GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਗਉੜੀ - ਗੁਰੂ ਅਰਜਨ ਦੇਵ ਜੀ
ਅੰਗ 184
Display Settings
Translations
ਗਉੜੀਗੁਆਰੇਰੀਮਹਲਾ
Gauree Gwaarayree, Fifth Mahalaa:
गउड़ी गुआरेरी महला ५ ॥
ਜੀਅਜੁਗਤਿਜਾਕੈਹੈਹਾਥ
(ਹੇ ਭਾਈ!) ਜਿਸ ਦੇ ਹੱਥਾਂ ਵਿਚ ਸਭ ਜੀਵਾਂ ਦੀ ਜੀਵਨ-ਮਰਯਾਦਾ ਹੈ,
Our way of life is in His Hands;
जीअ जुगति जा कै है हाथ ॥
ਸੋਸਿਮਰਹੁਅਨਾਥਕੋਨਾਥੁ
ਉਸ ਅਨਾਥਾਂ ਦੇ ਨਾਥ ਪਰਮਾਤਮਾ ਦਾ ਸਿਮਰਨ ਕਰ।
remember Him, the Master of the masterless.
सो सिमरहु अनाथ को नाथु ॥
ਪ੍ਰਭਚਿਤਿਆਏਸਭੁਦੁਖੁਜਾਇ
(ਹੇ ਭਾਈ!) ਜੇ ਪਰਮਾਤਮਾ (ਮਨੁੱਖ ਦੇ) ਮਨ ਵਿਚ ਵੱਸ ਪਏ ਤਾਂ (ਉਸ ਦਾ) ਹਰੇਕ ਦੁੱਖ ਦੂਰ ਹੋ ਜਾਂਦਾ ਹੈ।
When God comes to mind, all pains depart.
प्रभ चिति आए सभु दुखु जाइ ॥
ਭੈਸਭਬਿਨਸਹਿਹਰਿਕੈਨਾਇ॥੧॥
ਪਰਮਾਤਮਾ ਦੇ ਨਾਮ ਦੀ ਬਰਕਤਿ ਨਾਲ ਸਾਰੇ ਡਰ ਨਾਸ ਹੋ ਜਾਂਦੇ ਹਨ ॥੧॥
All fears are dispelled through the Name of the Lord. ||1||
भै सभ बिनसहि हरि कै नाइ ॥१॥
ਬਿਨੁਹਰਿਭਉਕਾਹੇਕਾਮਾਨਹਿ
(ਹੇ ਭਾਈ!) ਤੂੰ ਪਰਮਾਤਮਾ ਤੋਂ ਬਿਨਾ ਹੋਰ ਕਿਸੇ ਦਾ ਡਰ ਕਿਉਂ ਮੰਨਦਾ ਹੈਂ?
Why do you fear any other than the Lord?
बिनु हरि भउ काहे का मानहि ॥
ਹਰਿਬਿਸਰਤਕਾਹੇਸੁਖੁਜਾਨਹਿ॥੧॥ਰਹਾਉ
ਪਰਮਾਤਮਾ ਨੂੰ ਭੁਲਾ ਕੇ ਹੋਰ ਕੇਹੜਾ ਸੁਖ ਸਮਝਦਾ ਹੈਂ? ॥੧॥ ਰਹਾਉ ॥
Forgetting the Lord, why do you pretend to be at peace? ||1||Pause||
हरि बिसरत काहे सुखु जानहि ॥१॥ रहाउ ॥
ਜਿਨਿਧਾਰੇਬਹੁਧਰਣਿਅਗਾਸ
(ਹੇ ਭਾਈ!) ਉਸ ਪ੍ਰਭੂ ਨੂੰ ਸਦਾ ਸਿਮਰ, ਜਿਸ ਨੇ ਅਨੇਕਾਂ ਧਰਤੀਆਂ ਅਕਾਸ਼ਾਂ ਨੂੰ ਸਹਾਰਾ ਦਿੱਤਾ ਹੋਇਆ ਹੈ,
He established the many worlds and skies.
जिनि धारे बहु धरणि अगास ॥
ਜਾਕੀਜੋਤਿਜੀਅਪਰਗਾਸ
ਜਿਸ ਦੀ ਜੋਤਿ ਸਾਰੇ ਜੀਵਾਂ ਵਿਚ ਚਾਨਣ ਕਰ ਰਹੀ ਹੈ।
The soul is illumined with His Light;
जा की जोति जीअ परगास ॥
ਜਾਕੀਬਖਸਮੇਟੈਕੋਇ
ਤੇ ਜਿਸ ਦੀ (ਕੀਤੀ ਹੋਈ ਬਖ਼ਸ਼ਸ਼ ਨੂੰ ਕੋਈ ਮਿਟਾ ਨਹੀਂ ਸਕਦਾ) (ਕੋਈ ਰੋਕ ਨਹੀਂ ਸਕਦਾ)।
no one can revoke His Blessing.
जा की बखस न मेटै कोइ ॥
ਸਿਮਰਿਸਿਮਰਿਪ੍ਰਭੁਨਿਰਭਉਹੋਇ॥੨॥
(ਜੇਹੜਾ ਮਨੁੱਖ ਉਸ ਪ੍ਰਭੂ ਨੂੰ ਸਿਮਰਦਾ ਹੈ ਉਹ ਦੁਨੀਆ ਦੇ ਡਰਾਂ ਵਲੋਂ) ਨਿਡਰ ਹੋ ਜਾਂਦਾ ਹੈ ॥੨॥
Meditate, meditate in remembrance on God, and become fearless. ||2||
सिमरि सिमरि प्रभु निरभउ होइ ॥२॥
ਆਠਪਹਰਸਿਮਰਹੁਪ੍ਰਭਨਾਮੁ
(ਹੇ ਭਾਈ!) ਅੱਠੇ ਪਹਰ (ਹਰ ਵੇਲੇ) ਪ੍ਰਭੂ ਦਾ ਨਾਮ ਸਿਮਰਦਾ ਰਹੁ।
Twenty-four hours a day, meditate in remembrance on God's Name.
आठ पहर सिमरहु प्रभ नामु ॥
ਅਨਿਕਤੀਰਥਮਜਨੁਇਸਨਾਨੁ
(ਇਹ ਸਿਮਰਨ ਹੀ) ਅਨੇਕਾਂ ਤੀਰਥਾਂ ਦਾ ਇਸ਼ਨਾਨ ਹੈ।
In it are the many sacred shrines of pilgrimage and cleansing baths.
अनिक तीरथ मजनु इसनानु ॥
ਪਾਰਬ੍ਰਹਮਕੀਸਰਣੀਪਾਹਿ
ਜੇ ਤੂੰ ਪਰਮਾਤਮਾ ਦੀ ਸ਼ਰਨ ਪੈ ਜਾਏਂ,
Seek the Sanctuary of the Supreme Lord God.
पारब्रहम की सरणी पाहि ॥
ਕੋਟਿਕਲੰਕਖਿਨਮਹਿਮਿਟਿਜਾਹਿ॥੩॥
ਤਾਂ ਤੇਰੇ ਕ੍ਰੋੜਾਂ ਪਾਪ ਇਕ ਪਲ ਵਿਚ ਹੀ ਨਾਸ ਹੋ ਜਾਣ ॥੩॥
Millions of mistakes shall be erased in an instant. ||3||
कोटि कलंक खिन महि मिटि जाहि ॥३॥
ਬੇਮੁਹਤਾਜੁਪੂਰਾਪਾਤਿਸਾਹੁ
ਪਰਮਾਤਮਾ ਨੂੰ ਕਿਸੇ ਦੀ ਮੁਥਾਜੀ ਨਹੀਂ, ਉਹ ਸਭ ਗੁਣਾਂ ਦਾ ਮਾਲਕ ਹੈ, ਉਸ ਸਭ ਗੁਣਾਂ ਦਾ ਪਾਤਿਸ਼ਾਹ ਹੈ।
The Perfect King is self-sufficient.
बेमुहताजु पूरा पातिसाहु ॥
ਪ੍ਰਭਸੇਵਕਸਾਚਾਵੇਸਾਹੁ
ਪ੍ਰਭੂ ਦੇ ਸੇਵਕਾਂ ਨੂੰ ਪ੍ਰਭੂ ਦਾ ਅਟੱਲ ਭਰੋਸਾ ਰਹਿੰਦਾ ਹੈ।
God's servant has true faith in Him.
प्रभ सेवक साचा वेसाहु ॥
ਗੁਰਿਪੂਰੈਰਾਖੇਦੇਹਾਥ
(ਹੇ ਭਾਈ!) ਪਰਮਾਤਮਾ ਪੂਰੇ ਗੁਰੂ ਦੀ ਰਾਹੀਂ (ਆਪਣੇ ਸੇਵਕਾਂ ਨੂੰ ਸਭ ਕਲੰਕਾਂ ਤੋਂ) ਹੱਥ ਦੇ ਕੇ ਬਚਾਂਦਾ ਹੈ।
Giving him His Hand, the Perfect Guru protects him.
गुरि पूरै राखे दे हाथ ॥
ਨਾਨਕਪਾਰਬ੍ਰਹਮਸਮਰਾਥ॥੪॥੨੬॥੯੫॥
ਹੇ ਨਾਨਕ! ਪਰਮਾਤਮਾ ਸਭ ਤਾਕਤਾਂ ਦਾ ਮਾਲਕ ਹੈ ॥੪॥੨੬॥੯੫॥
O Nanak, the Supreme Lord God is All-powerful. ||4||26||95||
नानक पारब्रहम समराथ ॥४॥२६॥९५॥
WWW.GURBANI.WORLD
ਪਿਛਲਾ Share ਹੋਮ Save ਅਗਲਾ