ਬਿਲਾਵਲੁ ਮਹਲਾ ੧ ਛੰਤ ਦਖਣੀ ॥

ਰਾਗੁ ਬਿਲਾਵਲੁ ਗੁਰੂ ਨਾਨਕ ਦੇਵ ਜੀ ਅੰਗ 843
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਬਿਲਾਵਲੁਮਹਲਾ੧ਛੰਤਦਖਣੀ॥
ਰਾਗ ਬਿਲਾਵਲੁ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ 'ਛੰਤ-ਦਖਣੀ'।
Bilaaval, First Mahalaa, Chhant, Dakhnee:
बिलावलु महला १ छंत दखणी ॥
LINE 02
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 03
ਮੁੰਧਨਵੇਲੜੀਆਗੋਇਲਿਆਈਰਾਮ॥
ਥੋੜ੍ਹੇ ਦਿਨਾਂ ਦੇ ਵਸੇਬੇ ਵਾਲੇ ਇਸ ਜਗਤ ਵਿਚ ਆ ਕੇ ਜਿਹੜੀ ਜੀਵ-ਇਸਤ੍ਰੀ ਵਿਕਾਰਾਂ ਤੋਂ ਬਚੀ ਰਹਿੰਦੀ ਹੈ,
The young, innocent soul-bride has come to the pasture lands of the world.
मुंध नवेलड़ीआ गोइलि आई राम ॥
LINE 04
ਮਟੁਕੀਡਾਰਿਧਰੀਹਰਿਲਿਵਲਾਈਰਾਮ॥
ਜਿਸ ਨੇ ਪਰਮਾਤਮਾ (ਦੇ ਚਰਨਾਂ) ਵਿਚ ਸੁਰਤ ਜੋੜੀ ਹੋਈ ਹੈ ਤੇ ਸਰੀਰ ਦਾ ਮੋਹ ਤਿਆਗ ਦਿੱਤਾ ਹੈ,
Laying aside her pitcher of worldly concern, she lovingly attunes herself to her Lord.
मटुकी डारि धरी हरि लिव लाई राम ॥
LINE 05
ਲਿਵਲਾਇਹਰਿਸਿਉਰਹੀਗੋਇਲਿਸਹਜਿਸਬਦਿਸੀਗਾਰੀਆ॥
ਜਿਹੜੀ ਪ੍ਰਭੂ-ਚਰਨਾਂ ਵਿਚ ਪ੍ਰੀਤ ਜੋੜ ਕੇ ਇਸ ਜਗਤ ਵਿਚ ਜੀਵਨ ਬਿਤਾਂਦੀ ਹੈ, ਉਹ ਆਤਮਕ ਅਡੋਲਤਾ ਵਿਚ ਟਿਕ ਕੇ ਸਤਿਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਆਪਣਾ ਜੀਵਨ ਸੋਹਣਾ ਬਣਾ ਲੈਂਦੀ ਹੈ।
She remains lovingly absorbed in the pasture of the Lord, automatically embellished with the Word of the Shabad.
लिव लाइ हरि सिउ रही गोइलि सहजि सबदि सीगारीआ ॥
LINE 06
ਕਰਜੋੜਿਗੁਰਪਹਿਕਰਿਬਿਨੰਤੀਮਿਲਹੁਸਾਚਿਪਿਆਰੀਆ॥
ਉਹ (ਸਦਾ ਦੋਵੇਂ) ਹੱਥ ਜੋੜ ਕੇ ਗੁਰੂ ਦੇ ਪਾਸ ਬੇਨਤੀ ਕਰਦੀ ਰਹਿੰਦੀ ਹੈ (ਕਿ, ਹੇ ਗੁਰੂ! ਮੈਨੂੰ) ਮਿਲ (ਤਾ ਕਿ ਮੈਂ ਤੇਰੀ ਕਿਰਪਾ ਨਾਲ) ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਜੁੜ ਕੇ ਉਸ ਨੂੰ ਪਿਆਰ ਕਰ ਸਕਾਂ।
With her palms pressed together, she prays to the Guru, to unite her with her True Beloved Lord.
कर जोड़ि गुर पहि करि बिनंती मिलहु साचि पिआरीआ ॥
LINE 07
ਧਨਭਾਇਭਗਤੀਦੇਖਿਪ੍ਰੀਤਮਕਾਮਕ੍ਰੋਧੁਨਿਵਾਰਿਆ॥
ਅਜਿਹੀ ਜੀਵ-ਇਸਤ੍ਰੀ ਪ੍ਰੀਤਮ-ਪ੍ਰਭੂ ਦੀ ਭਗਤੀ ਦੀ ਰਾਹੀਂ ਪ੍ਰੀਤਮ-ਪ੍ਰਭੂ ਦੇ ਪ੍ਰੇਮ ਵਿਚ ਟਿਕ ਕੇ ਉਸ ਦਾ ਦਰਸਨ ਕਰ ਕੇ ਕਾਮ ਕ੍ਰੋਧ (ਆਦਿਕ ਵਿਕਾਰਾਂ ਨੂੰ ਆਪਣੇ ਅੰਦਰੋਂ) ਦੂਰ ਕਰ ਲੈਂਦੀ ਹੈ।
Seeing His bride's loving devotion, the Beloved Lord eradicates unfulfilled sexual desire and unresolved anger.
धन भाइ भगती देखि प्रीतम काम क्रोधु निवारिआ ॥
LINE 08
ਨਾਨਕਮੁੰਧਨਵੇਲਸੁੰਦਰਿਦੇਖਿਪਿਰੁਸਾਧਾਰਿਆ੧॥॥
ਹੇ ਨਾਨਕ! ਪਵਿਤ੍ਰ ਤੇ ਸੋਹਣੇ ਜੀਵਨ ਵਾਲੀ ਉਹ ਜੀਵ-ਇਸਤ੍ਰੀ ਪ੍ਰਭੂ-ਪਤੀ ਦਾ ਦੀਦਾਰ ਕਰ ਕੇ (ਉਸ ਦੀ ਯਾਦ ਨੂੰ) ਆਪਣੇ ਹਿਰਦੇ ਦਾ ਆਸਰਾ ਬਣਾ ਲੈਂਦੀ ਹੈ ॥੧॥
O Nanak, the young, innocent bride is so beautiful; seeing her Husband Lord, she is comforted. ||1||
नानक मुंध नवेल सुंदरि देखि पिरु साधारिआ ॥१॥
LINE 09
ਸਚਿਨਵੇਲੜੀਏਜੋਬਨਿਬਾਲੀਰਾਮ॥
ਹੇ ਸਦਾ-ਥਿਰ ਪ੍ਰਭੂ ਵਿਚ ਜੁੜ ਕੇ ਵਿਕਾਰਾਂ ਤੋਂ ਬਚੀ ਜੀਵ-ਇਸਤ੍ਰੀਏ! ਜਵਾਨੀ ਵਿਚ ਭੀ ਭੋਲੇ ਸੁਭਾਉ ਵਾਲੀ (ਬਣੀ ਰਹੁ)
Truthfully, O young soul-bride, your youth keeps you innocent.
सचि नवेलड़ीए जोबनि बाली राम ॥
LINE 10
ਆਉਨਜਾਉਕਹੀਅਪਨੇਸਹਨਾਲੀਰਾਮ॥
(ਅਹੰਕਾਰ ਛੱਡ ਕੇ) ਆਪਣੇ ਖਸਮ-ਪ੍ਰਭੂ (ਦੇ ਚਰਨਾਂ) ਵਿਚ ਟਿਕੀ ਰਹੁ (ਵੇਖੀਂ, ਉਸ ਦਾ ਪੱਲਾ ਛੱਡ ਕੇ) ਕਿਸੇ ਹੋਰ ਥਾਂ ਨਾਹ ਭਟਕਦੀ ਫਿਰੀਂ।
Do not come and go anywhere; stay with your Husband Lord.
आउ न जाउ कही अपने सह नाली राम ॥
LINE 11
ਨਾਹਅਪਨੇਸੰਗਿਦਾਸੀਮੈਭਗਤਿਹਰਿਕੀਭਾਵਏ॥
ਉਹੀ ਦਾਸੀ (ਸੁਭਾਗ ਹੈ ਜੋ) ਆਪਣੇ ਖਸਮ ਦੀ ਸੰਗਤਿ ਵਿਚ ਰਹਿੰਦੀ ਹੈ। (ਹੇ ਸਹੇਲੀਏ!) ਮੈਨੂੰ ਭੀ ਪ੍ਰਭੂ-ਪਤੀ ਦੀ ਭਗਤੀ ਹੀ ਪਿਆਰੀ ਲਗਦੀ ਹੈ।
I will stay with my Husband Lord; I am His hand-maiden. Devotional worship to the Lord is pleasing to me.
नाह अपने संगि दासी मै भगति हरि की भावए ॥
LINE 12
ਅਗਾਧਿਬੋਧਿਅਕਥੁਕਥੀਐਸਹਜਿਪ੍ਰਭਗੁਣਗਾਵਏ॥
(ਜੇਹੜੀ ਜੀਵ-ਇਸਤ੍ਰੀ) ਆਤਮਕ ਅਡੋਲਤਾ ਵਿਚ ਟਿਕ ਕੇ ਪ੍ਰਭੂ ਦੇ ਗੁਣ ਗਾਂਦੀ ਹੈ (ਉਹ ਦਾਸੀ ਆਪਣੇ ਖਸਮ-ਪ੍ਰਭੂ ਦੀ ਸੰਗਤਿ ਵਿਚ ਸੋਭਦੀ ਹੈ)। (ਸੋ, ਸਹੇਲੀਏ! ਗੁਰੂ ਦੇ ਬਖ਼ਸ਼ੇ) ਗਿਆਨ ਦੀ ਰਾਹੀਂ (ਗੁਣਾਂ ਦੇ) ਅਥਾਹ (ਸਮੁੰਦਰ-) ਪ੍ਰਭੂ ਵਿਚ (ਚੁੱਭੀ ਲਾ ਕੇ) ਉਸ ਪ੍ਰਭੂ ਦਾ ਗੁਣਾਨੁਵਾਦ ਕਰਨਾ ਚਾਹੀਦਾ ਹੈ। ਉਹ ਪ੍ਰਭੂ ਐਸੇ ਸਰੂਪ ਵਾਲਾ ਹੈ ਜਿਸ ਦਾ ਬਿਆਨ ਨਹੀਂ ਹੋ ਸਕਦਾ।
I know the unknowable, and speak the unspoken; I sing the Glorious Praises of the Celestial Lord God.
अगाधि बोधि अकथु कथीऐ सहजि प्रभ गुण गावए ॥
LINE 13
ਰਾਮਨਾਮਰਸਾਲਰਸੀਆਰਵੈਸਾਚਿਪਿਆਰੀਆ॥
ਰਸਾਂ ਦਾ ਸੋਮਾ ਰਸਾਂ ਦਾ ਮਾਲਕ ਪ੍ਰਭੂ ਉਸ ਜੀਵ-ਇਸਤ੍ਰੀ ਨੂੰ ਆਪਣੇ ਚਰਨਾਂ ਵਿਚ ਜੋੜਦਾ ਹੈ ਜੋ ਉਸ ਦੇ ਸਦਾ-ਥਿਰ ਨਾਮ ਵਿਚ ਪਿਆਰ ਪਾਂਦੀ ਹੈ।
She who chants and savors the taste of the Lord's Name is loved by the True Lord.
राम नाम रसाल रसीआ रवै साचि पिआरीआ ॥
LINE 14
ਗੁਰਿਸਬਦੁਦੀਆਦਾਨੁਕੀਆਨਾਨਕਾਵੀਚਾਰੀਆ੨॥॥
ਹੇ ਨਾਨਕ! ਜਿਸ ਸੁਭਾਗ ਜੀਵ-ਇਸਤ੍ਰੀ ਨੂੰ ਗੁਰੂ ਨੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਸ਼ਬਦ ਦਿੱਤਾ, ਜਿਸ ਨੂੰ ਇਹ ਉੱਚੀ ਦਾਤ ਬਖ਼ਸ਼ੀ, ਉਹ ਉੱਚੀ ਵਿਚਾਰ ਦੀ ਮਾਲਕ ਬਣ ਜਾਂਦੀ ਹੈ ॥੨॥
The Guru grants her the gift of the Shabad; O Nanak, she contemplates and reflects upon it. ||2||
गुरि सबदु दीआ दानु कीआ नानका वीचारीआ ॥२॥
LINE 15
ਸ੍ਰੀਧਰਮੋਹਿਅੜੀਪਿਰਸੰਗਿਸੂਤੀਰਾਮ॥
(ਹੇ ਭਾਈ!) (ਉਹ ਜੀਵ-ਇਸਤ੍ਰੀ) ਮਾਇਆ ਦੇ ਪਤੀ-ਪ੍ਰਭੂ ਦੇ ਪਿਆਰ-ਵੱਸ ਹੋ ਜਾਂਦੀ ਹੈ ਉਹ ਜੀਵ-ਇਸਤ੍ਰੀ ਪਤੀ-ਪ੍ਰਭੂ ਦੇ ਚਰਨਾਂ ਵਿੱਚ ਜੁੜੀ ਰਹਿੰਦੀ ਹੈ,
She who is fascinated by the Supreme Lord, sleeps with her Husband Lord.
स्रीधर मोहिअड़ी पिर संगि सूती राम ॥
LINE 16
ਗੁਰਕੈਭਾਇਚਲੋਸਾਚਿਸੰਗੂਤੀਰਾਮ॥
(ਜਿਹੜੀ ਜੀਵ-ਇਸਤ੍ਰੀ ਦੀ) ਜੀਵਨ-ਚਾਲ ਗੁਰੂ ਦੇ ਅਨੁਸਾਰ ਰਹਿੰਦੀ ਹੈ ਜਿਹੜੀ ਜੀਵ-ਇਸਤ੍ਰੀ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ (ਦੀ ਯਾਦ) ਵਿਚ ਲੀਨ ਰਹਿੰਦੀ ਹੈ।
She walks in harmony with the Guru's Will, attuned to the Lord.
गुर कै भाइ चलो साचि संगूती राम ॥
LINE 17
ਧਨਸਾਚਿਸੰਗੂਤੀਹਰਿਸੰਗਿਸੂਤੀਸੰਗਿਸਖੀਸਹੇਲੀਆ॥
ਹੇ ਭਾਈ! ਸਤ-ਸੰਗਣ ਸਹੇਲੀਆਂ ਨਾਲ ਮਿਲ ਕੇ ਜਿਹੜੀ ਜੀਵ-ਇਸਤ੍ਰੀ ਸਦਾ-ਥਿਰ ਪ੍ਰਭੂ (ਦੀ ਯਾਦ) ਵਿਚ ਲੀਨ ਹੁੰਦੀ ਹੈ, ਪ੍ਰਭੂ-ਪਤੀ ਦੇ ਚਰਨਾਂ ਵਿਚ ਜੁੜਦੀ ਹੈ,
The soul-bride is attuned to the Truth, and sleeps with the Lord, along with her companions and sister soul-brides.
धन साचि संगूती हरि संगि सूती संगि सखी सहेलीआ ॥
LINE 18
ਇਕਭਾਇਇਕਮਨਿਨਾਮੁਵਸਿਆਸਤਿਗੁਰੂਹਮਮੇਲੀਆ॥
ਪਰਮਾਤਮਾ ਦੇ ਪਿਆਰ ਵਿਚ ਇਕਾਗਰ-ਮਨ ਟਿਕਣ ਦੇ ਕਾਰਨ (ਉਸ ਦੇ ਅੰਦਰ ਪਰਮਾਤਮਾ ਦਾ) ਨਾਮ ਆ ਵੱਸਦਾ ਹੈ (ਉਸ ਦੇ ਅੰਦਰ ਇਹ ਸਰਧਾ ਬਣ ਜਾਂਦੀ ਹੈ ਕਿ) ਗੁਰੂ ਨੇ (ਮੈਨੂੰ) ਪ੍ਰਭੂ ਦੇ ਚਰਨਾਂ ਵਿਚ ਮਿਲਾਇਆ ਹੈ।
Loving the One Lord, with one-pointed mind, the Naam dwells within; I am united with the True Guru.
इक भाइ इक मनि नामु वसिआ सतिगुरू हम मेलीआ ॥
LINE 19
ਦਿਨੁਰੈਣਿਘੜੀਨਚਸਾਵਿਸਰੈਸਾਸਿਸਾਸਿਨਿਰੰਜਨੋ॥
(ਉਸ ਜੀਵ-ਇਸਤ੍ਰੀ ਨੂੰ) ਦਿਨ ਰਾਤ ਘੜੀ ਪਲ (ਕਿਸੇ ਵੇਲੇ ਭੀ ਪਰਮਾਤਮਾ ਦੀ ਯਾਦ) ਨਹੀਂ ਭੁੱਲਦੀ, (ਉਹ ਜੀਵ-ਇਸਤ੍ਰੀ) ਹਰੇਕ ਸਾਹ ਦੇ ਨਾਲ ਨਿਰੰਜਨ-ਪ੍ਰਭੂ (ਨੂੰ ਚੇਤੇ ਰੱਖਦੀ ਹੈ)।
Day and night, with each and every breath, I do not forget the Immaculate Lord, for a moment, even for an instant.
दिनु रैणि घड़ी न चसा विसरै सासि सासि निरंजनो ॥
LINE 20
ਸਬਦਿਜੋਤਿਜਗਾਇਦੀਪਕੁਨਾਨਕਾਭਉਭੰਜਨੋ੩॥॥
ਹੇ ਨਾਨਕ! (ਆਖ-ਹੇ ਭਾਈ!) ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਅੰਦਰ ਰੱਬੀ) ਜੋਤਿ ਜਗਾ ਕੇ ਦੀਵਾ ਜਗਾ ਕੇ (ਉਹ ਜੀਵ-ਇਸਤ੍ਰੀ ਆਪਣੇ ਅੰਦਰੋਂ ਹਰੇਕ) ਡਰ-ਸਹਿਮ ਨਾਸ ਕਰ ਲੈਂਦੀ ਹੈ ॥੩॥
So light the lamp of the Shabad, O Nanak, and burn away your fear. ||3||
सबदि जोति जगाइ दीपकु नानका भउ भंजनो ॥३॥
LINE 21
ਜੋਤਿਸਬਾਇੜੀਏਤ੍ਰਿਭਵਣਸਾਰੇਰਾਮ॥
ਹੇ ਸਹੇਲੀਏ! (ਪਰਮਾਤਮਾ ਦੀ) ਜੋਤਿ ਹਰ ਥਾਂ (ਪਸਰੀ ਹੋਈ) ਹੈ, ਉਹ ਪ੍ਰਭੂ ਸਾਰੇ ਜਗਤ ਦੀ ਸੰਭਾਲ ਕਰਦਾ ਹੈ।
O soul-bride, the Lord's Light pervades all the three worlds.
जोति सबाइड़ीए त्रिभवण सारे राम ॥
LINE 22
ਘਟਿਘਟਿਰਵਿਰਹਿਆਅਲਖਅਪਾਰੇਰਾਮ॥
ਉਹ ਅਦ੍ਰਿਸ਼ਟ ਤੇ ਬੇਅੰਤ ਪ੍ਰਭੂ ਹਰੇਕ ਸਰੀਰ ਵਿਚ ਮੌਜੂਦ ਹੈ।
He is pervading each and every heart, the Invisible and Infinite Lord.
घटि घटि रवि रहिआ अलख अपारे राम ॥
LINE 23
ਅਲਖਅਪਾਰਅਪਾਰੁਸਾਚਾਆਪੁਮਾਰਿਮਿਲਾਈਐ॥
ਹੇ ਸਹੇਲੀਏ! ਉਹ ਪਰਮਾਤਮਾ ਅਦ੍ਰਿਸ਼ਟ ਹੈ, ਬੇਅੰਤ ਹੈ, ਬੇਅੰਤ ਹੈ, ਉਹ ਸਦਾ ਕਾਇਮ ਰਹਿਣ ਵਾਲਾ ਹੈ। ਆਪਾ-ਭਾਵ ਮਾਰ ਕੇ (ਹੀ ਉਸ ਨੂੰ) ਮਿਲ ਸਕੀਦਾ ਹੈ।
He is Invisible and Infinite, Infinite and True; subduing his self-conceit, one meets Him.
अलख अपार अपारु साचा आपु मारि मिलाईऐ ॥
LINE 24
ਹਉਮੈਮਮਤਾਲੋਭੁਜਾਲਹੁਸਬਦਿਮੈਲੁਚੁਕਾਈਐ॥
ਹੇ ਸਹੇਲੀਏ! (ਅਪਣੇ ਅੰਦਰੋਂ) ਹਉਮੈ, ਮਾਇਆ ਜੋੜਨ ਦੀ ਖਿੱਚ ਤੇ ਲਾਲਚ ਸਾੜ ਦੇਹ (ਸਹੇਲੀਏ! ਹਉਮੈ ਮਮਤਾ ਲੋਭ ਆਦਿਕ ਦੀ) ਮੈਲ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਮੁਕਾਈ ਜਾ ਸਕਦੀ ਹੈ।
So burn away your egotistical pride, attachment and greed, with the Word of the Shabad; wash away your filth.
हउमै ममता लोभु जालहु सबदि मैलु चुकाईऐ ॥
LINE 25
ਦਰਿਜਾਇਦਰਸਨੁਕਰੀਭਾਣੈਤਾਰਿਤਾਰਣਹਾਰਿਆ॥
(ਸੋ, ਹੇ ਸਹੇਲੀਏ! ਗੁਰੂ ਦੇ ਸ਼ਬਦ ਵਿਚ ਜੁੜ ਕੇ ਪਰਮਾਤਮਾ ਦੀ) ਰਜ਼ਾ ਵਿਚ (ਤੁਰ ਕੇ ਜੀਵਨ ਬਿਤੀਤ ਕਰ, ਤੇ ਅਰਦਾਸ ਕਰਿਆ ਕਰ-) ਹੇ ਤਾਰਨਹਾਰ ਪ੍ਰਭੂ! (ਮੈਨੂੰ ਵਿਕਾਰਾਂ ਦੇ ਸਮੁੰਦਰ ਤੋਂ) ਪਾਰ ਲੰਘਾ ਲੈ (ਇਸ ਤਰ੍ਹਾਂ, ਹੇ ਸਹੇਲੀਏ! ਗੁਰੂ ਦੇ) ਦਰ ਤੇ ਜਾ ਕੇ (ਪਰਮਾਤਮਾ ਦਾ) ਦਰਸਨ ਕਰ ਲਏਂਗੀ।
When you go to the Lord's Door, you shall receive the Blessed Vision of His Darshan; by His Will, the Savior will carry you across and save you.
दरि जाइ दरसनु करी भाणै तारि तारणहारिआ ॥
LINE 26
ਹਰਿਨਾਮੁਅੰਮ੍ਰਿਤੁਚਾਖਿਤ੍ਰਿਪਤੀਨਾਨਕਾਉਰਧਾਰਿਆ੪੧॥॥॥
ਹੇ ਨਾਨਕ! (ਆਖ-ਹੇ ਸਹੇਲੀਏ! ਜਿਹੜੀ ਜੀਵ-ਇਸਤ੍ਰੀ ਪ੍ਰਭੂ ਦਾ ਨਾਮ ਆਪਣੇ) ਹਿਰਦੇ ਵਿਚ ਵਸਾਂਦੀ ਹੈ ਉਹ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ-ਜਲ ਚੱਖ ਕੇ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜ ਜਾਂਦੀ ਹੈ ॥੪॥੧॥
Tasting the Ambrosial Nectar of the Lord's Name, the soul-bride is satisfied; O Nanak, she enshrines Him in her heart. ||4||1||
हरि नामु अंम्रितु चाखि त्रिपती नानका उर धारिआ ॥४॥१॥
GURBANI.WORLD