GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਜੈਤਸਰੀ - ਗੁਰੂ ਅਰਜਨ ਦੇਵ ਜੀ
ਅੰਗ 700
Display Settings
Translations
ਜੈਤਸਰੀਮਃ
Jaitsree, Fifth Mahalaa:
जैतसरी मः ५ ॥
ਧੀਰਉਸੁਨਿਧੀਰਉਪ੍ਰਭਕਉ॥੧॥ਰਹਾਉ
ਹੇ ਭਾਈ! ਮੈਂ ਪ੍ਰਭੂ (ਦੀਆਂ ਗੱਲਾਂ) ਨੂੰ ਸੁਣ ਸੁਣ ਕੇ (ਆਪਣੇ ਮਨ ਵਿਚ) ਸਦਾ ਧੀਰਜ ਹਾਸਲ ਕਰਦਾ ਰਹਿੰਦਾ ਹਾਂ ॥੧॥ ਰਹਾਉ ॥
I am calmed, calmed and soothed, hearing of God. ||1||Pause||
धीरउ सुनि धीरउ प्रभ कउ ॥१॥ रहाउ ॥
ਜੀਅਪ੍ਰਾਨਮਨੁਤਨੁਸਭੁਅਰਪਉਨੀਰਉਪੇਖਿਪ੍ਰਭਕਉਨੀਰਉ॥੧॥
ਹੇ ਭਾਈ! ਪ੍ਰਭੂ ਨੂੰ ਹਰ ਵੇਲੇ (ਆਪਣੇ) ਨੇੜੇ ਵੇਖ ਵੇਖ ਕੇ ਮੈਂ ਆਪਣੀ ਜਿੰਦ-ਪ੍ਰਾਣ, ਆਪਣਾ ਮਨ ਤਨ ਸਭ ਕੁਝ ਉਸ ਦੀ ਭੇਟ ਕਰਦਾ ਰਹਿੰਦਾ ਹਾਂ ॥੧॥
I dedicate my soul, my breath of life, my mind, body and everything to Him: I behold God near, very near. ||1||
जीअ प्रान मनु तनु सभु अरपउ नीरउ पेखि प्रभ कउ नीरउ ॥१॥
ਬੇਸੁਮਾਰਬੇਅੰਤੁਬਡਦਾਤਾਮਨਹਿਗਹੀਰਉਪੇਖਿਪ੍ਰਭਕਉ॥੨॥
ਹੇ ਭਾਈ! ਉਹ ਪ੍ਰਭੂ ਵੱਡਾ ਦਾਤਾ ਹੈ, ਬੇਅੰਤ ਹੈ, ਉਸ ਦੇ ਗੁਣਾਂ ਦਾ ਲੇਖਾ ਨਹੀਂ ਹੋ ਸਕਦਾ। ਉਸ ਪ੍ਰਭੂ ਨੂੰ (ਹਰ ਥਾਂ) ਵੇਖ ਕੇ ਮੈਂ ਉਸ ਨੂੰ ਆਪਣੇ ਮਨ ਵਿਚ ਟਿਕਾਈ ਰੱਖਦਾ ਹਾਂ ॥੨॥
Beholding God, the inestimable, infinite and Great Giver, I cherish Him in my mind. ||2||
बेसुमार बेअंतु बड दाता मनहि गहीरउ पेखि प्रभ कउ ॥२॥
ਜੋਚਾਹਉਸੋਈਸੋਈਪਾਵਉਆਸਾਮਨਸਾਪੂਰਉਜਪਿਪ੍ਰਭਕਉ॥੩॥
ਹੇ ਭਾਈ! ਮੈਂ (ਜੇਹੜੀ ਜੇਹੜੀ ਚੀਜ਼) ਚਾਹੁੰਦਾ ਹਾਂ, ਉਹੀ ਉਹੀ (ਉਸ ਪ੍ਰਭੂ ਪਾਸੋਂ) ਪ੍ਰਾਪਤ ਕਰ ਲੈਂਦਾ ਹਾਂ। ਪ੍ਰਭੂ (ਦੇ ਨਾਮ) ਨੂੰ ਜਪ ਜਪ ਕੇ ਮੈਂ ਆਪਣੀ ਹਰੇਕ ਆਸ ਹਰੇਕ ਮੁਰਾਦ (ਉਸ ਦੇ ਦਰ ਤੋਂ) ਪੂਰੀ ਕਰ ਲੈਂਦਾ ਹਾਂ ॥੩॥
Whatever I wish for, I receive; my hopes and desires are fulfilled, meditating on God. ||3||
जो चाहउ सोई सोई पावउ आसा मनसा पूरउ जपि प्रभ कउ ॥३॥
ਗੁਰਪ੍ਰਸਾਦਿਨਾਨਕਮਨਿਵਸਿਆਦੂਖਿਕਬਹੂਝੂਰਉਬੁਝਿਪ੍ਰਭਕਉ॥੪॥੨॥੩॥
ਹੇ ਨਾਨਕ! (ਆਖ-ਹੇ ਭਾਈ!) ਗੁਰੂ ਦੀ ਕਿਰਪਾ ਨਾਲ (ਉਹ ਪ੍ਰਭੂ ਮੇਰੇ) ਮਨ ਵਿਚ ਆ ਵੱਸਿਆ ਹੈ, ਹੁਣ ਮੈਂ ਪ੍ਰਭੂ (ਦੀ ਉਦਾਰਤਾ) ਨੂੰ ਸਮਝ ਕੇ ਕਿਸੇ ਭੀ ਦੁੱਖ ਵਿਚ ਚਿੰਤਾਤੁਰ ਨਹੀਂ ਹੁੰਦਾ ॥੪॥੨॥੩॥
By Guru's Grace, God dwells in Nanak's mind; he never suffers or grieves, having realized God. ||4||2||3||
गुर प्रसादि नानक मनि वसिआ दूखि न कबहू झूरउ बुझि प्रभ कउ ॥४॥२॥३॥
WWW.GURBANI.WORLD
ਪਿਛਲਾ Share ਹੋਮ Save ਅਗਲਾ