GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਮਾਝ - ਗੁਰੂ ਅਰਜਨ ਦੇਵ ਜੀ
ਅੰਗ 103
Display Settings
Translations
ਮਾਝਮਹਲਾ
Maajh, Fifth Mahalaa:
माझ महला ५ ॥
ਤੂੰਮੇਰਾਪਿਤਾਤੂੰਹੈਮੇਰਾਮਾਤਾ
ਹੇ ਪ੍ਰਭੂ! ਤੂੰ ਮੇਰਾ ਪਿਉ (ਦੇ ਥਾਂ) ਹੈਂ ਤੂੰ ਹੀ ਮੇਰਾ ਮਾਂ (ਦੇ ਥਾਂ) ਹੈ,
You are my Father, and You are my Mother.
तूं मेरा पिता तूंहै मेरा माता ॥
ਤੂੰਮੇਰਾਬੰਧਪੁਤੂੰਮੇਰਾਭ੍ਰਾਤਾ
ਤੂੰ ਮੇਰਾ ਰਿਸ਼ਤੇਦਾਰ ਹੈਂ ਤੂੰ ਹੀ ਮੇਰਾ ਭਰਾ ਹੈਂ।
You are my Relative, and You are my Brother.
तूं मेरा बंधपु तूं मेरा भ्राता ॥
ਤੂੰਮੇਰਾਰਾਖਾਸਭਨੀਥਾਈਤਾਭਉਕੇਹਾਕਾੜਾਜੀਉ॥੧॥
(ਹੇ ਪ੍ਰਭੂ! ਜਦੋਂ) ਤੂੰ ਹੀ ਸਭ ਥਾਵਾਂ ਤੇ ਮੇਰਾ ਰਾਖਾ ਹੈਂ, ਤਾਂ ਕੋਈ ਡਰ ਮੈਨੂੰ ਪੋਹ ਨਹੀਂ ਸਕਦਾ, ਕੋਈ ਚਿੰਤਾ ਮੇਰੇ ਉੱਤੇ ਜ਼ੋਰ ਨਹੀਂ ਪਾ ਸਕਦੀ ॥੧॥
You are my Protector everywhere; why should I feel any fear or anxiety? ||1||
तूं मेरा राखा सभनी थाई ता भउ केहा काड़ा जीउ ॥१॥
ਤੁਮਰੀਕ੍ਰਿਪਾਤੇਤੁਧੁਪਛਾਣਾ
(ਹੇ ਪ੍ਰਭੂ!) ਤੇਰੀ ਮਿਹਰ ਨਾਲ ਹੀ ਮੈਂ ਤੇਰੇ ਨਾਲ ਡੂੰਘੀ ਸਾਂਝ ਪਾ ਸਕਦਾ ਹਾਂ।
By Your Grace, I recognize You.
तुमरी क्रिपा ते तुधु पछाणा ॥
ਤੂੰਮੇਰੀਓਟਤੂੰਹੈਮੇਰਾਮਾਣਾ
ਤੂੰ ਹੀ ਮੇਰਾ ਆਸਰਾ ਹੈਂ, ਤੂੰ ਹੀ ਮੇਰਾ ਫ਼ਖ਼ਰ ਦਾ ਥਾਂ ਹੈਂ।
You are my Shelter, and You are my Honor.
तूं मेरी ओट तूंहै मेरा माणा ॥
ਤੁਝਬਿਨੁਦੂਜਾਅਵਰੁਕੋਈਸਭੁਤੇਰਾਖੇਲੁਅਖਾੜਾਜੀਉ॥੨॥
ਤੈਥੋਂ ਬਿਨਾ ਤੇਰੇ ਵਰਗਾ ਹੋਰ ਕੋਈ ਨਹੀਂ ਹੈ। ਇਹ ਜਗਤ ਤਮਾਸ਼ਾ ਇਹ ਜਗਤ ਅਖਾੜਾ ਤੇਰਾ ਹੀ ਬਣਾਇਆ ਹੋਇਆ ਹੈ ॥੨॥
Without You, there is no other; the entire Universe is the Arena of Your Play. ||2||
तुझ बिनु दूजा अवरु न कोई सभु तेरा खेलु अखाड़ा जीउ ॥२॥
ਜੀਅਜੰਤਸਭਿਤੁਧੁਉਪਾਏ
(ਹੇ ਪ੍ਰਭੂ!) ਜਗਤ ਦੇ ਸਾਰੇ ਜੀਅ ਜੰਤ ਤੂੰ ਹੀ ਪੈਦਾ ਕੀਤੇ ਹਨ।
You have created all beings and creatures.
जीअ जंत सभि तुधु उपाए ॥
ਜਿਤੁਜਿਤੁਭਾਣਾਤਿਤੁਤਿਤੁਲਾਏ
ਜਿਸ ਜਿਸ ਕੰਮ ਵਿਚ ਤੇਰੀ ਰਜ਼ਾ ਹੋਈ ਤੂੰ ਉਸ ਉਸ ਕੰਮ ਵਿਚ (ਸਾਰੇ ਜੀਅ ਜੰਤ) ਲਾਏ ਹੋਏ ਹਨ।
As it pleases You, You assign tasks to one and all.
जितु जितु भाणा तितु तितु लाए ॥
ਸਭਕਿਛੁਕੀਤਾਤੇਰਾਹੋਵੈਨਾਹੀਕਿਛੁਅਸਾੜਾਜੀਉ॥੩॥
(ਜਗਤ ਵਿਚ ਜੋ ਕੁਝ ਹੋ ਰਿਹਾ ਹੈ) ਸਭ ਤੇਰਾ ਕੀਤਾ ਹੋ ਰਿਹਾ ਹੈ, ਸਾਡਾ ਜੀਵਾਂ ਦਾ ਕੋਈ ਜ਼ੋਰ ਨਹੀਂ ਚੱਲ ਸਕਦਾ ॥੩॥
All things are Your Doing; we can do nothing ourselves. ||3||
सभ किछु कीता तेरा होवै नाही किछु असाड़ा जीउ ॥३॥
ਨਾਮੁਧਿਆਇਮਹਾਸੁਖੁਪਾਇਆ
(ਹੇ ਭਾਈ!) ਪਰਮਤਾਮਾ ਦਾ ਨਾਮ ਸਿਮਰ ਕੇ ਮੈਂ ਬੜਾ ਆਤਮਕ ਆਨੰਦ ਹਾਸਲ ਕੀਤਾ ਹੈ।
Meditating on the Naam, I have found great peace.
नामु धिआइ महा सुखु पाइआ ॥
ਹਰਿਗੁਣਗਾਇਮੇਰਾਮਨੁਸੀਤਲਾਇਆ
ਪਰਮਾਤਮਾ ਦੇ ਗੁਣ ਗਾ ਕੇ ਮੇਰਾ ਮਨ ਠੰਢਾ-ਠਾਰ ਹੋ ਗਿਆ ਹੈ।
Singing the Glorious Praises of the Lord, my mind is cooled and soothed.
हरि गुण गाइ मेरा मनु सीतलाइआ ॥
ਗੁਰਿਪੂਰੈਵਜੀਵਾਧਾਈਨਾਨਕਜਿਤਾਬਿਖਾੜਾਜੀਉ॥੪॥੨੪॥੩੧॥
ਹੇ ਨਾਨਕ! (ਆਖ-) ਪੂਰੇ ਗੁਰੂ ਦੀ ਰਾਹੀਂ (ਮੇਰੇ ਅੰਦਰ) ਆਤਮਕ ਉਤਸ਼ਾਹ ਦਾ (ਮਾਨੋ) ਢੋਲ ਵੱਜ ਪਿਆ ਹੈ ਤੇ ਮੈਂ (ਵਿਕਾਰਾਂ ਨਾਲ ਹੋ ਰਿਹਾ) ਔਖਾ ਘੋਲ ਜਿੱਤ ਲਿਆ ਹੈ ॥੪॥੨੪॥੩੧॥
Through the Perfect Guru, congratulations are pouring in-Nanak is victorious on the arduous battlefield of life! ||4||24||31||
गुरि पूरै वजी वाधाई नानक जिता बिखाड़ा जीउ ॥४॥२४॥३१॥
WWW.GURBANI.WORLD
ਪਿਛਲਾ Share ਹੋਮ Save ਅਗਲਾ