ਚਾਚਰੀਛੰਦ॥
ਚਾਚਰੀ ਛੰਦ:
CHACHARI STANZA
चाचरी छंद ॥
ਅਭੰਗਹੈਂ॥
(ਹੇ ਪ੍ਰਭੂ!) ਤੂੰ ਨਾਸ਼-ਰਹਿਤ ਹੈਂ,
Thou art Indestructible!
अभंग हैं ॥
ਅਨੰਗਹੈਂ॥
ਤੂੰ ਸ਼ਰੀਰ ਰਹਿਤ ਹੈਂ,
Thou art Limbless.
अनंग हैं ॥
ਅਭੇਖਹੈਂ॥
ਤੂੰ ਭੇਖ ਤੋਂ ਬਿਨਾ ਹੈਂ,
Thou art Dessless!
अभेख हैं ॥
ਅਲੇਖਹੈਂ॥੧੩੩॥
ਤੂੰ ਲੇਖੇ ਤੋਂ ਬਾਹਰ ਹੈਂ ॥੧੩੩॥
Thou art Indescribable. 133.
अलेख हैं ॥१३३॥
ਅਭਰਮਹੈਂ॥
(ਹੇ ਪ੍ਰਭੂ!) ਤੂੰ ਭਰਮ-ਰਹਿਤ ਹੈਂ,
Thou art Illusionless!
अभरम हैं ॥
ਅਕਰਮਹੈਂ॥
ਤੂੰ ਕਰਮ-ਰਹਿਤ ਹੈਂ,
Thou art Actionless.
अकरम हैं ॥
ਅਨਾਦਿਹੈਂ॥
ਤੂੰ ਆਦਿ ਤੋਂ ਬਿਨਾ ਹੈਂ,
Thou art Beginningless!
अनादि हैं ॥
ਜੁਗਾਦਿਹੈਂ॥੧੩੪॥
ਤੂੰ ਯੁਗਾਂ ਦੇ ਆਰੰਭ ਤੋਂ ਪਹਿਲਾਂ ਦਾ ਹੈਂ ॥੧੩੪॥
Thou art from the beginning of ages. 134.
जुगादि हैं ॥१३४॥
ਅਜੈਹੈਂ॥
(ਹੇ ਪ੍ਰਭੂ!) ਤੂੰ ਜਿਤਿਆ ਨਹੀਂ ਜਾ ਸਕਦਾ,
Thou art Unconquerable!
अजै हैं ॥
ਅਬੈਹੈਂ॥
ਤੂੰ ਆਯੂ-ਰਹਿਤ ਹੈਂ,
Thou art Indestuctible.
अबै हैं ॥
ਅਭੂਤਹੈਂ॥
ਤੂੰ ਪੰਜ ਤੱਤ੍ਵਾਂ ਤੋਂ ਮੁਕਤ ਹੈਂ,
Thou art Elementless!
अभूत हैं ॥
ਅਧੂਤਹੈਂ॥੧੩੫॥
ਤੂੰ ਡੁਲਾਇਮਾਨ ਨਹੀਂ ਹੁੰਦਾ ॥੧੩੫॥
Thou art Fearless. 135.
अधूत हैं ॥१३५॥
ਅਨਾਸਹੈਂ॥
(ਹੇ ਪ੍ਰਭੂ!) ਤੂੰ ਨਾਸ਼-ਰਹਿਤ ਹੈਂ,
Thou art Eternal!
अनास हैं ॥
ਉਦਾਸਹੈਂ॥
ਤੂੰ (ਸਭ ਤੋਂ) ਉਪਰਾਮ ਹੈਂ,
Thou art Non-attached.
उदास हैं ॥
ਅਧੰਧਹੈਂ॥
ਤੂੰ ਸੰਸਾਰਿਕ ਧੰਧਿਆਂ ਤੋਂ ਪਰੇ ਹੈਂ,
Thou art Non-involyed!
अधंध हैं ॥
ਅਬੰਧਹੈਂ॥੧੩੬॥
ਤੂੰ ਬੰਧਨਾਂ ਤੋਂ ਮੁਕਤ ਹੈਂ ॥੧੩੬॥
Thou art Unbound. 136.
अबंध हैं ॥१३६॥
ਅਭਗਤਹੈਂ॥
(ਹੇ ਪ੍ਰਭੂ!) ਤੂੰ ਕਿਸੇ ਦੀ ਭਗਤੀ ਨਹੀਂ ਕਰਦਾ,
Thou art Indivisible!
अभगत हैं ॥
ਬਿਰਕਤਹੈਂ॥
ਤੂੰ ਵਿਰਕਤ ਹੈਂ,
Thou art Non-attached.
बिरकत हैं ॥
ਅਨਾਸਹੈਂ॥
ਤੂੰ ਇੱਛਾ (ਆਸ) ਤੋਂ ਮੁਕਤ ਹੈਂ,
Thou art Eternal!
अनास हैं ॥
ਪ੍ਰਕਾਸਹੈਂ॥੧੩੭॥
ਤੂੰ ਪ੍ਰਕਾਸ਼ ਰੂਪ ਹੈਂ ॥੧੩੭॥
Thou art Supreme Light. 137.
प्रकास हैं ॥१३७॥
ਨਿਚਿੰਤਹੈਂ॥
(ਹੇ ਪ੍ਰਭੂ!) ਤੂੰ ਚਿੰਤਾ ਤੋਂ ਮੁਕਤ ਹੈਂ,
Thou art Carefree!
निचिंत हैं ॥
ਸੁਨਿੰਤਹੈਂ॥
ਤੂੰ ਸਦਾ ਸਦੀਵੀ ਹੈਂ,
Thou canst restrain the senses.
सुनिंत हैं ॥
ਅਲਿੱਖਹੈਂ॥
ਤੂੰ ਲਿਖਿਆ ਨਹੀਂ ਜਾ ਸਕਦਾ,
Thou canst control the mind!
अलिक्ख हैं ॥
ਅਦਿੱਖਹੈਂ॥੧੩੮॥
ਤੂੰ ਵੇਖਿਆ ਨਹੀਂ ਜਾ ਸਕਦਾ ॥੧੩੮॥
Thou art Invincible. 138.
अदिक्ख हैं ॥१३८॥
ਅਲੇਖਹੈਂ॥
(ਹੇ ਪ੍ਰਭੂ!) ਤੂੰ ਲੇਖੇ ਤੋਂ ਬਾਹਰ ਹੈਂ,
Thou art Accountless!
अलेख हैं ॥
ਅਭੇਖਹੈਂ॥
ਤੂੰ ਭੇਖਾਂ ਤੋਂ ਰਹਿਤ ਹੈਂ,
Thou art Garbless.
अभेख हैं ॥
ਅਢਾਹਹੈਂ॥
ਤੈਨੂੰ ਕੋਈ ਡਿਗਾ (ਢਾਹ) ਨਹੀਂ ਸਕਦਾ (ਜਾਂ ਤੇਰਾ ਕੋਈ ਕੰਢਾ ਜਾਂ ਕਿਨਾਰਾ ਨਹੀਂ ਹੈ)
Thou art Coastless!
अढाह हैं ॥
ਅਗਾਹਹੈਂ॥੧੩੯॥
ਤੇਰਾ ਕੋਈ ਪਾਰਾਵਾਰ ਨਹੀਂ ਹੈ ॥੧੩੯॥
Thou art Bottomless. 139.
अगाह हैं ॥१३९॥
ਅਸੰਭਹੈਂ॥
(ਹੇ ਪ੍ਰਭੂ!) ਤੂੰ ਜਨਮ ('ਸੰਭ') ਤੋਂ ਰਹਿਤ ਹੈਂ,
Thou art Unborn!
असंभ हैं ॥
ਅਗੰਭਹੈਂ॥
ਤੂੰ (ਮਨ-ਬਾਣੀ ਦੀ) ਪਹੁੰਚ ਤੋਂ ਪਰੇ ਹੈਂ,
Thou art Bottomless.
अगंभ हैं ॥
ਅਨੀਲਹੈਂ॥
ਤੂੰ ਗਿਣਤੀ ਦੀ ਸੀਮਾ ਤੋਂ ਪਰੇ ਹੈਂ,
Thou art Countless!
अनील हैं ॥
ਅਨਾਦਿਹੈਂ॥੧੪੦॥
ਤੇਰਾ ਕੋਈ ਆਦਿ ਨਹੀਂ ਹੈ ॥੧੪੦॥
Thou art Beginningless. 140.
अनादि हैं ॥१४०॥
ਅਨਿੱਤਹੈਂ॥
(ਹੇ ਪ੍ਰਭੂ!) ਤੂੰ ਸਦੀਵੀ ਰੂਪ ਵਾਲਾ ਹੈਂ,
Thou art Causeless!
अनित हैं ॥
ਸੁਨਿੱਤਹੈਂ॥
ਤੂੰ ਸਦਾ ਕਾਇਮ-ਦਾਇਮ ਹੈਂ,
Thou art the Listener.
सुनित हैं ॥
ਅਜਾਤਿਹੈਂ॥
ਤੂੰ ਜਨਮ-ਮਰਨ ਤੋਂ ਮੁਕਤ ਹੈਂ,
Thou art Unborn!
अजाति हैं ॥
ਅਜਾਦਿਹੈਂ॥੧੪੧॥
ਤੂੰ ਸਦਾ ਆਜ਼ਾਦ (ਸੁਤੰਤਰ) ਹੈਂ ॥੧੪੧॥
Thou art free. 141.
अजादि हैं ॥१४१॥
WWW.GURBANI.WORLD