ਪ੍ਰਭਾਤੀਮਹਲਾ੧॥
Prabhaatee, First Mahalaa:
प्रभाती महला १ ॥
ਗੀਤਨਾਦਹਰਖਚਤੁਰਾਈ॥
ਦੁਨੀਆ ਵਾਲੇ ਗੀਤ ਗਾਣੇ, ਦੁਨੀਆ ਵਾਲੀਆਂ ਖ਼ੁਸ਼ੀਆਂ ਤੇ ਚਤੁਰਾਈਆਂ,
Songs, sounds, pleasures and clever tricks;
गीत नाद हरख चतुराई ॥
ਰਹਸਰੰਗਫੁਰਮਾਇਸਿਕਾਈ॥
ਦੁਨੀਆ ਵਾਲੇ ਚਾਉ ਮਲ੍ਹਾਰ ਤੇ ਹਕੂਮਤਾਂ, (ਇਹਨਾਂ ਵਿਚੋਂ) ਕੁਝ ਭੀ-
joy, love and the power to command;
रहस रंग फुरमाइसि काई ॥
ਪੈਨੑਣੁਖਾਣਾਚੀਤਿਨਪਾਈ॥
ਅਨੇਕਾਂ ਪਦਾਰਥ ਖਾਣੇ ਤੇ ਸੁੰਦਰ ਬਸਤ੍ਰ ਪਹਿਨਣੇ- ਮੇਰੇ ਚਿੱਤ ਵਿਚ ਨਹੀਂ ਭਾਉਂਦੇ।
fine clothes and food - these have no place in one's consciousness.
पैनणु खाणा चीति न पाई ॥
ਸਾਚੁਸਹਜੁਸੁਖੁਨਾਮਿਵਸਾਈ॥੧॥
(ਜਿਤਨਾ ਚਿਰ) ਸਿਮਰਨ ਦੀ ਰਾਹੀਂ ਮੈਂ (ਪਰਮਾਤਮਾ ਨੂੰ ਆਪਣੇ ਹਿਰਦੇ ਵਿਚ) ਵਸਾਂਦਾ ਹਾਂ, ਮੇਰੇ ਅੰਦਰ ਅਟੱਲ ਅਡੋਲਤਾ ਬਣੀ ਰਹਿੰਦੀ ਹੈ, ਮੇਰੇ ਅੰਦਰ ਸੁਖ ਬਣਿਆ ਰਹਿੰਦਾ ਹੈ ॥੧॥
True intuitive peace and poise rest in the Naam. ||1||
साचु सहजु सुखु नामि वसाई ॥१॥
ਕਿਆਜਾਨਾਂਕਿਆਕਰੈਕਰਾਵੈ॥
ਮੈਨੂੰ ਇਹ ਸਮਝ ਨਹੀਂ ਕਿ (ਮੇਰਾ ਸਿਰਜਣਹਾਰ ਮੇਰੇ ਵਾਸਤੇ) ਕੀਹ ਕੁਝ ਕਰ ਰਿਹਾ ਤੇ (ਮੈਥੋਂ) ਕੀ ਕਰਾ ਰਿਹਾ ਹੈ।
What do I know about what God does?
किआ जानां किआ करै करावै ॥
ਨਾਮਬਿਨਾਤਨਿਕਿਛੁਨਸੁਖਾਵੈ॥੧॥ਰਹਾਉ॥
(ਪਰ ਮੈਂ ਇਹ ਸਮਝਦਾ ਹਾਂ ਕਿ) ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੁਝ ਭੀ ਮੇਰੇ ਹਿਰਦੇ ਵਿਚ ਚੰਗਾ ਨਹੀਂ ਲਗਦਾ ॥੧॥ ਰਹਾਉ ॥
Without the Naam, the Name of the Lord, nothing makes my body feel good. ||1||Pause||
नाम बिना तनि किछु न सुखावै ॥१॥ रहाउ ॥
ਜੋਗਬਿਨੋਦਸ੍ਵਾਦਆਨੰਦਾ॥
(ਪਰਮਾਤਮਾ ਦੀ ਭਗਤੀ) ਵਿਚੋਂ ਮੈਨੂੰ ਜੋਗ ਦੇ ਕੌਤਕਾਂ ਦੇ ਸੁਆਦ ਤੇ ਆਨੰਦ ਆ ਰਹੇ ਹਨ।
Yoga, thrills, delicious flavors and ecstasy;
जोग बिनोद स्वाद आनंदा ॥
ਮਤਿਸਤਭਾਇਭਗਤਿਗੋਬਿੰਦਾ॥
(ਪ੍ਰਭੂ-ਚਰਨਾਂ ਦੇ) ਸੱਚੇ ਪ੍ਰੇਮ ਦੀ ਬਰਕਤਿ ਨਾਲ ਮੇਰੀ ਮੱਤ ਵਿਚ ਗੋਬਿੰਦ ਦੀ ਭਗਤੀ ਟਿਕੀ ਹੋਈ ਹੈ,
wisdom, truth and love all come from devotion to the Lord of the Universe.
मति सत भाइ भगति गोबिंदा ॥
ਕੀਰਤਿਕਰਮਕਾਰਨਿਜਸੰਦਾ॥
ਪ੍ਰਭੂ ਦੀ ਸਿਫ਼ਤ-ਸਾਲਾਹ ਕਰਨੀ ਹੀ ਮੇਰੀ ਆਪਣੀ ਨਿੱਤ ਦੀ ਕਾਰ ਬਣ ਗਈ ਹੈ।
My own occupation is to work to praise the Lord.
कीरति करम कार निज संदा ॥
ਅੰਤਰਿਰਵਤੌਰਾਜਰਵਿੰਦਾ॥੨॥
(ਸਾਰੇ ਜਗਤ ਵਿਚ) ਪ੍ਰਕਾਸ਼ ਕਰਨ ਵਾਲਾ ਪ੍ਰਭੂ ਮੇਰੇ ਹਿਰਦੇ ਵਿਚ ਹਰ ਵੇਲੇ ਹੁਲਾਰੇ ਦੇ ਰਿਹਾ ਹੈ ॥੨॥
Deep within, I dwell on the Lord of the sun and the moon. ||2||
अंतरि रवतौ राज रविंदा ॥२॥
ਪ੍ਰਿਉਪ੍ਰਿਉਪ੍ਰੀਤਿਪ੍ਰੇਮਿਉਰਧਾਰੀ॥
ਪ੍ਰਭੂ ਦੇ ਪ੍ਰੇਮ ਵਿਚ (ਜੁੜ ਕੇ) ਮੈਂ ਉਸ ਪਿਆਰੇ ਨੂੰ ਨਿਤ ਪੁਕਾਰਦਾ ਹਾਂ, ਉਸ ਦੀ ਪ੍ਰੀਤ ਮੈਂ ਆਪਣੇ ਹਿਰਦੇ ਵਿਚ ਟਿਕਾਂਦਾ ਹਾਂ।
I have lovingly enshrined the love of my Beloved within my heart.
प्रिउ प्रिउ प्रीति प्रेमि उर धारी ॥
ਦੀਨਾਨਾਥੁਪੀਉਬਨਵਾਰੀ॥
(ਮੈਨੂੰ ਯਕੀਨ ਬਣ ਗਿਆ ਹੈ ਕਿ) ਉਹ ਦੀਨਾਂ ਦਾ ਨਾਥ ਹੈ, ਉਹ ਸਭ ਦਾ ਪਤੀ ਹੈ; ਉਹ ਜਗਤ ਦਾ ਮਾਲਕ ਹੈ।
My Husband Lord, the Lord of the World, is the Master of the meek and the poor.
दीना नाथु पीउ बनवारी ॥
ਅਨਦਿਨੁਨਾਮੁਦਾਨੁਬ੍ਰਤਕਾਰੀ॥
ਹਰ ਰੋਜ਼ (ਹਰ ਵੇਲੇ) ਉਸ ਦਾ ਨਾਮ ਸਿਮਰਨਾ ਤੇ ਹੋਰਨਾਂ ਨੂੰ ਸਿਮਰਨ ਲਈ ਪ੍ਰੇਰਨਾ-ਇਹ ਨੇਮ ਮੈਂ ਸਦਾ ਨਿਬਾਹ ਰਿਹਾ ਹਾਂ।
Night and day, the Naam is my giving in charity and fasting.
अनदिनु नामु दानु ब्रतकारी ॥
ਤ੍ਰਿਪਤਿਤਰੰਗਤਤੁਬੀਚਾਰੀ॥੩॥
ਜਿਉਂ ਜਿਉਂ ਮੈਂ ਜਗਤ ਦੇ ਮੂਲ ਪ੍ਰਭੂ (ਦੇ ਗੁਣਾਂ) ਨੂੰ ਵਿਚਾਰਦਾ ਹਾਂ; ਮਾਇਆ ਦੇ ਮੋਹ ਦੀਆਂ ਲਹਿਰਾਂ ਵਲੋਂ ਮੈਂ ਤ੍ਰਿਪਤ ਹੁੰਦਾ ਜਾ ਰਿਹਾ ਹਾਂ ॥੩॥
The waves have subsided, contemplating the essence of reality. ||3||
त्रिपति तरंग ततु बीचारी ॥३॥
ਅਕਥੌਕਥਉਕਿਆਮੈਜੋਰੁ॥
ਹੇ ਪ੍ਰਭੂ! ਤੇਰੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ। ਮੇਰੀ ਕੀਹ ਤਾਕਤ ਹੈ ਕਿ ਮੈਂ ਤੇਰੇ ਗੁਣ ਬਿਆਨ ਕਰਾਂ?
What power do I have to speak the Unspoken?
अकथौ कथउ किआ मै जोरु ॥
ਭਗਤਿਕਰੀਕਰਾਇਹਿਮੋਰ॥
ਜਦੋਂ ਤੂੰ ਮੈਥੋਂ ਆਪਣੀ ਭਗਤੀ ਕਰਾਂਦਾ ਹੈਂ ਤਦੋਂ ਹੀ ਮੈਂ ਕਰ ਸਕਦਾ ਹਾਂ।
I worship You with devotion; You inspire me to do so.
भगति करी कराइहि मोर ॥
ਅੰਤਰਿਵਸੈਚੂਕੈਮੈਮੋਰ॥
ਜਦੋਂ ਤੇਰਾ ਨਾਮ ਮੇਰੇ ਅੰਦਰ ਆ ਵੱਸਦਾ ਹੈ ਤਾਂ (ਮੇਰੇ ਅੰਦਰੋਂ) 'ਮੈਂ ਮੇਰੀ' ਮੁੱਕ ਜਾਂਦੀ ਹੈ (ਹਉਮੈ ਤੇ ਮਮਤਾ ਦੋਵੇਂ ਨਾਸ ਹੋ ਜਾਂਦੀਆਂ ਹਨ)।
You dwell deep within; my egotism is dispelled.
अंतरि वसै चूकै मै मोर ॥
ਕਿਸੁਸੇਵੀਦੂਜਾਨਹੀਹੋਰੁ॥੪॥
ਤੈਥੋਂ ਬਿਨਾ ਮੈਂ ਕਿਸੇ ਹੋਰ ਦੀ ਭਗਤੀ ਨਹੀਂ ਕਰ ਸਕਦਾ, ਮੈਨੂੰ ਤੇਰੇ ਵਰਗਾ ਕੋਈ ਹੋਰ ਦਿੱਸਦਾ ਹੀ ਨਹੀਂ ॥੪॥
So whom should I serve? There is no other than You. ||4||
किसु सेवी दूजा नही होरु ॥४॥
ਗੁਰਕਾਸਬਦੁਮਹਾਰਸੁਮੀਠਾ॥
(ਹੇ ਪ੍ਰਭੂ! ਤੇਰੀ ਮੇਹਰ ਨਾਲ) ਤੇਰਾ ਨਾਮ-ਅੰਮ੍ਰਿਤ ਮੇਰੇ ਅੰਦਰ ਅਜੇਹਾ ਪਰਗਟ ਹੋ ਗਿਆ ਹੈ ਕਿ ਗੁਰੂ ਦਾ ਸ਼ਬਦ (ਜਿਸ ਦੀ ਰਾਹੀਂ ਤੇਰਾ ਨਾਮ-ਅੰਮ੍ਰਿਤ ਮਿਲਦਾ ਹੈ) ਮੈਨੂੰ ਮਿੱਠਾ ਲੱਗ ਰਿਹਾ ਹੈ,
The Word of the Guru's Shabad is utterly sweet and sublime.
गुर का सबदु महा रसु मीठा ॥
ਐਸਾਅੰਮ੍ਰਿਤੁਅੰਤਰਿਡੀਠਾ॥
ਮੈਨੂੰ ਹੋਰ ਸਾਰੇ ਰਸਾਂ ਨਾਲੋਂ ਸ਼ਿਰੋਮਣੀ ਰਸ ਜਾਪ ਰਿਹਾ ਹੈ।
Such is the Ambrosial Nectar I see deep within.
ऐसा अंम्रितु अंतरि डीठा ॥
ਜਿਨਿਚਾਖਿਆਪੂਰਾਪਦੁਹੋਇ॥
ਜਿਸ ਮਨੁੱਖ ਨੇ ਪ੍ਰਭੂ ਦਾ ਨਾਮ-ਰਸ ਚੱਖਿਆ ਹੈ ਉਸ ਨੂੰ ਪੂਰਨ ਆਤਮਕ ਅਵਸਥਾ ਦਾ ਦਰਜਾ ਮਿਲ ਜਾਂਦਾ ਹੈ,
Those who taste this, attain the state of perfection.
जिनि चाखिआ पूरा पदु होइ ॥
ਨਾਨਕਧ੍ਰਾਪਿਓਤਨਿਸੁਖੁਹੋਇ॥੫॥੧੪॥
ਹੇ ਨਾਨਕ! ਉਹ ਦੁਨੀਆ ਦੇ ਪਦਾਰਥਾਂ ਵਲੋਂ ਰੱਜ ਜਾਂਦਾ ਹੈ, ਉਸ ਦੇ ਹਿਰਦੇ ਵਿਚ ਆਤਮਕ ਸੁਖ ਬਣਿਆ ਰਹਿੰਦਾ ਹੈ ॥੫॥੧੪॥
O Nanak, they are satisfied, and their bodies are at peace. ||5||14||
नानक ध्रापिओ तनि सुखु होइ ॥५॥१४॥
WWW.GURBANI.WORLD