ਤਿਲੰਗਮਹਲਾ੫ਘਰੁ੩॥
Tilang, Fifth Mahalaa, Third House:
तिलंग महला ५ घरु ३ ॥
ਮਿਹਰਵਾਨੁਸਾਹਿਬੁਮਿਹਰਵਾਨੁ॥ਸਾਹਿਬੁਮੇਰਾਮਿਹਰਵਾਨੁ॥
ਹੇ ਭਾਈ! (ਪ੍ਰਭੂ) ਸਦਾ ਦਇਆ ਕਰਨ ਵਾਲਾ ਹੈ, ਸਦਾ ਦਇਆ ਕਰਨ ਵਾਲਾ ਹੈ, ਮੇਰਾ ਮਾਲਕ-ਪ੍ਰਭੂ ਸਦਾ ਦਇਆ ਕਰਨ ਵਾਲਾ ਹੈ।
Merciful, the Lord Master is Merciful. My Lord Master is Merciful.
मिहरवानु साहिबु मिहरवानु ॥ साहिबु मेरा मिहरवानु ॥
ਜੀਅਸਗਲਕਉਦੇਇਦਾਨੁ॥ਰਹਾਉ॥
ਉਹ ਸਾਰੇ ਜੀਵਾਂ ਨੂੰ (ਸਭ ਪਦਾਰਥਾਂ ਦਾ) ਦਾਨ ਦੇਂਦਾ ਹੈ ਰਹਾਉ॥
He gives His gifts to all beings. ||Pause||
जीअ सगल कउ देइ दानु ॥ रहाउ ॥
ਤੂਕਾਹੇਡੋਲਹਿਪ੍ਰਾਣੀਆਤੁਧੁਰਾਖੈਗਾਸਿਰਜਣਹਾਰੁ॥
ਹੇ ਭਾਈ! ਤੂੰ ਕਿਉਂ ਘਬਰਾਂਦਾ ਹੈਂ? ਪੈਦਾ ਕਰਨ ਵਾਲਾ ਪ੍ਰਭੂ ਤੇਰੀ (ਜ਼ਰੂਰ) ਰੱਖਿਆ ਕਰੇਗਾ।
Why do you waver, O mortal being? The Creator Lord Himself shall protect you.
तू काहे डोलहि प्राणीआ तुधु राखैगा सिरजणहारु ॥
ਜਿਨਿਪੈਦਾਇਸਿਤੂਕੀਆਸੋਈਦੇਇਆਧਾਰੁ॥੧॥
ਜਿਸ (ਪ੍ਰਭੂ) ਨੇ ਤੈਨੂੰ ਪੈਦਾ ਕੀਤਾ ਹੈ, ਉਹੀ (ਸਾਰੀ ਸ੍ਰਿਸ਼ਟੀ ਨੂੰ) ਆਸਰਾ (ਭੀ) ਦੇਂਦਾ ਹੈ ॥੧॥
He who created you, will also give you nourishment. ||1||
जिनि पैदाइसि तू कीआ सोई देइ आधारु ॥१॥
ਜਿਨਿਉਪਾਈਮੇਦਨੀਸੋਈਕਰਦਾਸਾਰ॥
ਹੇ ਭਾਈ! ਜਿਸ ਪਰਮਾਤਮਾ ਨੇ ਸ੍ਰਿਸ਼ਟੀ ਪੈਦਾ ਕੀਤੀ ਹੈ, ਉਹੀ (ਇਸ ਦੀ) ਸੰਭਾਲ ਕਰਦਾ ਹੈ।
The One who created the world, takes care of it.
जिनि उपाई मेदनी सोई करदा सार ॥
ਘਟਿਘਟਿਮਾਲਕੁਦਿਲਾਕਾਸਚਾਪਰਵਦਗਾਰੁ॥੨॥
ਹਰੇਕ ਸਰੀਰ ਵਿਚ ਵੱਸਣ ਵਾਲਾ ਪ੍ਰਭੂ (ਸਾਰੇ ਜੀਵਾਂ ਦੇ) ਦਿਲਾਂ ਦਾ ਮਾਲਕ ਹੈ, ਉਹ ਸਦਾ ਕਾਇਮ ਰਹਿਣ ਵਾਲਾ ਹੈ, ਅਤੇ, ਸਭ ਦੀ ਪਾਲਣਾ ਕਰਨ ਵਾਲਾ ਹੈ ॥੨॥
In each and every heart and mind, the Lord is the True Cherisher. ||2||
घटि घटि मालकु दिला का सचा परवदगारु ॥२॥
ਕੁਦਰਤਿਕੀਮਨਜਾਣੀਐਵਡਾਵੇਪਰਵਾਹੁ॥
ਹੇ ਭਾਈ! ਉਸ ਮਾਲਕ ਦੀ ਕੁਦਰਤਿ ਦਾ ਮੁੱਲ ਨਹੀਂ ਸਮਝਿਆ ਜਾ ਸਕਦਾ, ਉਹ ਸਭ ਤੋਂ ਵੱਡਾ ਹੈ ਉਸ ਨੂੰ ਕਿਸੇ ਦੀ ਮੁਥਾਜੀ ਨਹੀਂ।
His creative potency and His value cannot be known; He is the Great and carefree Lord.
कुदरति कीम न जाणीऐ वडा वेपरवाहु ॥
ਕਰਿਬੰਦੇਤੂਬੰਦਗੀਜਿਚਰੁਘਟਮਹਿਸਾਹੁ॥੩॥
ਹੇ ਬੰਦੇ! ਜਿਤਨਾ ਚਿਰ ਤੇਰੇ ਸਰੀਰ ਵਿਚ ਸੁਆਸ ਚੱਲਦਾ ਹੈ ਉਤਨਾ ਚਿਰ ਉਸ ਮਾਲਕ ਦੀ ਬੰਦਗੀ ਕਰਦਾ ਰਹੁ ॥੩॥
O human being, meditate on the Lord, as long as there is breath in your body. ||3||
करि बंदे तू बंदगी जिचरु घट महि साहु ॥३॥
ਤੂਸਮਰਥੁਅਕਥੁਅਗੋਚਰੁਜੀਉਪਿੰਡੁਤੇਰੀਰਾਸਿ॥
ਹੇ ਪ੍ਰਭੂ! ਤੂੰ ਸਭ ਤਾਕਤਾਂ ਦਾ ਮਾਲਕ ਹੈਂ, ਤੇਰੇ ਸਰੂਪ ਦਾ ਬਿਆਨ ਨਹੀਂ ਕੀਤਾ ਜਾ ਸਕਦਾ, ਗਿਆਨ-ਇੰਦ੍ਰਿਆਂ ਦੀ ਰਾਹੀਂ ਤੇਰੇ ਤਕ ਪਹੁੰਚ ਨਹੀਂ ਹੋ ਸਕਦੀ। (ਅਸਾਂ ਜੀਵਾਂ ਦਾ ਇਹ) ਸਰੀਰ ਤੇ ਜਿੰਦ ਤੇਰੀ ਹੀ ਦਿੱਤੀ ਹੋਈ ਪੂੰਜੀ ਹੈ।
O God, You are all-powerful, inexpressible and imperceptible; my soul and body are Your capital.
तू समरथु अकथु अगोचरु जीउ पिंडु तेरी रासि ॥
ਰਹਮਤੇਰੀਸੁਖੁਪਾਇਆਸਦਾਨਾਨਕਕੀਅਰਦਾਸਿ॥੪॥੩॥
ਜਿਸ ਮਨੁੱਖ ਉਤੇ ਤੇਰੀ ਮਿਹਰ ਹੋਵੇ ਉਸ ਨੂੰ (ਤੇਰੇ ਦਰ ਤੋਂ ਬੰਦਗੀ ਦਾ) ਸੁਖ ਮਿਲਦਾ ਹੈ। ਨਾਨਕ ਦੀ ਭੀ ਸਦਾ ਤੇਰੇ ਦਰ ਤੇ ਇਹੀ ਅਰਦਾਸ ਹੈ (ਕਿ ਤੇਰੀ ਬੰਦਗੀ ਦਾ ਸੁਖ ਮਿਲੇ) ॥੪॥੩॥
By Your Mercy, may I find peace; this is Nanak's lasting prayer. ||4||3||
रहम तेरी सुखु पाइआ सदा नानक की अरदासि ॥४॥३॥
WWW.GURBANI.WORLD