GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਮਾਰੂ - ਗੁਰੂ ਅਮਰਦਾਸ ਜੀ
ਅੰਗ 1089
Display Settings
Translations
ਪਉੜੀ
Pauree:
पउड़ी ॥
ਜੋਜਨਲੂਝਹਿਮਨੈਸਿਉਸੇਸੂਰੇਪਰਧਾਨਾ
ਜੋ ਮਨੁੱਖ (ਆਪਣੇ) ਮਨ ਨਾਲ ਲੜਦੇ ਹਨ ਉਹ ਸੂਰਮੇ ਇਨਸਾਨ ਬਣਦੇ ਹਨ ਉਹ ਮੰਨੇ-ਪ੍ਰਮੰਨੇ ਜਾਂਦੇ ਹਨ;
Those humble beings who struggle with their minds are brave and distinguished heroes.
जो जन लूझहि मनै सिउ से सूरे परधाना ॥
ਹਰਿਸੇਤੀਸਦਾਮਿਲਿਰਹੇਜਿਨੀਆਪੁਪਛਾਨਾ
ਜਿਨ੍ਹਾਂ ਨੇ ਆਪਣੇ ਆਪ ਨੂੰ ਪਛਾਣਿਆ ਹੈ ਉਹ ਸਦਾ ਰੱਬ ਨਾਲ ਮਿਲੇ ਰਹਿੰਦੇ ਹਨ।
Those who realize their own selves, remain forever united with the Lord.
हरि सेती सदा मिलि रहे जिनी आपु पछाना ॥
ਗਿਆਨੀਆਕਾਇਹੁਮਹਤੁਹੈਮਨਮਾਹਿਸਮਾਨਾ
ਗਿਆਨਵਾਨ ਬੰਦਿਆਂ ਦੀ ਵਡਿਆਈ ਹੀ ਇਹ ਹੈ (ਭਾਵ, ਇਸੇ ਗੱਲ ਵਿਚ ਵਡਿਆਈ ਹੈ) ਕਿ ਉਹ ਮਨ ਵਿਚ ਟਿਕੇ ਰਹਿੰਦੇ ਹਨ (ਭਾਵ, ਮਾਇਆ ਦੇ ਪਿੱਛੇ ਭਟਕਣ ਦੇ ਥਾਂ ਅੰਦਰ ਵਲ ਪਰਤੇ ਰਹਿੰਦੇ ਹਨ)।
This is the glory of the spiritual teachers, that they remain absorbed in their mind.
गिआनीआ का इहु महतु है मन माहि समाना ॥
ਹਰਿਜੀਉਕਾਮਹਲੁਪਾਇਆਸਚੁਲਾਇਧਿਆਨਾ
(ਇਸ ਤਰ੍ਹਾਂ) ਸੁਰਤ ਜੋੜ ਕੇ ਉਹਨਾਂ ਨੂੰ ਰੱਬ ਦਾ ਘਰ ਲੱਭ ਪੈਂਦਾ ਹੈ, ਰੱਬ ਮਿਲ ਪੈਂਦਾ ਹੈ।
They attain the Mansion of the Lord's Presence, and focus their meditation on the True Lord.
हरि जीउ का महलु पाइआ सचु लाइ धिआना ॥
ਜਿਨਗੁਰਪਰਸਾਦੀਮਨੁਜੀਤਿਆਜਗੁਤਿਨਹਿਜਿਤਾਨਾ॥੮॥
(ਸੋ) ਜਿਨ੍ਹਾਂ ਨੇ ਗੁਰੂ ਦੀ ਮਿਹਰ ਨਾਲ ਆਪਣੇ ਮਨ ਨੂੰ ਜਿੱਤਿਆ ਹੈ ਉਹਨਾਂ ਨੇ ਜਗਤ ਜਿੱਤ ਲਿਆ ਹੈ ॥੮॥
Those who conquer their own minds, by Guru's Grace, conquer the world. ||8||
जिन गुर परसादी मनु जीतिआ जगु तिनहि जिताना ॥८॥
WWW.GURBANI.WORLD
ਪਿਛਲਾ Share ਹੋਮ Save ਅਗਲਾ