ਸਲੋਕੁ ਮਃ ੩ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਲੋਕੁਮਃ੩॥
Shalok, Third Mahalaa:
सलोकु मः ३ ॥
LINE 02
ਵਾਹੁਵਾਹੁਸੇਜਨਸਦਾਕਰਹਿਜਿਨੑਕਉਆਪੇਦੇਇਬੁਝਾਇ॥
ਜਿਨ੍ਹਾਂ ਮਨੁੱਖਾਂ ਨੂੰ ਪ੍ਰਭੂ ਆਪ ਹੀ ਸੁਮੱਤ ਬਖ਼ਸ਼ਦਾ ਹੈ ਉਹ ਸਦਾ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦੇ ਹਨ,
Waaho! Waaho! Those humble beings ever praise the Lord, unto whom the Lord Himself grants understanding.
वाहु वाहु से जन सदा करहि जिन कउ आपे देइ बुझाइ ॥
LINE 03
ਵਾਹੁਵਾਹੁਕਰਤਿਆਮਨੁਨਿਰਮਲੁਹੋਵੈਹਉਮੈਵਿਚਹੁਜਾਇ॥
ਪ੍ਰਭੂ ਦੀ ਸਿਫ਼ਤ-ਸਾਲਾਹ ਕੀਤਿਆਂ ਮਨ ਪਵਿਤ੍ਰ ਹੁੰਦਾ ਹੈ ਤੇ ਮਨ ਵਿਚੋਂ ਹਉਮੈ ਦੂਰ ਹੁੰਦੀ ਹੈ।
Chanting Waaho! Waaho!, the mind is purified, and egotism departs from within.
वाहु वाहु करतिआ मनु निरमलु होवै हउमै विचहु जाइ ॥
LINE 04
ਵਾਹੁਵਾਹੁਗੁਰਸਿਖੁਜੋਨਿਤਕਰੇਸੋਮਨਚਿੰਦਿਆਫਲੁਪਾਇ॥
ਜੋ ਭੀ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਹੈ, ਉਸ ਨੂੰ ਮਨ-ਇੱਛਤ ਫਲ ਮਿਲਦਾ ਹੈ।
The Gurmukh who continually chants Waaho! Waaho! attains the fruits of his heart's desires.
वाहु वाहु गुरसिखु जो नित करे सो मन चिंदिआ फलु पाइ ॥
LINE 05
ਵਾਹੁਵਾਹੁਕਰਹਿਸੇਜਨਸੋਹਣੇਹਰਿਤਿਨੑਕੈਸੰਗਿਮਿਲਾਇ॥
ਜੋ ਸਿਫ਼ਤ-ਸਾਲਾਹ ਕਰਦੇ ਹਨ, ਉਹ ਸੋਹਣੇ ਦਾਸ ਪ੍ਰਭੂ ਦਾ ਮਿਲਾਪ ਕਰ ਲੈਂਦੇ ਹਨ।
Beauteous are those humble beings who chant Waaho! Waaho! O Lord, let me join them!
वाहु वाहु करहि से जन सोहणे हरि तिन कै संगि मिलाइ ॥
LINE 06
ਵਾਹੁਵਾਹੁਹਿਰਦੈਉਚਰਾਮੁਖਹੁਭੀਵਾਹੁਵਾਹੁਕਰੇਉ॥
ਜੋ ਹਿਰਦੇ ਵਿੱਚ ਸਿਫ਼ਤ-ਸਾਲਾਹ ਕਰਦੇ ਹਨ, ਉਹਨ੍ਹਾਂ ਦੇ ਮੂਹੋਂ ਵੀ ਸਿਫਤ-ਸਲਾਹ ਹੀ ਨਿਲਦੀ ਹੈ।
Within my heart, I chant Waaho! Waaho!, and with my mouth, Waaho! Waaho!
वाहु वाहु हिरदै उचरा मुखहु भी वाहु वाहु करेउ ॥
LINE 07
ਨਾਨਕਵਾਹੁਵਾਹੁਜੋਕਰਹਿਹਉਤਨੁਮਨੁਤਿਨੑਕਉਦੇਉ੧॥॥
ਹੇ ਨਾਨਕ! ਜੋ ਮਨੁੱਖ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦੇ ਹਨ, ਮੈਂ ਆਪਣਾ ਤਨ ਮਨ ਉਹਨਾਂ ਅੱਗੇ ਭੇਟ ਕਰ ਦਿਆਂ ॥੧॥
O Nanak, those who chant Waaho! Waaho! - unto them I dedicate my body and mind. ||1||
नानक वाहु वाहु जो करहि हउ तनु मनु तिन कउ देउ ॥१॥
GURBANI.WORLD