ਸਿਰੀਰਾਗੁਮਹਲਾ੧ਘਰੁ੨॥
Siree Raag, First Mahalaa, Second House:
सिरीरागु महला १ घरु २ ॥
ਮੁਕਾਮੁਕਰਿਘਰਿਬੈਸਣਾਨਿਤਚਲਣੈਕੀਧੋਖ॥
(ਦੁਨੀਆ ਨੂੰ ਆਪਣੇ ਰਹਿਣ ਲਈ) ਪੱਕਾ ਟਿਕਾਣਾ ਸਮਝ ਕੇ ਘਰ ਵਿਚ ਬੈਠ ਜਾਣਾ ਭੀ (ਮਨੁੱਖ ਨੂੰ ਮੌਤ ਵਲੋਂ ਬੇ-ਫ਼ਿਕਰ ਨਹੀਂ ਕਰ ਸਕਦਾ, ਕਿਉਂਕਿ ਇਥੋਂ) ਚਲੇ ਜਾਣ ਦੀ ਚਿੰਤਾ ਤਾਂ ਸਦਾ ਲੱਗੀ ਰਹਿੰਦੀ ਹੈ।
They have made this their resting place and they sit at home, but the urge to depart is always there.
मुकामु करि घरि बैसणा नित चलणै की धोख ॥
ਮੁਕਾਮੁਤਾਪਰੁਜਾਣੀਐਜਾਰਹੈਨਿਹਚਲੁਲੋਕ॥੧॥
ਜਗਤ ਵਿਚ ਜੀਵ ਦਾ ਪੱਕਾ ਟਿਕਾਣਾ ਤਾਂ ਤਦੋਂ ਹੀ ਸਮਝਣਾ ਚਾਹੀਦਾ ਹੈ ਜੇ ਇਹ ਜਗਤ ਭੀ ਸਦਾ ਕਾਇਮ ਰਹਿਣ ਵਾਲਾ ਹੋਵੇ (ਪਰ ਇਹ ਤਾਂ ਸਭ ਕੁਝ ਹੀ ਨਾਸਵੰਤ ਹੈ) ॥੧॥
This would be known as a lasting place of rest, only if they were to remain stable and unchanging. ||1||
मुकामु ता परु जाणीऐ जा रहै निहचलु लोक ॥१॥
ਦੁਨੀਆਕੈਸਿਮੁਕਾਮੇ॥
(ਹੇ ਭਾਈ!) ਇਹ ਜਗਤ (ਜੀਵਾਂ ਵਾਸਤੇ) ਸਦਾ ਰਹਿਣ ਵਾਲੀ ਥਾਂ ਨਹੀਂ ਹੋ ਸਕਦਾ।
What sort of a resting place is this world?
दुनीआ कैसि मुकामे ॥
ਕਰਿਸਿਦਕੁਕਰਣੀਖਰਚੁਬਾਧਹੁਲਾਗਿਰਹੁਨਾਮੇ॥੧॥ਰਹਾਉ॥
(ਇਸ ਵਾਸਤੇ ਆਪਣੇ ਹਿਰਦੇ ਵਿਚ) ਸਰਧਾ ਧਾਰ ਕੇ ਉੱਚੇ ਆਤਮਕ ਜੀਵਨ ਨੂੰ (ਆਪਣੇ ਜੀਵਨ ਸਫ਼ਰ ਲਈ) ਖ਼ਰਚ (ਤਿਆਰ ਕਰ ਕੇ ਪੱਲੇ) ਬੰਨ੍ਹ, ਸਦਾ ਪਰਮਾਤਮਾ ਦੇ ਨਾਮ ਵਿਚ ਜੁੜਿਆ ਰਹੁ ॥੧॥ ਰਹਾਉ ॥
Doing deeds of faith, pack up the supplies for your journey, and remain committed to the Name. ||1||Pause||
करि सिदकु करणी खरचु बाधहु लागि रहु नामे ॥१॥ रहाउ ॥
ਜੋਗੀਤਆਸਣੁਕਰਿਬਹੈਮੁਲਾਬਹੈਮੁਕਾਮਿ॥
ਜੋਗੀ ਆਸਣ ਜਮਾ ਕੇ ਬੈਠਦਾ ਹੈ। ਸਾਈਂ ਫ਼ਕੀਰ ਤਕੀਏ ਵਿਚ ਡੇਰਾ ਲਾਂਦਾ ਹੈ।
The Yogis sit in their Yogic postures, and the Mullahs sit at their resting stations.
जोगी त आसणु करि बहै मुला बहै मुकामि ॥
ਪੰਡਿਤਵਖਾਣਹਿਪੋਥੀਆਸਿਧਬਹਹਿਦੇਵਸਥਾਨਿ॥੨॥
ਪੰਡਿਤ (ਧਰਮ ਅਸਥਾਨਾਂ ਵਿਚ ਬੈਠ ਕੇ) ਧਰਮ-ਪੋਥੀਆਂ (ਹੋਰਨਾਂ ਨੂੰ) ਸੁਣਾਂਦੇ ਹਨ, ਕਰਾਮਾਤੀ ਜੋਗੀ ਸ਼ਿਵ ਆਦਿਕ ਦੇ ਮੰਦਰ ਵਿਚ ਬੈਠਦੇ ਹਨ (ਪਰ ਆਪੋ ਆਪਣੀ ਵਾਰੀ ਸਭ ਜਗਤ ਤੋਂ ਕੂਚ ਕਰਦੇ ਜਾ ਰਹੇ ਹਨ) ॥੨॥
The Hindu Pandits recite from their books, and the Siddhas sit in the temples of their gods. ||2||
पंडित वखाणहि पोथीआ सिध बहहि देव सथानि ॥२॥
ਸੁਰਸਿਧਗਣਗੰਧਰਬਮੁਨਿਜਨਸੇਖਪੀਰਸਲਾਰ॥
ਦੇਵਤੇ, ਜੋਗ-ਸਾਧਨਾਂ ਵਿਚ ਪੁੱਗੇ ਜੋਗੀ, (ਸ਼ਿਵਜੀ ਦੇ ਉਪਾਸਕ) ਗਣ, ਦੇਵਤਿਆਂ ਦੇ ਗਵਈਏ, (ਸਮਾਧੀਆਂ ਵਿਚ ਚੁੱਪ ਟਿਕੇ ਰਹਿਣ ਵਾਲੇ) ਮੁਨੀ ਜਨ, ਸੇਖ਼, ਪੀਰ ਅਤੇ ਸਰਦਾਰ (ਅਖਵਾਣ ਵਾਲੇ)
The angels, Siddhas, worshippers of Shiva, heavenly musicians, silent sages, Saints, priests, preachers, spiritual teachers and commanders
सुर सिध गण गंधरब मुनि जन सेख पीर सलार ॥
ਦਰਿਕੂਚਕੂਚਾਕਰਿਗਏਅਵਰੇਭਿਚਲਣਹਾਰ॥੩॥
ਆਪੋ ਆਪਣੀ ਵਾਰੀ ਸਾਰੇ ਜਗਤ ਤੋਂ ਕੂਚ ਕਰ ਗਏ, (ਜੇਹੜੇ ਐਸ ਵੇਲੇ ਇਥੇ ਦਿੱਸਦੇ ਹਨ) ਇਹ ਭੀ ਸਾਰੇ ਇਥੋਂ ਚਲੇ ਜਾਣ ਵਾਲੇ ਹਨ ॥੩॥
-each and every one has left, and all others shall depart as well. ||3||
दरि कूच कूचा करि गए अवरे भि चलणहार ॥३॥
ਸੁਲਤਾਨਖਾਨਮਲੂਕਉਮਰੇਗਏਕਰਿਕਰਿਕੂਚੁ॥
ਬਾਦਸ਼ਾਹ, ਖਾਨ, ਰਾਜੇ, ਅਮੀਰ, ਵਜ਼ੀਰ, ਆਪਣਾ ਆਪਣਾ ਡੇਰਾ ਕੂਚ ਕਰ ਕੇ ਚਲੇ ਗਏ।
The sultans and kings, the rich and the mighty, have marched away in succession.
सुलतान खान मलूक उमरे गए करि करि कूचु ॥
ਘੜੀਮੁਹਤਿਕਿਚਲਣਾਦਿਲਸਮਝੁਤੂੰਭਿਪਹੂਚੁ॥੪॥
ਘੜੀ ਦੋ ਘੜੀ ਵਿਚ ਹਰੇਕ ਨੇ ਇਥੋਂ ਚਲੇ ਜਾਣਾ ਹੈ। ਹੇ ਮਨ! ਅਕਲ ਕਰ (ਗ਼ਾਫ਼ਿਲ ਨਾਹ ਹੋ), ਤੂੰ ਭੀ (ਪਰਲੋਕ ਵਿਚ) ਪਹੁੰਚ ਜਾਣਾ ਹੈ ॥੪॥
In a moment or two, we shall also depart. O my heart, understand that you must go as well! ||4||
घड़ी मुहति कि चलणा दिल समझु तूं भि पहूचु ॥४॥
ਸਬਦਾਹਮਾਹਿਵਖਾਣੀਐਵਿਰਲਾਤਬੂਝੈਕੋਇ॥
ਜ਼ਬਾਨੀ ਜ਼ਬਾਨੀ ਤਾਂ ਹਰ ਕੋਈ ਆਖਦਾ ਹੈ ਪਰ ਕੋਈ ਵਿਰਲਾ ਹੀ ਯਕੀਨ ਲਿਆਉਂਦਾ ਹੈ (ਕਿ ਹਰੇਕ ਜੀਵ ਨੇ ਇਥੋਂ ਚਲੇ ਜਾਣਾ ਹੈ ਤੇ ਇਥੇ ਸਿਰਫ਼)
This is described in the Shabads; only a few understand this!
सबदाह माहि वखाणीऐ विरला त बूझै कोइ ॥
ਨਾਨਕੁਵਖਾਣੈਬੇਨਤੀਜਲਿਥਲਿਮਹੀਅਲਿਸੋਇ॥੫॥
ਨਾਨਕ ਬੇਨਤੀ ਕਰਦਾ ਹੈ ਉਹੀ ਪਰਮਾਤਮਾ (ਅਟੱਲ ਰਹਿਣ ਵਾਲਾ ਹੈ ਜੋ) ਜਲ ਵਿਚ ਧਰਤੀ ਵਿਚ ਪੁਲਾੜ ਵਿਚ (ਹਰ ਥਾਂ ਮੌਜੂਦ) ਹੈ ॥੫॥
Nanak offers this prayer to the One who pervades the water, the land and the air. ||5||
नानकु वखाणै बेनती जलि थलि महीअलि सोइ ॥५॥
ਅਲਾਹੁਅਲਖੁਅਗੰਮੁਕਾਦਰੁਕਰਣਹਾਰੁਕਰੀਮੁ॥
ਜੋ ਅੱਲਾਹ (ਅਖਵਾਂਦਾ) ਹੈ, ਜੋ ਅਲੱਖ ਹੈ, ਅਪਹੁੰਚ ਹੈ, ਜੋ ਸਾਰੀ ਕੁਦਰਤਿ ਦਾ ਮਾਲਕ ਹੈ, ਜੋ ਸਾਰੇ ਜਗਤ ਦਾ ਰਚਨਹਾਰ ਹੈ, ਤੇ, ਜੋ ਸਭ ਜੀਵਾਂ ਉੱਤੇ ਰਹਿਮ ਕਰਨ ਵਾਲਾ ਹੈ,
He is Allah, the Unknowable, the Inaccessible, All-powerful and Merciful Creator.
अलाहु अलखु अगंमु कादरु करणहारु करीमु ॥
ਸਭਦੁਨੀਆਵਣਜਾਵਣੀਮੁਕਾਮੁਏਕੁਰਹੀਮੁ॥੬॥
ਸਦਾ ਕਾਇਮ ਰਹਿਣ ਵਾਲਾ ਸਿਰਫ਼ ਇਕ ਉਹ ਹੈ (ਨਹੀਂ ਤਾਂ ਹੋਰ) ਸਾਰੀ ਦੁਨੀਆ ਆਵਣ ਜਾਵਣ ਵਾਲੀ ਹੈ (ਨਾਸਵੰਤ ਹੈ) ॥੬॥
All the world comes and goes-only the Merciful Lord is permanent. ||6||
सभ दुनी आवण जावणी मुकामु एकु रहीमु ॥६॥
ਮੁਕਾਮੁਤਿਸਨੋਆਖੀਐਜਿਸੁਸਿਸਿਨਹੋਵੀਲੇਖੁ॥
ਸਦਾ ਕਾਇਮ ਰਹਿਣ ਵਾਲਾ ਸਿਰਫ਼ ਉਸ ਪਰਮਾਤਮਾ ਨੂੰ ਹੀ ਕਿਹਾ ਜਾ ਸਕਦਾ ਹੈ ਜਿਸ ਦੇ ਸਿਰ ਉੱਤੇ ਮੌਤ ਦਾ ਲੇਖ ਨਹੀਂ ਹੈ।
Call permanent only the One, who does not have destiny inscribed upon His Forehead.
मुकामु तिस नो आखीऐ जिसु सिसि न होवी लेखु ॥
ਅਸਮਾਨੁਧਰਤੀਚਲਸੀਮੁਕਾਮੁਓਹੀਏਕੁ॥੭॥
ਇਹ ਆਕਾਸ਼ ਇਹ ਧਰਤੀ ਸਭ ਕੁਝ ਨਾਸਵੰਤ ਹੈ, ਪਰ ਉਹ ਇੱਕ ਪਰਮਾਤਮਾ ਸਦਾ ਅਟੱਲ ਹੈ ॥੭॥
The sky and the earth shall pass away; He alone is permanent. ||7||
असमानु धरती चलसी मुकामु ओही एकु ॥७॥
ਦਿਨਰਵਿਚਲੈਨਿਸਿਸਸਿਚਲੈਤਾਰਿਕਾਲਖਪਲੋਇ॥
ਹੇ ਨਾਨਕ! ਇਹ ਅਟੱਲ ਬਚਨ ਕਹਿ ਦੇ-ਦਿਨ ਅਤੇ ਸੂਰਜ ਨਾਸਵੰਤ ਹਨ, ਰਾਤ ਅਤੇ ਚੰਦ੍ਰਮਾ ਨਾਸਵੰਤ ਹਨ, (ਇਹ ਦਿੱਸਦੇ) ਲੱਖਾਂ ਹੀ ਤਾਰੇ ਭੀ ਨਾਸ ਹੋ ਜਾਣਗੇ।
The day and the sun shall pass away; the night and the moon shall pass away; the hundreds of thousands of stars shall disappear.
दिन रवि चलै निसि ससि चलै तारिका लख पलोइ ॥
ਮੁਕਾਮੁਓਹੀਏਕੁਹੈਨਾਨਕਾਸਚੁਬੁਗੋਇ॥੮॥੧੭॥
ਸਦਾ ਕਾਇਮ ਰਹਿਣ ਵਾਲਾ ਸਿਰਫ਼ ਇਕ ਪਰਮਾਤਮਾ ਹੀ ਹੈ ॥੮॥੧੭॥
He alone is permanent; Nanak speaks the Truth. ||8||17||
मुकामु ओही एकु है नानका सचु बुगोइ ॥८॥१७॥
ਮਹਲੇਪਹਿਲੇਸਤਾਰਹਅਸਟਪਦੀਆ॥
Seventeen Ashtapadees Of The First Mahalaa.
महले पहिले सतारह असटपदीआ ॥
WWW.GURBANI.WORLD