ਸੰਸਾਰੁਅਗਮਸਾਗਰੁਤੁਲਹਾਹਰਿਨਾਮੁਗੁਰੂਮੁਖਿਪਾਯਾ॥
ਸੰਸਾਰ ਅਥਾਹ ਸਮੁੰਦਰ ਹੈ, ਤੇ ਹਰੀ ਦਾ ਨਾਮ (ਇਸ ਵਿਚੋਂ ਤਾਰਨ ਲਈ) ਤੁਲਹਾ ਹੈ; (ਜਿਸ ਮਨੁੱਖ ਨੇ) ਗੁਰੂ ਦੀ ਰਾਹੀਂ (ਇਹ ਤੁਲਹਾ) ਪ੍ਰਾਪਤ ਕਰ ਲਿਆ ਹੈ,
The Name of the Lord, from the Mouth of the Guru, is the Raft to cross over the unfathomable world-ocean.
संसारु अगम सागरु तुलहा हरि नामु गुरू मुखि पाया ॥
ਜਗਿਜਨਮਮਰਣੁਭਗਾਇਹਆਈਹੀਐਪਰਤੀਤਿ॥
ਤੇ ਜਿਸ ਨੂੰ ਹਿਰਦੇ ਵਿਚ ਇਹ ਯਕੀਨ ਬੱਝ ਗਿਆ ਹੈ, ਉਸ ਦਾ ਜਗਤ ਵਿਚ ਜਨਮ ਮਰਨ ਮੁੱਕ ਜਾਂਦਾ ਹੈ।
The cycle of birth and death in this world is ended for those who have this faith in their hearts.
जगि जनम मरणु भगा इह आई हीऐ परतीति ॥
ਪਰਤੀਤਿਹੀਐਆਈਜਿਨਜਨਕੈਤਿਨੑਕਉਪਦਵੀਉਚਭਈ॥
ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਯਕੀਨ ਬੱਝ ਗਿਆ ਹੈ, ਉਹਨਾਂ ਨੂੰ ਉੱਚੀ ਪਦਵੀ ਮਿਲੀ ਹੈ;
Those humble beings who have this faith in their hearts, are awarded the highest status.
परतीति हीऐ आई जिन जन कै तिन कउ पदवी उच भई ॥
ਤਜਿਮਾਇਆਮੋਹੁਲੋਭੁਅਰੁਲਾਲਚੁਕਾਮਕ੍ਰੋਧਕੀਬ੍ਰਿਥਾਗਈ॥
ਮਾਇਆ ਦਾ ਮੋਹ, ਲੋਭ ਅਤੇ ਲਾਲਚ ਤਿਆਗ ਕੇ (ਭਾਵ, ਉਹਨਾਂ ਨੇ ਤਿਆਗ ਦਿੱਤਾ ਹੈ ਅਤੇ) ਉਹਨਾਂ ਦੀ ਕਾਮ ਕ੍ਰੋਧ ਦੀ ਪੀੜ ਦੂਰ ਹੋ ਗਈ ਹੈ।
They forsake Maya, emotional attachment and greed; they are rid of the frustrations of possessiveness, sexual desire and anger.
तजि माइआ मोहु लोभु अरु लालचु काम क्रोध की ब्रिथा गई ॥
ਅਵਲੋਕੵਾਬ੍ਰਹਮੁਭਰਮੁਸਭੁਛੁਟਕੵਾਦਿਬੵਦ੍ਰਿਸ੍ਟਿਕਾਰਣਕਰਣੰ॥
ਜਿਸ ਮਨੁੱਖ ਨੇ ਸ੍ਰਿਸ਼ਟੀ ਦੇ ਮੂਲ, ਦਿੱਬ ਦ੍ਰਿਸ਼ਟੀ ਵਾਲੇ ਹਰੀ-(ਰੂਪ ਗੁਰੂ ਰਾਮਦਾਸ ਜੀ) ਨੂੰ ਡਿੱਠਾ ਹੈ, ਉਸ ਦਾ ਸਾਰਾ ਭਰਮ ਮਿਟ ਗਿਆ ਹੈ।
They are blessed with the Inner Vision to see God, the Cause of causes, and all their doubts are dispelled.
अवलोक्या ब्रहमु भरमु सभु छुटक्या दिब्य द्रिस्टि कारण करणं ॥
ਸਤਿਗੁਰੁਗੁਰੁਸੇਵਿਅਲਖਗਤਿਜਾਕੀਸ੍ਰੀਰਾਮਦਾਸੁਤਾਰਣਤਰਣੰ॥੩॥
(ਤਾਂ ਤੇ) ਗੁਰੂ ਰਾਮਦਾਸ ਜੀ ਦੀ ਸੇਵਾ ਕਰੋ, ਜਿਸ ਦੀ ਆਤਮਕ ਅਵਸਥਾ ਬਿਆਨ ਤੋਂ ਪਰੇ ਹੈ, ਤੇ ਜੋ ਤਾਰਨ ਲਈ ਜਹਾਜ਼ ਹੈ ॥੩॥
So serve the Guru, the True Guru; His ways and means are inscrutable. The Great Guru Raam Daas is the Boat to carry us across. ||3||
सतिगुरु गुरु सेवि अलख गति जा की स्री रामदासु तारण तरणं ॥३॥
WWW.GURBANI.WORLD