ਸੂਰੇਏਹਿਨਆਖੀਅਹਿਅਹੰਕਾਰਿਮਰਹਿਦੁਖੁਪਾਵਹਿ॥
ਜੋ ਮਨੁੱਖ ਅਹੰਕਾਰ ਵਿਚ ਮਰਦੇ ਹਨ (ਖਪਦੇ ਹਨ) ਤੇ ਦੁੱਖ ਪਾਂਦੇ ਹਨ ਉਹਨਾਂ ਨੂੰ ਸੂਰਮੇ ਨਹੀਂ ਆਖੀਦਾ,
They are not called heroes, who die of egotism, suffering in pain.
सूरे एहि न आखीअहि अहंकारि मरहि दुखु पावहि ॥
ਅੰਧੇਆਪੁਨਪਛਾਣਨੀਦੂਜੈਪਚਿਜਾਵਹਿ॥
ਉਹ (ਅਹੰਕਾਰੀ) ਅੰਨ੍ਹੇ ਆਪਣਾ ਅਸਲਾ ਨਹੀਂ ਪਛਾਣਦੇ ਤੇ ਮਾਇਆ ਦੇ ਮੋਹ ਵਿਚ ਖ਼ੁਆਰ ਹੁੰਦੇ ਹਨ।
The blind ones do not realize their own selves; in the love of duality, they rot.
अंधे आपु न पछाणनी दूजै पचि जावहि ॥
ਅਤਿਕਰੋਧਸਿਉਲੂਝਦੇਅਗੈਪਿਛੈਦੁਖੁਪਾਵਹਿ॥
ਬੜੇ ਕ੍ਰੋਧ ਵਿਚ ਆ ਕੇ (ਦੂਜਿਆਂ ਨਾਲ) ਲੜਦੇ ਹਨ ਤੇ ਇਸ ਲੋਕ ਤੇ ਪਰਲੋਕ ਵਿਚ ਦੁੱਖ ਹੀ ਪਾਂਦੇ ਹਨ।
They struggle with great anger; here and hereafter, they suffer in pain.
अति करोध सिउ लूझदे अगै पिछै दुखु पावहि ॥
ਹਰਿਜੀਉਅਹੰਕਾਰੁਨਭਾਵਈਵੇਦਕੂਕਿਸੁਣਾਵਹਿ॥
ਵੇਦ ਆਦਿਕ ਧਰਮ-ਪੁਸਤਕ ਭੀ ਪੁਕਾਰ ਕੇ ਕਹਿ ਰਹੇ ਹਨ ਕਿ ਰੱਬ ਨੂੰ ਅਹੰਕਾਰ ਚੰਗਾ ਨਹੀਂ ਲੱਗਦਾ।
The Dear Lord is not pleased by egotism; the Vedas proclaim this clearly.
हरि जीउ अहंकारु न भावई वेद कूकि सुणावहि ॥
ਅਹੰਕਾਰਿਮੁਏਸੇਵਿਗਤੀਗਏਮਰਿਜਨਮਹਿਫਿਰਿਆਵਹਿ॥੯॥
ਜੋ ਮਨੁੱਖ ਅਹੰਕਾਰ ਵਿਚ ਹੀ ਮਰਦੇ ਰਹੇ ਉਹ ਬੇ-ਗਤੇ ਹੀ ਗਏ (ਉਹਨਾਂ ਦਾ ਜੀਵਨ ਨਾਹ ਸੁਧਰਿਆ), ਉਹ ਮੁੜ ਮੁੜ ਮਰਦੇ ਜੰਮਦੇ ਰਹਿੰਦੇ ਹਨ ॥੯॥
Those who die of egotism, shall not find salvation. They die, and are reborn in reincarnation. ||9||
अहंकारि मुए से विगती गए मरि जनमहि फिरि आवहि ॥९॥
WWW.GURBANI.WORLD