ਸਿਰੀਰਾਗੁਮਹਲਾ੧ਘਰੁ੪॥
Siree Raag, First Mahalaa, Fourth House:
सिरीरागु महला १ घरु ४ ॥
ਸੋਈਮਉਲਾਜਿਨਿਜਗੁਮਉਲਿਆਹਰਿਆਕੀਆਸੰਸਾਰੋ॥
ਜਿਸ ਮਾਲਕ ਨੇ ਸਾਰਾ ਜਗਤ ਪ੍ਰਫੁੱਲਤ ਕੀਤਾ ਹੈ, ਜਿਸ ਨੇ ਸਾਰੇ ਸੰਸਾਰ ਨੂੰ ਹਰਾ-ਭਰਾ ਕੀਤਾ ਹੈ।
He is the Master who has made the world bloom; He makes the Universe blossom forth, fresh and green.
सोई मउला जिनि जगु मउलिआ हरिआ कीआ संसारो ॥
ਆਬਖਾਕੁਜਿਨਿਬੰਧਿਰਹਾਈਧੰਨੁਸਿਰਜਣਹਾਰੋ॥੧॥
ਜਿਸ ਨੇ ਪਾਣੀ ਤੇ ਮਿੱਟੀ (ਵਿਰੋਧੀ ਤੱਤ) ਇਕੱਠੇ ਕਰ ਕੇ ਰੱਖ ਦਿੱਤੇ ਹਨ, ਉਹ ਸਿਰਜਣਹਾਰ ਧੰਨ ਹੈ (ਉਸੇ ਦੀ ਸਿਫ਼ਤ-ਸਾਲਾਹ ਕਰੋ), ਉਹੀ (ਅਸਲ) ਮਾਲਕ ਹੈ (ਮੌਤ ਦਾ ਮਾਲਕ ਭੀ ਉਹੀ ਹੈ, ਵਿਰੋਧੀ ਤੱਤਾਂ ਵਾਲੀ ਖੇਡ ਆਖ਼ਰ ਮੁੱਕਣੀ ਹੀ ਹੋਈ, ਤੇ ਉਹੀ ਮੁਕਾਂਦਾ ਹੈ) ॥੧॥
He holds the water and the land in bondage. Hail to the Creator Lord! ||1||
आब खाकु जिनि बंधि रहाई धंनु सिरजणहारो ॥१॥
ਮਰਣਾਮੁਲਾਮਰਣਾ॥
ਹੇ ਮੁੱਲਾਂ! ਮੌਤ (ਦਾ ਡਰ) ਹਰੇਕ ਦੇ ਸਿਰ ਉੱਤੇ ਹੈ।
Death, O Mullah-death will come,
मरणा मुला मरणा ॥
ਭੀਕਰਤਾਰਹੁਡਰਣਾ॥੧॥ਰਹਾਉ॥
ਤਾਂ ਤੇ ਰੱਬ ਤੋਂ ਹੀ ਡਰਨਾ ਚਾਹੀਦਾ ਹੈ (ਰੱਬ ਦੇ ਡਰ ਵਿਚ ਰਹਿਣਾ ਹੀ ਫਬਦਾ ਹੈ। ਭਾਵ, ਰੱਬ ਦੇ ਡਰ ਵਿਚ ਰਿਹਾਂ ਹੀ ਮੌਤ ਦਾ ਡਰ ਦੂਰ ਹੋ ਸਕਦਾ ਹੈ) ॥੧॥ ਰਹਾਉ ॥
so live in the Fear of God the Creator. ||1||Pause||
भी करतारहु डरणा ॥१॥ रहाउ ॥
ਤਾਤੂਮੁਲਾਤਾਤੂਕਾਜੀਜਾਣਹਿਨਾਮੁਖੁਦਾਈ॥
(ਮਜ਼ਹਬੀ ਕਿਤਾਬਾਂ ਨਿਰੀਆਂ ਪੜ੍ਹ ਲੈਣ ਨਾਲ ਅਸਲ ਕਾਜ਼ੀ ਮੁੱਲਾਂ ਨਹੀਂ ਬਣ ਸਕੀਦਾ) ਤਦੋਂ ਹੀ ਤੂੰ ਆਪਣੇ ਆਪ ਨੂੰ ਮੁੱਲਾਂ ਸਮਝ ਤਦੋਂ ਹੀ ਕਾਜ਼ੀ, ਜਦੋਂ ਤੂੰ ਰੱਬ ਦੇ ਨਾਮ ਨਾਲ ਡੂੰਘੀ ਸਾਂਝ ਪਾ ਲਏਂਗਾ (ਤੇ ਮੌਤ ਦਾ ਡਰ ਮੁਕਾ ਲਏਂਗਾ, ਨਹੀਂ ਤਾਂ)
You are a Mullah, and you are a Qazi, only when you know the Naam, the Name of God.
ता तू मुला ता तू काजी जाणहि नामु खुदाई ॥
ਜੇਬਹੁਤੇਰਾਪੜਿਆਹੋਵਹਿਕੋਰਹੈਨਭਰੀਐਪਾਈ॥੨॥
ਭਾਵੇਂ ਤੂੰ ਕਿਤਨਾ ਹੀ (ਮਜ਼ਹਬੀ ਕਿਤਾਬਾਂ) ਪੜ੍ਹ ਜਾਏਂ (ਮੌਤ ਫਿਰ ਭੀ ਨਹੀਂ ਟਲੇਗੀ), ਜਿਵੇਂ ਪਨ ਘੜੀ ਜਦੋਂ ਪਾਣੀ ਨਾ ਭਰ ਜਾਂਦੀ ਹੈ, ਤਾਂ ਪਾਣੀ ਵਿੱਚ ਤੈਰਦੀ ਨਹੀਂ ਰਹਿ ਸਕਦੀ ਭਾਵ ਡੁੱਬ ਜਾਂਦੀ ਹੈ, ਇਸੇ ਤਰ੍ਹਾਂ ਜਦੋਂ ਸੁਆਸ ਪੂਰੇ ਹੋ ਜਾਂਦੇ ਹਨ, ਕੋਈ ਇਥੇ ਰਹਿ ਨਹੀਂ ਸਕਦਾ ॥੨॥
You may be very educated, but no one can remain when the measure of life is full. ||2||
जे बहुतेरा पड़िआ होवहि को रहै न भरीऐ पाई ॥२॥
ਸੋਈਕਾਜੀਜਿਨਿਆਪੁਤਜਿਆਇਕੁਨਾਮੁਕੀਆਆਧਾਰੋ॥
ਉਹੀ ਮੁਨੱਖ ਕਾਜ਼ੀ ਹੈ ਜਿਸ ਨੇ ਆਪਾ-ਭਾਵ ਤਿਆਗ ਦਿੱਤਾ ਹੈ, ਅਤੇ ਜਿਸ ਨੇ ਉਸ ਰੱਬ ਦੇ ਨਾਮ ਨੂੰ ਆਪਣੀ ਜ਼ਿੰਦਗੀ ਦਾ ਆਸਰਾ ਬਣਾਇਆ ਹੈ,
He alone is a Qazi, who renounces selfishness and conceit, and makes the One Name his Support.
सोई काजी जिनि आपु तजिआ इकु नामु कीआ आधारो ॥
ਹੈਭੀਹੋਸੀਜਾਇਨਜਾਸੀਸਚਾਸਿਰਜਣਹਾਰੋ॥੩॥
ਜੋ ਹੁਣ ਭੀ ਹੈ ਅਗਾਂਹ ਨੂੰ ਭੀ ਰਹੇਗਾ, ਜੋ ਨ ਜੰਮਦਾ ਹੈ ਨ ਮਰਦਾ ਹੈ, ਜੋ ਸਦਾ ਕਾਇਮ ਰਹਿਣ ਵਾਲਾ ਹੈ ਤੇ ਸਭ ਦਾ ਪੈਦਾ ਕਰਨ ਵਾਲਾ ਹੈ ॥੩॥
The True Creator Lord is, and shall always be. He was not born; He shall not die. ||3||
है भी होसी जाइ न जासी सचा सिरजणहारो ॥३॥
ਪੰਜਵਖਤਨਿਵਾਜਗੁਜਾਰਹਿਪੜਹਿਕਤੇਬਕੁਰਾਣਾ॥
(ਹੇ ਕਾਜ਼ੀ!) ਤੂੰ ਪੰਜੇ ਵੇਲੇ ਨਿਮਾਜ਼ਾਂ ਪੜ੍ਹਦਾ ਹੈਂ, ਤੂੰ ਕੁਰਾਨ ਅਤੇ ਹੋਰ ਆਪਣੀਆਂ ਮਜ਼ਹਬੀ ਕਿਤਾਬਾਂ ਭੀ ਪੜ੍ਹਦਾ ਹੈਂ (ਫਿਰ ਭੀ ਸੁਆਰਥ ਵਿਚ ਬੱਝਾ ਰਹਿ ਕੇ ਮੌਤ ਤੋਂ ਡਰਦਾ ਹੈਂ)।
You may chant your prayers five times each day; you may read the Bible and the Koran.
पंज वखत निवाज गुजारहि पड़हि कतेब कुराणा ॥
ਨਾਨਕੁਆਖੈਗੋਰਸਦੇਈਰਹਿਓਪੀਣਾਖਾਣਾ॥੪॥੨੮॥
ਨਾਨਕ ਆਖਦਾ ਹੈ- (ਹੇ ਕਾਜ਼ੀ!) ਜਦੋਂ ਮੌਤ ਸੱਦਾ ਦੇਂਦੀ ਹੈ ਤਾਂ ਦਾਣਾ ਪਾਣੀ ਇੱਥੇ ਦਾ ਇੱਥੇ ਹੀ ਧਰਿਆ ਰਹਿ ਜਾਂਦਾ ਹੈ (ਸੋ, ਮੌਤ ਦੇ ਡਰ ਤੋਂ ਬਚਣ ਲਈ ਰੱਬ ਦੇ ਡਰ ਵਿਚ ਟਿਕਿਆ ਰਹੁ) ॥੪॥੨੮॥
Says Nanak, the grave is calling you, and now your food and drink are finished. ||4||28||
नानकु आखै गोर सदेई रहिओ पीणा खाणा ॥४॥२८॥
WWW.GURBANI.WORLD