ਕਾਨੜਾਮਹਲਾ੫ਘਰੁ੬॥
ਰਾਗ ਕਾਨੜਾ, ਘਰ ੬ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
Kaanraa, Fifth Mahalaa, Sixth House:
कानड़ा महला ५ घरु ६ ॥
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਜਗਤਉਧਾਰਨਨਾਮਪ੍ਰਿਅਤੇਰੈ॥
ਹੇ ਪਿਆਰੇ ਪ੍ਰਭੂ! ਜਗਤ (ਦੇ ਜੀਵਾਂ ਨੂੰ ਵਿਕਾਰਾਂ ਤੋਂ) ਬਚਾਵਣ ਵਾਲਾ ਤੇਰਾ ਨਾਮ ਤੇਰੇ (ਹੀ ਹੱਥ) ਵਿਚ ਹੈ।
Your Name, O my Beloved, is the Saving Grace of the world.
जगत उधारन नाम प्रिअ तेरै ॥
ਨਵਨਿਧਿਨਾਮੁਨਿਧਾਨੁਹਰਿਕੇਰੈ॥
ਪਰਮਾਤਮਾ ਦਾ ਨਾਮ-ਖ਼ਜ਼ਾਨਾ (ਮਾਨੋ, ਧਰਤੀ ਦੇ) ਨੌ ਹੀ ਖ਼ਜ਼ਾਨੇ ਹੈ।
The Lord's Name is the wealth of the nine treasures.
नव निधि नामु निधानु हरि केरै ॥
ਹਰਿਰੰਗਰੰਗਰੰਗਅਨੂਪੇਰੈ॥
ਹੇ ਮਨ! ਸੋਹਣੇ ਹਰੀ ਦੇ (ਇਸ ਜਗਤ ਵਿਚ) ਅਨੇਕਾਂ ਹੀ ਰੰਗ ਤਮਾਸ਼ੇ ਹਨ,
One who is imbued with the Love of the Incomparably Beautiful Lord is joyful.
हरि रंग रंग रंग अनूपेरै ॥
ਕਾਹੇਰੇਮਨਮੋਹਿਮਗਨੇਰੈ॥
ਤੂੰ (ਇਹਨਾਂ ਰੰਗਾਂ ਦੇ) ਮੋਹ ਵਿਚ ਕਿਉਂ ਮਸਤ ਹੋ ਰਿਹਾ ਹੈਂ?
O mind, why do you cling to emotional attachments?
काहे रे मन मोहि मगनेरै ॥
ਨੈਨਹੁਦੇਖੁਸਾਧਦਰਸੇਰੈ॥
(ਆਪਣੀਆਂ) ਅੱਖਾਂ ਨਾਲ ਗੁਰੂ ਦਾ ਦਰਸਨ ਕਰਿਆ ਕਰ।
With your eyes, gaze upon the Blessed Vision, the Darshan of the Holy.
नैनहु देखु साध दरसेरै ॥
ਸੋਪਾਵੈਜਿਸੁਲਿਖਤੁਲਿਲੇਰੈ॥੧॥ਰਹਾਉ॥
(ਪਰ ਜੀਵ ਦੇ ਕੀਹ ਵੱਸ? ਗੁਰੂ ਦਾ ਦਰਸਨ) ਉਹ ਮਨੁੱਖ ਪ੍ਰਾਪਤ ਕਰਦਾ ਹੈ ਜਿਸ ਦੇ ਮੱਥੇ ਉਤੇ (ਇਸ ਦਰਸਨ ਦਾ) ਲੇਖ ਲਿਖਿਆ ਹੁੰਦਾ ਹੈ ॥੧॥ ਰਹਾਉ ॥
They alone find it, who have such destiny inscribed upon their foreheads. ||1||Pause||
सो पावै जिसु लिखतु लिलेरै ॥१॥ रहाउ ॥
ਸੇਵਉਸਾਧਸੰਤਚਰਨੇਰੈ॥
ਮੈਂ (ਤਾਂ) ਸੰਤ ਜਨਾਂ ਦੇ ਚਰਨਾਂ ਦੀ ਓਟ ਲੈਂਦਾ ਹਾਂ,
I serve at the feet of the Holy Saints.
सेवउ साध संत चरनेरै ॥
ਬਾਂਛਉਧੂਰਿਪਵਿਤ੍ਰਕਰੇਰੈ॥
ਮੈਂ (ਸੰਤ ਜਨਾਂ ਦੇ ਚਰਨਾਂ ਦੀ) ਧੂੜ ਮੰਗਦਾ ਹਾਂ (ਇਹ ਚਰਨ-ਧੂੜ ਮਨੁੱਖ ਦਾ ਜੀਵਨ) ਪਵਿੱਤਰ ਕਰਦੀ ਹੈ।
I long for the dust of their feet, which purifies and sanctifies.
बांछउ धूरि पवित्र करेरै ॥
ਅਠਸਠਿਮਜਨੁਮੈਲੁਕਟੇਰੈ॥
(ਇਹ ਚਰਨ-ਧੂੜ ਹੀ) ਅਠਾਹਠ ਤੀਰਥਾਂ ਦਾ ਇਸ਼ਨਾਨ ਹੈ (ਸੰਤ ਜਨਾਂ ਦੀ ਚਰਨ-ਧੂੜ ਦਾ ਇਸ਼ਨਾਨ ਜੀਵਾਂ ਦੇ ਮਨ ਦੀ) ਮੈਲ ਦੂਰ ਕਰਦਾ ਹੈ।
Just like the sixty-eight sacred shrines of pilgrimage, it washes away filth and pollution.
अठसठि मजनु मैलु कटेरै ॥
ਸਾਸਿਸਾਸਿਧਿਆਵਹੁਮੁਖੁਨਹੀਮੋਰੈ॥
(ਆਪਣੇ) ਹਰੇਕ ਸਾਹ ਦੇ ਨਾਲ ਪਰਮਾਤਮਾ ਦਾ ਨਾਮ ਸਿਮਰਿਆ ਕਰ। (ਜਿਹੜਾ ਮਨੁੱਖ ਨਾਮ ਸਿਮਰਦਾ ਹੈ, ਉਸ ਵਲੋਂ ਪਰਮਾਤਮਾ ਆਪਣਾ) ਮੂੰਹ ਨਹੀਂ ਮੋੜਦਾ।
With each and every breath I meditate on Him, and never turn my face away.
सासि सासि धिआवहु मुखु नही मोरै ॥
ਕਿਛੁਸੰਗਿਨਚਾਲੈਲਾਖਕਰੋਰੈ॥
(ਜਮ੍ਹਾਂ ਕੀਤੇ ਹੋਏ) ਲੱਖਾਂ ਕ੍ਰੋੜਾਂ ਰੁਪਿਆਂ ਵਿਚੋਂ ਕੁਝ ਭੀ (ਅਖ਼ੀਰ ਵੇਲੇ ਮਨੁੱਖ ਦੇ) ਨਾਲ ਨਹੀਂ ਜਾਂਦਾ।
Of your thousands and millions, nothing shall go along with you.
किछु संगि न चालै लाख करोरै ॥
ਪ੍ਰਭਜੀਕੋਨਾਮੁਅੰਤਿਪੁਕਰੋਰੈ॥੧॥
ਅਖ਼ੀਰ ਵੇਲੇ (ਜਦੋਂ ਹਰੇਕ ਪਦਾਰਥ ਦਾ ਸਾਥ ਮੁੱਕ ਜਾਂਦਾ ਹੈ) ਪਰਮਾਤਮਾ ਦਾ ਨਾਮ ਹੀ ਸਾਥ ਨਿਬਾਹੁੰਦਾ ਹੈ ॥੧॥
Only the Name of God will call to you in the end. ||1||
प्रभ जी को नामु अंति पुकरोरै ॥१॥
ਮਨਸਾਮਾਨਿਏਕਨਿਰੰਕੇਰੈ॥
(ਆਪਣੇ) ਮਨ ਦੇ ਫੁਰਨੇ ਨੂੰ ਸਿਰਫ਼ ਨਿਰੰਕਾਰ (ਦੀ ਯਾਦ) ਵਿਚ ਸ਼ਾਂਤ ਕਰ ਲੈ।
Let it be your wish to honor and obey the One Formless Lord.
मनसा मानि एक निरंकेरै ॥
ਸਗਲਤਿਆਗਹੁਭਾਉਦੂਜੇਰੈ॥
(ਪ੍ਰਭੂ ਤੋਂ ਬਿਨਾ) ਹੋਰ ਹੋਰ ਪਦਾਰਥ ਵਿਚ (ਪਾਇਆ ਹੋਇਆ) ਪਿਆਰ ਸਾਰਾ ਹੀ ਛੱਡ ਦੇ।
Abandon the love of everything else.
सगल तिआगहु भाउ दूजेरै ॥
ਕਵਨਕਹਾਂਹਉਗੁਨਪ੍ਰਿਅਤੇਰੈ॥
ਹੇ ਪਿਆਰੇ ਪ੍ਰਭੂ! ਤੇਰੇ ਅੰਦਰ (ਅਨੇਕਾਂ ਹੀ) ਗੁਣ (ਹਨ), ਮੈਂ (ਤੇਰੇ) ਕਿਹੜੇ ਕਿਹੜੇ ਗੁਣ ਦੱਸ ਸਕਦਾ ਹਾਂ?
What Glorious Praises of Yours can I utter, O my Beloved?
कवन कहां हउ गुन प्रिअ तेरै ॥
ਬਰਨਿਨਸਾਕਉਏਕਟੁਲੇਰੈ॥
ਮੈਂ ਤਾਂ ਤੇਰੇ ਇਕ ਉਪਕਾਰ ਨੂੰ ਭੀ ਬਿਆਨ ਨਹੀਂ ਕਰ ਸਕਦਾ।
I cannot describe even one of Your Virtues.
बरनि न साकउ एक टुलेरै ॥
ਦਰਸਨਪਿਆਸਬਹੁਤੁਮਨਿਮੇਰੈ॥
ਮੇਰੇ ਮਨ ਵਿਚ ਤੇਰੇ ਦਰਸਨ ਦੀ ਬਹੁਤ ਤਾਂਘ ਹੈ,
My mind is so thirsty for the Blessed Vision of His Darshan.
दरसन पिआस बहुतु मनि मेरै ॥
ਮਿਲੁਨਾਨਕਦੇਵਜਗਤਗੁਰਕੇਰੈ॥੨॥੧॥੩੪॥
ਹੇ ਜਗਤ ਦੇ ਗੁਰਦੇਵ! (ਮੈਨੂੰ) ਨਾਨਕ ਨੂੰ ਮਿਲ ॥੨॥੧॥੩੪॥
Please come and meet Nanak, O Divine Guru of the World. ||2||1||34||
मिलु नानक देव जगत गुर केरै ॥२॥१॥३४॥
WWW.GURBANI.WORLD