ਭਰੀਐਹਥੁਪੈਰੁਤਨੁਦੇਹ॥
ਜੇ ਹੱਥ ਜਾਂ ਪੈਰ ਜਾਂ ਸਰੀਰ ਲਿੱਬੜ ਜਾਏ,
When the hands and the feet and the body are dirty,
भरीऐ हथु पैरु तनु देह ॥
ਪਾਣੀਧੋਤੈਉਤਰਸੁਖੇਹ॥
ਤਾਂ ਪਾਣੀ ਨਾਲ ਧੋਤਿਆਂ ਉਹ ਮੈਲ ਉਤਰ ਜਾਂਦੀ ਹੈ।
water can wash away the dirt.
पाणी धोतै उतरसु खेह ॥
ਮੂਤਪਲੀਤੀਕਪੜੁਹੋਇ॥
ਜੇ (ਕੋਈ) ਕੱਪੜਾ ਮੂਤਰ ਨਾਲ ਗੰਦਾ ਹੋ ਜਾਏ,
When the clothes are soiled and stained by urine,
मूत पलीती कपड़ु होइ ॥
ਦੇਸਾਬੂਣੁਲਈਐਓਹੁਧੋਇ॥
ਤਾਂ ਸਾਬੁਣ ਲਾ ਕੇ ਉਸ ਨੂੰ ਧੋ ਲਈਦਾ ਹੈ।
soap can wash them clean.
दे साबूणु लईऐ ओहु धोइ ॥
ਭਰੀਐਮਤਿਪਾਪਾਕੈਸੰਗਿ॥
(ਪਰ) ਜੇ (ਮਨੁੱਖ ਦੀ) ਬੁੱਧੀ ਪਾਪਾਂ ਨਾਲ ਮਲੀਨ ਹੋ ਜਾਏ,
But when the intellect is stained and polluted by sin,
भरीऐ मति पापा कै संगि ॥
ਓਹੁਧੋਪੈਨਾਵੈਕੈਰੰਗਿ॥
ਤਾਂ ਉਹ ਪਾਪ ਅਕਾਲ ਪੁਰਖ ਦੇ ਨਾਮ ਵਿਚ ਪਿਆਰ ਕਰਨ ਨਾਲ ਹੀ ਧੋਇਆ ਜਾ ਸਕਦਾ ਹੈ।
it can only be cleansed by the Love of the Name.
ओहु धोपै नावै कै रंगि ॥
ਪੁੰਨੀਪਾਪੀਆਖਣੁਨਾਹਿ॥
ਹੇ ਨਾਨਕ! 'ਪੁੰਨੀ' ਜਾਂ 'ਪਾਪ' ਨਿਰਾ ਨਾਮ ਹੀ ਨਹੀਂ ਹੈ (ਭਾਵ, ਨਿਰਾ ਕਹਿਣ-ਮਾਤਰ ਨਹੀਂ ਹੈ, ਸੱਚ-ਮੁੱਚ ਹੀ)
Virtue and vice do not come by mere words;
पुंनी पापी आखणु नाहि ॥
ਕਰਿਕਰਿਕਰਣਾਲਿਖਿਲੈਜਾਹੁ॥
ਤੂੰ ਜਿਹੋ ਜਿਹੇ ਕਰਮ ਕਰੇਂਗਾ ਤਿਹੋ ਜਿਹੇ ਸੰਸਕਾਰ ਆਪਣੇ ਅੰਦਰ ਉੱਕਰ ਕੇ ਨਾਲ ਲੈ ਜਾਹਿਂਗਾ।
actions repeated, over and over again, are engraved on the soul.
करि करि करणा लिखि लै जाहु ॥
ਆਪੇਬੀਜਿਆਪੇਹੀਖਾਹੁ॥
ਜੋ ਕੁਝ ਤੂੰ ਬੀਜੇਂਗਾ, ਉਸ ਦਾ ਫਲ ਆਪ ਹੀ ਖਾਹਿਂਗਾ।
You shall harvest what you plant.
आपे बीजि आपे ही खाहु ॥
ਨਾਨਕਹੁਕਮੀਆਵਹੁਜਾਹੁ॥੨੦॥
(ਆਪਣੇ ਬੀਜੇ ਅਨੁਸਾਰ) ਅਕਾਲ ਪੁਰਖ ਦੇ ਹੁਕਮ ਵਿਚ ਜਨਮ ਮਰਨ ਦੇ ਗੇੜ ਵਿਚ ਪਿਆ ਰਹੇਂਗਾ ॥੨੦॥
O Nanak, by the Hukam of God's Command, we come and go in reincarnation. ||20||
नानक हुकमी आवहु जाहु ॥२०॥
WWW.GURBANI.WORLD