GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਸਾਰੰਗ - ਗੁਰੂ ਰਾਮਦਾਸ ਜੀ
ਅੰਗ 1237
Display Settings
Translations
ਪਉੜੀ
Pauree:
पउड़ी ॥
ਆਪੇਆਪਿਨਿਰੰਜਨਾਜਿਨਿਆਪੁਉਪਾਇਆ
ਮਾਇਆ-ਰਹਿਤ ਪ੍ਰਭੂ ਆਪ ਹੀ (ਜਗਤ ਦਾ ਮੂਲ) ਹੈ ਉਸਨੇ ਆਪਣੇ ਆਪ ਨੂੰ (ਜਗਤ ਦੇ ਰੂਪ ਵਿਚ) ਪਰਗਟ ਕੀਤਾ ਹੈ;
The Immaculate Lord Himself, by Himself, created Himself.
आपे आपि निरंजना जिनि आपु उपाइआ ॥
ਆਪੇਖੇਲੁਰਚਾਇਓਨੁਸਭੁਜਗਤੁਸਬਾਇਆ
ਇਹ ਸਾਰਾ ਹੀ ਜਗਤ-ਤਮਾਸ਼ਾ ਉਸ ਨੇ ਆਪ ਹੀ ਰਚਿਆ ਹੈ।
He Himself created the whole drama of all the world's play.
आपे खेलु रचाइओनु सभु जगतु सबाइआ ॥
ਤ੍ਰੈਗੁਣਆਪਿਸਿਰਜਿਅਨੁਮਾਇਆਮੋਹੁਵਧਾਇਆ
ਮਾਇਆ ਦੇ ਤਿੰਨ ਗੁਣ ਉਸ ਨੇ ਆਪ ਹੀ ਬਣਾਏ ਹਨ (ਤੇ ਜਗਤ ਵਿਚ) ਮਾਇਆ ਦਾ ਮੋਹ (ਭੀ ਉਸ ਨੇ ਆਪ ਹੀ) ਪ੍ਰਬਲ ਕੀਤਾ ਹੈ,
He Himself formed the three gunas, the three qualities; He increased the attachment to Maya.
त्रै गुण आपि सिरजिअनु माइआ मोहु वधाइआ ॥
ਗੁਰਪਰਸਾਦੀਉਬਰੇਜਿਨਭਾਣਾਭਾਇਆ
(ਇਸ ਤ੍ਰੈ-ਗੁਣੀ ਮਾਇਆ ਦੇ ਮੋਹ ਵਿਚੋਂ ਸਿਰਫ਼) ਉਹ (ਜੀਵ) ਬਚਦੇ ਹਨ ਜਿਨ੍ਹਾਂ ਨੂੰ ਸਤਿਗੁਰੂ ਦੀ ਕਿਰਪਾ ਨਾਲ (ਪ੍ਰਭੂ ਦੀ) ਰਜ਼ਾ ਮਿੱਠੀ ਲੱਗਦੀ ਹੈ।
By Guru's Grace, they are saved - those who love the Will of God.
गुर परसादी उबरे जिन भाणा भाइआ ॥
ਨਾਨਕਸਚੁਵਰਤਦਾਸਭਸਚਿਸਮਾਇਆ॥੧॥
ਹੇ ਨਾਨਕ! ਸਦਾ ਕਾਇਮ ਰਹਿਣ ਵਾਲਾ ਪ੍ਰਭੂ (ਹਰ ਥਾਂ) ਮੌਜੂਦ ਹੈ, ਤੇ ਸਾਰੀ ਸ੍ਰਿਸ਼ਟੀ ਉਸ ਸਦਾ-ਥਿਰ ਵਿਚ ਟਿੱਕੀ ਹੋਈ ਹੈ (ਭਾਵ, ਉਸ ਦੇ ਹੁਕਮ ਦੇ ਅੰਦਰ ਰਹਿੰਦੀ ਹੈ) ॥੧॥
O Nanak, the True Lord is pervading everywhere; all are contained within the True Lord. ||1||
नानक सचु वरतदा सभ सचि समाइआ ॥१॥
WWW.GURBANI.WORLD
ਪਿਛਲਾ Share ਹੋਮ Save ਅਗਲਾ