ਏਮਨਮੇਰਿਆਤੂਸਦਾਰਹੁਹਰਿਨਾਲੇ॥
ਹੇ ਮੇਰੇ ਮਨ! ਤੂੰ ਸਦਾ ਪ੍ਰਭੂ ਦੇ ਨਾਲ (ਜੁੜਿਆ) ਰਹੁ।
O my mind, remain always with the Lord.
ए मन मेरिआ तू सदा रहु हरि नाले ॥
ਹਰਿਨਾਲਿਰਹੁਤੂਮੰਨਮੇਰੇਦੂਖਸਭਿਵਿਸਾਰਣਾ॥
ਹੇ ਮੇਰੇ ਮਨ! ਤੂੰ ਸਦਾ ਪ੍ਰਭੂ ਨੂੰ ਯਾਦ ਰੱਖ।
Remain always with the Lord, O my mind, and all sufferings will be forgotten.
हरि नालि रहु तू मंन मेरे दूख सभि विसारणा ॥
ਅੰਗੀਕਾਰੁਓਹੁਕਰੇਤੇਰਾਕਾਰਜਸਭਿਸਵਾਰਣਾ॥
ਉਹ ਪ੍ਰਭੂ ਸਾਰੇ ਦੁੱਖ ਦੂਰ ਕਰਨ ਵਾਲਾ ਹੈ।
He will accept You as His own, and all your affairs will be perfectly arranged.
अंगीकारु ओहु करे तेरा कारज सभि सवारणा ॥
ਸਭਨਾਗਲਾਸਮਰਥੁਸੁਆਮੀਸੋਕਿਉਮਨਹੁਵਿਸਾਰੇ॥
ਉਹ ਸਦਾ ਤੇਰੀ ਸਹਾਇਤਾ ਕਰਨ ਵਾਲਾ ਹੈ ਤੇਰੇ ਸਾਰੇ ਕੰਮ ਸਿਰੇ ਚਾੜ੍ਹਨ ਦੇ ਸਮਰੱਥ ਹੈ।
Our Lord and Master is all-powerful to do all things, so why forget Him from your mind?
सभना गला समरथु सुआमी सो किउ मनहु विसारे ॥
ਕਹੈਨਾਨਕੁਮੰਨਮੇਰੇਸਦਾਰਹੁਹਰਿਨਾਲੇ॥੨॥
ਉਸ ਮਾਲਕ ਨੂੰ ਕਿਉਂ (ਆਪਣੇ) ਮਨ ਤੋਂ ਭੁਲਾਂਦਾ ਹੈਂ ਜੋ ਸਾਰੇ ਕੰਮ ਕਰਨ-ਜੋਗਾ ਹੈ? ਨਾਨਕ ਆਖਦਾ ਹੈ ਕਿ ਹੇ ਮੇਰੇ ਮਨ! ਤੂੰ ਸਦਾ ਪ੍ਰਭੂ ਦੇ ਚਰਨਾਂ ਵਿਚ ਜੁੜਿਆ ਰਹੁ ॥੨॥
Says Nanak, O my mind, remain always with the Lord. ||2||
कहै नानकु मंन मेरे सदा रहु हरि नाले ॥२॥
WWW.GURBANI.WORLD