ਰਾਮਕਲੀਮਹਲਾ੫॥
Raamkalee, Fifth Mahalaa:
रामकली महला ५ ॥
ਮਨਬਚਕ੍ਰਮਿਰਾਮਨਾਮੁਚਿਤਾਰੀ॥
ਆਪਣੇ ਮਨ ਦੀ ਰਾਹੀਂ, ਆਪਣੇ ਹਰੇਕ ਬੋਲ ਦੀ ਰਾਹੀਂ, ਆਪਣੇ ਹਰੇਕ ਕੰਮ ਦੀ ਰਾਹੀਂ ਪਰਮਾਤਮਾ ਦਾ ਨਾਮ ਚੇਤੇ ਰੱਖਿਆ ਕਰ।
In thought, word and deed, I contemplate the Lord's Name.
मन बच क्रमि राम नामु चितारी ॥
ਘੂਮਨਘੇਰਿਮਹਾਅਤਿਬਿਖੜੀਗੁਰਮੁਖਿਨਾਨਕਪਾਰਿਉਤਾਰੀ॥੧॥ਰਹਾਉ॥
ਹੇ ਨਾਨਕ! (ਜਗਤ ਵਿਚ ਵਿਕਾਰਾਂ ਦੀਆਂ ਲਹਿਰਾਂ ਦੀ) ਬੜੀ ਭਿਆਨਕ ਘੁੰਮਣ-ਘੇਰੀ ਹੈ। ਗੁਰੂ ਦੀ ਸਰਨ ਪੈ ਕੇ (ਇਸ ਵਿਚੋਂ ਆਪਣੀ ਜ਼ਿੰਦਗੀ ਦੀ ਬੇੜੀ ਨੂੰ) ਪਾਰ ਲੰਘਾ ॥੧॥ ਰਹਾਉ ॥
The horrible world-ocean is very treacherous; O Nanak, the Gurmukh is carried across. ||1||Pause||
घूमन घेरि महा अति बिखड़ी गुरमुखि नानक पारि उतारी ॥१॥ रहाउ ॥
ਅੰਤਰਿਸੂਖਾਬਾਹਰਿਸੂਖਾਹਰਿਜਪਿਮਲਨਭਏਦੁਸਟਾਰੀ॥੧॥
ਪਰਮਾਤਮਾ ਦਾ ਨਾਮ ਜਪ ਜਪ ਕੇ (ਕਾਮਾਦਿਕ) ਚੰਦਰੇ ਵੈਰੀ ਮਲੇ-ਦਲੇ ਜਾਂਦੇ ਹਨ, (ਤਦੋਂ) ਹਿਰਦੇ ਵਿਚ ਸਦਾ ਸੁਖ ਬਣਿਆ ਰਹਿੰਦਾ ਹੈ, ਦੁਨੀਆ ਨਾਲ ਵਰਤਦਿਆਂ ਭੀ ਸੁਖ ਹੀ ਟਿਕਿਆ ਰਹਿੰਦਾ ਹੈ ॥੧॥
Inwardly, peace, and outwardly, peace; meditating on the Lord, evil tendencies are crushed. ||1||
अंतरि सूखा बाहरि सूखा हरि जपि मलन भए दुसटारी ॥१॥
ਜਿਸਤੇਲਾਗੇਤਿਨਹਿਨਿਵਾਰੇਪ੍ਰਭਜੀਉਅਪਣੀਕਿਰਪਾਧਾਰੀ॥੨॥
ਜਿਸ ਪ੍ਰਭੂ ਦੀ ਰਜ਼ਾ ਅਨੁਸਾਰ (ਇਹ ਚੰਦਰੇ ਵੈਰੀ) ਚੰਬੜਦੇ ਹਨ, ਉਹੀ ਪ੍ਰਭੂ ਜੀ ਆਪਣੀ ਕਿਰਪਾ ਕਰ ਕੇ ਇਹਨਾਂ ਨੂੰ ਦੂਰ ਕਰਦਾ ਹੈ ॥੨॥
He has rid me of what was clinging to me; my Dear Lord God has blessed me with His Grace. ||2||
जिस ते लागे तिनहि निवारे प्रभ जीउ अपणी किरपा धारी ॥२॥
ਉਧਰੇਸੰਤਪਰੇਹਰਿਸਰਨੀਪਚਿਬਿਨਸੇਮਹਾਅਹੰਕਾਰੀ॥੩॥
ਸੰਤ ਜਨ ਤਾਂ ਪਰਮਾਤਮਾ ਦੀ ਸਰਨ ਪੈ ਜਾਂਦੇ ਹਨ ਉਹ ਤਾਂ (ਇਹਨਾਂ ਵੈਰੀਆਂ ਦੀ ਮਾਰ ਤੋਂ) ਬਚ ਜਾਂਦੇ ਹਨ, ਪਰ ਵੱਡੇ ਅਹੰਕਾਰੀ ਮਨੁੱਖ (ਇਹਨਾਂ ਵਿਚ) ਸੜ ਕੇ ਆਤਮਕ ਮੌਤੇ ਮਰ ਜਾਂਦੇ ਹਨ ॥੩॥
The Saints are saved, in His Sanctuary; the very egotistical people rot away and die. ||3||
उधरे संत परे हरि सरनी पचि बिनसे महा अहंकारी ॥३॥
ਸਾਧੂਸੰਗਤਿਇਹੁਫਲੁਪਾਇਆਇਕੁਕੇਵਲਨਾਮੁਅਧਾਰੀ॥੪॥
(ਸੰਤ ਜਨਾਂ ਨੇ) ਗੁਰੂ ਦੀ ਸੰਗਤ ਵਿਚ ਰਹਿ ਕੇ ਪਰਮਾਤਮਾ ਦਾ ਨਾਮ-ਫਲ ਲੱਭ ਲਿਆ, ਸਿਰਫ਼ ਹਰਿ-ਨਾਮ ਨੂੰ ਉਹਨਾਂ ਆਪਣੀ ਜ਼ਿੰਦਗੀ ਦਾ ਆਸਰਾ ਬਣਾਇਆ ॥੪॥
In the Saadh Sangat, the Company of the Holy, I have obtained this fruit, the Support of the One Name alone. ||4||
साधू संगति इहु फलु पाइआ इकु केवल नामु अधारी ॥४॥
ਨਕੋਈਸੂਰੁਨਕੋਈਹੀਣਾਸਭਪ੍ਰਗਟੀਜੋਤਿਤੁਮੑਾਰੀ॥੫॥
ਪਰ, ਹੇ ਪ੍ਰਭੂ! (ਆਪਣੇ ਆਪ ਵਿਚ) ਨਾਹ ਕੋਈ ਜੀਵ ਸੂਰਮਾ ਹੈ ਨਾਹ ਕੋਈ ਲਿੱਸਾ ਹੈ। ਹਰ ਇਕ ਜੀਵ ਵਿਚ ਤੇਰੀ ਹੀ ਜੋਤਿ ਪਰਗਟ ਹੋ ਰਹੀ ਹੈ ॥੫॥
No one is strong, and no one is weak; all are manifestations of Your Light, Lord. ||5||
न कोई सूरु न कोई हीणा सभ प्रगटी जोति तुमारी ॥५॥
ਤੁਮੑਸਮਰਥਅਕਥਅਗੋਚਰਰਵਿਆਏਕੁਮੁਰਾਰੀ॥੬॥
ਹੇ ਪ੍ਰਭੂ! ਤੂੰ ਸਭ ਤਾਕਤਾਂ ਦਾ ਮਾਲਕ ਹੈਂ, ਤੇਰੀਆਂ ਤਾਕਤਾਂ ਬਿਆਨ ਤੋਂ ਪਰੇ ਹਨ, ਗਿਆਨ-ਇੰਦ੍ਰਿਆਂ ਦੀ ਰਾਹੀਂ ਤੇਰੇ ਤਕ ਪਹੁੰਚ ਨਹੀਂ ਹੋ ਸਕਦੀ। ਹੇ ਪ੍ਰਭੂ! ਤੂੰ ਆਪ ਸਭ ਜੀਵਾਂ ਵਿਚ ਵਿਆਪਕ ਹੈਂ ॥੬॥
You are the all-powerful, indescribable, unfathomable, all-pervading Lord. ||6||
तुम समरथ अकथ अगोचर रविआ एकु मुरारी ॥६॥
ਕੀਮਤਿਕਉਣੁਕਰੇਤੇਰੀਕਰਤੇਪ੍ਰਭਅੰਤੁਨਪਾਰਾਵਾਰੀ॥੭॥
ਹੇ ਕਰਤਾਰ! ਹੇ ਪ੍ਰਭੂ! ਕੋਈ ਜੀਵ ਤੇਰੀ ਕੀਮਤ ਨਹੀਂ ਪਾ ਸਕਦਾ। ਤੇਰਾ ਅੰਤ ਤੇਰਾ ਉਰਲਾ ਪਾਰਲਾ ਬੰਨਾ ਨਹੀਂ ਲੱਭ ਸਕਦਾ ॥੭॥
Who can estimate Your value, O Creator Lord? God has no end or limitation. ||7||
कीमति कउणु करे तेरी करते प्रभ अंतु न पारावारी ॥७॥
ਨਾਮਦਾਨੁਨਾਨਕਵਡਿਆਈਤੇਰਿਆਸੰਤਜਨਾਰੇਣਾਰੀ॥੮॥੩॥੮॥੨੨॥
ਹੇ ਨਾਨਕ! (ਹੇ ਪ੍ਰਭੂ!) ਤੇਰੇ ਸੰਤ ਜਨਾਂ ਦੀ ਚਰਨ-ਧੂੜ ਲਿਆਂ ਤੇਰੇ ਨਾਮ ਦੀ ਦਾਤ ਮਿਲਦੀ ਹੈ, (ਲੋਕ ਪਰਲੋਕ ਵਿਚ) ਇੱਜ਼ਤ ਮਿਲਦੀ ਹੈ ॥੮॥੩॥੮॥੨੨॥
Please bless Nanak with the glorious greatness of the gift of the Naam, and the dust of the feet of Your Saints. ||8||3||8||22||
नाम दानु नानक वडिआई तेरिआ संत जना रेणारी ॥८॥३॥८॥२२॥
WWW.GURBANI.WORLD