ਕਬੀਰਜਾਤਿਜੁਲਾਹਾਕਿਆਕਰੈਹਿਰਦੈਬਸੇਗੁਪਾਲ॥
ਹੇ ਕਬੀਰ! (ਪ੍ਰਭੂ ਦੇ ਗੁਣ ਗਾਵਿਆਂ ਗੁਣਾਂ ਦਾ ਅੰਤ ਤਾਂ ਨਹੀਂ ਪੈ ਸਕਦਾ, ਪਰ ਸਿਫ਼ਤ-ਸਾਲਾਹ ਦੀ ਬਰਕਤਿ ਨਾਲ) ਮੇਰੀ (ਨੀਵੀਂ) ਜੁਲਾਹਾ-ਜਾਤਿ ਮੇਰੇ ਅੰਦਰ ਨਿਤਾਣਾ-ਪਨ ਪੈਦਾ ਨਹੀਂ ਕਰ ਸਕਦੀ ਕਿਉਂਕਿ ਹੁਣ ਮੇਰੇ ਹਿਰਦੇ ਵਿਚ ਸ੍ਰਿਸ਼ਟੀ ਦਾ ਮਾਲਕ ਪਰਮਾਤਮਾ ਵੱਸ ਰਿਹਾ ਹੈ।
Kabeer, what can my lowly status as a weaver do to me? The Lord dwells in my heart.
कबीर जाति जुलाहा किआ करै हिरदै बसे गुपाल ॥
ਕਬੀਰਰਮਈਆਕੰਠਿਮਿਲੁਚੂਕਹਿਸਰਬਜੰਜਾਲ॥੮੨॥
ਹੇ ਕਬੀਰ! ਪ੍ਰਭੂ ਦੀ ਯਾਦ ਵਿਚ ਜੁੜ (ਨਿਰੀ ਨੀਵੀਂ ਜਾਤਿ ਦੀ ਕਮਜ਼ੋਰੀ ਹੀ ਨਹੀਂ) ਮਾਇਆ ਦੇ ਸਾਰੇ ਹੀ ਜੰਜਾਲ ਮੁੱਕ ਜਾਣਗੇ ॥੮੨॥
Kabeer, the Lord hugs me close in His Embrace; I have forsaken all my entanglements. ||82||
कबीर रमईआ कंठि मिलु चूकहि सरब जंजाल ॥८२॥