GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਗਉੜੀ - ਗੁਰੂ ਅਰਜਨ ਦੇਵ ਜੀ
ਅੰਗ 247
Display Settings
Translations
ਰਾਗੁਗਉੜੀ₁ਛੰਤਮਹਲਾ
ਰਾਗ ਗਉੜੀ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਛੰਤ'।
Raag Gauree, Chhant, Fifth Mahalaa:
रागु गउड़ी₁ छंत महला ५ ॥
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਮੇਰੈਮਨਿਬੈਰਾਗੁਭਇਆਜੀਉਕਿਉਦੇਖਾਪ੍ਰਭਦਾਤੇ
ਹੇ ਦਾਤਾਰ! (ਤੇਰੇ ਦਰਸਨ ਤੋਂ ਬਿਨਾ) ਮੇਰੇ ਮਨ ਵਿਚ ਕਾਹਲੀ ਪੈ ਰਹੀ ਹੈ, (ਦੱਸ) ਮੈਂ ਤੈਨੂੰ ਕਿਵੇਂ ਵੇਖਾਂ?
My mind has become sad and depressed; how can I see God, the Great Giver?
मेरै मनि बैरागु भइआ जीउ किउ देखा प्रभ दाते ॥
ਮੇਰੇਮੀਤਸਖਾਹਰਿਜੀਉਗੁਰਪੁਰਖਬਿਧਾਤੇ
ਹੇ ਪ੍ਰਭੂ! ਹੇ ਮੇਰੇ ਮਿੱਤਰ! ਹੇ ਮੇਰੇ ਸਾਥੀ! ਹੇ ਹਰੀ! ਹੇ ਸਭ ਤੋਂ ਵੱਡੇ! ਹੇ ਸਰਬ-ਵਿਆਪਕ! ਹੇ ਸਿਰਜਣਹਾਰ ਜੀਉ!
My Friend and Companion is the Dear Lord, the Guru, the Architect of Destiny.
मेरे मीत सखा हरि जीउ गुर पुरख बिधाते ॥
ਪੁਰਖੋਬਿਧਾਤਾਏਕੁਸ੍ਰੀਧਰੁਕਿਉਮਿਲਹਤੁਝੈਉਡੀਣੀਆ
ਤੂੰ ਸਰਬ-ਵਿਆਪਕ ਹੈਂ, ਤੂੰ ਸਭ ਦਾ ਪੈਦਾ ਕਰਨ ਵਾਲਾ ਹੈਂ, ਤੂੰ ਹੀ ਲੱਛਮੀ-ਪਤੀ ਹੈਂ (ਤੈਥੋਂ ਵਿੱਛੁੜ ਕੇ) ਅਸੀਂ ਵਿਆਕੁਲ ਹੋ ਰਹੀਆਂ ਹਾਂ, (ਦੱਸ,) ਅਸੀਂ ਤੈਨੂੰ ਕਿਵੇਂ ਮਿਲੀਏ?
The One Lord, the Architect of Destiny, is the Master of the Goddess of Wealth; how can I, in my sadness, meet You?
पुरखो बिधाता एकु स्रीधरु किउ मिलह तुझै उडीणीआ ॥
ਕਰਕਰਹਿਸੇਵਾਸੀਸੁਚਰਣੀਮਨਿਆਸਦਰਸਨਿਮਾਣੀਆ
(ਹੇ ਜਿੰਦੇ! ਜੇਹੜੀਆਂ ਜੀਵ-ਇਸਤ੍ਰੀਆਂ) ਮਾਣ ਛੱਡ ਕੇ (ਆਪਣੇ) ਹੱਥਾਂ ਨਾਲ ਸੇਵਾ ਕਰਦੀਆਂ ਹਨ, (ਆਪਣਾ) ਸਿਰ (ਗੁਰੂ ਦੇ) ਚਰਨਾਂ ਉਤੇ ਰੱਖਦੀਆਂ ਹਨ, ਤੇ (ਆਪਣੇ) ਮਨ ਵਿਚ (ਪ੍ਰਭੂ ਦੇ) ਦਰਸਨ ਦੀ ਆਸ ਧਰਦੀਆਂ ਹਨ,
My hands serve You, and my head is at Your Feet. My mind, dishonored, yearns for the Blessed Vision of Your Darshan.
कर करहि सेवा सीसु चरणी मनि आस दरस निमाणीआ ॥
ਸਾਸਿਸਾਸਿਘੜੀਵਿਸਰੈਪਲੁਮੂਰਤੁਦਿਨੁਰਾਤੇ
ਉਹਨਾਂ ਨੂੰ ਹਰੇਕ ਸਾਹ ਦੇ ਨਾਲ (ਉਹ ਚੇਤੇ ਰਹਿੰਦਾ ਹੈ) ਉਹਨਾਂ ਨੂੰ ਦਿਨ ਰਾਤ (ਕਿਸੇ ਭੀ ਵੇਲੇ) ਇਕ ਘੜੀ ਭਰ, ਇਕ ਪਲ ਭਰ, ਇਕ ਮੁਹੂਰਤ ਭਰ ਉਹ ਪ੍ਰਭੂ ਨਹੀਂ ਭੁੱਲਦਾ।
With each and every breath, I think of You, day and night; I do not forget You, for an instant, even for a moment.
सासि सासि न घड़ी विसरै पलु मूरतु दिनु राते ॥
ਨਾਨਕਸਾਰਿੰਗਜਿਉਪਿਆਸੇਕਿਉਮਿਲੀਐਪ੍ਰਭਦਾਤੇ॥੧॥
ਹੇ ਨਾਨਕ! (ਆਖ-) ਹੇ ਦਾਤਾਰ ਪ੍ਰਭੂ! (ਅਸੀਂ ਜੀਵ ਤੈਥੋਂ ਬਿਨਾ) ਤਿਹਾਏ ਪਪੀਹੇ ਵਾਂਗ (ਤੜਪ ਰਹੇ) ਹਾਂ, (ਦੱਸ) ਤੈਨੂੰ ਕਿਵੇਂ ਮਿਲੀਏ? ॥੧॥
O Nanak, I am thirsty, like the rainbird; how can I meet God, the Great Giver? ||1||
नानक सारिंग जिउ पिआसे किउ मिलीऐ प्रभ दाते ॥१॥
ਇਕਬਿਨਉਕਰਉਜੀਉਸੁਣਿਕੰਤਪਿਆਰੇ
ਹੇ ਪਿਆਰੇ ਕੰਤ ਜੀਉ! ਸੁਣ, ਮੈਂ ਇਕ ਬੇਨਤੀ ਕਰਦੀ ਹਾਂ।
I offer this one prayer - please listen, O my Beloved Husband Lord.
इक बिनउ करउ जीउ सुणि कंत पिआरे ॥
ਮੇਰਾਮਨੁਤਨੁਮੋਹਿਲੀਆਜੀਉਦੇਖਿਚਲਤਤੁਮਾਰੇ
ਤੇਰੇ ਕੌਤਕ-ਤਮਾਸ਼ੇ ਵੇਖ ਵੇਖ ਕੇ ਮੈਂ ਠੱਗੀ ਗਈ ਹਾਂ।
My mind and body are enticed, beholding Your wondrous play.
मेरा मनु तनु मोहि लीआ जीउ देखि चलत तुमारे ॥
ਚਲਤਾਤੁਮਾਰੇਦੇਖਿਮੋਹੀਉਦਾਸਧਨਕਿਉਧੀਰਏ
(ਤੇਰੇ ਕੌਤਕ-ਤਮਾਸ਼ਿਆਂ ਨੇ) ਮੇਰਾ ਮਨ ਮੋਹ ਲਿਆ ਹੈ ਮੇਰਾ ਤਨ (ਹਰੇਕ ਇੰਦ੍ਰਾ) ਮੋਹ ਲਿਆ ਹੈ। (ਪਰ ਹੁਣ ਇਹ) ਜੀਵ-ਇਸਤ੍ਰੀ (ਇਹਨਾਂ ਕੌਤਕ-ਤਮਾਸ਼ਿਆਂ ਤੋਂ) ਉਦਾਸ ਹੋ ਗਈ ਹੈ, (ਤੇਰੇ ਮਿਲਾਪ ਤੋਂ ਬਿਨਾ ਇਸ ਨੂੰ) ਧੀਰਜ ਨਹੀਂ ਆਉਂਦੀ।
Beholding Your wondrous play, I am enticed; but how can the sad, forlorn bride find contentment?
चलता तुमारे देखि मोही उदास धन किउ धीरए ॥
ਗੁਣਵੰਤਨਾਹਦਇਆਲੁਬਾਲਾਸਰਬਗੁਣਭਰਪੂਰਏ
ਹੇ ਸਭ ਗੁਣਾਂ ਦੇ ਮਾਲਕ ਖਸਮ! ਤੂੰ ਦਇਆ ਦਾ ਘਰ ਹੈਂ, ਤੂੰ ਸਦਾ-ਜਵਾਨ ਹੈਂ, ਤੂੰ ਸਾਰੇ ਗੁਣਾਂ ਨਾਲ ਭਰਪੂਰ ਹੈਂ।
My Lord is Meritorious, Merciful and Eternally Young; He is overflowing with all excellences.
गुणवंत नाह दइआलु बाला सरब गुण भरपूरए ॥
ਪਿਰਦੋਸੁਨਾਹੀਸੁਖਹਦਾਤੇਹਉਵਿਛੁੜੀਬੁਰਿਆਰੇ
ਹੇ ਸਾਰੇ ਸੁਖਾਂ ਦੇ ਦਾਤੇ ਪਤੀ! (ਤੇਰੇ ਵਿਚ ਕੋਈ) ਦੋਸ ਨਹੀਂ, ਮੈਂ ਮੰਦ-ਕਰਮਣ ਆਪ ਹੀ ਤੈਥੋਂ ਵਿੱਛੁੜੀ ਹੋਈ ਹਾਂ।
The fault is not with my Husband Lord, the Giver of peace; I am separated from Him by my own mistakes.
पिर दोसु नाही सुखह दाते हउ विछुड़ी बुरिआरे ॥
ਬਿਨਵੰਤਿਨਾਨਕਦਇਆਧਾਰਹੁਘਰਿਆਵਹੁਨਾਹਪਿਆਰੇ॥੨॥
ਹੇ ਨਾਨਕ! (ਆਖ-) ਹੇ ਪਿਆਰੇ ਪਤੀ! (ਇਹ ਜੀਵ-ਇਸਤ੍ਰੀ) ਬੇਨਤੀ ਕਰਦੀ ਹੈ, ਤੂੰ ਮਿਹਰ ਕਰ ਤੇ ਇਸ ਦੇ ਹਿਰਦੇ-ਘਰ ਵਿਚ ਆ ਵੱਸ ॥੨॥
Prays Nanak, please be merciful to me, and return home, O my Beloved Husband Lord. ||2||
बिनवंति नानक दइआ धारहु घरि आवहु नाह पिआरे ॥२॥
ਹਉਮਨੁਅਰਪੀਸਭੁਤਨੁਅਰਪੀਅਰਪੀਸਭਿਦੇਸਾ
ਮੈਂ ਉਸ ਮਿੱਤਰ ਪਿਆਰੇ ਨੂੰ ਆਪਣਾ ਮਨ ਭੇਟ ਕਰ ਦਿਆਂ, ਆਪਣਾ ਸਰੀਰ (ਹਿਰਦਾ) ਭੇਟ ਕਰ ਦਿਆਂ, (ਇਹ) ਸਾਰੇ ਦੇਸ਼ (ਗਿਆਨ-ਇੰਦ੍ਰੇ) ਵਾਰਨੇ ਕਰ ਦਿਆਂ,
I surrender my mind, I surrender my whole body; I surrender all my lands.
हउ मनु अरपी सभु तनु अरपी अरपी सभि देसा ॥
ਹਉਸਿਰੁਅਰਪੀਤਿਸੁਮੀਤਪਿਆਰੇਜੋਪ੍ਰਭਦੇਇਸਦੇਸਾ
ਆਪਣਾ ਸਿਰ ਉਸ ਦੇ ਹਵਾਲੇ ਕਰ ਦਿਆਂ, ਜੇਹੜਾ ਮੈਨੂੰ ਪ੍ਰਭੂ ਨਾਲ ਮਿਲਾਪ ਕਰਾਣ ਵਾਲਾ ਸੁਨੇਹਾ ਦੇਵੇ।
I surrender my head to that beloved friend, who brings me news of God.
हउ सिरु अरपी तिसु मीत पिआरे जो प्रभ देइ सदेसा ॥
ਅਰਪਿਆਸੀਸੁਸੁਥਾਨਿਗੁਰਪਹਿਸੰਗਿਪ੍ਰਭੂਦਿਖਾਇਆ
(ਜਿਸ ਜੀਵ-ਇਸਤ੍ਰੀ ਨੇ) ਸਾਧ ਸੰਗਤਿ ਦੀ ਬਰਕਤਿ ਨਾਲ ਆਪਣਾ ਸਿਰ ਗੁਰੂ ਦੇ ਹਵਾਲੇ ਕਰ ਦਿੱਤਾ, ਗੁਰੂ ਨੇ ਉਸ ਨੂੰ ਹਿਰਦੇ ਵਿਚ ਹੀ ਵੱਸਦਾ ਪਰਮਾਤਮਾ ਵਿਖਾਲ ਦਿੱਤਾ;
I have offered my head to the Guru, the most exalted; He has shown me that God is with me.
अरपिआ त सीसु सुथानि गुर पहि संगि प्रभू दिखाइआ ॥
ਖਿਨਮਾਹਿਸਗਲਾਦੂਖੁਮਿਟਿਆਮਨਹੁਚਿੰਦਿਆਪਾਇਆ
ਇਕ ਖਿਨ ਵਿਚ ਹੀ ਉਸ ਜੀਵ-ਇਸਤ੍ਰੀ ਦਾ ਸਾਰਾ ਹੀ (ਪ੍ਰਭੂ ਤੋਂ ਵਿਛੋੜੇ ਦਾ) ਦੁਖ ਦੂਰ ਹੋ ਗਿਆ, (ਕਿਉਂਕਿ) ਉਸ ਨੂੰ ਮਨ ਦੀ ਮੁਰਾਦ ਮਿਲ ਗਈ।
In an instant, all suffering is removed. I have obtained all my mind's desires.
खिन माहि सगला दूखु मिटिआ मनहु चिंदिआ पाइआ ॥
ਦਿਨੁਰੈਣਿਰਲੀਆਕਰੈਕਾਮਣਿਮਿਟੇਸਗਲਅੰਦੇਸਾ
ਉਹ ਜੀਵ-ਇਸਤ੍ਰੀ (ਪ੍ਰਭੂ-ਚਰਨਾਂ ਵਿਚ ਜੁੜ ਕੇ) ਦਿਨ ਰਾਤ ਆਤਮਕ ਆਨੰਦ ਮਾਣਦੀ ਹੈ, ਉਸ ਦੇ ਸਾਰੇ ਚਿੰਤਾ-ਫ਼ਿਕਰ ਮਿਟ ਜਾਂਦੇ ਹਨ।
Day and night, the soul-bride makes merry; all her anxieties are erased.
दिनु रैणि रलीआ करै कामणि मिटे सगल अंदेसा ॥
ਬਿਨਵੰਤਿਨਾਨਕੁਕੰਤੁਮਿਲਿਆਲੋੜਤੇਹਮਜੈਸਾ॥੩॥
ਨਾਨਕ ਬੇਨਤੀ ਕਰਦਾ ਹੈ-(ਜੇਹੜੀ ਜੀਵ-ਇਸਤ੍ਰੀ ਸਾਧ ਸੰਗਤਿ ਦਾ ਆਸਰਾ ਲੈ ਕੇ ਆਪਣਾ ਆਪ ਗੁਰੂ ਦੇ ਹਵਾਲੇ ਕਰਦੀ ਹੈ ਉਸ ਨੂੰ) ਖਸਮ-ਪ੍ਰਭੂ ਮਿਲ ਪੈਂਦਾ ਹੈ ਤੇ ਉਹ ਖਸਮ-ਪ੍ਰਭੂ ਐਸਾ ਹੈ, ਜਿਹੋ ਜਿਹਾ ਅਸੀਂ ਸਾਰੇ ਜੀਵ (ਸਦਾ) ਢੂੰਡਦੇ ਰਹਿੰਦੇ ਹਾਂ, (ਉਹੀ ਹੈ ਜਿਸ ਨੂੰ ਅਸੀਂ ਸਾਰੇ ਮਿਲਣਾ ਲੋੜਦੇ ਹਾਂ) ॥੩॥
Prays Nanak, I have met the Husband Lord of my longing. ||3||
बिनवंति नानकु कंतु मिलिआ लोड़ते हम जैसा ॥३॥
ਮੇਰੈਮਨਿਅਨਦੁਭਇਆਜੀਉਵਜੀਵਾਧਾਈ
ਹੇ ਸਹੇਲੀਏ! (ਜਦੋਂ ਦਾ) ਮੇਰੇ ਹਿਰਦੇ-ਘਰ ਵਿਚ ਸੋਹਣਾ ਪਿਆਰਾ ਪ੍ਰਭੂ ਪਤੀ ਆ ਵੱਸਿਆ ਹੈ,
My mind is filled with bliss, and congratulations are pouring in.
मेरै मनि अनदु भइआ जीउ वजी वाधाई ॥
ਘਰਿਲਾਲੁਆਇਆਪਿਆਰਾਸਭਤਿਖਾਬੁਝਾਈ
ਮੇਰੀ ਸਾਰੀ (ਮਾਇਆ ਦੀ) ਤ੍ਰਿਸ਼ਨਾ ਮਿਟ ਗਈ ਹੈ, ਮੇਰੇ ਮਨ ਵਿਚ (ਹੁਣ) ਚਾਉ ਬਣਿਆ ਰਹਿੰਦਾ ਹੈ, ਮੇਰੇ ਅੰਦਰ ਉਹ ਆਤਮਕ ਹਾਲਤ ਪ੍ਰਬਲ ਬਣੀ ਪਈ ਹੈ ਕਿ ਮੇਰਾ ਦਿਲ ਹੁਲਾਰੇ ਲੈ ਰਿਹਾ ਹੈ।
My Darling Beloved has come home to me, and all my desires have been satisfied.
घरि लालु आइआ पिआरा सभ तिखा बुझाई ॥
ਮਿਲਿਆਲਾਲੁਗੁਪਾਲੁਠਾਕੁਰੁਸਖੀਮੰਗਲੁਗਾਇਆ
(ਜਦੋਂ ਦਾ) ਸੋਹਣਾ ਪਿਆਰਾ ਠਾਕੁਰ ਗੋਪਾਲ ਮੈਨੂੰ ਮਿਲਿਆ ਹੈ, ਮੇਰੀਆਂ ਸਹੇਲੀਆਂ ਨੇ (ਮੇਰੇ ਗਿਆਨ-ਇੰਦ੍ਰਿਆਂ ਨੇ) ਖ਼ੁਸ਼ੀ ਦਾ ਗੀਤ ਗਾਣਾ ਸ਼ੁਰੂ ਕਰ ਦਿੱਤਾ ਹੈ।
I have met my Sweet Lord and Master of the Universe, and my companions sing the songs of joy.
मिलिआ त लालु गुपालु ठाकुरु सखी मंगलु गाइआ ॥
ਸਭਮੀਤਬੰਧਪਹਰਖੁਉਪਜਿਆਦੂਤਥਾਉਗਵਾਇਆ
ਮੇਰੇ ਇਹਨਾਂ ਮਿੱਤਰਾਂ ਸਨਬੰਧੀਆਂ ਨੂੰ (ਮੇਰੇ ਗਿਆਨ-ਇੰਦ੍ਰਿਆਂ ਨੂੰ) ਚਾਉ ਚੜ੍ਹਿਆ ਰਹਿੰਦਾ ਹੈ, ਤੇ (ਮੇਰੇ ਅੰਦਰੋਂ) ਕਾਮਾਦਿਕ ਵੈਰੀਆਂ ਦਾ ਨਾਮ-ਨਿਸ਼ਾਨ ਮਿਟ ਗਿਆ ਹੈ।
All my friends and relatives are happy, and all traces of my enemies have been removed.
सभ मीत बंधप हरखु उपजिआ दूत थाउ गवाइआ ॥
ਅਨਹਤਵਾਜੇਵਜਹਿਘਰਮਹਿਪਿਰਸੰਗਿਸੇਜਵਿਛਾਈ
ਮੈਂ ਪ੍ਰਭੂ-ਪਤੀ ਨਾਲ ਸੇਜ ਵਿਛਾ ਲਈ ਹੈ, (ਮੈਂ ਆਪਣੇ ਹਿਰਦੇ ਨੂੰ ਪ੍ਰਭੂ ਦੀ ਯਾਦ ਵਿਚ ਜੋੜ ਦਿੱਤਾ ਹੈ), ਹੁਣ ਮੇਰੇ ਹਿਰਦੇ ਵਿਚ ਬਿਨਾ ਵਜਾਏ ਵਾਜੇ ਵੱਜ ਰਹੇ ਹਨ (ਮੇਰੇ ਹਿਰਦੇ ਵਿਚ ਲਗਾਤਾਰ ਉਹ ਹੁਲਾਰਾ ਬਣਿਆ ਰਹਿੰਦਾ ਹੈ ਜੋ ਵੱਜਦੇ ਵਾਜਿਆਂ ਨੂੰ ਸੁਣ ਕੇ ਅਨੁਭਵ ਕਰੀਦਾ ਹੈ)।
The unstruck melody vibrates in my home, and the bed has been made up for my Beloved.
अनहत वाजे वजहि घर महि पिर संगि सेज विछाई ॥
ਬਿਨਵੰਤਿਨਾਨਕੁਸਹਜਿਰਹੈਹਰਿਮਿਲਿਆਕੰਤੁਸੁਖਦਾਈ॥੪॥੧॥
ਨਾਨਕ ਬੇਨਤੀ ਕਰਦਾ ਹੈ-ਜਿਸ ਜੀਵ-ਇਸਤ੍ਰੀ ਨੂੰ ਸਾਰੇ ਸੁਖਾਂ ਦਾ ਦਾਤਾ ਪ੍ਰਭੂ-ਪਤੀ ਮਿਲ ਪੈਂਦਾ ਹੈ, ਉਹ ਆਤਮਕ ਅਡੋਲਤਾ ਵਿਚ ਟਿਕੀ ਰਹਿੰਦੀ ਹੈ ॥੪॥੧॥
Prays Nanak, I am in celestial bliss. I have obtained the Lord, the Giver of peace, as my Husband. ||4||1||
बिनवंति नानकु सहजि रहै हरि मिलिआ कंतु सुखदाई ॥४॥१॥
WWW.GURBANI.WORLD
ਪਿਛਲਾ Share ਹੋਮ Save ਅਗਲਾ