ਫਰੀਦਾਹਉਬਲਿਹਾਰੀਤਿਨੑਪੰਖੀਆਜੰਗਲਿਜਿੰਨੑਾਵਾਸੁ॥
ਹੇ ਫਰੀਦ! ਮੈਂ ਉਹਨਾਂ ਪੰਛੀਆਂ ਤੋਂ ਸਦਕੇ ਹਾਂ ਜਿਨ੍ਹਾਂ ਦਾ ਵਾਸਾ ਜੰਗਲ ਵਿਚ ਹੈ,
Fareed, I am a sacrifice to those birds which live in the jungle.
फरीदा हउ बलिहारी तिन पंखीआ जंगलि जिंना वासु ॥
ਕਕਰੁਚੁਗਨਿਥਲਿਵਸਨਿਰਬਨਛੋਡਨਿਪਾਸੁ॥੧੦੧॥
ਰੋੜ ਚੁਗਦੇ ਹਨ, ਭੋਇਂ ਉੱਤੇ ਵੱਸਦੇ ਹਨ, (ਪਰ) ਰੱਬ ਦਾ ਆਸਰਾ ਨਹੀਂ ਛੱਡਦੇ (ਭਾਵ, ਮਹਲਾਂ ਵਿਚ ਰਹਿਣ ਵਾਲੇ ਪਲੇ ਹੋਏ ਸਰੀਰ ਵਾਲੇ ਪਰ ਰੱਬ ਨੂੰ ਭੁਲਾ ਦੇਣ ਵਾਲੇ ਬੰਦੇ ਨਾਲੋਂ ਤਾਂ ਉਹ ਪੰਛੀ ਹੀ ਚੰਗੇ ਹਨ ਜੋ ਰੁੱਖਾਂ ਤੇ ਆਲ੍ਹਣੇ ਬਣਾ ਲੈਂਦੇ ਹਨ, ਰੋੜ ਚੁਗ ਕੇ ਗੁਜ਼ਾਰਾ ਕਰ ਲੈਂਦੇ ਹਨ, ਪਰ ਰੱਬ ਨੂੰ ਚੇਤੇ ਰੱਖਦੇ ਹਨ) ॥੧੦੧॥
They peck at the roots and live on the ground, but they do not leave the Lord's side. ||101||
ककरु चुगनि थलि वसनि रब न छोडनि पासु ॥१०१॥