GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਧਨਾਸਰੀ - ਗੁਰੂ ਅਰਜਨ ਦੇਵ ਜੀ
ਅੰਗ 673
Display Settings
Translations
ਧਨਾਸਰੀਮਹਲਾ
Dhanaasaree, Fifth Mahalaa:
धनासरी महला ५ ॥
ਜਿਨਿਕੀਨੇਵਸਿਅਪੁਨੈਤ੍ਰੈਗੁਣਭਵਣਚਤੁਰਸੰਸਾਰਾ
ਹੇ ਭਾਈ! ਜਿਸ (ਮਾਇਆ) ਨੇ ਸਾਰੇ ਤ੍ਰੈ-ਗੁਣੀ ਸੰਸਾਰ ਨੂੰ ਸਾਰੇ ਚਾਰ-ਕੂਟ ਜਗਤ ਨੂੰ ਆਪਣੇ ਵੱਸ ਵਿਚ ਕੀਤਾ ਹੋਇਆ ਹੈ, ਜਿਸ ਨੇ ਜੱਗ ਕਰਨ ਵਾਲੇ,
She controls the three qualities and the four directions of the world.
जिनि कीने वसि अपुनै त्रै गुण भवण चतुर संसारा ॥
ਜਗਇਸਨਾਨਤਾਪਥਾਨਖੰਡੇਕਿਆਇਹੁਜੰਤੁਵਿਚਾਰਾ॥੧॥
ਇਸ਼ਨਾਨ ਕਰਨ ਵਾਲੇ, ਤਪ ਕਰਨ ਵਾਲੇ ਸਾਰੇ ਥਾਂ ਭੰਨ ਕੇ ਰੱਖ ਦਿੱਤੇ ਹਨ, ਇਸ ਜੀਵ ਵਿਚਾਰੇ ਦੀ ਕੀਹ ਪਾਂਇਆਂ ਹੈ (ਕਿ ਉਸ ਦਾ ਟਾਕਰਾ ਕਰ ਸਕੇ)? ॥੧॥
She destroys sacrificial feasts, cleansing baths, penances and sacred places of pilgrimage; what is this poor person to do? ||1||
जग इसनान ताप थान खंडे किआ इहु जंतु विचारा ॥१॥
ਪ੍ਰਭਕੀਓਟਗਹੀਤਉਛੂਟੋ
ਹੇ ਭਾਈ! ਜਦੋਂ ਮਨੁੱਖ ਨੇ ਪਰਮਾਤਮਾ ਦਾ ਪੱਲਾ ਫੜਿਆ, ਤਦੋਂ ਉਹ (ਮਾਇਆ ਦੇ ਪੰਜੇ ਵਿਚੋਂ) ਬਚ ਗਿਆ।
I grasped God's Support and Protection, and then I was emancipated.
प्रभ की ओट गही तउ छूटो ॥
ਸਾਧਪ੍ਰਸਾਦਿਹਰਿਹਰਿਹਰਿਗਾਏਬਿਖੈਬਿਆਧਿਤਬਹੂਟੋ॥੧॥ਰਹਾਉ
ਜਦੋਂ ਗੁਰੂ ਦੀ ਕਿਰਪਾ ਨਾਲ ਮਨੁੱਖ ਨੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਣੇ ਸ਼ੁਰੂ ਕੀਤੇ, ਤਦੋਂ ਵਿਕਾਰਾਂ ਦਾ ਰੋਗ (ਉਸ ਦੇ ਅੰਦਰੋਂ) ਮੁੱਕ ਗਿਆ ॥੧॥ ਰਹਾਉ ॥
By the Grace of the Holy Saints, I sang the Praises of the Lord, Har, Har, Har, and my sins and afflictions were taken away. ||1||Pause||
साध प्रसादि हरि हरि हरि गाए बिखै बिआधि तब हूटो ॥१॥ रहाउ ॥
ਨਹਸੁਣੀਐਨਹਮੁਖਤੇਬਕੀਐਨਹਮੋਹੈਉਹਡੀਠੀ
ਹੇ ਭਾਈ! ਉਹ ਮਾਇਆ ਜਦੋਂ ਮਨੁੱਖ ਨੂੰ ਆ ਕੇ ਭਰਮਾਂਦੀ ਹੈ, ਤਦੋਂ ਨਾਹ ਉਸ ਦੀ ਆਵਾਜ਼ ਸੁਣੀਦੀ ਹੈ, ਨਾਹ ਉਹ ਮੂੰਹੋਂ ਬੋਲਦੀ ਹੈ, ਨਾਹ ਉਹ ਅੱਖੀਂ ਦਿੱਸਦੀ ਹੈ।
She is not heard - she does not speak with a mouth; she is not seen enticing mortals.
नह सुणीऐ नह मुख ते बकीऐ नह मोहै उह डीठी ॥
ਐਸੀਠਗਉਰੀਪਾਇਭੁਲਾਵੈਮਨਿਸਭਕੈਲਾਗੈਮੀਠੀ॥੨॥
ਕੋਈ ਅਜੇਹੀ ਨਸ਼ੀਲੀ ਚੀਜ਼ ਖਵਾ ਕੇ ਮਨੁੱਖ ਨੂੰ ਕੁਰਾਹੇ ਪਾ ਦੇਂਦੀ ਹੈ ਕਿ ਸਭਨਾਂ ਦੇ ਮਨ ਵਿਚ ਉਹ ਪਿਆਰੀ ਪਈ ਲੱਗਦੀ ਹੈ ॥੨॥
She administers her intoxicating drug, and so confuses them; thus she seems sweet to everyone's mind. ||2||
ऐसी ठगउरी पाइ भुलावै मनि सभ कै लागै मीठी ॥२॥
ਮਾਇਬਾਪਪੂਤਹਿਤਭ੍ਰਾਤਾਉਨਿਘਰਿਘਰਿਮੇਲਿਓਦੂਆ
ਹੇ ਭਾਈ! ਮਾਂ, ਪਿਉ, ਪੁੱਤਰ, ਮਿੱਤਰ, ਭਰਾ-ਉਸ ਮਾਇਆ ਨੇ ਹਰੇਕ ਦੇ ਹਿਰਦੇ ਵਿਚ ਵਿਤਕਰਾ ਪਾ ਰੱਖਿਆ ਹੈ।
In each and every home, she has implanted the sense of duality in mother, father, children, friends and siblings.
माइ बाप पूत हित भ्राता उनि घरि घरि मेलिओ दूआ ॥
ਕਿਸਹੀਵਾਧਿਘਾਟਿਕਿਸਹੀਪਹਿਸਗਲੇਲਰਿਲਰਿਮੂਆ॥੩॥
ਕਿਸੇ ਪਾਸ (ਮਾਇਆ) ਬਹੁਤੀ ਹੈ, ਕਿਸੇ ਪਾਸ ਥੋੜੀ ਹੈ (ਬੱਸ, ਇਸੇ ਗੱਲੇ) ਸਾਰੇ (ਆਪੋ ਵਿਚ) ਲੜ ਲੜ ਕੇ ਪਏ ਖਪਦੇ ਹਨ ॥੩॥
Some have more, and some have less; they fight and fight, to the death. ||3||
किस ही वाधि घाटि किस ही पहि सगले लरि लरि मूआ ॥३॥
ਹਉਬਲਿਹਾਰੀਸਤਿਗੁਰਅਪੁਨੇਜਿਨਿਇਹੁਚਲਤੁਦਿਖਾਇਆ
ਹੇ ਭਾਈ! ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ, ਜਿਸ ਨੇ ਮੈਨੂੰ (ਮਾਇਆ ਦਾ) ਇਹ ਤਮਾਸ਼ਾ (ਅੱਖੀਂ) ਵਿਖਾ ਦਿੱਤਾ ਹੈ।
I am a sacrifice to my True Guru, who has shown me this wondrous play.
हउ बलिहारी सतिगुर अपुने जिनि इहु चलतु दिखाइआ ॥
ਗੂਝੀਭਾਹਿਜਲੈਸੰਸਾਰਾਭਗਤਬਿਆਪੈਮਾਇਆ॥੪॥
(ਮੈਂ ਵੇਖ ਲਿਆ ਹੈ ਕਿ ਮਾਇਆ ਦੀ ਇਸ) ਲੁਕੀ ਹੋਈ ਅੱਗ ਨਾਲ ਸਾਰਾ ਜਗਤ ਸੜ ਰਿਹਾ ਹੈ। ਪਰਮਾਤਮਾ ਦੀ ਭਗਤੀ ਕਰਨ ਵਾਲੇ ਮਨੁੱਖ ਉੱਤੇ ਮਾਇਆ (ਆਪਣਾ) ਜ਼ੋਰ ਨਹੀਂ ਪਾ ਸਕਦੀ ॥੪॥
The world is being consumed by this hidden fire, but Maya does not cling to the Lord's devotees. ||4||
गूझी भाहि जलै संसारा भगत न बिआपै माइआ ॥४॥
ਸੰਤਪ੍ਰਸਾਦਿਮਹਾਸੁਖੁਪਾਇਆਸਗਲੇਬੰਧਨਕਾਟੇ
ਉਹ ਮਨੁੱਖ ਬੜਾ ਆਤਮਕ ਆਨੰਦ ਮਾਣਦਾ ਹੈ; ਉਸ ਦੇ (ਮਾਇਆ ਵਾਲੇ) ਸਾਰੇ ਬੰਧਨ ਕੱਟੇ ਜਾਂਦੇ ਹਨ,
By the Grace of the Saints, I have obtained supreme bliss, and all my bonds have been broken.
संत प्रसादि महा सुखु पाइआ सगले बंधन काटे ॥
ਹਰਿਹਰਿਨਾਮੁਨਾਨਕਧਨੁਪਾਇਆਅਪੁਨੈਘਰਿਲੈਆਇਆਖਾਟੇ॥੫॥੧੧॥
ਗੁਰੂ ਦੀ ਕਿਰਪਾ ਨਾਲ (ਜਿਸ ਨੇ) ਪਰਮਾਤਮਾ ਦਾ ਨਾਮ-ਧਨ ਲੱਭ ਲਿਆ ਹੈ, ਤੇ ਹੇ ਨਾਨਕ! ਇਹ ਧਨ ਖੱਟ-ਕਮਾ ਕੇ ਆਪਣੇ ਹਿਰਦੇ-ਘਰ ਵਿਚ ਲੈ ਆਂਦਾ ਹੈ, ॥੫॥੧੧॥
Nanak has obtained the wealth of the Name of the Lord, Har, Har; having earned his profits, he has now returned home. ||5||11||
हरि हरि नामु नानक धनु पाइआ अपुनै घरि लै आइआ खाटे ॥५॥११॥
WWW.GURBANI.WORLD
ਪਿਛਲਾ Share ਹੋਮ Save ਅਗਲਾ