GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਗਉੜੀ - ਗੁਰੂ ਅਰਜਨ ਦੇਵ ਜੀ
ਅੰਗ 185
Display Settings
Translations
ਗਉੜੀਗੁਆਰੇਰੀਮਹਲਾ
Gauree Gwaarayree, Fifth Mahalaa:
गउड़ी गुआरेरी महला ५ ॥
ਹਮਧਨਵੰਤਭਾਗਠਸਚਨਾਇ
ਸਦਾ-ਥਿਰ ਪ੍ਰਭੂ ਦੇ ਨਾਮ ਦੀ ਬਰਕਤਿ ਨਾਲ ਅਸੀਂ (ਪਰਮਾਤਮਾ ਦੇ ਨਾਮ-ਧਨ ਦੇ) ਧਨੀ ਬਣਦੇ ਜਾ ਰਹੇ ਹਾਂ, ਭਾਗਾਂ ਵਾਲੇ ਬਣਦੇ ਜਾ ਰਹੇ ਹਾਂ,
I am prosperous and fortunate, for I have received the True Name.
हम धनवंत भागठ सच नाइ ॥
ਹਰਿਗੁਣਗਾਵਹਸਹਜਿਸੁਭਾਇ॥੧॥ਰਹਾਉ
(ਜਿਉਂ ਜਿਉਂ) ਅਸੀਂ ਪਰਮਾਤਮਾ ਦੇ ਗੁਣ (ਮਿਲ ਕੇ) ਗਾਂਦੇ ਹਾਂ, ਆਤਮਕ ਅਡੋਲਤਾ ਵਿਚ ਟਿਕੇ ਰਹਿੰਦੇ ਹਾਂ, ਪ੍ਰੇਮ ਵਿਚ ਮਗਨ ਰਹਿੰਦੇ ਹਾਂ ॥੧॥ ਰਹਾਉ ॥
I sing the Glorious Praises of the Lord, with natural, intuitive ease. ||1||Pause||
हरि गुण गावह सहजि सुभाइ ॥१॥ रहाउ ॥
ਪੀਊਦਾਦੇਕਾਖੋਲਿਡਿਠਾਖਜਾਨਾ
ਜਦੋਂ ਮੈਂ ਗੁਰੂ ਨਾਨਕ ਦੇਵ ਤੋਂ ਲੈ ਕੇ ਸਾਰੇ ਗੁਰੂ ਸਾਹਿਬਾਨ ਦਾ ਬਾਣੀ ਦਾ ਖ਼ਜ਼ਾਨਾ ਖੋਲ੍ਹ ਕੇ ਵੇਖਿਆ,
When I opened it up and gazed upon the treasures of my father and grandfather,
पीऊ दादे का खोलि डिठा खजाना ॥
ਤਾਮੇਰੈਮਨਿਭਇਆਨਿਧਾਨਾ॥੧॥
ਤਦੋਂ ਮੇਰੇ ਮਨ ਵਿਚ ਆਤਮਕ ਆਨੰਦ ਦਾ ਭੰਡਾਰ ਭਰਿਆ ਗਿਆ ॥੧॥
then my mind became very happy. ||1||
ता मेरै मनि भइआ निधाना ॥१॥
ਰਤਨਲਾਲਜਾਕਾਕਛੂਮੋਲੁ
ਇਸ ਖ਼ਜ਼ਾਨੇ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਅਮੋਲਕ ਰਤਨਾਂ ਲਾਲਾਂ ਦੇ-
The storehouse is inexhaustible and immeasurable,
रतन लाल जा का कछू न मोलु ॥
ਭਰੇਭੰਡਾਰਅਖੂਟਅਤੋਲ॥੨॥
ਭੰਡਾਰੇ ਭਰੇ ਹੋਏ (ਮੈਂ ਵੇਖੇ), ਜੇਹੜੇ ਕਦੇ ਮੁੱਕ ਨਹੀਂ ਸਕਦੇ, ਜੇਹੜੇ, ਤੋਲੇ ਨਹੀਂ ਜਾ ਸਕਦੇ ॥੨॥
overflowing with priceless jewels and rubies. ||2||
भरे भंडार अखूट अतोल ॥२॥
ਖਾਵਹਿਖਰਚਹਿਰਲਿਮਿਲਿਭਾਈ
ਹੇ ਭਾਈ! ਜੇਹੜੇ ਮਨੁੱਖ (ਸਤਸੰਗ ਵਿਚ) ਇਕੱਠੇ ਹੋ ਕੇ ਇਹਨਾਂ ਭੰਡਾਰਿਆਂ ਨੂੰ ਆਪ ਵਰਤਦੇ ਹਨ ਤੇ ਹੋਰਨਾਂ ਨੂੰ ਭੀ ਵੰਡਦੇ ਹਨ,
The Siblings of Destiny meet together, and eat and spend,
खावहि खरचहि रलि मिलि भाई ॥
ਤੋਟਿਆਵੈਵਧਦੋਜਾਈ॥੩॥
ਉਹਨਾਂ ਦੇ ਪਾਸ ਇਸ ਖ਼ਜ਼ਾਨੇ ਦੀ ਕਮੀ ਨਹੀਂ ਹੁੰਦੀ, ਸਗੋਂ ਹੋਰ ਹੋਰ ਵਧਦਾ ਹੈ ॥੩॥
but these resources do not diminish; they continue to increase. ||3||
तोटि न आवै वधदो जाई ॥३॥
ਕਹੁਨਾਨਕਜਿਸੁਮਸਤਕਿਲੇਖੁਲਿਖਾਇ
(ਪਰ) ਨਾਨਕ ਆਖਦਾ ਹੈ- ਜਿਸ ਮਨੁੱਖ ਦੇ ਮੱਥੇ ਉਤੇ ਪਰਮਾਤਮਾ ਦੀ ਬਖ਼ਸ਼ਸ਼ ਦਾ ਲੇਖ ਲਿਖਿਆ ਹੁੰਦਾ ਹੈ,
Says Nanak, one who has such destiny written on his forehead,
कहु नानक जिसु मसतकि लेखु लिखाइ ॥
ਸੁਏਤੁਖਜਾਨੈਲਇਆਰਲਾਇ॥੪॥੩੧॥੧੦੦॥
ਉਹੀ ਇਸ (ਸਿਫ਼ਤ-ਸਾਲਾਹ ਦੇ) ਖ਼ਜ਼ਾਨੇ ਵਿਚ ਸਾਂਝੀਵਾਲ ਬਣਾਇਆ ਜਾਂਦਾ ਹੈ (ਭਾਵ, ਉਹੀ ਸਾਧ ਸੰਗਤਿ ਵਿਚ ਆ ਕੇ ਸਿਫ਼ਤ-ਸਾਲਾਹ ਦੀ ਬਾਣੀ ਦਾ ਆਨੰਦ ਮਾਣਦਾ ਹੈ) ॥੪॥੩੧॥੧੦੦॥
becomes a partner in these treasures. ||4||31||100||
सु एतु खजानै लइआ रलाइ ॥४॥३१॥१००॥
WWW.GURBANI.WORLD
ਪਿਛਲਾ Share ਹੋਮ Save ਅਗਲਾ