GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸਿਰੀ ਰਾਗੁ - ਭਗਤ ਤ੍ਰਿਲੋਚਨ ਜੀ
ਅੰਗ 92
Display Settings
Translations
ਸਿਰੀਰਾਗੁਤ੍ਰਿਲੋਚਨਕਾ
Siree Raag, Trilochan:
सिरीरागु त्रिलोचन का ॥
ਮਾਇਆਮੋਹੁਮਨਿਆਗਲੜਾਪ੍ਰਾਣੀਜਰਾਮਰਣੁਭਉਵਿਸਰਿਗਇਆ
ਹੇ ਪ੍ਰਾਣੀ! ਤੇਰੇ ਮਨ ਵਿਚ ਮਾਇਆ ਦਾ ਮੋਹ ਬਹੁਤ (ਜ਼ੋਰਾਂ ਵਿਚ) ਹੈ; ਤੈਨੂੰ ਇਹ ਡਰ ਨਹੀਂ ਰਿਹਾ ਕਿ ਬੁਢੇਪਾ ਆਉਣਾ ਹੈ, ਮੌਤ ਆਉਣੀ ਹੈ।
The mind is totally attached to Maya; the mortal has forgotten his fear of old age and death.
माइआ मोहु मनि आगलड़ा प्राणी जरा मरणु भउ विसरि गइआ ॥
ਕੁਟੰਬੁਦੇਖਿਬਿਗਸਹਿਕਮਲਾਜਿਉਪਰਘਰਿਜੋਹਹਿਕਪਟਨਰਾ॥੧॥
ਹੇ ਖੋਟੇ ਮਨੁੱਖ! ਤੂੰ ਆਪਣੇ ਪਰਵਾਰ ਨੂੰ ਵੇਖ ਕੇ ਇਉਂ ਖਿੜਦਾ ਹੈਂ ਜਿਵੇਂ ਕਉਲ ਫੁੱਲ (ਸੂਰਜ ਨੂੰ ਵੇਖ ਕੇ), ਤੂੰ ਪਰਾਏ ਘਰ ਵਿਚ ਤੱਕਦਾ ਫਿਰਦਾ ਹੈਂ ॥੧॥
Gazing upon his family, he blossoms forth like the lotus flower; the deceitful person watches and covets the homes of others. ||1||
कुटंबु देखि बिगसहि कमला जिउ पर घरि जोहहि कपट नरा ॥१॥
ਦੂੜਾਆਇਓਹਿਜਮਹਿਤਣਾ
ਜਮਦੂਤ ਵਗਾਤੱਗ ਆ ਰਹੇ ਹਨ,
When the powerful Messenger of Death comes,
दूड़ा आइओहि जमहि तणा ॥
ਤਿਨਆਗਲੜੈਮੈਰਹਣੁਜਾਇ
ਉਹਨਾਂ ਦੇ ਸਾਮ੍ਹਣੇ ਮੈਥੋਂ (ਪਲ ਮਾਤ੍ਰ ਭੀ) ਅਟਕਿਆ ਨਹੀਂ ਜਾ ਸਕੇਗਾ।
no one can stand against his awesome power.
तिन आगलड़ै मै रहणु न जाइ ॥
ਕੋਈਕੋਈਸਾਜਣੁਆਇਕਹੈ
ਕੋਈ ਵਿਰਲਾ ਸੰਤ ਜਨ (ਜਗਤ ਵਿਚ) ਆ ਕੇ ਇਉਂ ਬੇਨਤੀ ਕਰਦਾ ਹੈ-
Rare, very rare, is that friend who comes and says,
कोई कोई साजणु आइ कहै ॥
ਮਿਲੁਮੇਰੇਬੀਠੁਲਾਲੈਬਾਹੜੀਵਲਾਇ
ਹੇ ਮੇਰੇ ਰਾਮ! ਮੈਨੂੰ ਮਿਲ, ਗਲਵੱਕੜੀ ਪਾ ਕੇ ਮਿਲ।
"O my Beloved, take me into Your Embrace!
मिलु मेरे बीठुला लै बाहड़ी वलाइ ॥
ਮਿਲੁਮੇਰੇਰਮਈਆਮੈਲੇਹਿਛਡਾਇ॥੧॥ਰਹਾਉ
ਹੇ ਪ੍ਰਭੂ! ਮੈਨੂੰ ਮਿਲ, ਮੈਨੂੰ (ਮਾਇਆ ਦੇ ਮੋਹ ਤੋਂ) ਛਡਾ ਲੈ ॥੧॥ ਰਹਾਉ ॥
O my Lord, please save me!" ||1||Pause||
मिलु मेरे रमईआ मै लेहि छडाइ ॥१॥ रहाउ ॥
ਅਨਿਕਅਨਿਕਭੋਗਰਾਜਬਿਸਰੇਪ੍ਰਾਣੀਸੰਸਾਰਸਾਗਰਪੈਅਮਰੁਭਇਆ
ਹੇ ਪ੍ਰਾਣੀ! ਮਾਇਆ ਦੇ ਅਨੇਕ ਭੋਗਾਂ ਤੇ ਪ੍ਰਤਾਪ ਦੇ ਕਾਰਨ ਤੂੰ (ਪ੍ਰਭੂ ਨੂੰ) ਭੁਲਾ ਬੈਠਾ ਹੈਂ, (ਤੂੰ ਸਮਝਦਾ ਹੈਂ ਕਿ) ਇਸ ਸੰਸਾਰ-ਸਮੁੰਦਰ ਵਿਚ (ਮੈਂ) ਸਦਾ ਕਾਇਮ ਰਹਾਂਗਾ।
Indulging in all sorts of princely pleasures, O mortal, you have forgotten God; you have fallen into the world-ocean, and you think that you have become immortal.
अनिक अनिक भोग राज बिसरे प्राणी संसार सागर पै अमरु भइआ ॥
ਮਾਇਆਮੂਠਾਚੇਤਸਿਨਾਹੀਜਨਮੁਗਵਾਇਓਆਲਸੀਆ॥੨॥
ਮਾਇਆ ਦਾ ਠੱਗਿਆ ਹੋਇਆ ਤੂੰ (ਪ੍ਰਭੂ ਨੂੰ) ਨਹੀਂ ਸਿਮਰਦਾ। ਹੇ ਆਲਸੀ ਮਨੁੱਖ! ਤੂੰ ਆਪਣਾ ਜਨਮ ਅਜਾਈਂ ਗਵਾ ਲਿਆ ਹੈ ॥੨॥
Cheated and plundered by Maya, you do not think of God, and you waste your life in laziness. ||2||
माइआ मूठा चेतसि नाही जनमु गवाइओ आलसीआ ॥२॥
ਬਿਖਮਘੋਰਪੰਥਿਚਾਲਣਾਪ੍ਰਾਣੀਰਵਿਸਸਿਤਹਪ੍ਰਵੇਸੰ
ਹੇ ਪ੍ਰਾਣੀ! ਤੂੰ (ਮਾਇਆ ਦੇ ਮੋਹ ਦੇ) ਅਜਿਹੇ ਡਾਢੇ ਹਨੇਰੇ ਰਾਹੇ ਤੁਰ ਰਿਹਾ ਹੈਂ ਜਿੱਥੇ ਨਾਹ ਸੂਰਜ ਨੂੰ ਦਖ਼ਲ ਹੈ, ਨਾਹ ਚੰਦ੍ਰਮਾ ਨੂੰ (ਭਾਵ, ਜਿਥੇ ਤੈਨੂੰ ਨਾਹ ਦਿਨੇ ਸੁਰਤ ਆਉਂਦੀ ਹੈ, ਨਾਹ ਰਾਤ ਨੂੰ)।
The path you must walk is treacherous and terrifying, O mortal; neither the sun nor the moon shine there.
बिखम घोर पंथि चालणा प्राणी रवि ससि तह न प्रवेसं ॥
ਮਾਇਆਮੋਹੁਤਬਬਿਸਰਿਗਇਆਜਾਂਤਜੀਅਲੇਸੰਸਾਰੰ॥੩॥
ਜਦੋਂ (ਮਰਨ ਵੇਲੇ) ਸੰਸਾਰ ਨੂੰ ਛੱਡਣ ਲੱਗੋਂ, ਤਦੋਂ ਤਾਂ ਮਾਇਆ ਦਾ ਇਹ ਮੋਹ (ਭਾਵ, ਸੰਬੰਧ ਅਵੱਸੋਂ) ਛੱਡੇਂਗਾ ਹੀ (ਤਾਂ ਫਿਰ ਕਿਉਂ ਨਹੀਂ ਹੁਣੇ ਹੀ ਛੱਡਦਾ?) ॥੩॥
Your emotional attachment to Maya will be forgotten, when you have to leave this world. ||3||
माइआ मोहु तब बिसरि गइआ जां तजीअले संसारं ॥३॥
ਆਜੁਮੇਰੈਮਨਿਪ੍ਰਗਟੁਭਇਆਹੈਪੇਖੀਅਲੇਧਰਮਰਾਓ
(ਕੋਈ ਵਿਰਲਾ ਸੰਤ ਜਨ ਆਖਦਾ ਹੈ-) ਮੇਰੇ ਮਨ ਵਿਚ ਇਹ ਗੱਲ ਪ੍ਰਤੱਖ ਹੋ ਗਈ ਹੈ ਕਿ (ਮਾਇਆ ਵਿਚ ਫਸੇ ਰਿਹਾਂ) ਧਰਮਰਾਜ (ਦਾ ਮੂੰਹ) ਵੇਖਣਾ ਪਏਗਾ;
Today, it became clear to my mind that the Righteous Judge of Dharma is watching us.
आजु मेरै मनि प्रगटु भइआ है पेखीअले धरमराओ ॥
ਤਹਕਰਦਲਕਰਨਿਮਹਾਬਲੀਤਿਨਆਗਲੜੈਮੈਰਹਣੁਜਾਇ॥੪॥
ਉਥੇ ਵੱਡੇ ਬਲਵਾਨਾਂ ਨੂੰ ਭੀ ਹੱਥਾਂ ਨਾਲ (ਜਮਦੂਤ) ਦਲ ਦੇਂਦੇ ਹਨ; ਮੈਥੋਂ ਉਹਨਾਂ ਦੇ ਅੱਗੇ ਕੋਈ ਹੀਲ-ਹੁਜਤਿ ਨਹੀਂ ਕੀਤੀ ਜਾ ਸਕੇਗੀ ॥੪॥
His messengers, with their awesome power, crush people between their hands; I cannot stand against them. ||4||
तह कर दल करनि महाबली तिन आगलड़ै मै रहणु न जाइ ॥४॥
ਜੇਕੋਮੂੰਉਪਦੇਸੁਕਰਤੁਹੈਤਾਵਣਿਤ੍ਰਿਣਿਰਤੜਾਨਾਰਾਇਣਾ
(ਉਂਞ ਤਾਂ) ਹੇ ਨਾਰਾਇਣ! (ਤੂੰ ਕਦੇ ਚੇਤੇ ਨਹੀਂ ਆਉਂਦਾ, ਪਰ) ਜਦੋਂ ਕੋਈ (ਗੁਰਮੁਖਿ) ਮੈਨੂੰ ਸਿੱਖਿਆ ਦੇਂਦਾ ਹੈ, ਤਾਂ ਤੂੰ ਸਭ ਥਾਈਂ ਵਿਆਪਕ ਦਿੱਸਣ ਲੱਗ ਪੈਂਦਾ ਹੈਂ।
If someone is going to teach me something, let it be that the Lord is pervading the forests and fields.
जे को मूं उपदेसु करतु है ता वणि त्रिणि रतड़ा नाराइणा ॥
ਜੀਤੂੰਆਪੇਸਭਕਿਛੁਜਾਣਦਾਬਦਤਿਤ੍ਰਿਲੋਚਨੁਰਾਮਈਆ॥੫॥੨॥
ਹੇ ਰਾਮ ਜੀ! ਤੇਰੀਆਂ ਤੂੰ ਹੀ ਜਾਣੇ-ਮੇਰੀ ਤ੍ਰਿਲੋਚਨ ਦੀ ਇਹੀ ਬੇਨਤੀ ਹੈ ॥੫॥੨॥
O Dear Lord, You Yourself know everything; so prays Trilochan, Lord. ||5||2||
ऐ जी तूं आपे सभ किछु जाणदा बदति त्रिलोचनु रामईआ ॥५॥२॥
WWW.GURBANI.WORLD
ਪਿਛਲਾ Share ਹੋਮ Save ਅਗਲਾ