ਸਾਰੰਗਮਹਲਾ੯॥
Saarang, Ninth Mahalaa:
सारंग महला ९ ॥
ਕਹਾਮਨਬਿਖਿਆਸਿਉਲਪਟਾਹੀ॥
ਹੇ ਮਨ! ਤੂੰ ਕਿਉਂ ਮਾਇਆ ਨਾਲ (ਹੀ) ਚੰਬੜਿਆ ਰਹਿੰਦਾ ਹੈ?
O mortal, why are you engrossed in corruption?
कहा मन बिखिआ सिउ लपटाही ॥
ਯਾਜਗਮਹਿਕੋਊਰਹਨੁਨਪਾਵੈਇਕਿਆਵਹਿਇਕਿਜਾਹੀ॥੧॥ਰਹਾਉ॥
(ਵੇਖ) ਇਸ ਦੁਨੀਆ ਵਿਚ (ਸਦਾ ਲਈ) ਕੋਈ ਭੀ ਟਿਕਿਆ ਨਹੀਂ ਰਹਿ ਸਕਦਾ। ਅਨੇਕਾਂ ਜੰਮਦੇ ਰਹਿੰਦੇ ਹਨ, ਅਨੇਕਾਂ ਹੀ ਮਰਦੇ ਰਹਿੰਦੇ ਹਨ ॥੧॥ ਰਹਾਉ ॥
No one is allowed to remain in this world; one comes, and another departs. ||1||Pause||
या जग महि कोऊ रहनु न पावै इकि आवहि इकि जाही ॥१॥ रहाउ ॥
ਕਾਂਕੋਤਨੁਧਨੁਸੰਪਤਿਕਾਂਕੀਕਾਸਿਉਨੇਹੁਲਗਾਹੀ॥
ਹੇ ਮਨ! (ਵੇਖ) ਸਦਾ ਲਈ ਨਾਹ ਕਿਸੇ ਦਾ ਸਰੀਰ ਰਹਿੰਦਾ ਹੈ, ਨਾਹ ਧਨ ਰਹਿੰਦਾ ਹੈ, ਨਾਹ ਮਾਇਆ ਰਹਿੰਦੀ ਹੈ। ਤੂੰ ਕਿਸ ਨਾਲ ਪਿਆਰ ਬਣਾਈ ਬੈਠਾ ਹੈਂ?
Who has a body? Who has wealth and property? With whom should we fall in love?
कां को तनु धनु संपति कां की का सिउ नेहु लगाही ॥
ਜੋਦੀਸੈਸੋਸਗਲਬਿਨਾਸੈਜਿਉਬਾਦਰਕੀਛਾਹੀ॥੧॥
ਜਿਵੇਂ ਬੱਦਲਾਂ ਦੀ ਛਾਂ ਹੈ, ਤਿਵੇਂ ਜੋ ਕੁਝ ਦਿੱਸ ਰਿਹਾ ਹੈ ਸਭ ਨਾਸਵੰਤ ਹੈ ॥੧॥
Whatever is seen, shall all disappear, like the shade of a passing cloud. ||1||
जो दीसै सो सगल बिनासै जिउ बादर की छाही ॥१॥
ਤਜਿਅਭਿਮਾਨੁਸਰਣਿਸੰਤਨਗਹੁਮੁਕਤਹੋਹਿਛਿਨਮਾਹੀ॥
ਹੇ ਮਨ! ਅਹੰਕਾਰ ਛੱਡ, ਤੇ, ਸੰਤ ਜਨਾ ਦੀ ਸਰਨ ਫੜ। (ਇਸ ਤਰ੍ਹਾਂ) ਇਕ ਛਿਨ ਵਿਚ ਤੂੰ (ਮਾਇਆ ਦੇ ਬੰਧਨਾਂ ਤੋਂ) ਸੁਤੰਤਰ ਹੋ ਜਾਹਿਂਗਾ।
Abandon egotism, and grasp the Sanctuary of the Saints; you shall be liberated in an instant.
तजि अभिमानु सरणि संतन गहु मुकत होहि छिन माही ॥
ਜਨਨਾਨਕਭਗਵੰਤਭਜਨਬਿਨੁਸੁਖੁਸੁਪਨੇਭੀਨਾਹੀ॥੨॥੨॥
ਹੇ ਦਾਸ ਨਾਨਕ! ਪਰਮਾਤਮਾ ਦੇ ਭਜਨ ਤੋਂ ਬਿਨਾ ਕਦੇ ਸੁਪਨੇ ਵਿਚ ਭੀ ਸੁਖ ਨਹੀਂ ਮਿਲਦਾ ॥੨॥੨॥
O servant Nanak, without meditating and vibrating on the Lord God, there is no peace, even in dreams. ||2||2||
जन नानक भगवंत भजन बिनु सुखु सुपने भी नाही ॥२॥२॥
WWW.GURBANI.WORLD