GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸਲੋਕੁ ਸੇਖ ਫਰੀਦ ਕੇ - ਸ਼ੇਖ ਫਰੀਦ ਜੀ
ਅੰਗ 1380
Display Settings
Translations
ਕੰਧਿਕੁਹਾੜਾਸਿਰਿਘੜਾਵਣਿਕੈਸਰੁਲੋਹਾਰੁ
ਮੋਢੇ ਉੱਤੇ ਕੁਹਾੜਾ ਤੇ ਸਿਰ ਉਤੇ ਘੜਾ (ਰੱਖੀ) ਲੋਹਾਰ ਜੰਗਲ ਵਿਚ ਬਾਦਸ਼ਾਹ (ਬਣਿਆ ਹੁੰਦਾ) ਹੈ (ਕਿਉਂਕਿ ਜਿਸ ਰੁੱਖ ਤੇ ਚਾਹੇ ਕੁਹਾੜਾ ਚਲਾ ਸਕਦਾ ਹੈ) (ਇਸੇ ਤਰ੍ਹਾਂ ਮਨੁੱਖ ਜਗਤ-ਰੂਪ ਜੰਗਲ ਵਿਚ ਸਰਦਾਰ ਹੈ)।
With the axe on his shoulder, and a bucket on his head, the blacksmith is ready to cut down the tree.
कंधि कुहाड़ा सिरि घड़ा वणि कै सरु लोहारु ॥
ਫਰੀਦਾਹਉਲੋੜੀਸਹੁਆਪਣਾਤੂਲੋੜਹਿਅੰਗਿਆਰ॥੪੩॥
ਹੇ ਫਰੀਦ! ਮੈਂ ਤਾਂ (ਇਸ ਜਗਤ-ਰੂਪ ਜੰਗਲ ਵਿਚ) ਆਪਣੇ ਮਾਲਕ-ਪ੍ਰਭੂ ਨੂੰ ਲੱਭ ਰਿਹਾ ਹਾਂ, ਤੇ, ਤੂੰ, (ਹੇ ਜੀਵ! ਲੋਹਾਰ ਵਾਂਗ) ਕੋਲੇ ਲੱਭ ਰਿਹਾ ਹੈਂ (ਭਾਵ, 'ਵਿਸੁ ਗੰਦਲਾਂ'-ਰੂਪ ਕੋਲੇ ਲੱਭਦਾ ਹੈਂ) ॥੪੩॥
Fareed, I long for my Lord; you long only for the charcoal. ||43||
फरीदा हउ लोड़ी सहु आपणा तू लोड़हि अंगिआर ॥४३॥
WWW.GURBANI.WORLD
ਪਿਛਲਾ Share ਹੋਮ Save ਅਗਲਾ