ਏਮਨਚੰਚਲਾਚਤੁਰਾਈਕਿਨੈਨਪਾਇਆ॥
ਹੇ ਚੰਚਲ ਮਨ! ਚਲਾਕੀਆਂ ਨਾਲ ਕਿਸੇ ਨੇ ਭੀ (ਆਤਮਕ ਆਨੰਦ) ਹਾਸਲ ਨਹੀਂ ਕੀਤਾ।
O fickle mind, through cleverness, no one has found the Lord.
ए मन चंचला चतुराई किनै न पाइआ ॥
ਚਤੁਰਾਈਨਪਾਇਆਕਿਨੈਤੂਸੁਣਿਮੰਨਮੇਰਿਆ॥
ਹੇ ਮੇਰੇ ਮਨ! ਤੂੰ (ਧਿਆਨ ਨਾਲ) ਸੁਣ ਲੈ ਕਿ ਕਿਸੇ ਜੀਵ ਨੇ ਭੀ ਚਤੁਰਾਈ ਨਾਲ (ਪਰਮਾਤਮਾ ਦੇ ਮਿਲਾਪ ਦਾ ਆਨੰਦ) ਪ੍ਰਾਪਤ ਨਹੀਂ ਕੀਤਾ।
Through cleverness, no one has found Him; listen, O my mind.
चतुराई न पाइआ किनै तू सुणि मंन मेरिआ ॥
ਏਹਮਾਇਆਮੋਹਣੀਜਿਨਿਏਤੁਭਰਮਿਭੁਲਾਇਆ॥
(ਅੰਦਰੋਂ ਮੋਹਣੀ ਮਾਇਆ ਵਿਚ ਭੀ ਫਸਿਆ ਰਹੇ, ਤੇ, ਬਾਹਰੋਂ ਨਿਰੀਆਂ ਗੱਲਾਂ ਨਾਲ ਆਤਮਕ ਆਨੰਦ ਚਾਹੇ, ਇਹ ਨਹੀਂ ਹੋ ਸਕਦਾ)। ਇਹ ਮਾਇਆ ਜੀਵਾਂ ਨੂੰ ਆਪਣੇ ਮੋਹ ਵਿਚ ਫਸਾਣ ਲਈ ਬੜੀ ਡਾਢੀ ਹੈ, ਇਸ ਨੇ ਇਸ ਭੁਲੇਖੇ ਵਿਚ ਪਾਇਆ ਹੋਇਆ ਹੈ ਕਿ ਮੋਹ ਮਿੱਠੀ ਚੀਜ਼ ਹੈ, ਇਸ ਤਰ੍ਹਾਂ ਕੁਰਾਹੇ ਪਾਈ ਰੱਖਦੀ ਹੈ।
This Maya is so fascinating; because of it, people wander in doubt.
एह माइआ मोहणी जिनि एतु भरमि भुलाइआ ॥
ਮਾਇਆਤਮੋਹਣੀਤਿਨੈਕੀਤੀਜਿਨਿਠਗਉਲੀਪਾਈਆ॥
(ਪਰ ਜੀਵ ਦੇ ਭੀ ਕੀਹ ਵੱਸ?) ਜਿਸ ਪ੍ਰਭੂ ਨੇ ਮਾਇਆ ਦੇ ਮੋਹ ਦੀ ਠਗਬੂਟੀ (ਜੀਵਾਂ ਨੂੰ) ਚੰਬੋੜੀ ਹੈ ਉਸੇ ਨੇ ਇਹ ਮੋਹਣੀ ਮਾਇਆ ਪੈਦਾ ਕੀਤੀ ਹੈ।
This fascinating Maya was created by the One who has administered this potion.
माइआ त मोहणी तिनै कीती जिनि ठगउली पाईआ ॥
ਕੁਰਬਾਣੁਕੀਤਾਤਿਸੈਵਿਟਹੁਜਿਨਿਮੋਹੁਮੀਠਾਲਾਇਆ॥
(ਸੋ, ਹੇ ਮੇਰੇ ਮਨ! ਆਪਣੇ ਆਪ ਨੂੰ ਮਾਇਆ ਤੋਂ ਸਦਕੇ ਕਰਨ ਦੇ ਥਾਂ) ਉਸ ਪ੍ਰਭੂ ਤੋਂ ਹੀ ਸਦਕੇ ਕਰੋ ਜਿਸ ਨੇ ਮਿੱਠਾ ਮੋਹ ਲਾਇਆ ਹੈ (ਤਦੋਂ ਹੀ ਇਹ ਮਿੱਠਾ ਮੋਹ ਮੁੱਕਦਾ ਹੈ)।
I am a sacrifice to the One who has made emotional attachment sweet.
कुरबाणु कीता तिसै विटहु जिनि मोहु मीठा लाइआ ॥
ਕਹੈਨਾਨਕੁਮਨਚੰਚਲਚਤੁਰਾਈਕਿਨੈਨਪਾਇਆ॥੧੦॥
ਨਾਨਕ ਆਖਦਾ ਹੈ ਕਿ ਹੇ (ਮੇਰੇ) ਚੰਚਲ ਮਨ! ਚਤੁਰਾਈਆਂ ਨਾਲ ਕਿਸੇ ਨੇ (ਪਰਮਾਤਮਾ ਦੇ ਮਿਲਾਪ ਦਾ ਆਤਮਕ ਆਨੰਦ) ਨਹੀਂ ਲੱਭਾ ॥੧੦॥
Says Nanak, O fickle mind, no one has found Him through cleverness. ||10||
कहै नानकु मन चंचल चतुराई किनै न पाइआ ॥१०॥
WWW.GURBANI.WORLD