ਛੰਤੁ॥
ਛੰਤੁ।
Chhant:
छंतु ॥
ਸਗਲਇਛਮੇਰੀਪੁੰਨੀਆਮਿਲਿਆਨਿਰੰਜਨਰਾਇਜੀਉ॥
ਨਿਰਲੇਪ ਪ੍ਰਭੂ-ਪਾਤਿਸ਼ਾਹ (ਜਦੋਂ ਦਾ) ਮੈਨੂੰ ਮਿਲਿਆ ਹੈ, ਮੇਰੀਆਂ ਸਾਰੀਆਂ ਮੁਰਾਦਾਂ ਪੂਰੀਆਂ ਹੋ ਗਈਆਂ ਹਨ।
All my desires are fulfilled, meeting with my Immaculate, Sovereign Lord.
सगल इछ मेरी पुंनीआ मिलिआ निरंजन राइ जीउ ॥
ਅਨਦੁਭਇਆਵਡਭਾਗੀਹੋਗ੍ਰਿਹਿਪ੍ਰਗਟੇਪ੍ਰਭਆਇਜੀਉ॥
ਹੇ ਵੱਡੇ ਭਾਗਾਂ ਵਾਲੇ ਸੱਜਣੋ! ਜਿਸ ਮਨੁੱਖ ਦੇ ਹਿਰਦੇ-ਘਰ ਵਿਚ ਪ੍ਰਭੂ ਜੀ ਆ ਵੱਸਦੇ ਹਨ, ਉਸਦੇ ਅੰਦਰ ਆਤਮਕ ਆਨੰਦ ਬਣਿਆ ਰਹਿੰਦਾ ਹੈ।
I am in ecstasy, O very fortunate ones; the Dear Lord has become manifest in my own home.
अनदु भइआ वडभागीहो ग्रिहि प्रगटे प्रभ आइ जीउ ॥
ਗ੍ਰਿਹਿਲਾਲਆਏਪੁਰਬਿਕਮਾਏਤਾਕੀਉਪਮਾਕਿਆਗਣਾ॥
ਪਰ, ਉਸ ਦੇ ਹਿਰਦੇ-ਘਰ ਵਿਚ ਸੋਹਣਾ ਪਾਤਿਸ਼ਾਹ ਆ ਕੇ ਵੱਸਦਾ ਹੈ ਜਿਸ ਨੇ ਪੂਰਬਲੇ ਜਨਮ ਵਿਚ ਨੇਕ ਕਰਮ ਕਮਾਏ ਹੁੰਦੇ ਹਨ। ਮੈਂ ਉਸ ਪ੍ਰਭੂ ਦੀ ਕੋਈ ਵਡਿਆਈ ਕਰਨ-ਜੋਗ ਨਹੀਂ ਹਾਂ।
My Beloved has come to my home, because of my past actions; how can I count His Glories?
ग्रिहि लाल आए पुरबि कमाए ता की उपमा किआ गणा ॥
ਬੇਅੰਤਪੂਰਨਸੁਖਸਹਜਦਾਤਾਕਵਨਰਸਨਾਗੁਣਭਣਾ॥
ਉਹ ਬੇਅੰਤ ਹੈ, ਸਾਰੇ ਗੁਣਾਂ ਨਾਲ ਭਰਪੂਰ ਹੈ, ਆਤਮਕ ਅਡੋਲਤਾ ਦੇ ਆਨੰਦ ਬਖ਼ਸ਼ਣ ਵਾਲਾ ਹੈ। ਮੈਂ ਆਪਣੀ ਜੀਭ ਨਾਲ ਉਸ ਦੇ ਕਿਹੜੇ ਕਿਹੜੇ ਗੁਣ ਬਿਆਨ ਕਰਾਂ?
The Lord, the Giver of peace and intuition, is infinite and perfect; with what tongue can I describe His Glorious Virtues?
बेअंत पूरन सुख सहज दाता कवन रसना गुण भणा ॥
ਆਪੇਮਿਲਾਏਗਹਿਕੰਠਿਲਾਏਤਿਸੁਬਿਨਾਨਹੀਜਾਇਜੀਉ॥
ਉਹ ਆਪ ਹੀ (ਕਿਸੇ ਵਡਭਾਗੀ ਨੂੰ ਆਪਣੇ ਚਰਨਾਂ ਵਿਚ) ਜੋੜਦਾ ਹੈ, ਉਸ ਨੂੰ ਫੜ ਕੇ ਆਪਣੇ ਗਲ ਨਾਲ ਲਾਂਦਾ ਹੈ। ਉਸ ਪ੍ਰਭੂ ਤੋਂ ਬਿਨਾ ਹੋਰ ਕੋਈ (ਮੇਰਾ) ਸਹਾਰਾ ਨਹੀਂ।
He hugs me close in His embrace, and merges me into Himself; there is no place of rest other than Him.
आपे मिलाए गहि कंठि लाए तिसु बिना नही जाइ जीउ ॥
ਬਲਿਜਾਇਨਾਨਕੁਸਦਾਕਰਤੇਸਭਮਹਿਰਹਿਆਸਮਾਇਜੀਉ॥੪॥੪॥
ਨਾਨਕ ਸਦਾ ਉਸ ਕਰਤਾਰ ਤੋਂ ਸਦਕੇ ਜਾਂਦਾ ਹੈ, ਉਹ ਸਭਨਾਂ ਜੀਵਾਂ ਵਿਚ ਵਿਆਪਕ ਹੈ ॥੪॥੪॥
Nanak is forever a sacrifice to the Creator, who is contained in, and permeating all. ||4||4||
बलि जाइ नानकु सदा करते सभ महि रहिआ समाइ जीउ ॥४॥४॥
WWW.GURBANI.WORLD