ਜਿਨਿਕੀਤੀਸੋਮੰਨਣਾਕੋਸਾਲੁਜਿਵਾਹੇਸਾਲੀ॥
ਜਿਸ (ਗੁਰੂ ਅੰਗਦ ਦੇਵ ਜੀ) ਨੇ (ਨਿਮ੍ਰਤਾ ਵਿਚ ਰਹਿ ਕੇ ਸਤਿਗੁਰੂ ਦਾ ਹੁਕਮ ਮੰਨਣ ਦੀ ਘਾਲ-ਕਮਾਈ) ਕੀਤੀ, ਉਹ ਮੰਨਣ-ਜੋਗ ਹੋ ਗਿਆ। (ਦੋਹਾਂ ਵਿਚੋਂ) ਕੌਣ ਸ੍ਰੇਸ਼ਟ ਹੈ? ਜਿਵਾਂਹ ਕਿ ਮੁੰਜੀ? (ਮੁੰਜੀ ਹੀ ਚੰਗੀ ਹੈ, ਜੋ ਨੀਵੇਂ ਥਾਂ ਪਲਦੀ ਹੈ। ਇਸੇ ਤਰ੍ਹਾਂ ਜੋ ਨੀਵਾਂ ਰਹਿ ਕੇ ਹੁਕਮ ਮੰਨਦਾ ਹੈ ਉਹ ਆਦਰ ਪਾ ਲੈਂਦਾ ਹੈ)।
He who did the work, is accepted as Guru; so which is better - the thistle or the rice?
जिनि कीती सो मंनणा को सालु जिवाहे साली ॥
ਧਰਮਰਾਇਹੈਦੇਵਤਾਲੈਗਲਾਕਰੇਦਲਾਲੀ॥
ਗੁਰੂ ਅੰਗਦ ਸਾਹਿਬ ਧਰਮ ਦਾ ਰਾਜਾ ਹੋ ਗਿਆ ਹੈ, ਧਰਮ ਦਾ ਦੇਵਤਾ ਹੋ ਗਿਆ ਹੈ, ਜੀਵਾਂ ਦੀਆਂ ਅਰਜ਼ੋਈਆਂ ਸੁਣ ਕੇ ਪਰਮਾਤਮਾ ਨਾਲ ਜੋੜਨ ਦਾ ਵਿਚੋਲਾ-ਪਨ ਕਰ ਰਿਹਾ ਹੈ।
The Righteous Judge of Dharma considered the arguments and made the decision.
धरम राइ है देवता लै गला करे दलाली ॥
ਸਤਿਗੁਰੁਆਖੈਸਚਾਕਰੇਸਾਬਾਤਹੋਵੈਦਰਹਾਲੀ॥
(ਹੁਣ) ਸਤਿਗੁਰੂ (ਅੰਗਦ ਦੇਵ) ਜੋ ਬਚਨ ਬੋਲਦਾ ਹੈ ਅਕਾਲ ਪੁਰਖ ਉਹੀ ਕਰਦਾ ਹੈ, ਉਹੀ ਗੱਲ ਤੁਰਤ ਹੋ ਜਾਂਦੀ ਹੈ।
Whatever the True Guru says, the True Lord does; it comes to pass instantaneously.
सतिगुरु आखै सचा करे सा बात होवै दरहाली ॥
ਗੁਰਅੰਗਦਦੀਦੋਹੀਫਿਰੀਸਚੁਕਰਤੈਬੰਧਿਬਹਾਲੀ॥
ਗੁਰੂ ਅੰਗਦ ਦੇਵ (ਜੀ) ਵਡਿਆਈ ਦੀ ਧੁੰਮ ਪੈ ਗਈ ਹੈ, ਸੱਚੇ ਕਰਤਾਰ ਨੇ ਪੱਕੀ ਕਰ ਕੇ ਕਾਇਮ ਕਰ ਦਿੱਤੀ ਹੈ।
Guru Angad was proclaimed, and the True Creator confirmed it.
गुर अंगद दी दोही फिरी सचु करतै बंधि बहाली ॥
ਨਾਨਕੁਕਾਇਆਪਲਟੁਕਰਿਮਲਿਤਖਤੁਬੈਠਾਸੈਡਾਲੀ॥
ਸੈਂਕੜੇ ਸੇਵਕਾਂ ਵਾਲਾ ਗੁਰੂ ਨਾਨਕ ਸਰੀਰ ਵਟਾ ਕੇ (ਭਾਵ, ਗੁਰੂ ਅੰਗਦ ਦੇਵ ਜੀ ਦੇ ਸਰੂਪ ਵਿਚ) ਗੱਦੀ ਸੰਭਾਲ ਕੇ ਬੈਠਾ ਹੋਇਆ ਹੈ (ਗੁਰੂ ਅੰਗਦ ਦੇਵ ਜੀ ਦੇ ਅੰਦਰ ਗੁਰੂ ਨਾਨਕ ਸਾਹਿਬ ਵਾਲੀ ਹੀ ਜੋਤਿ ਹੈ, ਕੇਵਲ ਸਰੀਰ ਪਲਟਿਆ ਹੈ)।
Nanak merely changed his body; He still sits on the throne, with hundreds of branches reaching out.
नानकु काइआ पलटु करि मलि तखतु बैठा सै डाली ॥
ਦਰੁਸੇਵੇਉਮਤਿਖੜੀਮਸਕਲੈਹੋਇਜੰਗਾਲੀ॥
ਸੰਗਤ (ਗੁਰੂ ਅੰਗਦ ਦੇਵ ਜੀ ਦਾ) ਦਰ (ਮੱਲ ਕੇ) ਪ੍ਰੇਮ ਨਾਲ ਸੇਵਾ ਕਰ ਰਹੀ ਹੈ (ਅਤੇ ਆਪਣੇ ਆਤਮਾ ਨੂੰ ਪਵਿਤ੍ਰ ਕਰ ਰਹੀ ਹੈ, ਜਿਵੇਂ) ਜੰਗਾਲੀ ਹੋਈ ਧਾਤ ਮਸਕਲੇ ਨਾਲ (ਸਾਫ਼) ਹੋ ਜਾਂਦੀ ਹੈ।
Standing at His door, His followers serve Him; by this service, their rust is scraped off.
दरु सेवे उमति खड़ी मसकलै होइ जंगाली ॥
ਦਰਿਦਰਵੇਸੁਖਸੰਮਦੈਨਾਇਸਚੈਬਾਣੀਲਾਲੀ॥
(ਗੁਰੂ ਨਾਨਕ ਦੇ) ਦਰ ਤੇ (ਗੁਰੂ ਅੰਗਦ) ਨਾਮ ਦੀ ਦਾਤ ਦਾ ਸੁਆਲੀ ਹੈ। ਅਕਾਲ ਪੁਰਖ ਦਾ ਸੱਚਾ ਨਾਮ ਸਿਮਰਨ ਦੀ ਬਰਕਤਿ ਨਾਲ (ਗੁਰੂ ਅੰਗਦ ਸਾਹਿਬ ਦੇ ਮੂੰਹ ਉਤੇ) ਲਾਲੀ ਬਣੀ ਹੋਈ ਹੈ।
He is the Dervish - the Saint, at the door of His Lord and Master; He loves the True Name, and the Bani of the Guru's Word.
दरि दरवेसु खसंम दै नाइ सचै बाणी लाली ॥
ਬਲਵੰਡਖੀਵੀਨੇਕਜਨਜਿਸੁਬਹੁਤੀਛਾਉਪਤ੍ਰਾਲੀ॥
ਹੇ ਬਲਵੰਡ! (ਗੁਰੂ ਅੰਗਦ ਦੇਵ ਜੀ ਦੀ ਪਤਨੀ) (ਮਾਤਾ) ਖੀਵੀ ਜੀ (ਭੀ ਆਪਣੇ ਪਤੀ ਵਾਂਗ) ਬੜੇ ਭਲੇ ਹਨ, ਮਾਤਾ ਖੀਵੀ ਜੀ ਦੀ ਛਾਂ ਬਹੁਤ ਪੱਤ੍ਰਾਂ ਵਾਲੀ (ਸੰਘਣੀ) ਹੈ (ਭਾਵ, ਮਾਤਾ ਖੀਵੀ ਜੀ ਦੇ ਪਾਸ ਬੈਠਿਆਂ ਭੀ ਹਿਰਦੇ ਵਿਚ ਸ਼ਾਂਤੀ-ਠੰਢ ਪੈਦਾ ਹੁੰਦੀ ਹੈ)।
Balwand says that Khivi, the Guru's wife, is a noble woman, who gives soothing, leafy shade to all.
बलवंड खीवी नेक जन जिसु बहुती छाउ पत्राली ॥
ਲੰਗਰਿਦਉਲਤਿਵੰਡੀਐਰਸੁਅੰਮ੍ਰਿਤੁਖੀਰਿਘਿਆਲੀ॥
(ਜਿਵੇਂ ਗੁਰੂ ਅੰਗਦ ਦੇਵ ਜੀ ਦੇ ਸਤਸੰਗ-ਰੂਪ) ਲੰਗਰ ਵਿਚ (ਨਾਮ ਦੀ) ਦੌਲਤ ਵੰਡੀ ਜਾ ਰਹੀ ਹੈ, ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਵੰਡਿਆ ਜਾ ਰਿਹਾ ਹੈ (ਤਿਵੇਂ ਮਾਤਾ ਖੀਵੀ ਜੀ ਦੀ ਸੇਵਾ ਸਦਕਾ ਲੰਗਰ ਵਿਚ ਸਭ ਨੂੰ) ਘਿਉ ਵਾਲੀ ਖੀਰ ਵੰਡੀ ਜਾ ਰਹੀ ਹੈ।
She distributes the bounty of the Guru's Langar; the kheer - the rice pudding and ghee, is like sweet ambrosia.
लंगरि दउलति वंडीऐ रसु अंम्रितु खीरि घिआली ॥
ਗੁਰਸਿਖਾਕੇਮੁਖਉਜਲੇਮਨਮੁਖਥੀਏਪਰਾਲੀ॥
(ਗੁਰੂ ਅੰਗਦ ਦੇਵ ਜੀ ਦੇ ਦਰ ਤੇ ਆ ਕੇ) ਗੁਰਸਿੱਖਾਂ ਦੇ ਮੱਥੇ ਤਾਂ ਖਿੜੇ ਹੋਏ ਹਨ, ਪਰ ਗੁਰੂ ਵਲੋਂ ਬੇਮੁਖਾਂ ਦੇ ਮੂੰਹ (ਈਰਖਾ ਦੇ ਕਾਰਨ) ਪੀਲੇ ਪੈਂਦੇ ਹਨ।
The faces of the Guru's Sikhs are radiant and bright; the self-willed manmukhs are pale, like straw.
गुरसिखा के मुख उजले मनमुख थीए पराली ॥
ਪਏਕਬੂਲੁਖਸੰਮਨਾਲਿਜਾਂਘਾਲਮਰਦੀਘਾਲੀ॥
ਜਦੋਂ (ਗੁਰੂ ਅੰਗਦ ਦੇਵ ਜੀ ਨੇ) ਮਰਦਾਂ ਵਾਲੀ ਘਾਲ ਘਾਲੀ ਤਾਂ ਉਹ ਆਪਣੇ ਸਤਿਗੁਰੂ (ਗੁਰੂ ਨਾਨਕ) ਦੇ ਦਰ ਤੇ ਕਬੂਲ ਹੋਏ।
The Master gave His approval, when Angad exerted Himself heroically.
पए कबूलु खसंम नालि जां घाल मरदी घाली ॥
ਮਾਤਾਖੀਵੀਸਹੁਸੋਇਜਿਨਿਗੋਇਉਠਾਲੀ॥੩॥
ਮਾਤਾ ਖੀਵੀ ਜੀ ਦਾ ਉਹ ਪਤੀ (ਗੁਰੂ ਅੰਗਦ ਦੇਵ ਐਸਾ ਸੀ) ਜਿਸ ਨੇ (ਸਾਰੀ) ਧਰਤੀ (ਦਾ ਭਾਰ) ਚੁੱਕ ਲਿਆ ਹੋਇਆ ਸੀ ॥੩॥
Such is the Husband of mother Khivi; He sustains the world. ||3||
माता खीवी सहु सोइ जिनि गोइ उठाली ॥३॥
WWW.GURBANI.WORLD