੇ॥੧੦॥
ਅਹੰਕਾਰੀਆਂ ਦੇ ਸਿਰ ਉਤੇ (ਵਿਕਾਰਾਂ ਦਾ) ਅਸਹਿ ਭਾਰ ਟਿਕਿਆ ਰਹਿੰਦਾ ਹੈ (ਇਹ, ਮਾਨੋ, ਉਹਨਾਂ ਦੇ ਸਿਰ ਉਤੇ ਕਰਜ਼ਾ ਹੈ) ਧਰਮਰਾਜ ਦੇ ਇਸ ਕਰਜ਼ੇ ਦਾ ਲੇਖਾ ਉਹਨਾਂ ਪਾਸੋਂ ਲਿਆ ਹੀ ਜਾਂਦਾ ਹੈ ॥੧੦॥
He has to answer to the Righteous Judge of Dharma for the account of his actions; the egotistical being carries the unbearable load. ||10||
बाकी धरम राइ की लीजै सिरि अफरिओ भारु अफारा हे ॥१०॥
ਬਿਨੁਗੁਰਸਾਕਤੁਕਹਹੁਕੋਤਰਿਆ॥
ਗੁਰੂ ਦੀ ਸਰਨ ਤੋਂ ਬਿਨਾ ਕੋਈ ਭੀ ਮਾਇਆ-ਵੇੜ੍ਹਿਆ ਬੰਦਾ (ਮਾਇਆ-ਮੋਹ ਦੇ ਸਮੁੰਦਰ ਤੋਂ) ਪਾਰ ਨਹੀਂ ਲੰਘ ਸਕਦਾ।
Tell me: without the Guru, what faithless cynic has been saved?
बिनु गुर साकतु कहहु को तरिआ ॥
ਹਉਮੈਕਰਤਾਭਵਜਲਿਪਰਿਆ॥
(ਮਾਇਆ ਦੀ ਮਸਤੀ ਦੇ ਕਾਰਨ ਉਹ) 'ਹਉ ਹਉ ਮੈਂ ਮੈਂ' ਕਰਦਾ ਸੰਸਾਰ-ਸਮੁੰਦਰ ਵਿਚ ਡੁੱਬਾ ਰਹਿੰਦਾ ਹੈ।
Acting egotistically, he falls into the terrifying world-ocean.
हउमै करता भवजलि परिआ ॥
ਬਿਨੁਗੁਰਪਾਰੁਨਪਾਵੈਕੋਈਹਰਿਜਪੀਐਪਾਰਿਉਤਾਰਾਹੇ॥੧੧॥
ਗੁਰੂ ਤੋਂ ਬਿਨਾ ਕੋਈ ਮਨੁੱਖ (ਇਸ ਸਮੁੰਦਰ ਦਾ) ਪਾਰਲਾ ਬੰਨਾ ਨਹੀਂ ਲੱਭ ਸਕਦਾ। ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ, (ਨਾਮ ਜਪਿਆਂ ਹੀ) ਪਾਰਲੇ ਕੰਢੇ ਪਹੁੰਚ ਸਕੀਦਾ ਹੈ ॥੧੧॥
Without the Guru, no one is saved; meditating on the Lord, they are carried across to the other side. ||11||
बिनु गुर पारु न पावै कोई हरि जपीऐ पारि उतारा हे ॥११॥
ਗੁਰਕੀਦਾਤਿਨਮੇਟੈਕੋਈ॥
ਕੋਈ ਆਦਮੀ ਗੁਰੂ ਦੀ ਇਸ ਬਖ਼ਸ਼ਸ਼ ਦੇ ਰਾਹ ਵਿਚ ਰੁਕਾਵਟ ਨਹੀਂ ਪਾ ਸਕਦਾ।
No one can erase the Guru's blessings.
गुर की दाति न मेटै कोई ॥
ਜਿਸੁਬਖਸੇਤਿਸੁਤਾਰੇਸੋਈ॥
ਜਿਸ ਮਨੁੱਖ ਉਤੇ ਗੁਰੂ ਬਖ਼ਸ਼ਸ਼ ਕਰਦਾ ਹੈ ਉਸ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ।
The Lord carries across those whom He forgives.
जिसु बखसे तिसु तारे सोई ॥
ਜਨਮਮਰਣਦੁਖੁਨੇੜਿਨਆਵੈਮਨਿਸੋਪ੍ਰਭੁਅਪਰਅਪਾਰਾਹੇ॥੧੨॥
(ਗੁਰੂ ਦੀ ਮੇਹਰ ਨਾਲ) ਜਿਸ ਮਨੁੱਖ ਦੇ ਮਨ ਵਿਚ ਉਹ ਅਪਰ ਅਪਾਰ ਪ੍ਰਭੂ ਆ ਵੱਸਦਾ ਹੈ ਜਨਮ ਮਰਨ ਦਾ ਦੁੱਖ ਉਸ ਦੇ ਨੇੜੇ ਨਹੀਂ ਢੁਕਦਾ ॥੧੨॥
The pains of birth and death do not even approach those whose minds are filled with God, the infinite and endless. ||12||
जनम मरण दुखु नेड़ि न आवै मनि सो प्रभु अपर अपारा हे ॥१२॥
ਗੁਰਤੇਭੂਲੇਆਵਹੁਜਾਵਹੁ॥
ਜੇ ਗੁਰੂ ਦੇ ਦਰ ਤੋਂ ਖੁੰਝੇ ਰਹੋਗੇ ਤਾਂ (ਸੰਸਾਰ ਵਿਚ ਮੁੜ ਮੁੜ) ਜੰਮਦੇ ਮਰਦੇ ਰਹੋਗੇ,
Those who forget the Guru come and go in reincarnation.
गुर ते भूले आवहु जावहु ॥
ਜਨਮਿਮਰਹੁਫੁਨਿਪਾਪਕਮਾਵਹੁ॥
ਜਨਮ ਮਰਨ ਦੇ ਗੇੜ ਵਿਚ ਪਏ ਰਹੋਗੇ ਤੇ ਪਾਪ-ਕਰਮ ਕਰਦੇ ਰਹੋਗੇ।
They are born, only to die again, and continue committing sins.
जनमि मरहु फुनि पाप कमावहु ॥
ਸਾਕਤਮੂੜਅਚੇਤਨਚੇਤਹਿਦੁਖੁਲਾਗੈਤਾਰਾਮੁਪੁਕਾਰਾਹੇ॥੧੩॥
ਮਾਇਆ-ਵੇੜ੍ਹੇ ਮੂਰਖ ਗ਼ਾਫ਼ਿਲ ਮਨੁੱਖ ਪਰਮਾਤਮਾ ਨੂੰ ਯਾਦ ਨਹੀਂ ਕਰਦੇ, ਜਦੋਂ ਕੋਈ ਦੁੱਖ ਵਿਆਪਦਾ ਹੈ ਤਾਂ ਉਸ ਵੇਲੇ 'ਹਾਇ ਰਾਮ! ਹਾਇ ਰਾਮ!' ਪੁਕਾਰਦੇ ਹਨ ॥੧੩॥
The unconscious, foolish, faithless cynic does not remember the Lord; but when he is stricken with pain, then he cries out for the Lord. ||13||
साकत मूड़ अचेत न चेतहि दुखु लागै ता रामु पुकारा हे ॥१३॥
ਸੁਖੁਦੁਖੁਪੁਰਬਜਨਮਕੇਕੀਏ॥
ਹੇ ਪ੍ਰਾਣੀ! ਪੂਰਬਲੇ ਜਨਮਾਂ ਦੇ ਕੀਤੇ ਕਰਮਾਂ ਅਨੁਸਾਰ ਦੁਖ ਸੁਖ ਭੋਗੀਦੇ ਹਨ।
Pleasure and pain are the consequences of the actions of past lives.
सुखु दुखु पुरब जनम के कीए ॥
ਸੋਜਾਣੈਜਿਨਿਦਾਤੈਦੀਏ॥
ਇਸ ਭੇਤ ਨੂੰ ਉਹੀ ਪਰਮਾਤਮਾ ਜਾਣਦਾ ਹੈ ਜਿਸ ਨੇ (ਇਹ ਦੁਖ ਸੁਖ ਭੋਗਣੇ) ਦਿੱਤੇ ਹਨ।
The Giver, who blesses us with these - He alone knows.
सो जाणै जिनि दातै दीए ॥
ਕਿਸਕਉਦੋਸੁਦੇਹਿਤੂਪ੍ਰਾਣੀਸਹੁਅਪਣਾਕੀਆਕਰਾਰਾਹੇ॥੧੪॥
ਹੇ ਪ੍ਰਾਣੀ! (ਵਾਪਰੇ ਦੁੱਖਾਂ ਦੇ ਕਾਰਨ) ਤੂੰ ਕਿਸੇ ਹੋਰ ਨੂੰ ਦੋਸ਼ ਨਹੀਂ ਦੇ ਸਕਦਾ, ਇਹ ਤਾਂ ਆਪਣੇ ਹੀ ਕੀਤੇ ਕਰਮਾਂ ਦਾ ਕਰੜਾ ਫਲ ਸਹਾਰ ॥੧੪॥
So who can you blame, O mortal being? The hardships you suffer are from your own actions. ||14||
किस कउ दोसु देहि तू प्राणी सहु अपणा कीआ करारा हे ॥१४॥
ਹਉਮੈਮਮਤਾਕਰਦਾਆਇਆ॥
(ਜਨਮ ਜਨਮਾਂਤਰਾਂ ਤੋਂ) ਜੀਵ ਹਉਮੈ ਤੇ ਮਮਤਾ ਅਹੰਕਾਰ-ਭਰੀਆਂ ਗੱਲਾਂ ਕਰਦਾ ਆ ਰਿਹਾ ਹੈ।
Practicing egotism and possessiveness, you have come into the world.
हउमै ममता करदा आइआ ॥
ਆਸਾਮਨਸਾਬੰਧਿਚਲਾਇਆ॥
ਇਹ ਦੁਨੀਆ ਦੀਆਂ ਆਸਾਂ ਤੇ ਮਨ ਦੇ ਮਾਇਕ ਫੁਰਨਿਆਂ ਵਿਚ ਬੱਝਾ ਚਲਾ ਆ ਰਿਹਾ ਹੈ।
Hope and desire bind you and lead you on.
आसा मनसा बंधि चलाइआ ॥
ਮੇਰੀਮੇਰੀਕਰਤਕਿਆਲੇਚਾਲੇਬਿਖੁਲਾਦੇਛਾਰਬਿਕਾਰਾਹੇ॥੧੫॥
'ਇਹ ਮਾਇਆ ਮੇਰੀ ਹੈ ਇਹ ਮਾਇਆ ਮੇਰੀ ਹੈ'-ਇਹ ਆਖ ਆਖ ਕੇ ਇਥੋਂ ਆਪਣੇ ਨਾਲ ਭੀ ਕੁਝ ਨਹੀਂ ਲੈ ਜਾ ਸਕਦਾ। ਵਿਕਾਰਾਂ ਦੀ ਸੁਆਹ ਵਿਕਾਰਾਂ ਦਾ ਜ਼ਹਰ ਹੀ ਲੱਦ ਲੈਂਦਾ ਹੈ (ਜੋ ਇਸ ਦੇ ਆਤਮਕ ਜੀਵਨ ਨੂੰ ਮਾਰ ਦੇਂਦਾ ਹੈ) ॥੧੫॥
Indulging in egotism and self-conceit, what will you be able to carry with you, except the load of ashes from poison and corruption? ||15||
मेरी मेरी करत किआ ले चाले बिखु लादे छार बिकारा हे ॥१५॥
ਹਰਿਕੀਭਗਤਿਕਰਹੁਜਨਭਾਈ॥
ਹੇ ਭਾਈ ਜਨੋ! ਪਰਮਾਤਮਾ ਦੀ ਭਗਤੀ ਕਰੋ।
Worship the Lord in devotion, O humble Siblings of Destiny.
हरि की भगति करहु जन भाई ॥
ਅਕਥੁਕਥਹੁਮਨੁਮਨਹਿਸਮਾਈ॥
ਉਸ ਪਰਮਾਤਮਾ ਨੂੰ ਯਾਦ ਕਰਦੇ ਰਹੋ ਜਿਸ ਦੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ, (ਇਸ ਤਰ੍ਹਾਂ ਇਹ ਵਿਕਾਰੀ) ਮਨ (ਰੱਬ) ਮਨ ਵਿਚ ਹੀ ਲੀਨ ਹੋ ਜਾਇਗਾ।
Speak the Unspoken Speech, and the mind will merge back into the Mind.
अकथु कथहु मनु मनहि समाई ॥
ਉਠਿਚਲਤਾਠਾਕਿਰਖਹੁਘਰਿਅਪੁਨੈਦੁਖੁਕਾਟੇਕਾਟਣਹਾਰਾਹੇ॥੧੬॥
ਇਸ ਮਨ ਨੂੰ ਜੋ (ਮਾਇਆ ਦੇ ਪਿੱਛੇ) ਉਠ ਉਠ ਕੇ ਭੱਜਦਾ ਹੈ ਰੋਕ ਕੇ ਆਪਣੇ ਅਡੋਲ ਆਤਮਕ ਟਿਕਾਣੇ ਵਿਚ ਕਾਬੂ ਕਰ ਰੱਖੋ। (ਇਸ ਤਰ੍ਹਾਂ) ਸਾਰੇ ਦੁੱਖ ਕੱਟਣ ਦੇ ਸਮਰੱਥ ਪ੍ਰਭੂ ਦੁੱਖ ਦੂਰ ਕਰ ਦੇਵੇਗਾ ॥੧੬॥
Restrain your restless mind within its own home, and the Lord, the Destroyer, shall destroy your pain. ||16||
उठि चलता ठाकि रखहु घरि अपुनै दुखु काटे काटणहारा हे ॥१६॥
ਹਰਿਗੁਰਪੂਰੇਕੀਓਟਪਰਾਤੀ॥
ਜਿਸ ਮਨੁੱਖ ਨੇ ਪਰਮਾਤਮਾ ਦੀ ਤੇ ਪੂਰੇ ਗੁਰੂ ਦੀ ਸਰਨ ਦੀ ਕਦਰ ਪਛਾਣ ਲਈ ਹੈ,
I seek the support of the Perfect Guru, the Lord.
हरि गुर पूरे की ओट पराती ॥
ਗੁਰਮੁਖਿਹਰਿਲਿਵਗੁਰਮੁਖਿਜਾਤੀ॥
ਜਿਸ ਨੇ ਗੁਰੂ ਦੇ ਸਨਮੁਖ ਹੋ ਕੇ ਗੁਰੂ ਦੀ ਰਾਹੀਂ ਪਰਮਾਤਮਾ ਵਿਚ ਸੁਰਤ ਜੋੜਨੀ ਸਮਝ ਲਈ ਹੈ,
The Gurmukh loves the Lord; the Gurmukh realizes the Lord.
गुरमुखि हरि लिव गुरमुखि जाती ॥
ਨਾਨਕਰਾਮਨਾਮਿਮਤਿਊਤਮਹਰਿਬਖਸੇਪਾਰਿਉਤਾਰਾਹੇ॥੧੭॥੪॥੧੦॥
ਹੇ ਨਾਨਕ! ਪਰਮਾਤਮਾ ਦੇ ਨਾਮ ਵਿਚ ਜੁੜ ਕੇ ਉਸ ਦੀ ਮੱਤ ਸ੍ਰੇਸ਼ਟ ਹੋ ਜਾਂਦੀ ਹੈ, ਪਰਮਾਤਮਾ ਉਸ ਉਤੇ ਮੇਹਰ ਕਰਦਾ ਹੈ ਤੇ ਉਸ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ॥੧੭॥੪॥੧੦॥
O Nanak, through the Lord's Name, the intellect is exalted; granting His forgiveness, the Lord carries him across to the other side. ||17||4||10||
नानक राम नामि मति ऊतम हरि बखसे पारि उतारा हे ॥१७॥४॥१०॥
WWW.GURBANI.WORLD