GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਮਲਾਰ - ਗੁਰੂ ਨਾਨਕ ਦੇਵ ਜੀ
ਅੰਗ 1290
Display Settings
Translations
ਪਉੜੀ
Pauree:
पउड़ी ॥
ਹਉਕਿਆਆਖਾਇਕਜੀਭਤੇਰਾਅੰਤੁਕਿਨਹੀਪਾਇਆ
(ਹੇ ਪ੍ਰਭੂ!) ਮੇਰੀ ਇਕ ਜੀਭ ਹੈ, ਮੈਂ ਤੇਰੇ ਕਿਹੜੇ ਕਿਹੜੇ ਗੁਣ ਬਿਆਨ ਕਰਾਂ? ਤੇਰਾ ਅੰਤ ਕਿਸੇ ਨੇ ਨਹੀਂ ਪਾਇਆ;
What can I say with only one tongue? I cannot find your limits.
हउ किआ आखा इक जीभ तेरा अंतु न किन ही पाइआ ॥
ਸਚਾਸਬਦੁਵੀਚਾਰਿਸੇਤੁਝਹੀਮਾਹਿਸਮਾਇਆ
ਜੋ ਮਨੁੱਖ ਤੇਰੀ ਸਿਫ਼ਤ-ਸਾਲਾਹ ਦਾ ਸ਼ਬਦ ਵਿਚਾਰਦੇ ਹਨ ਉਹ ਤੇਰੇ ਵਿਚ ਹੀ ਲੀਨ ਹੋ ਜਾਂਦੇ ਹਨ।
Those who contemplate the True Word of the Shabad are absorbed into You, O Lord.
सचा सबदु वीचारि से तुझ ही माहि समाइआ ॥
ਇਕਿਭਗਵਾਵੇਸੁਕਰਿਭਰਮਦੇਵਿਣੁਸਤਿਗੁਰਕਿਨੈਪਾਇਆ
ਕਈ ਮਨੁੱਖ ਭਗਵਾ ਭੇਖ ਬਣਾ ਕੇ ਭਟਕਦੇ ਫਿਰਦੇ ਹਨ, ਪਰ ਗੁਰੂ ਦੀ ਸਰਨ ਆਉਣ ਤੋਂ ਬਿਨਾ (ਹੇ ਪ੍ਰਭੂ!) ਤੈਨੂੰ ਕਿਸੇ ਨਹੀਂ ਲੱਭਾ,
Some wander around in saffron robes, but without the True Guru, no one finds the Lord.
इकि भगवा वेसु करि भरमदे विणु सतिगुर किनै न पाइआ ॥
ਦੇਸਦਿਸੰਤਰਭਵਿਥਕੇਤੁਧੁਅੰਦਰਿਆਪੁਲੁਕਾਇਆ
ਇਹ ਲੋਕ (ਬਾਹਰ) ਦੇਸਾਂ ਦੇਸਾਂਤਰਾਂ ਵਿਚ ਭਉਂਦੇ ਖਪ ਗਏ, ਪਰ ਤੂੰ ਆਪਣੇ ਆਪ ਨੂੰ (ਜੀਵ ਦੇ) ਅੰਦਰ ਲੁਕਾ ਰੱਖਿਆ ਹੈ।
They wander in foreign lands and countries until they grow weary, but You hide Yourself within them.
देस दिसंतर भवि थके तुधु अंदरि आपु लुकाइआ ॥
ਗੁਰਕਾਸਬਦੁਰਤੰਨੁਹੈਕਰਿਚਾਨਣੁਆਪਿਦਿਖਾਇਆ
ਸਤਿਗੁਰੂ ਦਾ ਸਬਦੁ (ਮਾਨੋ) ਇਕ ਚਮਕਦਾ ਮੋਤੀ ਹੈ (ਜਿਸ ਨੂੰ ਪ੍ਰਭੂ ਨੇ ਇਹ ਮੋਤੀ ਬਖ਼ਸ਼ਿਆ ਹੈ, ਉਸ ਦੇ ਹਿਰਦੇ ਵਿਚ (ਪ੍ਰਭੂ ਨੇ) ਆਪ ਚਾਨਣ ਕਰ ਕੇ (ਉਸ ਨੂੰ ਆਪਣਾ ਆਪ) ਵਿਖਾਇਆ ਹੈ;
The Word of the Guru's Shabad is a jewel, through which the Lord shines forth and reveals Himself.
गुर का सबदु रतंनु है करि चानणु आपि दिखाइआ ॥
ਆਪਣਾਆਪੁਪਛਾਣਿਆਗੁਰਮਤੀਸਚਿਸਮਾਇਆ
(ਉਹ ਵਡ-ਭਾਗੀ ਮਨੁੱਖ) ਆਪਣਾ ਅਸਲਾ ਪਛਾਣ ਲੈਂਦਾ ਹੈ ਤੇ ਗੁਰੂ ਦੀ ਸਿੱਖਿਆ ਦੀ ਰਾਹੀਂ ਸੱਚੇ ਪ੍ਰਭੂ ਵਿਚ ਲੀਨ ਹੋ ਜਾਂਦਾ ਹੈ।
Realizing one's own self, following the Guru's Teachings, the mortal is absorbed into Truth.
आपणा आपु पछाणिआ गुरमती सचि समाइआ ॥
ਆਵਾਗਉਣੁਬਜਾਰੀਆਬਾਜਾਰੁਜਿਨੀਰਚਾਇਆ
(ਪਰ) ਜਿਨ੍ਹਾਂ (ਭੇਖੀਆਂ ਨੇ) ਵਿਖਾਵੇ ਦਾ ਢੌਂਗ ਰਚਾਇਆ ਹੋਇਆ ਹੈ ਉਹਨਾਂ ਪਖੰਡੀਆਂ ਨੂੰ ਜਨਮ ਮਰਨ (ਦਾ ਗੇੜ) ਮਿਲਦਾ ਹੈ;
Coming and going, the tricksters and magicians put on their magic show.
आवा गउणु बजारीआ बाजारु जिनी रचाइआ ॥
ਇਕੁਥਿਰੁਸਚਾਸਾਲਾਹਣਾਜਿਨਮਨਿਸਚਾਭਾਇਆ॥੨੫॥
ਤੇ, ਜਿਨ੍ਹਾਂ ਨੂੰ ਮਨ ਵਿਚ ਸੱਚਾ ਪ੍ਰਭੂ ਪਿਆਰਾ ਲੱਗਦਾ ਹੈ ਉਹ ਸਦਾ-ਥਿਰ ਰਹਿਣ ਵਾਲੇ ਇੱਕ ਪ੍ਰਭੂ ਦਾ ਗੁਣ ਗਾਂਦੇ ਹਨ ॥੨੫॥
But those whose minds are pleased by the True Lord, praise the True One, the Ever-stable Lord. ||25||
इकु थिरु सचा सालाहणा जिन मनि सचा भाइआ ॥२५॥
WWW.GURBANI.WORLD
ਪਿਛਲਾ Share ਹੋਮ Save ਅਗਲਾ